|
 |
 |
 |
|
|
Home > Communities > Punjabi Poetry > Forum > messages |
|
|
|
|
|
ਦੇਖਿਆ ਹੈ |
ਮੈਂ ਆਪਣੇ ਸ਼ਹਿਰ ਵਿਚ ਰੱਬ ਵਿਕਦਾ ਦੇਖਿਆ ਹੈ ਮੈਂ ਐਥੇ ਦੁਆਵਾਂ ਦੇ ਲੱਗਦੇ ਮੁੱਲ ਦੇਖੇ ਨੇ || ਸੱਚ ਸੁਣਦਾ ਤੇ ਨਾ ਕੋਈ ਸੁਣਾਉਂਦਾ ਦੇਖਿਆ ਝੂਠ ਸੁਣਦੇ ਸੁਣਾਉਂਦੇ ਲੋਕੀ ਕੁੱਲ ਦੇਖੇ ਨੇ || ਤੁਹਾਡੇ ਬੋਲਾਂ ਜਿਹੇ ਬੋਲ ਹੀ ਕਿੰਝ ਬੋਲਾਂ ਮੈਂ ਦੇਖਿਆ ਹੈ ਮੇਰੀ ਵੱਖਰੀ ਜੀਭ ਹੈ ਤੇ ਮੈਂ ਦੋ ਬੁੱਲ ਦੇਖੇ ਨੇ || ਜੇ ਪੱਤੇ ਹੀ ਲੱਗੇ ਨੇ ਤਾਂ ਪੱਤੇ ਹੀ ਆਖਾਂਗਾ ਬੇਸ਼ੱਕ ਮੈਂ ਕਿੰਝ ਆਖਾਂ ਕੇ ਰੁੱਖਾਂ ਨੂੰ ਲੱਗੇ ਫੁਲ ਦੇਖੇ ਨੇ || ਮੈਂ ਆਪਣੇ ਸ਼ਹਿਰ ਵਿਚ ਰੱਬ ਵਿਕਦਾ ਦੇਖਿਆ ਹੈ ਮੈਂ ਐਥੇ ਦੁਆਵਾਂ ਦੇ ਲੱਗਦੇ ਮੁੱਲ ਦੇਖੇ ਨੇ || ---------ਰਮਨਪ੍ਰੀਤ ਸਿੰਘ------
|
|
02 Oct 2021
|
|
|
|
ਸਹੀ ਲਿਖਿਆ ਵੀਰ , ਇਕ ਹਲੂਣਾ ਇਨਸਾਨ ਨੂੰ ਹਰਫ਼ਾਂ ਰਾਹੀਂ ,............ਸੱਚ ਦੇ ਕਰੀਬ ਕਵਿਤਾ ,,.............
|
|
24 Oct 2021
|
|
|
|
|
|
|
ਮੈਂ ਆਪਣੇ ਸ਼ਹਿਰ ਵਿਚ ਰੱਬ ਵਿਕਦਾ ਦੇਖਿਆ ਹੈ ਮੈਂ ਐਥੇ ਦੁਆਵਾਂ ਦੇ ਲੱਗਦੇ ਮੁੱਲ ਦੇਖੇ ਨੇ ||
ਸੱਚ ਸੁਣਦਾ ਤੇ ਨਾ ਕੋਈ ਸੁਣਾਉਂਦਾ ਦੇਖਿਆ ਝੂਠ ਸੁਣਦੇ ਸੁਣਾਉਂਦੇ ਲੋਕੀ ਕੁੱਲ ਦੇਖੇ ਨੇ ||
ਬਹੁਤ ਸਹੀ ਕਿਹਾ ਜੀ
ਜਿਉਂਦੇ ਰਹੋ
|
|
|
|
29 Apr 2022
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|