Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਤੂੰ ਮੈਨੂੰ ਟੋਟਾ ਪੁਰਜਾ ਅੱਗ ਹੀ ਰਹਿਣ ਦੇ ~

ਤੈਨੂੰ ਕੀ ਆਖਾਂ
ਮੈਨੂੰ ਟੋਟਾ ਪੁਰਜ਼ਾ
ਕਹਿਣ ਵਾਲਿਆ
ਹਾਂ ! ਤੂੰ ਠੀਕ ਏਂ
ਮੈਂ ਟੋਟਾ ਆਂ
ਕਿਸੇ ਪੂਰਨਤਾ ਤੋਂ
ਵਿਛੜਿਆ ਹੋਇਆ
ਮੈਂ ਪੁਰਜ਼ਾ ਵੀ ਆਂ
ਜਿਹੜਾ ਤੇਰੇ ਸਮਾਜ ਵਿੱਚ
ਜਗ੍ਹਾ ਬਣਾਉਂਣ ਲਈ
ਸੰਘਰਸ਼ ਕਰਦਾ ਰਹਿੰਦਾ
ਤੂੰ ਕਹਿੰਦਾ
ਮੈਂ ਅੱਗ ਆਂ
ਤੂੰ ਮੰਨ
ਮੈਂ ਸੂਰਜ ਤੋਂ ਆਈ ਆਂ
ਅੰਦਰ ਐਨਾ ਸੇਕ
ਕਿ ਸੌ ਧਰਤੀਆਂ ਲੂਹ ਦਵੇ
ਪਰ ਸੂਰਜ ਘਰ ਜੰਮਣ ਵਾਲਿਆਂ ਨੂੰ
ਸਬਰ ਦੀ ਗੁੜ੍ਹਤੀ
ਕੁਦਰਤੀ ਹੀ ਮਿਲ ਜਾਂਦੀ ਏ
ਅੱਗਾਂ ਨੂੰ ਨਿਘਾਂ ‘ਚ ਬਦਲਣਾਂ ਹੀ
ਇੰਨਸਾਨੀਅਤ ਹੈ ਸ਼ਾਇਦ
ਪਰ ਤੂੰ ਨਹੀੰ ਸਮਝੇਂਗਾ
ਚੱਲ ! ਤੂੰ ਮੈਨੂੰ ਟੋਟਾ ਪੁਰਜਾ ਅੱਗ ਹੀ ਰਹਿਣ ਦੇ ~

19 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
bahut sohni rachna hai 22g
20 Sep 2018

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

wow . . . !

20 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 

ਧੰਨਵਾਦ ~ ਗੁਰਦਰਸ਼ਨ, ਅਮਨਦੀਪ 💐💐

21 Sep 2018

Reply