Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ...

 

ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ।
ਸੱਚਾ ਸੌਦਾ ਭੁੱਲ ਕੇ
ਖੁਦ ਛਕਣ ਬੈਠ ਗਏ ਮਾਲ ।
ਤੂੰ ਸੇਵਾ ਬਖ਼ਸ਼ੀ ਨੀਵਿਆਂ ਨੂੰ
ਉੱਚੇ ਬਣ ਬੈਠੇ ਪ੍ਰਧਾਨ ।
ਤੂੰ ਨੀਵੇਂ ਰਹਿਣ ਲਈ ਆਖਿਆ
ਇਹ ਉੱਚੀ ਰੱਖਦੇ ਸ਼ਾਨ ।
ਤੂੰ ਆਸ ਨਾਂ ਰੱਖੀ ਅਗਲੇ ਸਾਹ ਦੀ
ਅਸੀਂ ਗਿਣਦੇ ਰਹਿੰਦੇ ਸਾਲ ।
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ॥
ਤੂੰ ਮੰਦਿਰ ਮਸਜਿਦ ਪਹੁੰਚ ਕੇ
ਕੀਤਾ ਸੱਚ ਦਾ ਸੀ ਪ੍ਰਚਾਰ ।
ਸਾਰੀ ਉਮਰ ਸੱਚ ਪ੍ਰਚਾਰਿਆ
ਸਭ ਤੋਂ ਉੱਪਰ ਸ਼ਬਦ ਵਿਚਾਰ ।
ਤੇਰੇ ਵਾਰਿਸ ਇਹ ਗੱਲ ਭੁੱਲ ਗਏ
ਪਾਉਂਦੇ ਸ਼ਬਦ ਗੁਰੂ ਦਾ ਕਾਲ ।
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ॥
ਤੂੰ ਬਾਣੀ ਬਖ਼ਸ਼ੀ ਪੜਨ ਲਈ
ਜੋ ਤੇਰਾ ਸਾਡੇ ਲਈ ਉਪਦੇਸ਼ ।
ਇੱਥੇ ਸੌ-ਸੌ ਹੁਕਮ ਸੁਣਾਵਦੇਂ
ਕਹਿੰਦੇ ਕੋਈ ਲਵੇ ਨਾਂ ਬਾਣੀ ਦੇਖ ।
ਸਾਨੂੰ ਬਾਣੀ ਪੜਨ ਤੋਂ ਰੋਕਦੇ
ਵਿਛਾਕੇ ਮਰਿਆਦਾ ਦਾ ਜਾਲ ।
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ॥
ਤੂੰ ਰੱਖਿਆ ਸੀ ਧਰਮ ਨੂੰ
ਸਿਆਸਤ ਤੋਂ ਉੱਤੇ ।
ਅੱਜ ਧਰਮ ਤੇਰੇ ਨੂੰ ਚਿੰਬੜ ਗਏ
ਸਿਆਸੀ ਪੁੱਠੇ ।
ਭੇਖਧਾਰੀ ਪ੍ਰਧਾਨ ਹੋਏ
ਸੱਚੇ ਸ਼ਿੱਖਾਂ ਨੂੰ ਦੇਣ ਨਿਕਾਲ ।
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ॥
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ ॥

ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ।

ਸੱਚਾ ਸੌਦਾ ਭੁੱਲ ਕੇ

ਖੁਦ ਛਕਣ ਬੈਠ ਗਏ ਮਾਲ ।

ਤੂੰ ਸੇਵਾ ਬਖ਼ਸ਼ੀ ਨੀਵਿਆਂ ਨੂੰ

ਉੱਚੇ ਬਣ ਬੈਠੇ ਪ੍ਰਧਾਨ ।

ਤੂੰ ਨੀਵੇਂ ਰਹਿਣ ਲਈ ਆਖਿਆ

ਇਹ ਉੱਚੀ ਰੱਖਦੇ ਸ਼ਾਨ ।

ਤੂੰ ਆਸ ਨਾਂ ਰੱਖੀ ਅਗਲੇ ਸਾਹ ਦੀ

ਅਸੀਂ ਗਿਣਦੇ ਰਹਿੰਦੇ ਸਾਲ ।

ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ॥

 

ਤੂੰ ਮੰਦਿਰ ਮਸਜਿਦ ਪਹੁੰਚ ਕੇ

ਕੀਤਾ ਸੱਚ ਦਾ ਸੀ ਪ੍ਰਚਾਰ ।

ਸਾਰੀ ਉਮਰ ਸੱਚ ਪ੍ਰਚਾਰਿਆ

ਸਭ ਤੋਂ ਉੱਪਰ ਸ਼ਬਦ ਵਿਚਾਰ ।

ਤੇਰੇ ਵਾਰਿਸ ਇਹ ਗੱਲ ਭੁੱਲ ਗਏ

ਪਾਉਂਦੇ ਸ਼ਬਦ ਗੁਰੂ ਦਾ ਕਾਲ ।

ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ॥

 

ਤੂੰ ਬਾਣੀ ਬਖ਼ਸ਼ੀ ਪੜਨ ਲਈ

ਜੋ ਤੇਰਾ ਸਾਡੇ ਲਈ ਉਪਦੇਸ਼ ।

ਇੱਥੇ ਸੌ-ਸੌ ਹੁਕਮ ਸੁਣਾਵਦੇਂ

ਕਹਿੰਦੇ ਕੋਈ ਲਵੇ ਨਾਂ ਬਾਣੀ ਦੇਖ ।

ਸਾਨੂੰ ਬਾਣੀ ਪੜਨ ਤੋਂ ਰੋਕਦੇ

ਵਿਛਾਕੇ ਮਰਿਆਦਾ ਦਾ ਜਾਲ ।

ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ॥

 

ਤੂੰ ਰੱਖਿਆ ਸੀ ਧਰਮ ਨੂੰ

ਸਿਆਸਤ ਤੋਂ ਉੱਤੇ ।

ਅੱਜ ਧਰਮ ਤੇਰੇ ਨੂੰ ਚਿੰਬੜ ਗਏ

ਸਿਆਸੀ ਪੁੱਠੇ ।

ਭੇਖਧਾਰੀ ਪ੍ਰਧਾਨ ਹੋਏ

ਸੱਚੇ ਸ਼ਿੱਖਾਂ ਨੂੰ ਦੇਣ ਨਿਕਾਲ ।

ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ॥

ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ ॥ UnKnwn

 

09 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Right......tfs......

09 Jan 2013

Reply