Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਗਾਜ਼……. :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਆਗਾਜ਼…….

 

ਚਲੋ ਉਠ ਚੱਲੀਏ

ਏਹਨਾਂ ਮੋਈਆਂ ਕਬਰਾਂ ਵਿੱਚੋਂ
ਏਸ ਤੋਂ ਪਹਿਲਾਂ ਕਿ
ਨਿੱਤ ਵਧਦੀ ਆਦਮਖੋਰੀ ਭੀੜ ਦੀ
ਵਿਹੁ ਵਲਿਸੀ ਸੋਚ
ਸਪੁਰਦ-ਏ-ਖਾਕ ਕਰ ਦੇਵੇ
ਸਾਡੇ ਸਵੈਮਾਨ ਤੇ ਅਜਾਦੀ ਨੂੰ !!

ਚਲੋ ਨਸ਼ਰ ਕਰ ਦੇਈਏ
ਕੁੱਲ ਆਲਮ ‘ਚ
ਅੰਬੇਦਕਰ ਦੀ ਬੁੱਢੀ ਕਿਤਾਬ ਦੇ ਹਰ ਪੰਨੇ
ਸਹਿਮੇ ਆਪਣੇ ਹੱਕਾਂ ਨੂੰ
ਏਸ ਤੋਂ ਪਹਿਲਾਂ ਕਿ
ਦਿੱਲੀ ਦੀ ਗੋਲ ਹੱਡਾਰੋੜੀ ਦੇ ਗਲਿਆਰਿਆਂ ‘ਚੋਂ
ਆਉਂਦੀ ਨੱਕ ਸਾੜਵੀਂ ਬੋਅ
ਨਿਗਲ ਜਾਏ
ਝੁੱਗੀਆਂ ‘ਚ ਅੰਗੜਾਈ ਲੈਂਦੀ
ਉਬਲੇ ਚੌਲਾਂ ਦੀ ਮਹਿਕ ਨੂੰ !!!!

ਚਲੋ ਜੀਅ ਲਈਏ
ਹੌਲੀਆਂ ਜੇਬਾਂ ਨਾਲ ਬੱਝਾ
ਹੈ ਹੱਥ ਅਸਾਡੇ ਅੱਜ ਜੋ
ਖੁਸੀ ਦਾ ਇੱਕ ਮਹਿੰਗਾ ਪਲ
ਏਸ ਤੋਂ ਪਹਿਲਾਂ ਕਿ
ਨਿਹਾਇਤ ਘਿਨਾਉਣਾ ਬਣ ਜਾਏ
ਸਾਡੀਆਂ ਤਨਖਾਹਾਂ ਤੇ ਥੁਕ ਸੁੱਟਦਾ
ਵਧਦੀਆਂ ਕੀਮਤਾਂ ਦਾ ਖਚਰਾ ਹਾਸਾ ………………….!!!!!!

ਲਗਾ ਦੇਈਏ ਐਨਕ
ਗਾਂਧੀ ਦੇ ਬੁੱਤ ਤੋਂ ਉਤਾਰ
ਊਣਾ ਤੋਲਦੀ ਨਿਆਂ ਦੀ ਦੇਵੀ ਨੂੰ,
ਝਰੀਟ ਦੇਈਏ ""ਜਨ ਗਣ ਮਨ " ਦੀ ਥਾਂ
ਭੁੱਖੇ ਨੰਗੇ ਢਿੱਡਾਂ ਦਾ ਗੀਤ....
'ਤੇ ਫੇਹ ਸੁਟੀਏ ਬਾਪੂ ਦੀ ਸੋਟੀ ਨਾਲ ਸਿਰ
ਸਿਆਸਤ ਦੀ ਦਲਦਲ 'ਚੋਂ ਫੁਕਾਰਦੀ
ਓਸ ਸਰਾਲ ਦਾ
ਉਤਾਵਲੀ ਹੈ ਜੋ
ਸਾਡੇ ਖੇਤਾਂ ਦੀ ਹਰਿਆਵਲ ਚਗਲਣ ਲਈ......
ਏਸ ਤੋਂ ਪਹਿਲਾਂ ਕਿ
ਪਿੰਡ ਦੇ ਖੂਹ ਅੰਦਰ ਹਵਾਂਕਦੀ ਚੰਦਰੀ ਜਿਹੀ ਚੁੱਪ
ਸਮੋ ਲਏ ਇਕ ਹੋਰ ਕਰਜ਼ਈ ਕਿਸਾਨ ਦੇ ਜਿਸਮ ਨੂੰ......!!!!!

ਚਲੋ ਲਿਖ ਦੇਈਏ
ਵਗਦੀਆਂ ਹਵਾਵਾਂ ਦੇ ਸੀਨੇ
ਆਪਣਾ ਸਿਰਨਾਵਾਂ
ਏਸ ਤੋਂ ਪਹਿਲਾਂ ਕਿ
ਲੱਗ ਜਾਏ ਅਸਾਡੇ ਮੱਥੇ ਟਿੱਕਾ
ਕਿਸੇ ਗੋਲੇ-ਗੁਲਾਮ ਦਾ
ਜਾਂ ਬਣ ਜਾਈਏ ਸ਼ਿਕਾਰ ਅਸੀਂ
ਕਿਸੇ ਉਡਦੀ ਉਕਾਬ ਦਾ !!!!!!! …………

.DEV INDER

 

(( UNJ TE EH KAVITA PEHLE VI SANJI KAR CHUKEA....KUJ PAIREY NAVVE ADD KAR TE KUJ KU HOR TABDILIAN KAR DOBARA SANJJI KAR REA...!!!!!!!!! ))))

13 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
  • ਚਲੋ ਲਿਖ ਦੇਈਏ
    ਵਗਦੀਆਂ ਹਵਾਵਾਂ ਦੇ ਸੀਨੇ
    ਆਪਣਾ ਸਿਰਨਾਵਾਂ
    ਏਸ ਤੋਂ ਪਹਿਲਾਂ ਕਿ
    ਲੱਗ ਜਾਏ ਅਸਾਡੇ ਮੱਥੇ ਟਿੱਕਾ
    ਕਿਸੇ ਗੋਲੇ-ਗੁਲਾਮ ਦਾ
  • As usual too GOOD 22 G...keep sharing..!!
13 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

NICE ONE VEER G..


THNX 4 SHARE

13 Mar 2011

Reply