Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gagan Deep Dhillon
Gagan Deep
Posts: 53
Gender: Male
Joined: 17/Sep/2016
Location: Melbourne
View All Topics by Gagan Deep
View All Posts by Gagan Deep
 
ਸਜ਼ਾ ਮਿਲੀ ਮੈਨੂੰ

ਬੇਕਦਰਾਂ ਦੇ ਨਾਲ
ਦਿਲ ਲਾਉਣ ਦੀ ਸਜ਼ਾ ਮਿਲੀ ਮੈਨੂੰ
ਜਿਥੋਂ ਸੀ ਉਮੀਦ, ਨਾ ਓਥੋਂ

ਵਫਾ ਮਿਲੀ ਮੈਨੂੰ

ਬੇਕਦਰਾਂ ਦੇ ਨਾਲ
ਦਿਲ ਲਾਉਣ ਦੀ.....

ਆਈ ਸਮਝ ਨਾ ਮੈਨੂੰ
ਕੀ ਉਹ ਪੁੱਛਣਾ ਕਹਿਣਾ  ਚਾਹੁੰਦੀ ਸੀ
ਗੱਲ ਅਸਲ ਸੀ ਉਹ ਮੈਥੋਂ
ਖਹਿੜਾ ਛੱਡਵਾਓਣਾ ਚਾਹੁੰਦੀ ਸੀ
ਬਿਨਾ ਵਜ੍ਹਾ ਈ ਹੋਕੇ ਇਕ ਦਿਨ
ਖ਼ਫ਼ਾ ਮਿਲੀ ਮੈਨੂੰ
ਜਿਥੋਂ ਸੀ ਉਮੀਦ, ਨਾ ਓਥੋਂ

ਵਫਾ ਮਿਲੀ ਮੈਨੂੰ...

 

ਓਦੋਂ ਕਹਿੰਦੀ ਸੀ ਉਹ
ਸੱਜਣਾ ਮੈਂ ਬਸ ਤੈਨੂੰ ਚਾਹੂੰਗੀ
ਕਸਮਾਂ ਵਾਅਦੇ ਵੀ ਮੈਂ ਸਾਰੇ
ਤੋੜ ਨਿਭਾਉਂਗੀ
ਉਹ ਪਹਿਲਾਂ ਪਹਿਲ ਸੀ ਹੋ ਮੇਰੇ ਤੇ
ਫਿਦਾ ਮਿਲੀ ਮੈਨੂੰ
ਜਿਥੋਂ ਸੀ ਉਮੀਦ, ਨਾ ਓਥੋਂ
ਵਫਾ ਮਿਲੀ ਮੈਨੂੰ

 

ਪਿਆਰ ਦਾ ਇੰਝ ਮਜ਼ਾਕ ਉੱਡਾ ਕੇ

ਮਜ਼ਾ ਲਿਆ ਓਹਨੇ
ਓਹਨੂੰ ਚਾਹੁਣ ਵਾਲਾ ਦਿਲਬਰ ਸੀ
ਆਖਿਰ ਗਵਾ ਲਿਆ ਓਹਨੇ

ਮੁੜ ਨਜ਼ਰ ਓਹਦੀ ਚੋਂ ਤਾਂਘ ਪਿਆਰ ਦੀ

ਨਾ ਰਤਾ ਮਿਲੀ ਮੈਨੂੰ

ਜਿਥੋਂ ਸੀ ਉਮੀਦ, ਨਾ ਓਥੋਂ

ਵਫਾ ਮਿਲੀ ਮੈਨੂੰ


ਬੇਕਦਰਾਂ ਦੇ ਨਾਲ ਦਿਲ
ਲਾਉਣ ਦੀ...

 

                      - ਗਗਨ ਦੀਪ ਢਿੱਲੋਂ

24 Feb 2017

Reply