Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਤ ਵਸਲ ਦੀ ਪਾਈਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਬਾਤ ਵਸਲ ਦੀ ਪਾਈਏ

 


ਬਾਤ ਵਸਲ ਦੀ ਪਾਈਏ

 

ਅੱਲਾ-ਪਾਕ ਮੁਹੱਬਤ ਡਿੱਠੀ,

ਮੋਤੀਓਂ ਸੁੱਚੀ, ਸ਼ਹਿਦੋਂ ਮਿੱਠੀ,

ਬਿਨ ਚੱਖਿਆਂ ਨਾ ਰਹਿ ਜਾਈਏ,

ਚਲ ਬਾਤ ਵਸਲ ਦੀ ਪਾਈਏ |

 

ਇਹ ਸੱਚ ਦੇ ਰਿਸ਼ਤੇ ਰੂਹਾਂ ਦੇ,

ਜਿਉਂ ਨਿਰਮਲ ਜਲ ਖੂਹਾਂ ਦੇ,

ਘੁਲ਼ ਮਿਲ ਜੂਹਾਂ ਮਹਿਕਾਈਏ,

ਚਲ ਬਾਤ ਵਸਲ ਦੀ ਪਾਈਏ |

 

ਵੱਸੀਏ, ਰਸੀਏ, ਹੱਸੀਏ ਰੋਈਏ,

ਜੀਵੀਏ ਮੋਈਏ, ਅੱਡ ਨਾ ਹੋਈਏ,

ਸੰਗ ਅਜ਼ਲਾਂ ਤੱਕ ਪੁਗਾਈਏ,

ਚਲ ਬਾਤ ਵਸਲ ਦੀ ਪਾਈਏ |

 

ਅਸੀਂ ਦੂਰ, ਜਾਂ ਨੇੜੇ ਰਹੀਏ,

ਇਸ਼ਕ ਹੁਜ਼ੂਰ ਦੇ ਵਿਹੜੇ ਰਹੀਏ

ਇਉਂ ਹਿਜਰ ਦੀ ਅਲਖ ਮੁਕਾਈਏ,

ਚਲ ਬਾਤ ਵਸਲ ਦੀ ਪਾਈਏ |

 

ਰੰਗ ਸੂਹਾ ਗੂੜ੍ਹਾ ਇਸ਼ਕੇ ਦਾ,

ਤੂੰ ਪਾ ਲੈ ਚੂੜਾ ਇਸ਼ਕੇ ਦਾ,

ਸਜ ਗੀਤ ਪ੍ਰੀਤ ਦੇ ਗਾਈਏ,

ਚਲ ਬਾਤ ਵਸਲ ਦੀ ਪਾਈਏ |

 

ਔਖੀਆਂ ਘੜੀਆਂ, ਮੱਥੇ ਮੜ੍ਹੀਆਂ,

ਰਾਹ-ਏ-ਮੁਹੱਬਤ ਅੜਕੇ ਖੜ੍ਹੀਆਂ,

ਅਸੀਂ ਪਾਣੀ ਹੋ ਲੰਘ ਜਾਈਏ,

ਚਲ ਬਾਤ ਵਸਲ ਦੀ ਪਾਈਏ |

 

ਰੂਹਦਾਰੀਆਂ ਵਾਲਿਆ ਯਾਰਾ,

ਮਿਲੇ ਅਰਸ਼ੀ ਪ੍ਰੀਤ ਹੁਲਾਰਾ,

ਕੋਈ ਐਸੀ ਪੀਂਘ ਚੜ੍ਹਾਈਏ,

ਚਲ ਬਾਤ ਵਸਲ ਦੀ ਪਾਈਏ |

 

                    ਜਗਜੀਤ ਸਿੰਘ ਜੱਗੀ

ਨੋਟ:


ਅੱਲਾ-ਪਾਕ = ਰੱਬ ਵਰਗੀ ਪਵਿੱਤਰ; ਵਸਲ = ਮਿਲਨ; ਜੂਹਾਂ =  ਜੂਹ, ਭਾਵ ਸੀਮਾ, ਹੱਦ, ਹਰੀ ਭਰੀ ਘਾਹ ਵਾਲੀ ਥਾਂ; ਅਜ਼ਲਾਂ = ਸਦੀਵੀ, ਅਨੰਤ, eternity or eternal; ਪੁਗਾਈਏਸਿਰੇ ਜਾਂ ਨੇਪਰੇ ਚਾੜ੍ਹੀਏ ਜਾਂ ਨਿਭਾਈਏ; ਹਜ਼ੂਰ = ਪ੍ਰੇਮ ਲਈ ਸਤਕਾਰ ਬੋਧਕ ਸ਼ਬਦ; ਹਿਜਰ = ਵਿਛੋੜਾ; ਰੂਹਦਾਰੀਆਂ ਵਾਲਿਆ = ਰੂਹ ਦੇ ਸੰਬੰਧ ਵਾਲਿਆ


02 Nov 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਵਾਹ ਭਾ  ਜੀ ਕਿਆ ਲਿਖਿਆ ਹੈ..ਕਮਾਲ ਕਮਾਲ ਕਮਾਲ...
ਬਹੁਤ ਸੋਹਣਾ ਜੀ

03 Nov 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਓਹੋ ! ਬੱਲੇ ਬੱਲੇ ! ਮੈਲਬੋਰਨ ਵਾਲਿਓ ਤਾਂ ਤੁਸੀਂ ਸਭ ਤੋਂ ਪਹਿਲਾਂ ਗੇੜਾ ਲਾ ਈ ਲਿਆ ਬਾਈ ਗਗਨਦੀਪ ਜੀ |
ਸਭ ਤੋਂ ਪਹਿਲਾਂ ਕਿਰਤ ਲਈ ਸਮਾਂ ਕੱਢਣ ਲਈ ਅਤੇ ਦੂਜੇ ਬਹੁਤ ਦਿਲ ਖੋਲ੍ਹ ਕੇ ਕਮੈਂਟਸ ਦੇਣ ਲਈ ਧੰਨਵਾਦ ਜੀ | ਖੁਸ਼ ਰਹੋ ਤੇ ਇਸੇ ਤਰਾਂ ਲਿਖਦੇ ਪੜ੍ਹਦੇ ਰਹੋ, ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |
ਰੱਬ ਰਾਖਾ ! ਜਿਉਂਦੇ ਵੱਸਦੇ ਰਹੋ |  

ਓਹੋ ! ਬੱਲੇ ਬੱਲੇ ! ਮੈਲਬੋਰਨ ਵਾਲਿਓ ! ਤਾਂ ਤੁਸੀਂ ਸਭ ਤੋਂ ਪਹਿਲਾਂ ਗੇੜਾ ਲਾ ਈ ਲਿਆ ਬਾਈ ਗਗਨਦੀਪ ਜੀ |


ਸਭ ਤੋਂ ਪਹਿਲਾਂ ਕਿਰਤ ਲਈ ਸਮਾਂ ਕੱਢਣ ਲਈ ਅਤੇ ਦੂਜੇ ਬਹੁਤ ਦਿਲ ਖੋਲ੍ਹ ਕੇ ਕਮੈਂਟਸ ਦੇਣ ਲਈ ਧੰਨਵਾਦ ਜੀ | ਖੁਸ਼ ਰਹੋ ਤੇ ਇਸੇ ਤਰਾਂ ਲਿਖਦੇ ਪੜ੍ਹਦੇ ਰਹੋ, ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |


ਰੱਬ ਰਾਖਾ ! ਜਿਉਂਦੇ ਵੱਸਦੇ ਰਹੋ |  

 

03 Nov 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Har waar di trah bahot hi khoobsurat rachna sir ji
Thanks for sharing

04 Nov 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਮਨਦੀਪ ਮੈਡਮ ਆਪ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਕਿਰਤ ਨੂੰ ਨਵਾਜਿਆ | ਇਸ ਲਈ ਬਹੁਤ ਬਹੁਤ ਧੰਨਵਾਦ ਜੀ |
ਖੁਸ਼ ਰਹੋ ਤੇ ਜਿਉਂਦੇ ਵੱਸਦੇ ਰਹੋ |

ਅਮਨਦੀਪ ਮੈਡਮ ਆਪ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਕਿਰਤ ਨੂੰ ਨਵਾਜਿਆ | ਇਸ ਲਈ ਬਹੁਤ ਬਹੁਤ ਧੰਨਵਾਦ ਜੀ |


ਖੁਸ਼ ਰਹੋ ਤੇ ਜਿਉਂਦੇ ਵੱਸਦੇ ਰਹੋ |

 

27 Nov 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਅੱਜ ਇਕ ਵਾਰ ਫਿਰ ਇਕ ਸੰਪੂਰਨ ਪੰਜਾਬੀ - ਕਾਵ ਰਚਨਾ ਪੜ੍ਹਣ ਦਾ ਨਸੀਬ ਪ੍ਰਾਪਤ ਹੋਇਆ ,...................

 

"ਬਾਤ ਵਸਲ ਦੀ ਪਾਈਏ " ਸਿਰਲੇਖ ਵੇਖ ਕੇ ਇਸ ਕਵਿਤਾ ਨੂੰ ਪੜ੍ਹਣ ਦਾ ਮੋਹ ਭਰ ਆਇਆ ,.............ਕਵਿਤਾ ਦੇ ਆਖਿਰ ਵਿਚ ਜਦ ਲੇਖਕ ਸਾਬ ਜੀ ਦਾ ਨਾਮ ਪੜ੍ਹਿਆ ਤਾਂ ਮਨ ਹੋਰ ਵੀ ਜਿਆਦਾ ਪ੍ਰਸੰਨ (khush) ਹੋ ਉੱਠਿਆ ,...........ਜੀਓ Sir ji

 

ਧੰਨਵਾਦ 

07 Dec 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਵੀਰੇ ਕੀਹ ਹਾਲ ਚਾਲ ਆ ?
ਤੁਸੀਂ ਕਿਰਤ ਦੇ ਮਾਣ ਵਾਸਤੇ ਆਪਣੇ ਕੀਮਤੀ ਸਮੇਂ ਚੋਂ ਕੁਝ ਛਿਨ ਕੱਢੇ ਅਤੇ ਹੌਂਸਲਾ ਅਫ਼ਜ਼ਾਈ ਲਈ ਸੋਹਣੇ ਕਮੈਂਟਸ ਲਿਖੇ - ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ !
ਪਿਆਰ ਅਤੇ ਅਸੀਸ ਬਣਾਈ ਰੱਖਿਓ !  

ਸੁਖਪਾਲ ਵੀਰੇ ਕੀਹ ਹਾਲ ਚਾਲ ਆ ?


ਤੁਸੀਂ ਕਿਰਤ ਦੇ ਮਾਣ ਵਾਸਤੇ ਆਪਣੇ ਕੀਮਤੀ ਸਮੇਂ ਚੋਂ ਕੁਝ ਛਿਨ ਕੱਢੇ ਅਤੇ ਹੌਂਸਲਾ ਅਫ਼ਜ਼ਾਈ ਲਈ ਸੋਹਣੇ ਕਮੈਂਟਸ ਲਿਖੇ - ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ !


ਪਿਆਰ ਅਤੇ ਅਸੀਸ ਬਣਾਈ ਰੱਖਿਓ !  

 

14 Dec 2017

Reply