Punjabi Poetry
 View Forum
 Create New Topic
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ
ਇੱਕ ਤੂੰ ਹੀ ਸੋਹਣੀ ਲੱਗਦੀ ਹੋਰ ਦਿਲ ਦੀ ਚੋਰ ਨਾ ਕੋਈ
ਇੱਕ ਤੂੰ ਹੀ ਚੰਗੀ ਲੱਗਦੀ ਤੇਰੇ ਵਰਗੀ ਹੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ.....

ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ
ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ
ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ
ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ.....

ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ

ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ

ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ
ਸਾਨੂੰ ਤੇਰਾ ਫਿਕਰ ਬੜਾ,ਕਰਦੇ ਆਂ ਜ਼ਿਕਰ ਬੜਾ
ਸਾਨੂੰ ਤੇਰਾ ਫਿਕਰ ਬੜਾ ਰਹੀ ਆਪਣੀ ਗੌਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ
29 Jul 2009

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Fabulous Lyrics,...............very well written,.............

23 Nov 2020

Reply