Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਸੁਨੇਹਾ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Showing page 1 of 3 << Prev     1  2  3  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਇੱਕ ਸੁਨੇਹਾ

 

                    ਇੱਕ ਸੁਨੇਹਾ 
ਮੇਰਾ ਸੋਹਨਾ ਪੰਜਾਬ ਗੁਰੂਆਂ-ਪੀਰਾਂ ਤੇ ਯੋਧਿਆਂ ਦੀ ਧਰਤੀ,
ਮੈਨੂੰ ਮਾਣ ਹੈ ਇਸ ਧਰਤੀ 'ਤੇ ਜਨਮ ਲੈਣ ਦਾ,
ਮਾਣ ਹੈ ਆਪਣੇ ਪੰਜਾਬੀ ਹੋਣਦਾ,
ਇਤਿਹਾਸ ਵਿੱਚ ਅਜਿਹੇ ਬੜੇ ਮੌਕੇ ਆਏ,
ਜਦੋਂ ਪੰਜਾਬ ਨੂੰ ਔਖੇ ਵੇਲੇ ਦਾ ਸਾਹਮਣਾ ਕਰਨਾ ਪਿਆ ,
ਭਾਵੇਂ ਉਹ ਮੁਗਲਾਂ  ਦੇ ਹਮਲੇ ਸਨ, ਜਾਂ ਅੰਗ੍ਰੇਜੀ ਰਾਜ,
ਪਰ ਪੰਜਾਬੀ ਬੋਲੀ ਦਾ ਇੰਨਾ ਘਾਣ ਕਦੇ ਨਹੀਂ ਹੋਇਆ,
ਜਿੰਨਾ ਪਿਛਲੇ ਕੁਝ ਸਮੇ ਤੋਂ ਆ ਰਹੇ ਲੱਚਰ ਪੰਜਾਬੀ
ਗੀਤਾਂ ਨੇ ਕੀਤਾ ਹੋਇਆ ਏ, ਕਈ ਵਾਰ ਤਾਂ ਰੂਹ ਕੰਬ ਉਠਦੀ ਏ,
ਤੇ ਕਈ ਵਾਰ ਅੱਖਾਂ ਭਰ ਆਉਂਦੀਆਂ ਹਨ , ਅੱਜ ਆਪਣੇ ਪੰਜਾਬੀ ਗਾਇਕਾਂ,
ਗੀਤਕਾਰਾਂ ਤੇ ਸੰਗੀਤਕਾਰਾਂ ਨੂੰ ਭਰੇ ਮਨ ਨਾਲ ਰੁ-ਬ-ਰੁ ਹੋ ਕੇ ,
ਕੁਝ ਬੇਨਤੀ ਕਰਨਾ ਚਾਹੁੰਦਾ , ਮੇਰਾ ਮਕਸਦ ਕਿਸੇ ਵਿਅਕਤੀ ਵਿਸ਼ੇਸ਼ 'ਤੇ ਟਿੱਪਣੀ ਕਰਨ ਦਾ ਨਹੀਂ ਏ  ..ਇਹ ਤਾਂ ਬਸ ਮੇਰੇ ਦਿਲ ਦੀਆਂ ਕੁਝ ਭਾਵਨਾਵਾਂ ਹਨ ,
ਜੇ ਕਿਸੇ ਵਿਅਕਤੀ ਵਿਸੇਸ਼ ਨੂੰ ਬੁਰਾ ਲੱਗੇ ਤਾਂ ਮੈਂ ਖਿਮਾ ਦਾ ਜਾਚਿਕ ਹਾਂ,......

 

                    ਇੱਕ ਸੁਨੇਹਾ 

 

ਮੇਰਾ ਸੋਹਨਾ ਪੰਜਾਬ ਗੁਰੂਆਂ-ਪੀਰਾਂ ਤੇ ਯੋਧਿਆਂ ਦੀ ਧਰਤੀ,

ਮੈਨੂੰ ਮਾਣ ਹੈ ਇਸ ਧਰਤੀ 'ਤੇ ਜਨਮ ਲੈਣ ਦਾ,

ਮਾਣ ਹੈ ਆਪਣੇ ਪੰਜਾਬੀ ਹੋਣਦਾ,

ਇਤਿਹਾਸ ਵਿੱਚ ਅਜਿਹੇ ਬੜੇ ਮੌਕੇ ਆਏ,

ਜਦੋਂ ਪੰਜਾਬ ਨੂੰ ਔਖੇ ਵੇਲੇ ਦਾ ਸਾਹਮਣਾ ਕਰਨਾ ਪਿਆ ,

ਭਾਵੇਂ ਉਹ ਮੁਗਲਾਂ  ਦੇ ਹਮਲੇ ਸਨ, ਜਾਂ ਅੰਗ੍ਰੇਜੀ ਰਾਜ,

ਪਰ ਪੰਜਾਬੀ ਬੋਲੀ ਦਾ ਇੰਨਾ ਘਾਣ ਕਦੇ ਨਹੀਂ ਹੋਇਆ,

ਜਿੰਨਾ ਪਿਛਲੇ ਕੁਝ ਸਮੇ ਤੋਂ ਆ ਰਹੇ ਲੱਚਰ ਪੰਜਾਬੀ

ਗੀਤਾਂ ਨੇ ਕੀਤਾ ਹੋਇਆ ਏ, ਕਈ ਵਾਰ ਤਾਂ ਰੂਹ ਕੰਬ ਉਠਦੀ ਏ,

ਤੇ ਕਈ ਵਾਰ ਅੱਖਾਂ ਭਰ ਆਉਂਦੀਆਂ ਹਨ , ਅੱਜ ਆਪਣੇ ਪੰਜਾਬੀ ਗਾਇਕਾਂ,

ਗੀਤਕਾਰਾਂ ਤੇ ਸੰਗੀਤਕਾਰਾਂ ਨੂੰ ਭਰੇ ਮਨ ਨਾਲ ਰੁ-ਬ-ਰੁ ਹੋ ਕੇ ,

ਕੁਝ ਬੇਨਤੀ ਕਰਨਾ ਚਾਹੁੰਦਾ , ਮੇਰਾ ਮਕਸਦ ਕਿਸੇ ਵਿਅਕਤੀ ਵਿਸ਼ੇਸ਼ 'ਤੇ ਟਿੱਪਣੀ ਕਰਨ ਦਾ ਨਹੀਂ ਏ  ..ਇਹ ਤਾਂ ਬਸ ਮੇਰੇ ਦਿਲ ਦੀਆਂ ਕੁਝ ਭਾਵਨਾਵਾਂ ਹਨ ,

ਜੇ ਕਿਸੇ ਵਿਅਕਤੀ ਵਿਸੇਸ਼ ਨੂੰ ਬੁਰਾ ਲੱਗੇ ਤਾਂ ਮੈਂ ਖਿਮਾ ਦਾ ਜਾਚਿਕ ਹਾਂ,......

 

 

 

ਮੇਰੇ ਪਿਆਰੇ ਲੇਖਕ ਵੀਰੋ,
               ਮਾਨਯੋਗ ਗਾਇਕਾਰੋ, 
ਕੁਝ ਗਿਲੇ ਨੇ ਤੁਹਾਡੇ ਉੱਤੇ,
               ਅੱਜ ਦਿਓ ਫੰਨ੍ਕਾਰੋ,
ਮਾਂ ਸਰਸਵਤੀ ਜੇ ਕਲਮ ਤੇ ਸੁਰ ਨਾਲ
            ਭਾਗ ਤੁਹਾਨੂੰ ਲਾਇਆ ਏ,
ਤਾਂ ਸਭਿਆਚਾਰ ਦੀ ਸਾਂਭ ਦਾ ਜਿੰਮਾ ਵੀ
         ਤੁਹਾਡੇ ਸਿਰ 'ਤੇ ਪਾਇਆ ਏ,
ਕਿਸੇ ਕੌੰਮ ਦੀ ਸੋਚ ਤੇ ਵਿਰਸਾ 
          ਗੀਤਾਂ 'ਚੋ ਝਾਤੀ ਮਾਰਦਾ ਹੈ,
ਦੁਨੀਆ ਨੂੰ ਕੀ ਤਸਵੀਰ ਦਿਖਾਉਣੀ
        ਜਿੰਮਾ ਹੇ ਫ਼ਨ੍ਕਾਰ ਦਾ ਹੈ,
ਤੁਹਾਡਾ ਲਿਖਿਆ , ਤੁਹਾਡਾ ਗਾਇਆ,
          ਅਸਰ ਬੜਾ ਰਖਵਾਉਂਦਾ ਹੈ,
ਹਰ ਗਭਰੂ ਅੱਜ ਤੁਹਾਡੇ ਗੀਤਾਂ ਦਾ,
           ਹੀਰੋ ਬਣਨਾ ਚਾਹੁੰਦਾ ਹੈ,
ਪਰ ਤੁਹਾਡੇ ਗੀਤਾਂ ਦਾ ਹੀਰੋ ,ਹਾ
             ਵੈਲੀ ਹੈ ਜਾਂ ਲੜਾਕਾ ਹੈ,
ਕੁੜੀਆਂ ਪਿਛੇ ਮਾਰੇ ਸੀਟੀਆਂ 
            ਵਿਗੜਿਆ ਹੋਇਆ ਕਾਕਾ ਹੈ,
ਗੀਤਾਂ ਵਿੱਚ ਕਾਲਜਾਂ ਨੂੰ ਤੁਸੀਂ 
           ਆਸ਼ਿਕੀ ਦਾ ਅੱਡਾ ਹੀ ਬਣਾ ਦਿੱਤਾ,
ਹਰ ਸਟੂਡੇੰਟ ਦੇ ਮੱਥੇ 'ਤੇ ਬਾਈ 
              ਆਸ਼ਿਕ ਦਾ ਹੀ ਲੇਬਲ ਲਾ ਦਿੱਤਾ,
ਕਿਉਂ ਤੁਹਾਡੇ ਗੀਤਾਂ ਦੀ ਮੁਟਿਆਰ 
             ਸਿਰਫ ਅਖ ਮਟੱਕਾ ਹੀ ਕਰਦੀ ਏ ?
ਪੜਨ ਬਹਾਨੇ ਰਾਤ ਰਾਤ ਭਰ 
               ਮੋਬਾਇਲ 'ਤੇ ਹੀ ਗੱਲਾਂ ਕਰਦੀ ਏ,
ਕਿਉਂ ਤੁਹਾਨੂੰ ਹਰ ਕੁੜੀ ਵਿੱਚ 
                ਹੀਰ ਹੀ ਨਜਰ ਆਉਂਦੀ ਏ ?
ਬੰਕ  ਮਾਰ ਕੇ ਕਾਲਜ ਤੋਂ
                  ਜੋ ਸਿਨਮਾ ਦੇਖਣ ਜਾਂਦੀ ਏ,
ਕਿਉਂ ਕਲਮ ਤੁਹਾਡੀ ਇਸ਼ਕ ਦੀਆਂ 
              ਗਲੀਆਂ ਵਿੱਚ ਹੀ ਰੁਲ ਗਈ ਏ ?
ਕਿਉਂ ਸਾਹਿਬਜਾਦੇ ਅਜੀਤ-ਜੁਝਾਰ 
                ਦੀਆਂ ਵਾਰਾਂ ਲਿਖਣੀਆਂ ਭੁੱਲ ਗਈ ਏ ?
ਕਿਉਂ ਉਧਮ , ਕਰਤਾਰ ਸਰਾਭਾ ਤੁਹਾਡੇ
                 ਗੀਤਾਂ ਦੇ ਨਾਇਕ  ਨਹੀਂ ?
ਕਿਉਂ ਆਵਾਜ਼ ਤੁਹਾਡੀ ਭਗਤ ਸਿੰਘ ਦੇ 
                  ਕਿੱਸੇ ਗਾਉਣ ਦੇ ਲਾਇਕ ਨਹੀਂ ?
ਰੱਬ ਕਰਕੇ ਆਪਣੇ ਗੀਤਾਂ ਵਿੱਚ 
                 ਬੰਦਾ ਬਹਾਦੁਰ ਨੂੰ ਥਾਂ ਦਿਓ,
ਜਿਹਨਾਂ ਪਿਛੇ ਲੱਗ ਬਣ ਜਾਏ ਜਿੰਦਗੀ,
                    ਐਸੇ ਵੀ ਕੁਝ ਨਾਂ ਦਿਓ,       
ਭੋਲੇ ਭਾਲੇ ਪੰਜਾਬੀ ਜੱਟ ਦਾ 
                    ਦੁਨੀਆ ਵਿੱਚ ਮੁਕਾਮ ਏ,
ਪਰਉਪਕਾਰੀ, ਸੱਚਾ - ਸੁਚਾ,
                     ਅੰਨਦਾਤਾ ਜਿਹਾ ਨਾਮ ਏ,
ਪਰ ਗੀਤਾਂ ਵਿੱਚ ਜੱਟ ਨੂੰ ਤੁਸੀਂ 
                      ਹੋਰ ਹੀ ਕੁਝ ਬਣਾ ਦਿੱਤਾ,
ਅਣਖੀ ਅਤੇ ਲੜਾਕੇਪਣ ਦਾ 
                      ਫਰਕ ਹੀ ਜਮਾ ਮੁਕਾ ਦਿੱਤਾ,
ਜੱਟ ਦੀ ਪਿਸਟਲ, ਜੱਟ ਦਾ ਗੰਡਾਸਾ,
                     ਜੱਟ ਦਾ ਬਦਲਾ ਗਾਉਂਦੇ ਹੋ,
ਓ ਸਿਰੇ ਦਾ ਵੈਲੀ ਦੱਸਕੇ ਜੱਟ ਦਾ 
                    ਕਿਹੜਾ ਮਾਣ ਵਧਾਉਂਦੇ ਹੋ ?
ਹਥਕੜੀਆਂ ਵਿੱਚ ਜਕੜੇ ਜੱਟ ਦੇ
                    ਬਾਰੇ ਹੋਰ ਕੋਈ ਲਿਖਦਾ ਏ,
ਜੱਜ ਦੀ ਕੁਰਸੀ ਤੇ ਬੈਠਾ ਜੱਟ ਬਈ  
                    ਕਿਉਂ ਨਹੀਂ ਤੁਹਾਨੂੰ ਦਿਖਦੇ ? 
ਜੱਟ ਮੇਜਰ, ਜਨਰਲ, ਡੀ ਜੀ ਪੀ ਬਣਕੇ,
                             ਧੁੰਮਾ ਪਾਈ ਜਾਂਦੇ ਨੇ,
ਪਰ ਤੁਹਾਡੇ ਗੀਤਾਂ ਦੇ ਵਿਚ ਜੱਟ ਬਸ 
                         ਲੜੀ ਲੜਾਈ ਜਾਂਦੇ ਨੇ ,
ਦਿਲ ਦਾ ਮਾਮਲਾ, ਪਾਣੀ ਦੀਆਂ ਛੱਲਾਂ ,
                  ਕਿਉਂ ਕਲਮ ਤੁਹਾਡੀ ਨਹੀਂ ਲਿਖਦੀ ?
ਪਾਕ ਮੁਹੱਬਤ ਕਿਉਂ ਤੁਹਾਡੇ ਬੋਲਾਂ 
                        ਦੇ ਵਿਚੋਂ ਨਹੀਂ ਰਿਸਦੀ ?
ਤੁਹਾਡੇ ਆਸ਼ਿਕ ਨੂੰ ਕਿਉਂ ਨਸ਼ਿਆ ਦਾ 
                        ਨਾਗ ਗਿਆ ਏ ਡੱਸ ਜੀ ?
ਰਾਂਝਾ ਕਹੇ ਅੱਜ ਹੀਰ ਨੂੰ , ਹੈਂ ... ਕੋਈ ਬੰਦਾ-ਬੁੰਦਾ
                       ਮਾਰਨਾ ਤਾਂ ਦੱਸ ਨੀ |
ਮੰਦਾ ਲਿਖ ਕੇ , ਮੰਦਾ ਗਾ ਕੇ,
                  ਪੈਸਾ ਭਾਵੇਂ ਬਣਾਵੋਗੇ,
ਯਾਦ ਰਖਣਾ , ਸਭਿਆਚਾਰ ਦੇ ,
                ਕਾਤਿਲ ਵੀ ਅਖਵਾਓਗੇ,
ਧਨੀ ਕਲਮ ਦੇ , ਸੁਰ ਦੇ ਪੱਕੇ ,
                ਵੱਡੇ ਜੇ ਫ਼ਨਕਾਰ ਤੁਸੀਂ ਹੋ ,  
ਸਮਾਜ ਉੱਤੇ ਪੈ ਰਹੇ ਅਸਰ ਦੇ ,
                ਪੂਰੇ ਜਿੰਮੇਵਾਰ ਤੁਸੀਂ ਹੋ |
ਅਜਿਹਾ ਲਿਖੋ, ਅਜਿਹਾ ਗਾਓ,
                  ਰੂਹ ਨੂੰ ਜਿਹੜਾ ਸਕੂਨ ਦੇਵੇ,
ਪੰਜਾਬੀ ਗਭਰੂ ਤੇ ਮੁਟਿਆਰਾਂ ਨੂੰ 
                  ਕੁਝ ਬਣਨ ਦਾ ਜੋ ਜਨੂਨ ਦੇਵੇ,
ਬੁਲ੍ਹੇ ਸ਼ਾਹ ਦੇ ਵੰਸ਼ਿਸ ਹੋ ਤੁਸੀਂ 
                    ਸ਼ਿਵ ਦੇ ਪੈਰੋਕਾਰ ਬਣੋ,
ਪਾਤਰ ਦੀਆਂ ਲੀਹਾਂ 'ਤੇ ਚੱਲਕੇ 
                 ਮਾਂ ਬੋਲੀ ਦਾ ਸਤਿਕਾਰ ਬਣੋ,
ਗਲੋਰੀ-ਭੱਜੀ ਕਰਨ ਬੇਨਤੀ ਤੁਹਾਨੂੰ,
               ਕਿਰਦਾਰਾਂ ਨੂੰ ਕਾਇਮ ਕਰੋ, 
ਨਹੀਂ ਤਾਂ ਲਿਖਣਾ - ਗੁਣਾ ਛੱਡ ਦਿਓ,
               ਮੇਰੀ ਮਾਂ ਬੋਲੀ 'ਤੇ ਰਹੀਮ ਕਰੋ |
               ਮੇਰੀ ਮਾਂ ਬੋਲੀ 'ਤੇ ਰਹੀਮ ਕਰੋ |
               ਮੇਰੀ ਮਾਂ ਬੋਲੀ 'ਤੇ ਰਹੀਮ ਕਰੋ |
     

 

ਮੇਰੇ ਪਿਆਰੇ ਲੇਖਕ ਵੀਰੋ,

               ਮਾਨਯੋਗ ਗਾਇਕਾਰੋ, 

ਕੁਝ ਗਿਲੇ ਨੇ ਤੁਹਾਡੇ ਉੱਤੇ,

               ਅੱਜ ਦਿਓ ਫੰਨ੍ਕਾਰੋ,

ਮਾਂ ਸਰਸਵਤੀ ਜੇ ਕਲਮ ਤੇ ਸੁਰ ਨਾਲ

            ਭਾਗ ਤੁਹਾਨੂੰ ਲਾਇਆ ਏ,

ਤਾਂ ਸਭਿਆਚਾਰ ਦੀ ਸਾਂਭ ਦਾ ਜਿੰਮਾ ਵੀ

         ਤੁਹਾਡੇ ਸਿਰ 'ਤੇ ਪਾਇਆ ਏ,

ਕਿਸੇ ਕੌੰਮ ਦੀ ਸੋਚ ਤੇ ਵਿਰਸਾ 

          ਗੀਤਾਂ 'ਚੋ ਝਾਤੀ ਮਾਰਦਾ ਹੈ,

ਦੁਨੀਆ ਨੂੰ ਕੀ ਤਸਵੀਰ ਦਿਖਾਉਣੀ

        ਜਿੰਮਾ ਹਰ ਫ਼ਨ੍ਕਾਰ ਦਾ ਹੈ,

ਤੁਹਾਡਾ ਲਿਖਿਆ , ਤੁਹਾਡਾ ਗਾਇਆ,

          ਅਸਰ ਬੜਾ ਰਖਵਾਉਂਦਾ ਹੈ,

ਹਰ ਗਭਰੂ ਅੱਜ ਤੁਹਾਡੇ ਗੀਤਾਂ ਦਾ,

           ਹੀਰੋ ਬਣਨਾ ਚਾਹੁੰਦਾ ਹੈ,

ਪਰ ਤੁਹਾਡੇ ਗੀਤਾਂ ਦਾ ਹੀਰੋ ,ਹਾ

             ਵੈਲੀ ਹੈ ਜਾਂ ਲੜਾਕਾ ਹੈ,

ਕੁੜੀਆਂ ਪਿਛੇ ਮਾਰੇ ਸੀਟੀਆਂ 

            ਵਿਗੜਿਆ ਹੋਇਆ ਕਾਕਾ ਹੈ,

ਗੀਤਾਂ ਵਿੱਚ ਕਾਲਜਾਂ ਨੂੰ ਤੁਸੀਂ 

           ਆਸ਼ਿਕੀ ਦਾ ਅੱਡਾ ਹੀ ਬਣਾ ਦਿੱਤਾ,

ਹਰ ਸਟੂਡੇੰਟ ਦੇ ਮੱਥੇ 'ਤੇ ਬਾਈ 

              ਆਸ਼ਿਕ ਦਾ ਹੀ ਲੇਬਲ ਲਾ ਦਿੱਤਾ,

ਕਿਉਂ ਤੁਹਾਡੇ ਗੀਤਾਂ ਦੀ ਮੁਟਿਆਰ 

             ਸਿਰਫ ਅਖ ਮਟੱਕਾ ਹੀ ਕਰਦੀ ਏ ?

ਪੜਨ ਬਹਾਨੇ ਰਾਤ ਰਾਤ ਭਰ 

               ਮੋਬਾਇਲ 'ਤੇ ਹੀ ਗੱਲਾਂ ਕਰਦੀ ਏ,

ਕਿਉਂ ਤੁਹਾਨੂੰ ਹਰ ਕੁੜੀ ਵਿੱਚ 

                ਹੀਰ ਹੀ ਨਜਰ ਆਉਂਦੀ ਏ ?

ਬੰਕ  ਮਾਰ ਕੇ ਕਾਲਜ ਤੋਂ

                  ਜੋ ਸਿਨਮਾ ਦੇਖਣ ਜਾਂਦੀ ਏ,

ਕਿਉਂ ਕਲਮ ਤੁਹਾਡੀ ਇਸ਼ਕ ਦੀਆਂ 

              ਗਲੀਆਂ ਵਿੱਚ ਹੀ ਰੁਲ ਗਈ ਏ ?

ਕਿਉਂ ਸਾਹਿਬਜਾਦੇ ਅਜੀਤ-ਜੁਝਾਰ 

                ਦੀਆਂ ਵਾਰਾਂ ਲਿਖਣੀਆਂ ਭੁੱਲ ਗਈ ਏ ?

ਕਿਉਂ ਉਧਮ , ਕਰਤਾਰ ਸਰਾਭਾ ਤੁਹਾਡੇ

                 ਗੀਤਾਂ ਦੇ ਨਾਇਕ  ਨਹੀਂ ?

ਕਿਉਂ ਆਵਾਜ਼ ਤੁਹਾਡੀ ਭਗਤ ਸਿੰਘ ਦੇ 

                  ਕਿੱਸੇ ਗਾਉਣ ਦੇ ਲਾਇਕ ਨਹੀਂ ?

ਰੱਬ ਕਰਕੇ ਆਪਣੇ ਗੀਤਾਂ ਵਿੱਚ 

                 ਬੰਦਾ ਬਹਾਦੁਰ ਨੂੰ ਥਾਂ ਦਿਓ,

ਜਿਹਨਾਂ ਪਿਛੇ ਲੱਗ ਬਣ ਜਾਏ ਜਿੰਦਗੀ,

                    ਐਸੇ ਵੀ ਕੁਝ ਨਾਂ ਦਿਓ,       

ਭੋਲੇ ਭਾਲੇ ਪੰਜਾਬੀ ਜੱਟ ਦਾ 

                    ਦੁਨੀਆ ਵਿੱਚ ਮੁਕਾਮ ਏ,

ਪਰਉਪਕਾਰੀ, ਸੱਚਾ - ਸੁਚਾ,

                     ਅੰਨਦਾਤਾ ਜਿਹਾ ਨਾਮ ਏ,

ਪਰ ਗੀਤਾਂ ਵਿੱਚ ਜੱਟ ਨੂੰ ਤੁਸੀਂ 

                      ਹੋਰ ਹੀ ਕੁਝ ਬਣਾ ਦਿੱਤਾ,

ਅਣਖੀ ਅਤੇ ਲੜਾਕੇਪਣ ਦਾ 

                      ਫਰਕ ਹੀ ਜਮਾ ਮੁਕਾ ਦਿੱਤਾ,

ਜੱਟ ਦੀ ਪਿਸਟਲ, ਜੱਟ ਦਾ ਗੰਡਾਸਾ,

                     ਜੱਟ ਦਾ ਬਦਲਾ ਗਾਉਂਦੇ ਹੋ,

ਓ ਸਿਰੇ ਦਾ ਵੈਲੀ ਦੱਸਕੇ ਜੱਟ ਦਾ 

                    ਕਿਹੜਾ ਮਾਣ ਵਧਾਉਂਦੇ ਹੋ ?

ਹਥਕੜੀਆਂ ਵਿੱਚ ਜਕੜੇ ਜੱਟ ਦੇ

                    ਬਾਰੇ ਹੋਰ ਕੋਈ ਲਿਖਦਾ ਏ,

ਜੱਜ ਦੀ ਕੁਰਸੀ ਤੇ ਬੈਠਾ ਜੱਟ ਬਈ  

                    ਕਿਉਂ ਨਹੀਂ ਤੁਹਾਨੂੰ ਦਿਖਦੇ ? 

ਜੱਟ ਮੇਜਰ, ਜਨਰਲ, ਡੀ ਜੀ ਪੀ ਬਣਕੇ,

                             ਧੁੰਮਾ ਪਾਈ ਜਾਂਦੇ ਨੇ,

ਪਰ ਤੁਹਾਡੇ ਗੀਤਾਂ ਦੇ ਵਿਚ ਜੱਟ ਬਸ 

                         ਲੜੀ ਲੜਾਈ ਜਾਂਦੇ ਨੇ ,

ਦਿਲ ਦਾ ਮਾਮਲਾ, ਪਾਣੀ ਦੀਆਂ ਛੱਲਾਂ ,

                  ਕਿਉਂ ਕਲਮ ਤੁਹਾਡੀ ਨਹੀਂ ਲਿਖਦੀ ?

ਪਾਕ ਮੁਹੱਬਤ ਕਿਉਂ ਤੁਹਾਡੇ ਬੋਲਾਂ 

                        ਦੇ ਵਿਚੋਂ ਨਹੀਂ ਰਿਸਦੀ ?

ਤੁਹਾਡੇ ਆਸ਼ਿਕ ਨੂੰ ਕਿਉਂ ਨਸ਼ਿਆ ਦਾ 

                        ਨਾਗ ਗਿਆ ਏ ਡੱਸ ਜੀ ?

ਰਾਂਝਾ ਕਹੇ ਅੱਜ ਹੀਰ ਨੂੰ , ਹੈਂ ... ਕੋਈ ਬੰਦਾ-ਬੁੰਦਾ

                       ਮਾਰਨਾ ਤਾਂ ਦੱਸ ਨੀ |

ਮੰਦਾ ਲਿਖ ਕੇ , ਮੰਦਾ ਗਾ ਕੇ,

                  ਪੈਸਾ ਭਾਵੇਂ ਬਣਾਵੋਗੇ,

ਯਾਦ ਰਖਣਾ , ਸਭਿਆਚਾਰ ਦੇ ,

                ਕਾਤਿਲ ਵੀ ਅਖਵਾਓਗੇ,

ਧਨੀ ਕਲਮ ਦੇ , ਸੁਰ ਦੇ ਪੱਕੇ ,

                ਵੱਡੇ ਜੇ ਫ਼ਨਕਾਰ ਤੁਸੀਂ ਹੋ ,  

ਸਮਾਜ ਉੱਤੇ ਪੈ ਰਹੇ ਅਸਰ ਦੇ ,

                ਪੂਰੇ ਜਿੰਮੇਵਾਰ ਤੁਸੀਂ ਹੋ |

ਅਜਿਹਾ ਲਿਖੋ, ਅਜਿਹਾ ਗਾਓ,

                  ਰੂਹ ਨੂੰ ਜਿਹੜਾ ਸਕੂਨ ਦੇਵੇ,

ਪੰਜਾਬੀ ਗਭਰੂ ਤੇ ਮੁਟਿਆਰਾਂ ਨੂੰ 

                  ਕੁਝ ਬਣਨ ਦਾ ਜੋ ਜਨੂਨ ਦੇਵੇ,

ਬੁਲ੍ਹੇ ਸ਼ਾਹ ਦੇ ਵੰਸ਼ਿਜ ਹੋ ਤੁਸੀਂ 

                    ਸ਼ਿਵ ਦੇ ਪੈਰੋਕਾਰ ਬਣੋ,

ਪਾਤਰ ਦੀਆਂ ਲੀਹਾਂ 'ਤੇ ਚੱਲਕੇ 

                 ਮਾਂ ਬੋਲੀ ਦਾ ਸਤਿਕਾਰ ਬਣੋ,

ਗਲੋਰੀ-ਭੱਜੀ ਕਰਨ ਬੇਨਤੀ ਤੁਹਾਨੂੰ,

               ਕਿਰਦਾਰਾਂ ਨੂੰ ਕਾਇਮ ਕਰੋ, 

ਨਹੀਂ ਤਾਂ ਲਿਖਣਾ - ਗਾਉਣਾ  ਛੱਡ ਦਿਓ,

               ਮੇਰੀ ਮਾਂ ਬੋਲੀ 'ਤੇ ਰਹੀਮ ਕਰੋ |

               ਮੇਰੀ ਮਾਂ ਬੋਲੀ 'ਤੇ ਰਹੀਮ ਕਰੋ |

               ਮੇਰੀ ਮਾਂ ਬੋਲੀ 'ਤੇ ਰਹੀਮ ਕਰੋ |

 

 

 

 

 

 

 

 

22 Feb 2013

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਜਬੈ ਬਾਣ ਲਾਗੈ ਤਬੈ ਰੋਸ ਜਾਗੈ ।

 

Hit Hard and go on hitting !!

 

ਵਿਗੜਦੇ ਜਾ ਰਹੇ ਮਾਹੌਲ ਦੇ ਮਾਮਲੇ ਦੀ ਨਜ਼ਾਕਤ ਨੂੰ ਬਖੂਬੀ ਸਮਝਿਆ ਅਤੇ ਕਰਾਰੀ ਚੋਟ ਸਦਕਾ ਸੁੱਤਿਆਂ ਨੂੰ ਜਗਾਉਣ ਦਾ ਉਪਰਾਲਾ ਕੀਤਾ ਹੈ । ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ ।

 

 

22 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸ਼ੁਕਰੀਆ ਮਾਵੀ ਜੀ ...........

 

ਖੁਦਰਾਓ ਕਲਾਂ, ਜਿਲ੍ਹਾ ਅੰਮ੍ਰਿਤਸਰ ਵਿਖੇ ਇੱਕ ਵਿਚਾਰ ਗੋਸ਼ਟੀ, ਸਭਿਆਚਾਰ ਨੂੰ  ਬਚਾਉਣ ਦੇ ਉਪਰਾਲੇ ਹੇਠ, ਸ. ਦਿਲਬਾਗ ਸਿੰਘ ਤੇ ਜਗਦੇਵ ਸਿੰਘ ਜੱਸੋਵਾਲ ਹੋਰਾਂ ਦੀ ਸਰਪ੍ਰਸਤੀ ਹੇਠ ਹੋਈ , ਇਸ ਵਿੱਚ ਚੋਟੀ ਦੇ ਨਾਮਵਰ ਗੀਤਕਾਰਾਂ, ਨਾਵਲਕਾਰਾਂ , ਸਾਹਿਤਕਾਰਾਂ ਤੇ ਲਿਖਾਰੀਆਂ ਨੇ ਸ਼ਿਰਕਤ ਕੀਤੀ ......ਜਿਥੇ ਲਚਰ ਗਾਇਕੀ ਤੇ ਗੀਤਕਾਰੀ  ਨੂੰ ਜਿੰਮੇਵਾਰੀ ਸਮਝਣ ਦੀ ਹਦਾਇਤ ਕਰਨਾ ਮੁਖ ਵਿਸ਼ਾ ਸੀ ਉਥੇ ਹੀ ਲਿਖਾਰੀਆਂ ਨੂੰ ਵਧੀਆ ਤੇ ਮਿਆਰੀ ਸਾਹਿਤ ਲਿਖਣ ਤੇ ਗਵੱਈਆਂ ਨੂੰ ਸਭਿਆਚਾਰਕ ਰੰਗਾਂ ਨੂੰ ਗਾਉਣ ਲਈ ਅਪੀਲ ਤੇ ਹਦਾਇਤ ਕੀਤੀ ਗਈ ....... ਸਭਿਆਚਾਰਕ ਗੀਤਾਂ ਨੂੰ ਸਟੇਜ ਉੱਤੇ ਗਾਇਆ ਗਿਆ .....ਕੋਈ ਵੀ ਬੇਸੁਰਾ-ਬੇਤਾਲਾ ਤੇ ਮੰਦਾ ਗਾਉਣ ਵਾਲਾ ਸੱਦਿਆ ਨਹੀਂ ਗਿਆ ......ਇਹ ਇੱਕ ਬਹੁਤ ਵੱਡਾ ਸੁਨੇਹਾ ਹੈ ਮਾੜਾ ਗਾਉਣ ਤੇ ਲਿਖਣ ਵਾਲਿਆ ਲਈ ......

23 Feb 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਿਲਕੁਲ ਜੀ !   ਤੁਸੀਂ ਵਧਾਈ ਦੇ ਪਾਤਰ ਹੋ ।

25 Feb 2013

manpreet singh
manpreet
Posts: 34
Gender: Male
Joined: 21/Aug/2009
Location: moga
View All Topics by manpreet
View All Posts by manpreet
 
nyc

nyc

25 Feb 2013

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

 

ਬਹੁਤ  ਵਧਿਆ ਲੱਗਾ ਜਨਾਬ ! ਲਿਖੀਜਾਊ !
ਸ਼ਾਬਾਸ਼!

ਬਹੁਤ  ਵਧਿਆ ਲੱਗਾ ਜਨਾਬ ! ਲਿਖੀਜਾਊ !

ਸ਼ਾਬਾਸ਼!

 

http://www.blurb.co.uk/b/4091913-softback

 

26 Feb 2013

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਬਹੁਤ ਵਧੀਆ ਜੀ ,ਏਹੋ ਜਹੇ ਵਿਚਾਰਾਂ ਦੀ ਬਹੁਤ ਲੋੜ ਆ ਆਪਣੇ ਸਮਾਜ  ਨੂੰ ,,ਧੰਨਵਾਦ ਸਾਂਝਾ ਕਰਨ ਲਈ

26 Feb 2013

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਬਹੁਤ ਵਧੀਆ ਜੀ ,ਏਹੋ ਜਹੇ ਵਿਚਾਰਾਂ ਦੀ ਬਹੁਤ ਲੋੜ ਆ ਆਪਣੇ ਸਮਾਜ  ਨੂੰ ,,ਧੰਨਵਾਦ ਸਾਂਝਾ ਕਰਨ ਲਈ

26 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸ਼ੁਕਰੀਆ ਜੀ ਸਾਰਿਆਂ ਦਾ ....ਜਿਉਂਦੇ ਵਸਦੇ ਰਹੋ .....ਪੜਦੇ ਰਹੋ

26 Feb 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Hanere ch aas dee kiran dikhayi de rahi ae...

 

umeed hai aaun wale time ch kush sudhar aa hee jaave...

26 Feb 2013

Showing page 1 of 3 << Prev     1  2  3  Next >>   Last >> 
Reply