|
 |
 |
 |
|
|
Home > Communities > Punjabi Poetry > Forum > messages |
|
|
|
|
|
ਇਨਸਾਨ ਤੈਨੂੰ ਮੁਹੱਬਤ ਕਰਨੀ ਨਹੀਂ ਆਉਂਦੀ |
ਇਨਸਾਨ ਤੈਨੂੰ ਮੁਹੱਬਤ ਕਰਨੀ ਨਹੀਂ ਆਉਂਦੀ
ਤੇਰੀ ਮੁਹੱਬਤ ਰਾਖਵੀਂ ਹੈ
ਤੇਰੇ ਆਪਣਿਆਂ ਲਈ,
ਸਾਕ ਸਬੰਧੀਆਂ ਲਈ,
ਕਦੇ ਸ਼ਹਿਰ ਗਰਾਂਹ ਤੇ ਹੋਰ ਕੁਝ
ਜਗਾਹਾਂ ਜਾਂ ਚੇਹਰਿਆਂ ਲਈ
ਪੱਗਾਂ ਦਾਹੜੀਆਂ ਲਈ
ਕਦੇ ਬੋਦੀਆਂ ਲਈ
ਤੇ ਕਦੇ ਟੋਪੀਆਂ ਲਈ
ਜਾਤੀ, ਭਾਸ਼ਾ, ਰੰਗਾਂ
ਧਰਮਾਂ ਤੇ ਕਿਰਦਾਰਾਂ ਦੀ ਮੁਹਥਾਜ
ਤੇਰੀ ਮੁਹੱਬਤ
ਜੋ ਭੇਡਾਂ ਦੀ ਚਾਲ ਚਲਦੀ ਹੈ
ਇੱਕੋ ਟੱਕ
ਕਿਸੇ ਸਿਆਣਪ ਦੇ ਪੱਟੇ
ਚਰਵਈਏ ਦੀ ਆਵਾਜ਼ ਪਿੱਛੇ
ਭੇਡਾਂ ਜੋ ਨਿਕਲ ਤੁਰੀਆਂ ਨੇ
ਇੱਕ ਦੂਜੇ ਦੀ ਪਿੱਠਾਂ ਚ ਸਿਰ
ਮਾਰਦੀਆਂ ਪਾਗਲਾਂ
ਤੇ ਸਿਆਣਿਆਂ ਦਾ ਇਤਿਹਾਸ ਬਦਲਣ
ਇਨ੍ਹਾਂ ਦੇ ਲਈ ਓਨੇ ਹੀ ਬਚੇ ਨੇ ਸਿਆਣੇ
ਜਿੰਨੇ ਝੁੰਡਾਂ ਦੇ ਸਰਦਾਰ ਨੇ
ਤੇ ਉਹ ਬੁਧੀਜੀਵੀ
ਸਬ ਪਾਗਲ ਹੋ ਚੁੱਕੇ ਨੇ
ਜੋ ਤਕਸੀਮ ਦਾ ਫਾਰਮੂਲਾ ਨਹੀਂ ਜਾਣਦੇ
ਇਥੇ ਕੋਈ ਨਹੀਂ ਦੇਖਦਾ
ਆਪਣਿਆਂ ਬਾੜਿਆਂ ਤੋਂ ਪਾਰ
ਤੇ ਹਰ ਰੇਡਕਲਿਫ ਦੀ ਤਾਰ ਤੋਂ ਪਾਰ
ਸਬ ਕੁਝ ਹੋਰ ਹੈ
ਸਬ ਕੁਝ ਹੋਰ ਹੈ
ਖੈਰ!
ਮੈਂ ਇਨ੍ਹਾਂ ਡੁਬਦਿਆਂ ਮੰਜਰਾਂ ਵਿੱਚ ਵੀ
ਲੱਭ ਲੈਂਦਾ ਹਾਂ
ਆਪਣੇ ਜਹੇ ਕੁਝ ਲੋਕ
ਜੋ ਬੈਠੇ ਨੇ ਆਪਣੀਆਂ
ਡਾਇਰੀਆਂ ਤੇ ਕਲਮਾਂ ਲੈ ਕੇ
ਸਰਹੱਦਾਂ ਦੀ ਲੀਕ ਦੇ ਉਸ ਜ਼ੀਰੋ ਤੇ
ਜਿੱਥੇ ਤਕਸੀਮ ਦਾ ਕੋਈ ਫਾਰਮੂਲਾ
ਕੰਮ ਨਹੀਂ ਕਰਦਾ
ਜਿਸ ਵਿੱਚ ਸਿਰਫ ਕਾਇਨਾਤ
ਦਾ ਇੱਕ ਹੀ ਜੋੜਿਆ ਜਾ ਸਕਦੈ।
ਰਮਨਪ੍ਰੀਤ।
|
|
24 Apr 2022
|
|
|
|
ਬਹੁਤ ਵਧੀਆ . ਇਨਸਾਨ ਨੂੰ ਸਚ ਵਿਚ ਮੁਹਬਤ ਕਰਨੀ ਨਹੀਂ ਆਉਂਦੀ
ਕਾਸ਼ ਕੁਝ ਬਦਲ ਆ ਸਕੇ ,,,
ਦੁਆਵਾਂ
|
|
29 Apr 2022
|
|
|
|
|
Bahut vdiya beyan kita ! te akhir vich ohi sach nu apne nl v jodea .... 
|
|
21 Jun 2022
|
|
|
|
ਇਸ ਸੰਸਾਰੀ ਦੁਨੀਆ ਤੋਂ ਪਾਰ ਦੀ ਕਵਿਤਾ ,...........waah kya baat hai g....
|
|
10 Jul 2022
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|