Punjabi Poetry
 View Forum
 Create New Topic
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਜ਼ਫ਼ਰਨਾਮਾ ਏਦਾਂ ਹੀ ਲਿਖਿਆ ਜਾਂਦਾ ਹੈ ~
ਉਹ ਜਾਣ ਗਿਆ ਸੀ
ਬੁੱਚੜਖਾਨਿਆਂ ਦੀ ਖ਼ਸਲਤ।

ਵਾਕਿਫ਼ ਹੋ ਗਿਆ ਸੀ
ਨੀਚਾਂ ਅੰਦਰ ਨੀਚ ਜਾਤਿ ਦੀਆਂ
ਮਾਰੀਆਂ ਜਾਂਦੀਆਂ ਟਾਹਰਾਂ ਓਹਲੇ
ਨਾਨਕ ਨੂੰ ਜ਼ਲੀਲ ਕਰਨ ਦੀਆਂ
ਸਾਜ਼ਿਸ਼ਾਂ ਤੋਂ।

ਮਾਨਸ ਕੀ ਜਾਤਿ ਕੋ
ਸਬੈ ਏਕੈ ਪਹਿਚਾਨਬੋ ਦੇ ਦਾਅਵਿਆਂ ਹੇਠ੍ਹਾਂ
ਉਹ ਮਰਾਸੀ ਹੀ ਗਿਣਿਆ ਗਿਆ।

ਗੋਲ੍ਹਕ
ਉਸ ਨੂੰ ਰਾਸ ਨਹੀਂ ਆਈ
ਉਹ ਗੋਲ੍ਹਕ ਨੂੰ ਰਾਸ ਆ ਗਿਆ ਸੀ
ਗੋਬਿੰਦ, ਨਾਨਕ, ਰਵੀਦਾਸ
ਅਤੇ ਨਾਮਦੇਵ ਵਾਂਗੂੰ।

ਨਾਨਕ ਨੂੰ
ਅੰਮ੍ਰਿਤ ਛਕਾਉਣ ਵੇਲੇ

ਗੋਬਿੰਦ ਨੂੰ
ਖੂੰਡੇ ਬੰਨ੍ਹਣ ਵੇਲੇ

ਸਾਹਿਬਜ਼ਾਦਿਆਂ ਨੂੰ
ਤੱਕੜੀ ਤੋਲਣ ਵੇਲੇ

ਬਾਣੀ ਨੂੰ
ਰਗੜਾ ਲਾਉਣ ਵੇਲੇ
ਉਹ ਗ਼ੈਰਹਾਜ਼ਰ ਹੀ ਰਿਹਾ

ਨਹੀਂ ਤੇ ਉਸਨੇ ਵੀ
ਆਕੀ ਰਹੇ ਨਾ ਕੋਇ ਦੇ
ਪਟੇ 'ਤੇ ਚੜ੍ਹਕੇ
ਮਲਿਕ ਭਾਗੋ ਦਾ ਚਾਕਰ ਹੋ ਜਾਣਾ ਸੀ।

ਹਰਿਮੰਦਰ
ਕੰਬ ਰਿਹਾ ਹੈ

ਅਕਾਲ ਤਖ਼ਤ
ਢਹਿ ਢੇਰੀ ਹੋ ਗਿਆ ਹੈ

ਪੰਜ ਪਿਆਰਿਆਂ ਨੇ
ਸਾਹ ਸੂਤ ਲੲੇ ਹਨ

ਜ਼ਫ਼ਰਨਾਮਾ
ਏਦਾਂ ਹੀ ਲਿਖਿਆ ਜਾਂਦਾ ਹੈ।

~ ਸੁਰਜੀਤ ਗੱਗ
03 Apr 2020

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਜ਼ਫ਼ਰਨਾਮਾ ਲਿਖਣ ਵਾਲੇ ਪਾਤਸ਼ਾਹ ਦਾ ਕੋਈ ਸਾਨੀ ਨਹੀਂ

29 May 2020

Reply