ਉਹਨੇ ਵਾਅਦਾ ਤਾਂ ਕੀਤਾ ਪਰ ਨਿਭਾ ਨਾ ਸਕਿਆ,
ਕਹਿ ਤਾਂ ਗਿਆ ਕੇ ਐਸਾ ਤਾ ਕੁਝ ਯਾਦ ਨੀ ਮੈਨੂੰ,
ਪਰ ਫੇਰ ਵੀ ਉਹ ਮੈਂਨੂੰ ਭੁੱਲਾ ਨਾ ਸਕਿਆ,
ਕਰ ਕੇ ਵਾਅਦੇ ਕਹਿ ਗਿਆ ਅਜਿਹਾ ਤਾਂ ਕੋਈ ਵਾਅਦਾ ਤਾਂ ਕੋਈ ਕੀਤਾ ਨਈ,
ਫੇਰ ਮੇਰੇ ਖੁਆਬ ਵਿੱਚ ਆ ਕੇ ਕਹਿੰਦਾ ਵਿਛੜ ਤਾਂ ਤੇਰੇ ਕੋਲੋ ਗਿਆ,
ਪਰ ਅੱਜ ਤੱਕ ਤੈਨੂੰ ਭੁੱਲਾ ਨਾ ਸਕਿਆ,,
ਹੋ ਕੇ ਮਜਬੂਰ ਮੁਲਕ ਬੇਗਾਨੇ ਆ ਕੇ,
ਦਿਲ ਵਿੱਚ ਲੁਕੋ. ਕੇ ਅਰਮਾਨ ਸਾਰੇ ਤੈਨੂੰ ਦਿਲ ਦਾ ਹਾਲ ਸੁਣਾ ਨਾ ਸਕਿਆ,
ਸਾਂਝਾ ਕਰਨਾ ਚਾਹੁੰਦਾ ਸੀ ਫਰੋਲਣਾ ਚਾਹੁੰਦਾ ਸੀ ਦਿਲ ਆਪਣਾ ਦੋਸਤਾਂ ਦੇ ਸਾਹਮਣੇ ,
ਜਦੋਂ ਊਡਾਇਆ ਮਜ਼ਾਕ ਮੇਰਾ,
ਦਿਲ ਮੇਰਾ ਸਹਾਰ ਨਾ ਸਕਿਆ ,
ਬੰਦ ਕਰਤਾ ਸਾਂਝਾ ਕਰਨਾ ਦੁੱਖ ਆਪਣਾ,
ਸ਼ੁਰੂ ਕਰਤਾ ਲੜਨਾ ਨਾਲ ਤਕਦੀਰਾਂ,
ਆਵਾਗਾ ਵਾਪਿਸ ਜਰੂਰ ਤੈਂਨੂੰ ਪਾਉਣ ਲਈ,
ਮਾਫ ਕਰੀ ਮੈਨੂੰ 'ਪ੍ਰੀਤ 'ਜੇ ਕਿਸਮਤ ਨੂੰ ਚਾਹ ਕੇ ਵੀ ਹਰਾ ਨਾ ਸਕਿਆ,,,,