|
 |
 |
 |
|
|
Home > Communities > Anything goes here.. > Forum > messages |
|
|
|
|
|
|
|
ਮਿਸਿਜ਼ ਹਰਿਭਜਨ – ਅਮਰ ਸਿੰਘ ਕਬਰ ਪੁੱਟ? ਹਰਿ- ਨਹੀਂ, ਅਮਰ ਸਿੰਘ ਦੂਜਾ। ਮਿਸਿਜ਼ ਹਰਿਭਜਨ- ਸਿੱਧਾ ਕਿਉਂ ਨਹੀਂ ਕਹਿੰਦੇ ‘…ਕੋਰ’ ਵਾਲਾ। ਹਰਿ- ਹਾਂ ਉਹੀ! ਉਹਨੂੰ ਇਹ ਬੁਖਾਰ ਵਿਚ ਤਪੀ ਹੋਈ ਵੀ ਤਾਰ ਤੁਪਕਾ ਸਮਝਾਉਣ ਲੱਗ ਪਈ। ਮੈਂ ਬਹੁਤ ਕਿਹਾ ਪਈ ਜਾਣ ਦੇਹ ਫੇਰ ਗੱਲ ਕਰਾਂਗੇ, ਲੇਕਿਨ ਇਹ ਟਲੀ ਨਹੀਂ ਔਰ ਮੈਂ ਮਹਿਸੂਸ ਕੀਤਾ ਕਿ ਇਸ ਨੇ ਜਿੰਨੀ ਖ਼ੂਬਸੂਰਤੀ ਨਾਲ ਇਸ ਦੇ ਅਰਥਾਂ ਨੂੰ ਮਹਿਸੂਸ ਕੀਤਾ ਹੈ, ਕਿਸੇ ਕ੍ਰਿਟਕ ਨੇ ਉਸ ਨੂੰ ਮਹਿਸੂਸ ਨਹੀਂ ਕੀਤਾ। ਉਸ ਵੇਲੇ ਮੈਂ ਮਹਿਸੂਸ ਕੀਤਾ ਕਿ ਬਈ ਇਹਦੇ ਕੋਲੋਂ ਡਰਨਾ ਚਾਹੀਦੈ। ? ਮਿਸਿਜ਼ ਹਰਿਭਜਨ ਇਨ੍ਹਾਂ ਦੀਆਂ ਰਚਨਾਵਾਂ ਦੀ ਤੇ ਇਨ੍ਹਾਂ ਦੇ ਜੀਊਣ ਦੇ ਅੰਦਾਜ਼ ਦੀ ਗੱਲ ਤੁਸੀਂ ਜ਼ਿਆਦਾ ਨੇੜਿਉਂ ਦੱਸ ਸਕਦੇ ਹੋ। ਦੱਸੋ ਪਈ ਇਨ੍ਹਾਂ ਦੇ ਖਾਣ-ਪਹਿਨਣ ਦੇ ਕੀ ਸ਼ੌਕ ਨੇ? - ਖਾਣ-ਪੀਣ ਲਈ ਕੋਈ ਖ਼ਾਸ ਨਹੀਂ ਚਾਹੀਦਾ ਇਨ੍ਹਾਂ ਨੂੰ। ਸਾਦੀ ਰੋਟੀ ਖਾਂਦੇ ਨੇ। ਪਰ ਇਕ ਗੱਲ ਹੈ ਕਿ ਹਰ ਵੇਲੇ ਕਿਤਾਬ ਜਾਂ ਪੇਪਰ ਇਨ੍ਹਾਂ ਦੇ ਕੋਲ ਹੁੰਦੈ। ਬੁਰਕੀ ਤੋੜਦੇ ਵੇਲੇ ਵੀ ਧਿਆਨ ਇਨ੍ਹਾਂ ਦਾ ਕਿਤਾਬ ‘ਚ ਹੋਵੇਗਾ। ਫੇਰ ਮੈਂ ਕਹਿ ਦਿੰਦੀ ਆਂ ਕਿ ਰੋਟੀ ਤਾਂ ਧਿਆਨ ਨਾਲ ਖਾ ਲਿਆ ਕਰੋ। ਹਰਿ- ਬਈ ਮੇਰੇ ਕੱਪੜਿਆਂ ਬਾਰੇ ਵੀ ਬੋਲ ਕੁਝ। ਮਿਸਿਜ਼ ਹਰਿਭਜਨ- ਬੜੇ ਸਾਦ ਮੁਰਾਦੇ ਰਹੇ ਨੇ। ਹੁਣ ਸਗੋਂ ਏਸ ਉਮਰ ’ਚ ਜ਼ਿਆਦਾ ਧਿਆਨ ਦੇਣ ਲੱਗ ਪਏ ਨੇ। ਹਰਿ- ਵੈਸੇ ਇਹ ਫ਼ਰਕ ਸਾਡੀ ਨੂੰਹ ਨੇ ਪਾਇਐ। ਖਰੀਦ ਕੇ ਉਹੀ ਲਿਆਉਂਦੀ ਏ ਹੁਣ। ਮਿਸਿਜ਼ ਹਰਿਭਜਨ- ਹੁਣ ਤਾਂ ਮੈਨੂੰ ਵੀ ਵਿਹਲਾ ਟਾਇਮ ਹੈ। ਹੁਣ ਅਸੀਂ ਇਨ੍ਹਾਂ ਦਾ ਧਿਆਨ ਕਰ ਲੈਂਦੇ ਆਂ। ਹੁਣ ਜ਼ਰਾ ਮੈਚਿੰਗ ਸੂਟ ਪਵਾ ਦੇਈਦਾ। ? ਹੁਣ ਤੇ ਤੁਸੀਂ ਆਪ ਮੈਚਿੰਗ ਸੂਟ ਪਵਾਉਂਦੇ ਹੋ, ਇਨ੍ਹਾਂ ਨੂੰ ਤੇ ਇਨ੍ਹਾਂ ਕੋਲੋਂ ਇਨ੍ਹਾਂ ਦੇ ਇਸ਼ਕ ਦੀਆਂ ਕਹਾਣੀਆਂ ਵੀ ਸੁਣਦੇ ਹੋ, ਪਰ ਜਵਾਨੀ ਵੇਲੇ ਇਨ੍ਹਾਂ ਦੇ ਜੋ ਔਰਤਾਂ ਨਾਲ ਸੰਪਰਕ ਸਨ, ਉਸ ਵੇਲੇ ਤੁਸੀਂ ਕੀ ਕਰਦੇ ਸੀ? - ਮੇਰਾ ਤਾਂ ਰੱਬ ਨੇ ਸਾਥ ਦਿੱਤਾ। ਜਿਸ ਕਿਸੇ ਨੂੰ ਵੀ ਇਹ ਮਿਲਦੇ ਰਹੇ, ਮੈਨੂੰ ਪਤਾ ਲੱਗਦਾ ਰਿਹਾ। ਤੇ ਆਪਾਂ ਫੇਰ ਮੁਆਫ ਕਰ ਦਿੱਤਾ। ਹੋਰ ਕੀ ਹੋ ਸਕਦੈ। ਹੁਣ ਸਾਡੇ ਨਾਲ ਨੇ, ਹੁਣ ਸਾਨੂੰ ਬਿਲਕੁਲ ਖ਼ਤਰਾ ਨਹੀਂ। ? ਇਹ ਜੁਆਨੀ ਵੇਲੇ ਵੀ ਤੁਹਾਨੂੰ ਆਪਣੇ ਇਸ਼ਕ ਦੀਆਂ ਕਹਾਣੀਆਂ ਦੱਸ ਦਿੰਦੇ ਸੀ, ਜਿਵੇਂ ਹੁਣ ਦੱਸਦੇ ਪਏ ਨੇ ਕਰਤਾਰੇ ਦੀ ਗੱਲ? - ਨਹੀਂ, ਕਰਤਾਰੀ ਬਾਰੇ ਤਾਂ ਇਨ੍ਹਾਂ ਨੇ ਪਹਿਲਾਂ ਲੇਖ ਵੀ ਲਿਖਿਐ, ਪਰ ਇਕ ਹੋਰ ਇਨ੍ਹਾਂ ਦੀ ਜ਼ਿੰਦਗੀ ’ਚ ਕੁੜੀ ਸੀ ‘ਸਿੰਦਰੀ’। ਉਹਦੀਆਂ ਐਨੀਆਂ ਸਾਰੀਆਂ ਚਿੱਠੀਆਂ ਮੈਨੂੰ ਮਿਲੀਆਂ ਸੀ। ਮੈਂ ਉਹ ਸਾੜ ਦਿੱਤੀਆਂ ਸੀ ਤੇ ਇਨ੍ਹਾਂ ਨੇ ਮੈਨੂੰ ਇਕ ਥੱਪੜ ਵੀ ਮਾਰਿਆ ਸੀ ਉਦੋਂ। (ਹਾਸਾ) ਹਰਿ- ਜਿਨ੍ਹਾਂ ਕੁੜੀਆਂ ਦਾ ਪ੍ਰਭਾਵ ਰਿਹਾ ਮੇਰੇ ’ਤੇ ਮੈਂ ਉਨ੍ਹਾਂ ਬਾਰੇ ਇਹਨੂੰ ਦੱਸਦਾ ਰਿਹਾ ਵਾਂ। ਕਰਤਾਰੀ ਬਾਰੇ ਤਾਂ ਮੈਂ ਲਿਖ ਚੁੱਕਾਂ। ਇਕ ਹੋਰ ਲੜਕੀ ਸੀ ‘ਜੋਗਿੰਦਰੀ’। ਅਸੀਂ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸੀ। ਇਕ ਹੋਰ ਕੁੜੀ ਸੀ ‘ਗੁਰਬਚਨ’। ਮੈਂ ਕਹਾਂਗਾ ਇਹ ਬਚਪਨ ਦੇ ਬੜੇ ਸਵੱਛ ਪ੍ਰਭਾਵ ਨੇ ਤੇ ਇਨ੍ਹਾਂ ਵਿਚ ਲੁਕੋਣ ਵਾਲੀ ਗੱਲ ਹੈ ਕੋਈ ਨਹੀਂ। ਮਿਸਿਜ਼ ਹਰਿਭਜਨ- ਸਿੰਦਰੀ ਦੀ ਗੱਲ ਤੁਸੀਂ ਕਿਉਂ ਨਹੀਂ ਦੱਸਦੇ? ਹਰਿ- ਉਹ ਮੈਨੂੰ ਲੋੜ ਨਹੀਂ ਪਈ ਦੱਸਣ ਦੀ। ਉਹਦੀਆਂ ਚਿੱਠੀਆਂ ਤਾਂ ਇਹਨੇ ਪੜ੍ਹ ਦੇਖ ਲਈਆਂ। ਸਭ ਇਹਦੇ ਸਾਹਮਣੇ ਸੀ। ਮੈਂ ਜਿਹੜੀ ਗੱਲ ਕਹਿੰਦਾ ਹਾਂ ਨਾ, ਕਿ ਮੈਂ ਇਕ ਖੁੱਲ੍ਹੀ ਕਿਤਾਬ ਹਾਂ, ਕੋਈ ਇਕ ਅੱਧ ਵਰਕਾ ਹੀ ਸ਼ਾਇਦ ਹੋਵੇ, ਜੋ ਇਹਦੇ ਕੋਲੋਂ ਲੁਕਿਆ ਹੋਵੇ। ? ਮਿਸਿਜ਼ ਹਰਿਭਜਨ ਤੁਸੀਂ ਕੋਈ ਗੱਲ ਲੇਖਕਾਂ ਨੂੰ, ਉਨ੍ਹਾਂ ਦੀਆਂ ਬੀਵੀਆਂ ਨੂੰ ਕਹਿਣੀ ਚਾਹੋਗੇ? - ਕਿਸੇ ਦੇ ਸੁਭਾਅ ਨੂੰ ਬਦਲਿਆ ਨਹੀਂ ਜਾ ਸਕਦਾ। ਤੇ ਫੇਰ ਲੇਖਕ ਨੂੰ ਬਦਲਣਾ। ਬਦਲ ਹੀ ਨਹੀਂ ਸਕਦਾ ਕੋਈ। ਉਨ੍ਹਾਂ ਦੀ ਤਾਂ ਕਵਿਤਾ ਈ ਤਾਂ ਚੱਲਦੀ ਐ, ਜੇ ਉਨ੍ਹਾਂ ਦੇ ਸੰਪਰਕ ਵਿਚ ਰਹੇ ਕੋਈ। ਮਤਲਬ ਕੋਈ ਅੱਛੀ ਚੀਜ਼ ਨਜ਼ਰ ਆਵੇ ਉਨ੍ਹਾਂ ਨੂੰ ਜਿਵੇਂ ਨੇਚਰ ਹੈ, ਫੁੱਲ ਨੇ। ਕਈ ਤਰ੍ਹਾਂ ਦੇ ਕਵੀ ਨੇ, ਕੋਈ ਕੁਦਰਤ ਬਾਰੇ ਲਿਖਦੇ ਨੇ, ਕੁਝ ਇਸ਼ਕ ਬਾਰੇ ਲਿਖਦੇ ਨੇ। ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ। ਜਿਹੋ ਜਿਹਾ ਪ੍ਰਭਾਵ ਉਨ੍ਹਾਂ ਦੇ ਦਿਮਾਗ ’ਤੇ ਉਹੋ ਜਿਹਾ ਈ, ਉਹਦੇ ਆਧਾਰ ’ਤੇ ਈ ਉਹ ਕਵਿਤਾ ਲਿਖਣਗੇ। ਲੇਖਕ ਨੂੰ ਬਦਲਿਆ ਨਹੀਂ ਜਾ ਸਕਦਾ। ਬਦਲਣ ਦੀ ਲੋੜ ਵੀ ਕੀ ਏ।
|
|
01 May 2012
|
|
|
|
? ਅੱਛਾ! ਡਾ. ਸਹਿਬ ਇਹ ਦੱਸੋ ਪਈ ਤੁਹਾਡਾ ਆਰ-ਪਰਿਵਾਰ ਕੀ ਐ, ਬੱਚੇ ਕਿੰਨੇ ਨੇ? - ਮੈਥੋਂ ਪਹਿਲੀ ਪੀੜ੍ਹੀ ਤਾਂ ਹੈ ਕੋਈ ਨਹੀਂ। ਮਤਲਬ ਚਾਚਾ ਤਾਇਆ ਕੋਈ ਨਹੀਂ। ਮੇਰੇ ਤਿੰਨ ਪੁੱਤਰ ਨੇ। ਇਕ ਦਾਮਾਦ। ਇਕ ਧੀ ਏ। ਪਤਨੀ ਨਾਲ ਤੁਸੀਂ ਗੱਲਾਂ ਕਰ ਲਈਆਂ ਨੇ। ? ਪਰਿਵਾਰਕ ਜੀਵਨ ਤੋਂ ਤੁਸੀਂ ਸੰਤੁਸ਼ਟ ਹੋ? - ਬਿਲਕੁਲ, ਮੇਰੇ ’ਤੇ ਇਕ ਝਰੀਟ ਵੀ ਨਹੀਂ ਆਈ। ਦੋ ਪੁੱਤਰ ਮੇਰੇ ਨਾਲ ਨੇ। ਇਕ ਪੁੱਤਰ ਦਾ ਮਕਾਨ ਨਵਾਂ ਬਣ ਗਿਐ। ਉਹ ਵੀ ਹਫ਼ਤੇ ’ਚ ਮੇਰੇ ਕੋਲ ਆਇਆ ਰਹਿੰਦੈ। ਸਭ ਤੋਂ ਵੱਧ ਖੁਸ਼ੀ ਮੈਨੂੰ ਮੇਰੇ ਦੋ ਪੋਤਰਿਆਂ ਤੋਂ ਮਿਲਦੀ ਏ। ? ਡਾ. ਸਾਹਿਬ ਮੈਂ ਸੋਚਦਾ ਹਾਂ ਕਿ ਜਿਹੜਾ ਬੰਦਾ ਘਰੋਂ ਸੁਖੀ ਹੋਵੇ, ਉਹਨੂੰ ਬਾਹਰੋਂ ਦੁੱਖ ਮਿਲਦੇ ਨੇ। ਕੁਝ ਦੋਸਤੀਆਂ ਦੁਸ਼ਮਣੀਆਂ ਬਾਰੇ ਕਹੋਗੇ? - ਜੇ ਇਹ ਗੱਲ ਪੰਜ ਸਾਲ ਪਹਿਲਾਂ ਪੁੱਛਦੇ ਤਾਂ ਇਹ ਮਹਿਸੂਸ ਹੁੰਦਾ ਕਿ ਤੁਸੀਂ ਮੇਰੇ ਜ਼ਖ਼ਮਾਂ ’ਤੇ ਹੱਥ ਰੱਖ ਦਿੱਤਾ। ਪਰ ਹੁਣ ਮੈਨੂੰ ਦੋਸਤ ਯਾਦ ਨੇ। ਦੁਸ਼ਮਣੀਆਂ ਮੈਨੂੰ ਭੁੱਲ ਗਈਆਂ ਨੇ। ਦੁਸ਼ਮਣੀਆਂ ਦੀ ਕੋਈ ਤਿੱਖੀ ਝਰੀਟ ਮੇਰੇ ’ਤੇ ਨਹੀਂ ਐ। ਮੈਂ ਦੁਸ਼ਮਣਾਂ ਨੂੰ ਪਛਾਣਦਾ ਜ਼ਰੂਰ ਹਾਂ। ਉਹ ਸ਼ੇਅਰ ਐ ਨਾ- ਅਰੇ ਮੈਂ ਖੁਲੀ ਹੁਈ ਸੱਚਾਈ ਹੂੰ ਮੁਝੇ ਜਾਨਨੇ ਵਾਲੇ ਜਾਨਤੇ ਹੈਂ ਮੈਂਨੇ ਕਿਨ ਲੋਗੋਂ ਸੇ ਨਫ਼ਰਤ ਕੀ ਔਰ ਕਿਨ ਲੋਗੋਂ ਸੇ ਪਿਆਰ ਕੀਆ। ਮੈਂ ਦੁਸ਼ਮਣਾਂ ਨੂੰ ਨਫ਼ਰਤ ਖ਼ਾਮੋਸ਼ੀ ਦੀ ਹੱਦ ਤੀਕ ਕੀਤੀ ਏ। ਮੇਰੇ ਵਾਸਤੇ ਉਹ ਫਾਲਤੂ ਚੀਜ਼ ਨੇ। ਮੈਂ ਐਵੇਂ ਕਹਾਂ ਜੀ ਮੇਰੀ ਖ਼ਾਮੋਸ਼ੀ ਵਿਚ ਨਫ਼ਰਤ ਸ਼ਾਮਿਲ ਨਹੀਂ ਸੀ। ਹੋਰ ਲੋਕਾਂ ਨੂੰ ਉਨ੍ਹਾਂ ਦੇ ਨਾਂ ਏਨੇ ਪਤਾ ਨੇ ਕਿ ਉਨ੍ਹਾਂ ਦੇ ਚਿਹਰੇ ਜਾਣੇ ਪਛਾਣੇ ਨੇ। ਹੋਗਾ ਕਿਸੀ ਦੀਵਾਰ ਕੇ ਸਾਏ ਮੇਂ ਪੜਾ ਮੀਰ, ਕਿਆ ਕਾਮ ਮੁਹੱਬਤ ਸੇ ਹੈ ਉਸ ਆਰਾਮ-ਤਲਬ ਕੋ। ਮੈਂ ਇਸ ਸ਼ੇਅਰ ਨੂੰ ਇਉਂ ਬਦਲਣਾ ਚਾਹੁੰਦਾ ਹਾਂ- ਹੋਗਾ ਕਿਸੀ ਦੀਵਾਰ ਕੇ ਸਾਏ ਮੇਂ ਪੜਾ ਮੀਰ, ਕਿਆ ਕਾਮ ਨਫ਼ਰਤ ਸੇ ਹੈ ਉਸ ਆਰਾਮ-ਤਲਬ ਕੋ।
(ਸਮਾਪਤ)
|
|
02 May 2012
|
|
|
|
|
|
|
|
|
|
|
 |
 |
 |
|
|
|