Punjabi Poetry
 View Forum
 Create New Topic
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਬੇਵਫਾ
ਯਾਦਾਂ ਦੇ ਦੀਪ ਬਾਲ ਕੇ
ਕੁੱਝ ਲਿਖ ਕੁੱਝ ਗਾ ਲੈਂਦਾ ਹਾਂ
ਬੱਦਲਾਂ ਤੇ ਲਿੱਖ ਸਿਰਨਾਵਾਂ
ਤੈਨੂੰ ਖਤ ਪਾ ਦੇਂਦਾ ਹਾ
ਦਿਨ ਢਲਦੇ ਦਿਲ ਵੀ ਢਲਦਾ
ਤਾਂ ਦੋ ਪੈਗ ਲਾ ਲੈਂਦਾ ਹਾ
ਰੱਬ ਦੇ ਨਾ ਤੋਂ ਵੀ ਜ਼ਿਆਦਾ
ਯਾਰਾ ਤੇਰਾ ਨਾਂ ਲੈਂਦਾ ਹਾਂ
ਜਾਂ ਜਾਨੇ ਜਾਂ ਕਿਆ ਤੋਂ ਕਿਆ ਹੋ ਗਈ
ਤੇਰੀ ਤਰ੍ਹਾਂ ਬੇਵਫਾ ਹੋ ਗਈ
ਦਿਲ ਦੀ ਜ਼ਰਖੇਜ਼ ਜ਼ਮੀਂ ਤੇ
ਉਲਫਤ ਬੀ ਸੁੱਟੇ ਸੀ
ਕੀ ਦੱਸਾਂ ਸੁੱਕ ਗਏ ਨੇ ਸਭ
ਜੋ ਪੁੰਗਰੇ ਫੁੱਟੇ ਸੀ
ਹੁਣ ਤਾਂ ਉਗ ਆਈ ਓਥੇ
ਕੰਡਿਆਲੀ ਥੋਹਰ ਕੁੜੇ
ਸ਼ਿਕਰੇ ਹੱਡਾਂ ਨੂੰ ਨੋਚਣ
ਉਡ ਗਏ ਨੇ ਮੋਰ ਕੁੜੇ
ਉਮਰਾਂ ਦੀ ਪੀੜ ਕਿਊਂ ਰਜ਼ਾ ਹੋ ਗਈ
ਤੇਰੀ ਤਰ੍ਹਾਂ ਬੇਵਫਾ ਹੋ ਗਈ
ਗੁਪਚੁਪ ਗੁਪਚੁਪ
ਚੁੱਪ ਚੁੱਪ ਚੁੱਪ ਚੁੱਪ
ਤੱਕ ਕੈਸੀ ਹਾਲਤ ਹੋ ਗਈ
ਪੜਿਆ ਲਿਖਿਆ ਸਭ ਭੁਲਿਆ
ਤਾਲੀਮ ਜਹਾਲਤ ਹੋ ਗਈ
ਪੱਛੋਂ(ਪਛਵਾ) ਦੀ ਹਵਾ ਤੇ ਲੱਭਦਾ
ਸ਼ੰਦਲੀ ਤੇਰੀ ਪੈੜ ਕੁੜੇ
ਚੰਗਾ ਚੱਲਦਾਂ ਨਹੀ ਮੁੜਨਾ
ਮੁੜ ਤੇਰੇ ਸ਼ਹਿਰ ਕੁੜੇ
ਧੜਕਨ ਮੇਰੀ ਬੇ ਵਸਾਹ ਹੋ ਗਈ
ਤੇਰੀ ਤਰ੍ਹਾਂ ਬੇਵਫਾ ਹੋ ਗਈ
ਸੂਹੇ ਫੁੱਲਾਂ ਨਾਲ ਲੱਦਿਆ
ਗੁਲਾਬ ਸ਼ਜ਼ਰ ਲਗਦਾ ਸੀ
ਬਾ-ਵਜ਼ੂ ਹੋ ਛੂਹਣ ਤੋਂ
ਤਾਂ ਵੀ ਕਿਊਂ ਡਰ ਲਗਦਾ ਸੀ
ਓਹਨੂੰ ਪਾਉਣੇ ਨੂੰ ਬੰਨੇ
ਮੋਢੇ ਤਾਵੀਜ਼ ਕਈ
ਥਾਂ ਥਾਂ ਤੇ ਸਜਦੇ ਕੀਤੇ
ਨਾ ਛੱਡੀ ਦਹਿਲੀਜ਼ ਕੋਈ
ਪੱਥਰ ਤੋਂ ਫਿਰ ਓਹ ਖੁਦਾ ਹੋ ਗਈ
ਰੱਬ ਦੀ ਤਰ੍ਹਾਂ ਬੇਵਫਾ ਹੋ ਗਈ
08 Apr 2020

Reply