Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
MANINDER SINGH
MANINDER
Posts: 107
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਹਾਂ ਮੈਂ ਭੁੱਲ ਗਿਆ

ਹਾਂ ਮੈਂ ਭੁੱਲ ਗਿਆ, 

ਗੁਰੂ ਨਾਨਕ ਦੀ ਬਾਣੀ ਨੂੰ, 

ਵੰਡ ਕੇ ਛਕੋ, 

ਨਾਂ ਜਪੋ, 

ਕਿਰਤ ਕਰੋ, 

ਲਹਿੰਦੇ ਪਾਸੇ, 

ਵੱਲ ਸੁੱਟੇ ਪਾਣੀ ਨੂੰ, 

ਗੁਰੂਆਂ ਦੀ, 

ਕੁਰਬਾਨੀਆਂ ਨੂੰ, 

ਤੱਤੀ ਤਵੀ, 

ਘੱਲੂਘਾਰੇ , 

ਚਰਖੜੀਆਂ ਨੂੰ, 

ਆਰਿਆ ਨੂੰ, 

ਮੂੰਹ ਵਿੱਚ, 

ਤੁੰਨੇ ਹੋਏ ਬੱਚਿਆਂ ਨੂੰ, 

ਵੇਖ ਕੇ ਕੰਬ ਉੱਠੀ ਸੀ, 

ਕੁਦਰਤ ਵੀ, 

ਵੇਖ ਕੇ ਮਾਵਾਂ ਦੇ ਜਜ਼ਬਿਆਂ ਨੂੰ, 

ਦਿਸਦੀ ਨਹੀਂ ਮਿਸਾਲ, 

ਗੁਰ ਗੋਬਿੰਦ ਵਰਗੀ, 

ਜਿੰਨੇ ਵਾਰ ਦਿੱਤਾ, 

ਕੌਮ ਖਾਤਰ , 

ਖੁਦ ਨੂੰ, ਪਿਓ ਨੂੰ 

ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ, 

ਹਾਂ ਮੈਂ ਭੁੱਲ ਗਿਆ, 

ਪਰ ਮੈਨੂੰ ਯਾਦ ਰਿਹਾ, 

ਜੰਮਣ ਵੇਲੇ ਤਵੀਤਾਂ ਦਾ, 

ਮਾਜਰਾ ਤੇ ਮੱਥੇ ਟੇਕਣੇ, 

ਮਰਨ ਪਿੱਛੋਂ ਰਾਹਦਾਰੀ ਬੰਨ੍ਹੀ ਦੀ, 

ਮਨ ਮੱਤ ਨੀਤਾਂ ਦਾ, 

ਗੁਰੂ ਘਰ ਵਿੱਚ, 

ਲੜਦੇ ਆਗੂ ਸਾਡੇ, 

ਮੁਨਾ ਕੇ ਦਾੜ੍ਹੀ , 

ਟੋਪੀ ਵਾਂਗ ਸਿਰ ਤੇ ਰੱਖੀ, 

ਪੱਗ ਦੀ ਸਰਦਾਰੀ, 

ਵਿਆਹ ਸ਼ਾਦੀਆਂ ਤੇ, 

ਵੱਜਦੇ ਲੱਚਰ ਗੀਤਾਂ ਦਾ, 

ਹਰ ਹਾਲ ਦੂਜੇ ਨੂੰ, 

ਨਿਵਾ ਵਿਖਾਉਣ ਦਾ, 

ਆਪਣੇ ਤੋਂ ਵੱਡੇ ਨਾਲ, 

ਯਾਰੀ ਲਾਉਣ ਦਾ, 

ਘਰ ਵਿੱਚ ਭੁੱਖਾ ਮਰਦਾ, 

ਮਾਂ-ਪਿਓ, ਮਰਦਾ ਛੱਡ, 

ਨਾਰਾਂ ਪਿੱਛੇ ਗੇੜੀ ਲਾਉਣ ਦਾ, 

ਪਰ ਮੈਨੂੰ ਯਾਦ ਰਿਹਾ, 

ਜਮਾਦਾਰੀ , ਮਾਲਗੁਜਾਰੀ , 

ਜੋੜਨ ਦੀ ਹਰ ਗੱਲ, 

ਵੀਰ ਵੀਰ ਵਿੱਚ, 

ਫੁੱਟ ਪਾਉਣ ਦਾ ਵੱਲ, 

ਸੈੰਟਾ, ਅੰਗਰੇਜੀ ਨਵਾਂ ਸਾਲ, 

ਮੈਨੂੰ ਯਾਦ ਰਿਹਾ ਹਰ ਪਲ, 

ਪਰ ਮੈਂ ਭੁੱਲ ਗਿਆ, 

ਖੁਦ ਦੀ ਹੋਂਦ ਨੂੰ, 

ਖੰਡੇ ਦੀ ਧਾਰ ਨੂੰ, 

ਬਾਣੀ ਤੇ ਵਿਸ਼ਵਾਸ ਨੂੰ, 

ਕਿਰਤ ਦੀ ਕਮਾਈ ਨੂੰ 

ਰੱਬਾ ਮਾਫ ਕਰ ਮੈਨੂੰ, 

ਹਾਂ ਮੈਂ ਭੁੱਲ ਗਿਆ ਰੱਬਾ ਤੈਨੂੰ,

ਹਾਂ ਮੈਂ ਭੁੱਲ ਗਿਆ ਹਾਂ.....

 

maninder singh mani 

25 Dec 2016

JAGJIT SINGH
JAGJIT
Posts: 1612
Gender: Male
Joined: 03/Jun/2013
Location: Gurgaon
View All Topics by JAGJIT
View All Posts by JAGJIT
 

 

ਮਨਿੰਦਰ ਜੀ ਬਹੁਤ ਹੀ ਸੁੰਦਰ, ਇਮਾਨਦਾਰ, ਗੁਰੂਆਂ ਦੀ ਕੀਤੀ ਦੀ ਸ਼ੁਕਰਗੁਜ਼ਾਰ, ਪਰ ਸਿੱਖਾਂ ਦੀਆਂ ਆਪਣੀਆਂ ਕੀਤੀਆਂ ਅਤੇ ਕੁਰਾਹੇ ਪਿਆਂ ਤੇ ਪਸ਼ਚਾਤਾਪ ਨਾਲ ਭਰੀ ਮਨ ਨੂੰ ਟੁੰਬਣ ਵਾਲੀ ਕਿਰਤ |
ਬਸ ਇਹੀ ਹੈ ਅਸਲ ਕਾਵਿ ਰਚਨਾ - ਨਾ ਕੋਈ ਮੀਟਰ, ਨਾ ਕੋਈ ਰੂਲ, ਨਾ ਕੋਈ ਸੁਰ ਨਾ ਰਾਗ; ਬਸ ਸੱਚ ਹੀ ਸੱਚ ਅਤੇ ਸੱਚੇ ਮਨ ਨਾਲ ਗੁਰੂ ਦੀ ਸੁਮੱਤ ਭੁੱਲਣ ਦਾ ਅਫਸੋਸ ਅਤੇ ਮਨਮੱਤ ਤੇ ਚੱਲਣ ਦਾ ਪੱਛਤਾਵਾ |
ਜਿਉਂਦੇ ਰਹੋ ਅਤੇ ਇਵੇਂ ਹੀ ਸੋਹਣਾ ਸੋਹਣਾ ਅਤੇ ਸਾਰਥਕ ਲਿਖਦੇ ਰਹੋ |

ਮਨਿੰਦਰ ਜੀ ਬਹੁਤ ਹੀ ਸੁੰਦਰ, ਇਮਾਨਦਾਰ, ਗੁਰੂਆਂ ਦੀ ਕੀਤੀ ਦੀ ਸ਼ੁਕਰਗੁਜ਼ਾਰ, ਪਰ ਸਿੱਖਾਂ ਦੀਆਂ ਆਪਣੀਆਂ ਕੀਤੀਆਂ ਅਤੇ ਕੁਰਾਹੇ ਪਿਆਂ ਤੇ ਪਸ਼ਚਾਤਾਪ ਨਾਲ ਭਰੀ ਮਨ ਨੂੰ ਟੁੰਬਣ ਵਾਲੀ ਕਿਰਤ |


ਬਸ ਇਹੀ ਹੈ ਅਸਲ ਕਾਵਿ ਰਚਨਾ - ਨਾ ਕੋਈ ਮੀਟਰ, ਨਾ ਕੋਈ ਰੂਲ, ਨਾ ਕੋਈ ਸੁਰ ਨਾ ਰਾਗ; ਬਸ ਸੱਚ ਹੀ ਸੱਚ ਅਤੇ ਸੱਚੇ ਮਨ ਨਾਲ ਗੁਰੂ ਦੀ ਸੁਮੱਤ ਭੁੱਲਣ ਦਾ ਅਫਸੋਸ ਅਤੇ ਮਨਮੱਤ ਤੇ ਚੱਲਣ ਦਾ ਪੱਛਤਾਵਾ |ਬਹੁਤ ਸੋਹਣੀ ਕਿਰਤ !


ਜਿਉਂਦੇ ਰਹੋ ਅਤੇ ਇਵੇਂ ਹੀ ਸੋਹਣਾ ਸੋਹਣਾ ਅਤੇ ਸਾਰਥਕ ਲਿਖਦੇ ਰਹੋ |

 

25 Dec 2016

MANINDER SINGH
MANINDER
Posts: 107
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਸਤਿ ਸ਼੍ਰੀ ਅਕਾਲ ਸਰ....ਬਹੁਤ ਬਹੁਤ ਧੰਨਵਾਦ ਸਰ ਤੁਹਾਡੀ ਇੱਸ ਹੋਆਸਲਾਫ਼ਜ਼ਾਈ ਲਈ.......

25 Dec 2016

Reply