|
|
|
|
|
|
Home > Communities > Punjabi Poetry > Forum > messages |
|
|
|
|
|
|
ਧੀ ਦੀ ਪੁਕਾਰ |
ਧੀ ਦੀ ਪੁਕਾਰ
ਅਰਸ਼ਾਂ ਤੋਂ ਮੈਂ ਉਤਰ ਕੇ ਆਈ,
ਘਰ ਵਿਚ ਕਿਉਂ ਉਦਾਸੀ ਛਾਈ |
ਐਵੇਂ ਨਾ ਹੰਝੂ ਡੋਲ੍ਹ,
ਅੰਮੜੀਏ ਦਿਲ ਦਾ ਬੂਹਾ ਖੋਲ੍ਹ |
ਘਿਉ ਸ਼ਕਰ ਦੀ ਚੂਰੀ ਕੁਟੀਂ,
ਵੀਰ ਲਾਡਲਾ ਕੁਛੜ ਚੁਕੀਂ |
ਬਸ ਮੈਨੂੰ ਬਹਾ ਲਈਂ ਕੋਲ,
ਅੰਮੜੀਏ ਦਿਲ ਦਾ ਬੂਹਾ ਖੋਲ੍ਹ |
ਦੁਖ ਸੁਖ ਵਿਚ ਮੈਂ ਸਾਰ ਲਵਾਂਗੀ,
ਬਦਲੇ ਵਿਚ ਬਸ ਪਿਆਰ ਲਵਾਂਗੀ |
ਹੁਣ ਮਨ ਨੂੰ ਕਰ ਅਡੋਲ,
ਅੰਮੜੀਏ ਦਿਲ ਦਾ ਬੂਹਾ ਖੋਲ੍ਹ |
ਕੇਹੀ ਚਲਾਈ ਦਾਜ ਕੁਰੀਤ,
ਸਾਡੇ ਲੇਖੋਂ ਉਡ ਗਈ ਪ੍ਰੀਤ |
ਮੈਂ ਜਾਪਾਂ ਗਲ ਦਾ ਢੋਲ,
ਅੰਮੜੀਏ ਦਿਲ ਦਾ ਬੂਹਾ ਖੋਲ੍ਹ |
ਜਗਜੀਤ ਸਿੰਘ ਜੱਗੀ
|
|
03 Jun 2013
|
|
|
|
|
Daughters Call to her Mother |
ਵੀਰ ਜੀਓ, ਕਵਿਤਾ ਪੜ੍ਹਕੇ ਨਿਵਾਜਨ ਲਈ ਬਹੁਤ ਬਹੁਤ ਧੰਨਵਾਦ ! ਅਪਣੇ ਸੋਹਣੇ ਕਾਵਰੂਪ ਵਿਚਾਰਾਂ ਦੀ ਸੁਗੰਧੀ ਪੰਜਾਬਿਜ੍ਮ ਦੀ ਸੋਹਣੀ ਫੁਲਕਾਰੀ ਤੇ ਖਿਲਾਰਦੇ ਰਹੋ ਅਤੇ ਸਾਡੇ ਨਿਗੂਣੇ ਜਤਨਾਂ ਤੇ ਵੀ ਪਾਰਖੁ ਨਿਗਾਹ ਭਰੇ ਕਮੇਂਟ੍ਸ ਕਰਨ ਦੀ ਕਿਰਪਾਲਤਾ ਕਰਿਆ ਕਰੋ, ਤਾਂ ਜੋ ਗੁਣਵਤਤਾ ਸੁਨਿਸ਼ਿਚਿਤ ਕੀਤੀ ਜਾ ਸਕੇ ! ਹਾਂ ਗੁਣਵਤਤਾ ਅਤੇ ਮੈਲਿਕਤਾ, ਜੋ ਕਿਸੇ ਵੀ ਸਾਹਿਤਕ ਰਚਨਾ ਦੇ ਹਰਮਨ ਪਿਆਰੀ ਜਾਂ ਚਿਰਜੀਵੀ ਹੋਣ ਲਈ ਜ਼ਰੂਰੀ ਹੈ!
..................ਜੱਗੀ
|
|
04 Jun 2013
|
|
|
|
|
|
|
bahut khoob jagjit bai ji..
|
|
05 Jun 2013
|
|
|
Daughters Call to her Mother |
ਹੋਸਲਾ ਅਫਜਾਈ ਲਈ ਬਹੁਤ ਧੰਨਵਾਦ ਵੀਰ ਜੀਓ!
...ਜੱਗੀ
|
|
10 Jun 2013
|
|
|
|
Bahut KHOOB Jagjit jee...thanks for sharing !!
|
|
03 Jul 2013
|
|
|
|
bohat hi khubbbb likhea aap g ne..............
|
|
03 Jul 2013
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|