Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਾਸ਼ ਦੀ ਕਵਿਤਾ - Paash's Poetry... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 5 of 9 << First   << Prev    1  2  3  4  5  6  7  8  9  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਪਰਖ ਨਲੀ ਵਿੱਚ(ਲੋਹ ਕਥਾ)


ਦੁਸ਼ਮਣ ਤਾਂ ਹਰ ਹੀਲੇ ਗੁਮਰਾਹ ਕਰਦਾ ਹੈ,
ਦੁਸ਼ਮਣ ਦਾ ਕੋਈ ਕਦੋਂ ਵਿਸਾਹ ਕਰਦਾ ਹੈ..
ਤੁਸੀਂ ਯਾਰ ਬਣਕੇ ਸਦਾ ਸਾਨੂੰ ਪਲੀਤ ਕੀਤਾ ਹੈ,
ਤੇ ਫਿੱਟੇ ਮੂੰਹ ਸਾਡੇ..
ਜਿੰਨ੍ਹਾਂ ਹੁਣ ਤੱਕ ਮਾਫ਼ ਕੀਤਾ ਹੈ..

ਕਦੀ ਰਹਿਨੁਮਾਂ ਬਣਕੇ,
ਸਾਨੂੰ ਕਤਲਗਾਹ ਛੱਡ ਆਏ..
ਕਦੀ ਝੰਡੇ ਦਾ ਰੰਗ ਦੱਸਕੇ,
ਸਾਡੇ ਅੱਲੜ੍ਹ ਗੀਤਾਂ ਨੂੰ ਨਾਪਾਕ ਕੀਤਾ ਹੈ..
ਤੇ ਕਦੀ ਰੂਬਲ ਚਿੱਥ ਕੇ,
ਸਾਥੋਂ ਥੁੱਕ ਦੇ ਰੰਗ ਗਿਣਵਾਏ..
ਤੁਸੀਂ ਛਲੇਡੇ ਨਹੀਂ ਤਾਂ ਕੀ ਬਲਾ ਹੋ?

ਤੇ ਏਸ ਤੋਂ ਪਹਿਲਾਂ ਕਿ ਤੁਸੀਂ ਸਿਰ ਤੋਂ ਟੱਪ ਜਾਂਦੇ,
ਤੁਹਾਨੂੰ ਬੋਦੀ ਤੋਂ ਫੜ ਲਿਆ ਹੈ ਅਸੀਂ..
ਹੁਣ ਤੁਸੀਂ ਇੱਕ ਵਰ ਮੰਗਣ ਲਈ ਕਹਿਣਾਂ ਹੈ,
ਤੇ ਅਸੀਂ ਤੁਹਾਡੀ ਮੌਤ ਮੰਗਣੀਂ ਹੈ..

 

....Paash....

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮੇਰੀ ਮਾਂ ਦੀਆਂ ਅੱਖਾਂ(ਲੋਹ ਕਥਾ)


ਜਦ ਇੱਕ ਕੁੜੀ ਨੇਂ ਮੈਨੂੰ ਕਿਹਾ,
ਮੈਂ ਬਹੁਤ ਸੋਹਣਾਂ ਹਾਂ..
ਤਾਂ ਮੈਨੂੰ ਉਸ ਦੀਆਂ ਅੱਖਾਂ ਚ’ ਨੁਕਸ ਜਾਪਿਆ ਸੀ..
ਮੇਰੇ ਭਾਣੇਂ ਤਾਂ ਓਹ ਸੋਹਣੇਂ ਸਨ,
ਮੇਰੇ ਪਿੰਡ ਜੋ ਵੋਟ ਫੇਰੀ ਤੇ,
ਜਾਂ ਉਦਘਾਟਨ ਦੀ ਰਸਮ ਵਾਸਤੇ ਆਉਂਦੇ ਸਨ..

ਇੱਕ ਦਿਨ,
ਜੱਟੂ ਦੀ ਹੱਟੀ ਤੋਂ ਮੈਨੂੰ ਕਣਸੋਅ ਮਿਲੀ.
ਕਿ ਉਨ੍ਹਾਂ ਦੇ ਸਿਰ ਦਾ ਸੁਨਿਹਰੀ-ਤਾਜ ਚੋਰੀ ਦਾ ਹੈ..
ਮੈਂ ਉਸ ਦਿਨ ਪਿੰਡ ਛੱਡ ਦਿੱਤਾ..
ਮੇਰਾ ਵਿਸ਼ਵਾਸ਼ ਸੀ ਜੇ ਤਾਜਾਂ ਵਾਲੇ ਚੋਰ ਹਨ,
ਤਾਂ ਫ਼ੇਰ ਸੋਹਣੇ ਹੋਰ ਹਨ..

ਸ਼ਹਿਰਾਂ ਵਿੱਚ ਮੈਂ ਥਾਂ-ਥਾਂ ਕੋਝ ਦੇਖਿਆ,
ਪ੍ਰਕਾਸ਼ਨਾਂ ਵਿੱਚ-ਕੈਫ਼ਿਆਂ ਵਿੱਚ..
ਦਫ਼ਤਰਾਂ ਤੇ ਥਾਣਿਆਂ ਵਿੱਚ..
ਅਤੇ ਮੈਂ ਦੇਖਿਆ,
ਏ ਕੋਝ ਦੀ ਨਦੀ,
ਦਿੱਲੀ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ..
ਅਤੇ ਓਸ ਗੋਲ ਪਰਬਤ ਵਿੱਚ ਸੁਰਾਖ ਕਰਨ ਲਈ,
ਮੈਂ ਕੋਝ ਵਿੱਚ ਵੜਿਆ..
ਕੋਝ ਸੰਗ ਲੜਿਆ..
ਤੇ ਕਈ ਲਹੂ-ਲੁਹਾਨ ਵਰ੍ਹਿਆਂ ਕੋਲੋਂ ਲੰਘਿਆ..

ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਨਿਸ਼ਾਨ ਲੈਕੇ,
ਦੋ-ਘੜੀ ਲਈ ਪਿੰਡ ਆਇਆ ਹਾਂ..
ਤੇ ਓਹੀਓ ਚਾਲ੍ਹੀ-ਵਰ੍ਹਿਆਂ ਦੀ ਕੁੜੀ,
ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਹੈ..
ਤੇ ਮੈਨੂੰ ਫੇਰ ਉਸ ਦੀਆਂ ਅੱਖਾਂ ਚ’ ਨੁਕਸ ਲੱਗਦਾ ਹੈ..

 

 

....Paash....

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮੇਰਾ ਹੁਣ ਹੱਕ ਬਣਦਾ ਹੈ(ਲੋਹ ਕਥਾ)


 

ਮੈਂ ਟਿਕਟ ਖਰਚ ਕੇ,
ਤੁਹਾਡਾ ਜਮਹੂਰੀਅਤ ਦਾ ਨਾਟ ਦੇਖਿਆ ਹੈ..
ਹੁਣ ਤਾਂ ਮੇਰਾ ਨਾਟਕ-ਹਾਲ ਚ’ ਬਹਿਕੇ,
ਹਾਏ-ਹਾਏ ਆਖਣ ਤੇ ਚੀਕਾਂ ਮਾਰਨ ਦਾ,
ਹੱਕ ਬਣਦਾ ਹੈ..

ਤੁਸਾਂ ਵੀ ਟਿਕਟ ਦੀ ਵਾਰੀ,
ਟਕੇ ਦੀ ਛੋਟ ਨਹੀਂ ਕੀਤੀ..
ਤੇ ਮੈਂ ਵੀ ਆਪਣੀ ਪਸੰਦ ਦੀ ਬਾਂਹ ਫੜਕੇ,
ਗੱਦੇ ਪਾੜ ਸੁੱਟਾਂਗਾ..
ਤੇ ਪਰਦੇ ਸਾੜ ਸੁੱਟਾਂਗਾ..

 

...Paash...

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਚਿੜੀਆਂ ਦਾ ਚੰਬਾ

 

ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ
ਐਥੇ ਹੀ ਕਿਤੇ ਉਰੇ ਪਰੇ ਬੰਨਿਆਂ ਤੋਂ ਘਾਹ ਖੋਤੇਗਾ ,
ਰੁੱਖੀਆਂ ਮਿੱਸੀਆਂ ਰੋਟੀਆਂ ਢੋਇਆ ਕਰੇਗਾ
ਤੇ ਮੈਲੀਆਂ ਚੁੰਨੀਆਂ ਭਿਉਂ ਕੇ
ਲੋਆਂ ਨਾਲ ਲੂਸੇ ਚਿਹਰਿਆਂ ਤੇ ਫੇਰੇਗਾ..

ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ
ਐਥੇ ਹੀ ਕਿਤੇ ਉਰੇ ਪਰੇ ਲੁਕ ਕੇ
ਕੱਲਮ ਕੱਲਿਆਂ ਰੋਇਆ ਕਰੇਗਾ
ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ |

ਚਿੜੀਆਂ ਦੇ ਚੰਬੇ ਨੂੰ ਭੋਰਾ ਵੀ ਖ਼ਬਰ ਨਾ ਹੋਵੇਗੀ
ਅਚਾਨਕ ਕਿਤਿਉਂ ਲੋਹੇ ਦੀਆਂ ਚੁੰਝਾਂ ਦਾ ਜਾਲ
ਉਸ ਜੋਗੇ ਆਸਮਾਨ ਉੱਤੇ ਵਿਛ ਜਾਵੇਗਾ
ਅਤੇ ਲੰਮੀ ਉਡਾਰੀ ਦਾ ਉਹਦਾ ਸੁਫ਼ਨਾ
ਉਹਦੇ ਹਰਨੋਟਿਆਂ ਨੈਣਾਂ ਤੋਂ ਭੈਅ ਖਾਵੇਗਾ...

ਚਿੜੀਆਂ ਦਾ ਚੰਬਾ ਮੁਫ਼ਤ ਹੀ ਪਰੇਸ਼ਾਨ ਹੁੰਦਾ ਹੈ
ਬਾਬਲ ਤਾਂ ਡੋਲੇ ਨੂੰ ਤੋਰ ਕੇ
ਉੱਖੜੇ ਬੂਹੇ ਨੂੰ ਇੱਟਾਂ ਲਵਾਏਗਾ
ਤੇ ਗੁੱਡੀਆਂ ਪਾੜ ਕੇ
ਪਸੀਨੇ ਨਾਲ਼ ਗਲੇ਼ ਹੋਏ ਕੁੜਤੇ ਉੱਤੇ ਟਾਕੀ ਸੰਵਾਏਗਾ
ਜਦੋਂ ਉਹ ਆਪ ਹੀ ਗਲੋਟੀਆਂ ਜਿਉਂ ਕੱਤਿਆ ਜਾਵੇਗਾ
ਚਿੜੀਆਂ ਦੇ ਚੰਬੇ ਨੂੰ ਮੋਹ ਚਰਖੇ ਦਾ ਉੱਕਾ ਨਹੀਂ ਸਤਾਏਗਾ...

ਚਿੜੀਆਂ ਦਾ ਚੰਬਾ ਉੱਡ ਕੇ
ਕਿਸੇ ਵੀ ਦੇਸ ਨਹੀਂ ਜਾਏਗਾ
ਸਾਰੀ ਉਮਰ ਕੰਡ ਚਰੀਆਂ ਦੀ ਹੰਡਾਏਗਾ
ਤੇ ਚਿੱਟੇ ਚਾਦਰੇ ਤੇ ਲੱਗਿਆ
ਉਹਦੀ ਮਾਹਵਾਰੀ ਦਾ ਖੂਨ ਉਸ ਦਾ ਮੂੰਹ ਚਿੜਾਏਗਾ...


ਵਿਚੋਂ: " ਪਾਸ਼ ਦੀ ਚੋਣਵੀਂ ਕਵਿਤਾ "

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਬੇਦਾਵਾ/Bedawa


ਉਨਾਂ ਦੇ ਮੂੰਹਾਂ ਤੇ ਉੱਗ ਆਇਆ ਹੈ
ਤੇ ਆਏ ਦਿਨ ਜੂੰਆਂ
ਉਥੇ ਜ਼ਫਰਨਾਮੇ ਲਿਖਦੀਆਂ ਹਨ
ਉਹ ਨੌਆਂ ਮਹੀਨਿਆਂ ਵਿਚ,
ਦੋ ਸੌ ਸੱਤਰ ਸਾਹਬਜ਼ਾਦਿਆਂ ਦਾ ਅਵਤਾਰ ਕਰਦੇ ਹਨ
ਤੇ ਕੋਈ ਨਾ ਕੋਈ ਚਮਕੌਰ ਲੱਭ ਕੇ,
ਉਨਾਂ ਨੂੰ ਸ਼ਹੀਦ ਦਾ ਰੁਤਬਾ ਦਿਵਾ ਦਿੰਦੇ ਹਨ
ਔਰੰਗਜ਼ੇਬ ਦੀ ਸ਼ੈਤਾਨ ਰੂਹ ਨੇ,
ਲਾਲ ਕਿਲੇ ਦੇ ਸਿਖਰ
ਅਸ਼ੋਕ ਚੱਕਰ ਵਿਚ ਪਰਵੇਸ਼ ਕਰ ਲੀਤਾ ਹੈ
ਅਤੇ ਉਨਾਂ ਨੇ ਸਾਂਝੇ ਫਰੰਟ ਦੇ ਹਜ਼ੂਰ,
ਦਿੱਲੀ ਦੀ ਵਫਾਦਾਰੀ ਦੀ ਸਹੁੰ ਖਾਧੀ ਹੈ
ਜੇ ਉਹ ਦੱਖਣ ਨੂੰ ਜਾਣ ਵੀ
ਤਾਂ ਸ਼ਿਵਾ ਜੀ ਨੂੰ ਨਹੀਂ,
ਸ਼ਿਵਾ ਜੀ ਗਣੇਸ਼ਨ ਨੂੰ ਸੰਗਠਿਤ ਕਰਨ ਜਾਂਦੇ ਹਨ
ਕਟਾਰ ਉਨਾਂ ਦੀ ਵੱਖੀ ਵਿਚ,
ਸਫਰ ਦਾ ਭੱਤਾ ਬਣ ਚੁਭਦੀ ਹੈ
ਉਨਾਂ ਮੁਲਕ ਭਰ ਦੀਆਂ ਚਿੜੀਆਂ ਨੂੰ
ਇਸ਼ਤਿਹਾਰੀ ਮੁਲਜ਼ਮ ਕਰਾਰ ਦੇ ਦਿਤਾ ਹੈ
ਪਰ ਗੁਰੂ ! ਉਹ ਸਿੰਘ ਕੌਣ ਹਨ ?
ਜਿਨਾਂ ਬੇਦਾਵਾ ਨਹੀਂ ਲਿੱਖਿਆ
ਤੇ ਅੱਜ ਵੀ ਹਰ ਜੇਲ,
ਹਰ ਇੰਟੈਰੋਗੇਸ਼ਨ ਸੈਂਟਰ ਨੂੰ,
ਸਰਹੰਦ ਦੀ ਕੰਧ,
ਤੇ ਅਨੰਦਪੁਰ ਦਾ ਕਿਲਾ ਕਰਕੇ ਮੰਨਦੇ ਹਨ
ਉਹ ਹੜਿਆਈ ਸਰਸਾ ਵਿਚੋਂ ਟੁੱਭੀ ਮਾਰ ਕੇ,
ਤੇਰੇ ਗਰੰਥ ਕੱਢਣ ਗਏ ਹਨ
ਹੇ ਗੁਰੂ ! ਉਹ ਸਿੰਘ ਕੌਣ ਹਨ ?
ਜਿਨਾਂ, ਬੇਦਾਵਾ ਨਹੀਂ ਲਿਖਿਆ...........


ਅਵਤਾਰ ਸਿੰਘ ਪਾਸ਼
ਲੋਹ -ਕਥਾ

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਓਹਦੇ ਨਾਂ

ਮੇਰੀ ਮਹਿਬੂਬ ਤੈਨੂੰ ਵੀ ਗਿਲਾ ਹੋਣਾ ਮੁਹੱਬਤ 'ਤੇ
ਮੇਰੇ ਖਾਤਿਰ ਤੇਰੇ ਅੱਥਰੇ ਜੇਹੇ ਚਾਵਾਂ ਦਾ ਕੀ ਬਣਿਆ
ਤੂੰ ਰੀਝਾਂ ਦੀ ਸੂਈ ਨਾ, ਉੱਕਰੀਆਂ ਸੀ ਜੋ ਰੁਮਾਲਾਂ 'ਤੇ
ਉਹਨਾਂ ਧੁੱਪਾਂ ਦਾ ਕੀ ਬਣਿਆ, ਉਹਨਾਂ ਛਾਵਾਂ ਦਾ ਕੀ ਬਣਿਆ

ਕਵੀ ਹੋ ਕੇ ਹੀ ਕਿੱਦਾਂ ਅਣ-ਪੜੀ ਹੀ ਛੱਡ ਜਾਂਦਾ ਹਾਂ
ਤੇਰੇ ਨੈਣਾਂ ਦੇ ਅੰਦਰ ਲਿਖੀ ਹੋਈ ਇਕਰਾਰ ਦੀ ਕਵਿਤਾ
ਤੇਰੇ ਲਈ ਰਾਖਵੇਂ ਹੋਂਠਾਂ 'ਤੇ ਹੈ ਪਥਰਾ ਗਈ ਅੜੀਏ
ਬੜੀ ਕੌੜੀ, ਬੜੀ ਬੇਰਸ, ਮੇਰੇ ਰੁਜ਼ਗਾਰ ਦੀ ਕਵਿਤਾ

ਮੇਰੀ ਪੂਜਾ, ਮੇਰਾ ਇਮਾਨ ਅੱਜ ਦੋਵੇਂ ਹੀ ਜ਼ਖਮੀ ਨੇ,
ਤੇਰਾ ਹਾਸਾ ਤੇ ਅਲਸੀ ਦੇ ਫੁੱਲਾਂ ਦਾ ਰੁਮਕਦਾ ਹਾਸਾ
ਮੈਨੂੰ ਜਦ ਲੈ ਕੇ ਤੁਰ ਜਾਂਦੇ ਨੇ, ਤੇਰੀ ਖੁਸ਼ੀ ਦੇ ਦੁਸ਼ਮਣ
ਬੜਾ ਬੇਸ਼ਰਮ ਹੋ ਕੇ ਹੱਥਕੜੀ ਦਾ ਟੁਣਕਦਾ ਹਾਸਾ

ਤੇਰਾ ਬੂਹਾ ਹੀ ਹੈ ਪਰ ਜਿਸ ਥਾਂ ਝੁਕ ਜਾਂਦਾ ਹੈ ਸਿਰ ਮੇਰਾ
ਮੈਂ ਬੂਹੇ ਜੇਲ ਦੇ ਤੇ ਸੱਤ ਵਾਰੀ ਥੁੱਕ ਕੇ ਲੰਘਦਾ ਹਾਂ
ਮੇਰੇ ਪਿੰਡ ਵਿੱਚ ਹੀ ਸੱਤਿਆ ਹੈ ਕਿ ਮੈਂ ਵਿਛ-ਵਿਛ ਕੇ ਜੀਂਦਾ ਹਾਂ
ਮੈਂ ਅੱਗਿਓਂ ਹਾਕਮਾਂ ਦੇ, ਸ਼ੇਰ ਵਾਂਗੂੰ ਬੁੱਕ ਕੇ ਲੰਘਦਾ ਹਾਂ

ਮੇਰਾ ਹਰ ਦਰਦ ਇੱਕੋ ਸੂਈ ਦੇ ਨੱਕੇ 'ਚੋਂ ਲੰਘਦਾ ਹੈ
ਲੁੱਟਿਆ ਅਮਨ ਸੋਚਾਂ ਦਾ, ਕਤਲ ਹੈ ਜਸ਼ਨ ਖੇਤਾਂ ਦਾ
ਉਹ ਹੀ ਬਣ ਰਹੇ ਨੇ ਦੇਖ ਤੇਰੇ ਹੁਸਨ ਦੇ ਦੁਸ਼ਮਣ
ਜੋ ਅੱਜ ਤੀਕਣ ਰਹੇ ਚਰਦੇ, ਅਸਾਡਾ ਹੁਸਨ ਖੇਤਾਂ ਦਾ

ਮੈਂ ਮਲ-ਮਲ ਕੇ ਤਰੇਲਾਂ ਕਣਕ ਪਿੰਡਾ ਕੂਚਦੀ ਵੇਖੀ
ਮੇਰੇ ਤੱਕਣ 'ਤੇ ਉਸਦੇ ਮੁੱਖ 'ਤੇ ਆਉਂਦੀ ਸੰਗ ਨੂੰ ਤੱਕਿਆ ਹੈ
ਮੈਂ ਵਗਦੀ ਆਡ 'ਤੇ ਵਿਛਦੀ ਤੱਕੀ ਹੈ ਧੁੱਪ ਸੂਰਜ ਦੀ
ਮੈਂ ਰਾਤੀਂ ਸੁੱਤਿਆਂ ਬਿਰਛਾਂ ਨੂੰ, ਚੁੰਮਦੇ ਚੰਨ ਨੂੰ ਤੱਕਿਆ ਹੈ

ਮੈਂ ਤੱਕਿਆ ਹੈ ਧਰੇਕਾਂ ਦੇ ਫੁੱਲਾਂ 'ਤੇ ਮਹਿਕ ਗਾਉਂਦੀ ਨੂੰ
ਮੈਂ ਤੱਕਿਆ ਹੈ ਕਪਾਹ ਦੇ ਫੁੱਟਾਂ ਵਿੱਚ ਟਕਸਾਲ ਢਲਦੀ ਨੂੰ
ਮੈਂ ਚੋਰਾਂ ਵਾਂਗ ਗਿਟਮਿਟ ਕਰਦੀਆਂ ਚਰੀਆਂ ਨੂੰ ਤੱਕਿਆ ਹੈ
ਮੈਂ ਤੱਕਿਆ ਹੈ ਸਰੋਂ ਦੇ ਫੁੱਲਾਂ 'ਤੇ ਤਿਰਕਾਲ ਢਲਦੀ ਨੂੰ

ਮੇਰਾ ਹਰ ਚਾਅ ਇਹਨਾਂ ਫਸਲਾਂ ਦੀ ਮੁਕਤੀ ਨਾਲ ਜੁੜਿਆ ਹੈ
ਤੇਰੀ ਮੁਸਕਾਨ ਦੀ ਗਾਥਾ ਹੈ ਹਰ ਕਿਰਸਾਨ ਦੀ ਗਾਥਾ
ਮੇਰੀ ਕਿਸਮਤ ਹੈ ਬਸ ਹੁਣ ਬਦਲਦੇ ਹੋਏ ਵਕਤ ਦੀ ਕਿਸਮਤ
ਮੇਰੀ ਗਾਥਾ ਹੈ ਬੱਸ ਹੁਣ ਲਿਸ਼ਕਦੀ ਕਿਰਪਾਨ ਦੀ ਗਾਥਾ

ਮੇਰਾ ਚਿਹਰਾ ਹੈ ਅੱਜ ਤਲਖੀ ਨੇ ਏਦਾਂ ਖੁਰਦਰਾ ਕੀਤਾ
ਕਿ ਇਸ ਚੇਹਰੇ 'ਤੇ ਪੈ ਕੇ ਚਾਂਦਨੀ ਨੂੰ ਖੁਰਕ ਜਹੀ ਛਿੜਦੀ
ਮੇਰੀ ਜ਼ਿੰਦਗੀ ਦੀਆਂ ਜ਼ਹਿਰਾਂ ਨੇ ਅੱਜ ਇਤਿਹਾਸ ਲਈ ਅਮਰਿਤ
ਏਹਨਾਂ ਨੂੰ ਪੀ-ਪੀ ਮੇਰੀ ਕੌਮ ਨੂੰ ਹੈ ਸੁਰਤ ਜੇਹੀ ਛਿੜਦੀ...


...Paash....

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਇਹ ਕੇਹੀ ਮੁਹੱਬਤ ਹੈ ਦੋਸਤੋਂ... Eh Kaihi Mohabbat Hai Doston..

ਘਣੀ ਬਦਬੂ ਵਿਚ ਕੰਧਾਂ ਉਤਲੀ ਉੱਲੀ
ਅਤੇ ਛੱਤ ਨੂੰ ਲੱਗਾ ਮੱਕੜੀ ਦਾ ਜਾਲਾ ਵੇਖ ਕੇ
ਮਾਸ਼ੂਕ ਦਾ ਚਿਹਰਾ ਬਹੁਤ ਯਾਦ ਆਉਂਦਾ ਏ l
ਇਹ ਕੇਹੀ ਮੁਹੱਬਤ ਹੈ ਦੋਸਤੋਂ ?
ਕਵੀ ਕਾਤਲ ਹਨ, ਕਿਸਾਨ ਡਾਕੂ ਹਨ
ਤਾਜ਼ੀਰਾਤੇ ਹਿੰਦ ਦਾ ਫਰਮਾਨ ਏ-
ਕਣਕਾਂ ਖੇਤ ਵਿਚ ਸੜਨ ਦੇਓ,
ਨਜ਼ਮਾਂ ਇਤਿਹਾਸ ਨਾ ਬਣ ਜਾਣ l
ਸ਼ਬਦਾਂ ਦੇ ਸੰਘ ਘੁੱਟ ਦਿਓ
ਕਲ ਤੱਕ ਇਹ ਦਲੀਲ ਬੜੀ ਦਿਲਚਸਪ ਸੀ
ਇਸ ਤਿੰਨ ਰੰਗੀ ਜਿਲਦ ਉੱਤੇ
ਨਵਾਂ ਕਾਗਜ਼ ਚੜਾ ਦਈਏ-
ਪਰ ਐਵਰੈਸਟ 'ਤੇ ਚੜਨਾ,
ਹੁਣ ਮੈਨੂੰ ਦਿਲਚਸਪ ਨਹੀਂ ਲਗਦਾ
ਮੈਂ ਹਾਲਾਤ ਨਾਲ ਸਮਝੋਤਾ ਕਰਕੇ,
ਸਾਹ ਘਸੀਟਣੇ ਨਹੀਂ ਚਾਹੁੰਦਾ
ਮੇਰੇ ਯਾਰੋ
ਮੈਨੂੰ ਇਸ ਕਤਲਆਮ ਵਿਚ ਸ਼ਰੀਕ ਹੋ ਜਾਵਣ ਦਿਓ


ਅਵਤਾਰ ਸਿੰਘ ਪਾਸ਼
ਲੋਹ -ਕਥਾ

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਗਲੇ ਸੜੇ ਫੁੱਲਾਂ ਦੇ ਨਾਂ.......... ( Gale Sarre Fullan De Naa )

ਅਸੀਂ ਤਾਂ ਪਿੰਡਾਂ ਦੇ ਵਾਸੀ ਹਾਂ

ਤੁਸੀਂ ਸ਼ਹਿਰ ਦੇ ਵਾਸੀ ਤਾਂ ਸੜਕਾਂ ਵਾਲੇ ਹੋ
ਤੁਸੀਂ ਕਾਸ ਨੂੰ ਰੀਂਗ ਰੀਂਗ ਕੇ ਚਲਦੇ ਹੋ ?
ਸਾਡਾ ਮਨ ਪਰਚਾਵਾ ਤਾਂ ਹੱਟੀ ਭੱਠੀ ਹੈ
ਤੁਸੀਂ ਕਲੱਬਾਂ ਸਿਨਮੇ ਵਾਲੇ,
ਸਾਥੋਂ ਪਹਿਲਾਂ ਬੁੱਢੇ ਕੀਕਣ ਹੋ ਜਾਂਦੇ ਹੋ ?
ਸਾਡੀ ਦੌੜ ਤਾਂ ਕਾਲੇ ਮਹਿਰ ਦੀ ਮਟੀ ਤੀਕ
ਜਾਂ ਤੁਲਸੀ ਸੂਦ ਦੇ ਟੂਣੇ ਤੱਕ ਹੈ,
ਤੁਸੀਂ ਤੇ ਕਹਿੰਦੇ ਚੰਨ ਦੀਆਂ ਗੱਲਾਂ ਕਰਦੇ ਹੋ
ਤੁਸੀਂ ਅਸਾਥੋਂ ਪਹਿਲਾਂ ਕਿਉਂ ਮਰ ਜਾਂਦੇ ਹੋ ?
ਅਸੀਂ ਕਾਲਜੇ ਕੱਟ ਕੱਟ ਕੇ ਵੀ ਸੀ ਨਹੀਂ ਕੀਤੀ
ਤੁਸੀਂ ਜੋ ਰੰਗ ਬਰੰਗੇ ਝੰਡੇ ਚੁੱਕੀ ਫਿਰਦੇ ਹੋ
ਖਾਂਦੇ ਪੀਂਦੇ ਮੌਤ ਤੇ ਛੜਾਂ ਚਲਾਉਂਦੇ ਹੋ
ਇਹ ਬੌਹੜੀ ਧਾੜਿਆ ਕਿਹੜੀ ਗਲ ਦੀ ਕਰਦੇ ਹੋ ?
ਦੇਖਿਓ ਹੁਣ,
ਇਹ ਸੁੱਕੀ ਰੋਟੀ ਗੰਢੇ ਨਾਲ ਚਬਾਵਣ ਵਾਲੇ
ਤੁਹਾਡੇ ਸ਼ਹਿਰ ਦੇ ਸੜਕਾਂ ਕਮਰੇ ਨਿਗਲ ਜਾਣ ਲਈ,
ਆ ਪਹੁੰਚੇ ਹਨ,
ਇਹ ਤੁਹਾਡੀ ਡਾਈਨਿੰਗ ਟੇਬਲ
ਤੇ ਟਰੇਆਂ ਤਕ ਨਿਗਲ ਜਾਣਗੇ
ਜਦ ਸਾਡੀ ਰੋਟੀ 'ਤੇ ਡਾਕੇ ਪੈਂਦੇ ਸਨ,
ਜਦ ਸਾਡੀ ਇੱਜਤ ਨੂੰ ਸੰਨਾਂ ਲੱਗਦੀਆਂ ਸਨ
ਤਾਂ ਅਸੀਂ ਅਨਪੜ ਪੇਂਡੂ ਮੂੰਹ ਦੇ ਗੁੰਗੇ ਸਾਂ,
ਤੁਹਾਡੀ ਲਕਚੋ ਕਾਫੀ ਹਾਉਸ 'ਚ ਕੀ ਕਰਦੀ ਸੀ
ਤੁਹਾਨੂੰ ਪੜਿਆਂ ਲਿਖਿਆਂ ਨੁੰ ਕੀ ਹੋਈਆ ਸੀ ?
ਅਸੀਂ ਤੁਹਾਡੀ ਖਾਹਿਸ਼ ਦਾ ਅਪਮਾਨ ਨਹੀਂ ਕਰਦੇ
ਅਸੀਂ ਤੁਹਾਨੂੰ ਆਦਰ ਸਹਿਤ
ਸਣੇ ਤੁਹਾਡੇ ਹੋਂਦਵਾਦ ਦੇ,
ਬਰਛੇ ਦੀ ਨੋਕ 'ਤੇ ਟੰਗ ਕੇ
ਚੰਦ ਉਤੇ ਅਪੜਾ ਦੇਵਾਂਗੇ
ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ
ਸਾਡੇ ਕੋਲ 'ਅਪੋਲੋ'ਹੈ ਨਾ ਲੂਨਾ ਹੈ


ਅਵਤਾਰ ਸਿੰਘ ਪਾਸ਼

ਲੋਹ -ਕਥਾ

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਜਦ ਬਗਾਵਤ ਖੌਲਦੀ ਹੈ.....jad bagawat khauldi hai....

 

ਨੇਰੀਆਂ, ਸ਼ਾਹ 'ਨੇਰੀਆਂ ਰਾਤਾਂ ਦੇ ਵਿਚ,
ਜਦ ਪਲ ਪਲਾਂ ਤੋਂ ਸਹਿਮਦੇ ਹਨ, ਤ੍ਰਭਕਦੇ ਹਨ l
ਚੌਬਾਰਿਆਂ ਦੀ ਰੋਸ਼ਨੀ ਤਦ,
ਬਾਰੀਆਂ 'ਚੋਂ ਕੁੱਦ ਕੇ ਖੁਸਕੁਸ਼ੀ ਕਰ ਲੈਂਦੀ ਹੈ l
ਇਨਾਂ ਸ਼ਾਂਤ ਰਾਤਾਂ ਦੇ ਗਰਭ 'ਚ
ਜਦ ਬਗਾਵਤ ਖੌਲਦੀ ਹੈ,
ਚਾਨਣੇ, ਬੇਚਾਨਣੇ ਵੀ ਕਤਲ ਹੋ ਸਕਦਾ ਹਾਂ ਮੈਂ......... l

ਅਵਤਾਰ ਸਿੰਘ ਪਾਸ਼
ਲੋਹ -ਕਥਾ

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਸ਼ਰਧਾਂਜਲੀ

ਇਸ ਵਾਰ ਪਾਪਾਂ ਦੀ ਜੰਞ ਬੜੀ ਦੂਰੋਂ ਆਈ ਹੈ

ਪਰ ਅਸਾਂ ਬੇਰੰਗ ਮੋੜ ਦੇਣੀ ਹੈ
ਮਾਸਕੋ ਜਾਂ ਵਾਸ਼ਿੰਗਟਨ ਦੀ ਮੋਹਰ ਵੀ ਨਹੀਂ ਤੱਕਣੀ,
ਜੋਰੀ ਦਾ ਦਾਨ ਕੀ
ਅਸਾਂ ਤਾਂ ਅੱਡੀਆਂ ਹੋਈਆਂ ਤਲ਼ੀਆਂ 'ਤੇ ਵੀ ਥੁੱਕ ਦੇਣਾ ਹੈ
ਤਲਖ਼ੀਆਂ ਨੇ ਸਾਨੂੰ ਬੇਲਿਹਾਜ਼ ਕਰ ਦਿੱਤਾ ਹੈ
ਅਣਖ ਨੇ ਸਾਨੂੰ ਵਹਿਸ਼ੀ ਬਣਾ ਦਿੱਤਾ ਹੈ.....
ਸਾਡੀ ਤਲਵਾਰ ਨੂੰ ਬਾਬਾ ਜੀ
(ਭਾਵੇਂ ਅਸੀਂ ਕੌਡੇ ਰਾਖ਼ਸ਼ ਤੋਂ ਖੋਹੀ ਸੀ)
ਜਦ ਦਾ ਤੇਰਾ ਸਪਰਸ਼ ਹੋਇਆ ਹੈ
ਸ਼ਹਿਰ ਸ਼ਹਿਰ ਵਿਚ ਸੱਚਾ ਸੌਦਾ ਕਰਦੀ ਹੈ
ਜੇਲ ਜੇਲ ਵਿਚ ਚੱਕੀ ਇਸਤੋਂ ਡਰ ਕੇ ਆਪੇ ਫਿਰਦੀ ਹੈ
ਤੇ ਅਸੀਂ ਸਮੇਂ ਦੇ ਪੱਥਰ ਵਿਚ
ਇਸ ਤਲਵਾਰ ਨਾਲ ਇਨਸਾਫ਼ ਦਾ ਪੰਜਾ ਖੁਰਚ ਦਿਤਾ ਹੈ
ਬਾਬਾ ਤੂੰ ਤਾਂ ਜਾਣੀ ਜਾਣ ਏਂ
ਅਸੀਂ ਤੈਥੋਂ ਕਦੇ ਨਾਬਰ ਨਹੀਂ
ਅਸੀਂ ਭਾਗੋ ਦੇ ਭੋਗ ਨੂੰ ਠੁਕਰਾ ਦਿਤਾ ਹੈ
ਅਸੀਂ ਤਲਵੰਡੀ ਦਾ ਮੋਹ ਛੱਡ ਕੇ
ਝੁੱਗੀਆਂ, ਛੱਪਰਾਂ ਤੇ ਜੰਗਲਾਂ ਵਿਚ ਨਿੱਕਲ ਆਏ ਹਾਂ
ਸਿਰਫ਼ ਇਕ ਅਨਹੋਣੀ ਕਰਨ ਲੱਗੇ ਹਾਂ
ਇਹ ਸੱਜਣਾਂ, ਭੂਮੀਆਂ, ਦੀ ਫ਼ੌਜ
ਹੱਥਾਂ ਵਿਚ ਐਤਕੀਂ ਮਸ਼ੀਨ ਗੰਨਾਂ ਲੈ ਕੇ ਨਿਕਲ ਆਈ ਹੈ
ਹੁਣ ਲੈਕਚਰ ਦਾ ਅਮਰਿਤ ਕਾਰਗਰ ਨਹੀਂ ਹੋਣਾ
ਤੇ ਤੈਥੋਂ ਕਦੇ ਨਾਬਰ ਨਹੀਂ ਤੂੰ ਜਾਣੀ ਜਾਣ ਏਂ........
ਅਸੀਂ ਲੋਹੇ ਦੇ ਪਾਣੀ ਦੀ ਬਰਖਾ ਕਰਨ ਲੱਗੇ ਹਾਂ
ਤੇ ਤੈਥੋਂ ਕਦੇ ਨਾਬਰ ਨਹੀਂ ਤੂੰ ਜਾਣੀ ਜਾਣ ਏਂ.......


ਅਵਤਾਰ ਸਿੰਘ ਪਾਸ਼
ਲੋਹ -ਕਥਾ

05 Jun 2010

Showing page 5 of 9 << First   << Prev    1  2  3  4  5  6  7  8  9  Next >>   Last >> 
Reply