Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
੧੯੮੪ ਦੰਗਾ ਨਹੀਂ ਕਤਲੇਆਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
੧੯੮੪ ਦੰਗਾ ਨਹੀਂ ਕਤਲੇਆਮ

 

ਦੰਗਾ ਨਹੀਂ ਸੀ ਉਹ, ਖੁੱਲਾ ਕਤਲੇਆਮ ਸੀ

ਇਸ ਕਤਲੋਗਾਰਤ ਪਿੱਛੇ, ਸਰਕਾਰ ਦਾ ਪੂਰਾ ਹੱਥ ਸੀ

 

ਆਪਣੇ ਹੀ ਦੇਸ਼ ਵਿਚ, ਜੋ ਆਪਣਿਆਂ ਨਾਲ ਵਾਪਰਿਆ

ਇੰਝ ਮਹਿਸੂਸ ਹੋਇਆ ਕਿ,

ਭਾਰਤ ਮਾਂ ਦੇ ਹੁੰਦਿਆਂ, ਉਹਦਾ ਪੁੱਤ ਅਨਾਥ ਸੀ

 

ਜਿਸ ਕੌਮ ਨੇ, ਇਸ ਦੇਸ਼ ਲਈ ਇੰਨੀ ਕੁਰਬਾਨੀਆਂ ਦਿਤੀਆਂ

ਉਸੀ ਕੌਮ ਦਾ ਇਸ ਦੇਸ਼ ਵਿਚ, ਹੋਇਆ ਅਜਿਹਾ ਹਾਲ ਸੀ

 

ਧਰਤੀ ਵੀ ਇਹ ਵੇਖ, ਰੋ ਪਈ ਹੋਣੀ ਹੈ

ਕਿ ਉਸਦਾ ਸਭ ਤੋਂ ਤਾਕਤਵਰ ਪੁੱਤ ਹੀ, ਉਸ ਵਕ਼ਤ ਲਾਚਾਰ ਸੀ

 

ਅਜੇ ਵੀ ਜਖ਼ਮ ਭਰੇ ਨਹੀਂ, ਸਭ ਕੁਝ ਯਾਦ ਹੈ

ਕਿ ਕਿਵੇਂ ਲਾਸ਼ਾਂ ਨਾਲ ਭਰਿਆ, ਇਕ ਪੂਰਾ ਬਾਜ਼ਾਰ ਸੀ

 

ਵੱਖੋਂ ਵੱਖ ਨਾਰੇ ਲਗ ਰਹੇ ਸਨ ਕਿਵੇਂ

ਗਲਾਂ ਚ ਟਾਇਰ ਪਾ, ਸੜ ਰਿਹਾ ਸਰਦਾਰ ਸੀ

 

ਮਾਤਾਵਾਂ ਤੇ ਭੈਣਾਂ ਦੀ, ਜੋ ਇੱਜਤ ਨਾਲ ਖਿਲਵਾੜ ਹੋਇਆ

ਮੈਨੂੰ ਅਜੇ ਤਕ ਸਮਝ ਨੀ ਪਈ

ਕਿ ਇਹ ਕਿਹੜੇ ਕਾਨੂੰਨ ਦਾ ਇਨਸਾਫ਼ ਸੀ

 

"ਰੁੱਖ ਗਿਰਦੈ ਤਾਂ ਧਰਤੀ ਥੋੜੀ ਹਿਲਦੀ ਹੈ"

ਅਜਿਹਾ ਆਖਣ ਵਾਲੇ ਰਾਜਨੇਤਾ ਕੋਲ ਵੀ

ਲੋਕਾਂ ਦਾ ਪੂਰਾ ਸਾਥ ਸੀ

 

ਇਹ ਕਿਸੇ ਧਰਮ ਦਾ ਨਹੀਂ, ਬਲਕਿ ਇਨਸਾਨੀਅਤ ਦਾ ਕਤਲੇਆਮ ਸੀ

"ਅਲੱਗ" ਇਹ ਕਿਸੇ ਧਰਮ ਦਾ ਨਹੀਂ, ਬਲਕਿ ਇਨਸਾਨੀਅਤ ਦਾ ਕਤਲੇਆਮ ਸੀ

 

Sukhbir Singh Alagh

26 Oct 2019

Reply