Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਲੂ ਵਿਚਾਰਾ! :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਆਲੂ ਵਿਚਾਰਾ!

 

 

 

ਆਲੂ ਹੈ ਤਾਂ ਸਾਹਿਬ ਪਰ ਹਰ ਕੋਈ ਇਸ ਨੂੰ ਵਿਚਾਰਾ ਹੀ ਸਮਝਦਾ ਹੈ। ਗੁਣਾਂ ਪੱਖੋਂ ਆਲੂ ਬੜਾ ਅਮੀਰ ਹੈ ਪਰ ਇਸ ਨਾਲ ਵਿਹਾਰ ਹਰ ਕੋਈ ਲਾਪ੍ਰਵਾਹੀ ਵਾਲਾ ਕਰਦਾ ਹੈ। ਆਲੂ ਕੋਲ ਫੜ੍ਹ ਮਾਰਨ ਲਈ ਕੁਝ ਨਹੀਂ, ਨਾ ਇਸ ਨੂੰ ਵਿਰਸੇ ਦਾ ਮਾਣ ਹੈ, ਨਾ ਰੁਤਬੇ ਦਾ ਘੁਮੰਡ। ਆਲੂ ਨੂੰ ਮੋਹਰੀ ਸਥਾਨ ਕਿਧਰੇ ਨਹੀਂ ਮਿਲਦਾ ਕਿਉਂਕਿ ਹਰ ਵਾਰੀ ਇਸ ਨੂੰ ਕਿਸੇ ਹੋਰ ਸਬਜ਼ੀ ਦਾ ਪਿਛਲੱਗ ਬਣਾ ਦਿੱਤਾ ਜਾਂਦਾ ਹੈ। ਆਮ ਸਾਧਾਰਨ ਪਰਿਵਾਰਾਂ ਦਾ ਆਹਾਰ ਹੋਣ ਕਾਰਨ ਆਲੂ ਵਿਸ਼ੇਸ਼ ਨਹੀਂ ਬਣ ਸਕਿਆ।ਕਿਸੇ ਚੀਜ਼ ਦਾ ਮਹੱਤਵ ਉਦੋਂ ਬਣਦਾ ਹੈ, ਜਦੋਂ ਉਹ ਦੂਰ ਤੋਂ ਆਵੇ, ਥੋੜ੍ਹੀ ਅਤੇ ਮਹਿੰਗੀ ਹੋਵੇ ਅਤੇ ਅਮੀਰਾਂ ਦੀ ਪਸੰਦ ਹੋਵੇ। ਹਰ ਕਿਸੇ ਦੀ ਲੋੜ ਪੂਰੀ ਕਰਨ ਦੇ ਪੱਖੋਂ ਆਲੂ ਪ੍ਰਵਾਨ ਤਾਂ ਹੋਇਆ ਹੈ ਪਰ ਇਸ ਨੂੰ ਉਹ ਮਹੱਤਵ ਨਹੀਂ ਮਿਲਿਆ, ਜਿਸ ਦਾ ਇਹ ਹੱਕਦਾਰ ਹੈ। ਕਾਰਨ ਇਹ ਹੈ ਕਿ ਜਿਹੜੀ ਚੀਜ਼ ਸਾਧਾਰਨ ਲੋਕਾਂ ਨਾਲ ਜੁੜ ਜਾਵੇ, ਉਸ ਦਾ ਦਰਜਾ ਨੀਵਾਂ ਹੋ ਜਾਂਦਾ ਹੈ। ਮਾਮਾ-ਮਟਰ ਅਤੇ ਗੋਭੀ-ਮਾਸੀ ਆਦਿ ਰਿਸ਼ਤੇਦਾਰ ਸਬਜ਼ੀਆਂ ਫਰਿੱਜ ਵਿੱਚ ਮੌਜ ਮਾਣਦੀਆਂ ਹਨ ਪਰ ਆਲੂ ਨੂੰ ਭਰਾ-ਪਿਆਜ਼ ਵਾਂਗ ਸ਼ਰਨਾਰਥੀਆਂ ਦੀ ਤਰ੍ਹਾਂ ਬਾਹਰ ਹੀ ਰੁਲਣਾ ਪੈਂਦਾ ਹੈ। ਆਲੂ ਦੇ ਨੀਵੇਂ ਰੁਤਬੇ ਕਾਰਨ ਹੀ ਜੇ ਕਿਸੇ ਨੂੰ ਕਰੂਪ ਦੱਸਣਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਤੇਰਾ ਚਿਹਰਾ ਆਲੂ ਵਰਗਾ ਹੈ ਅਤੇ ਜੇ ਕਿਸੇ ਚੀਜ਼ ਨੂੰ ਬੇਸਵਾਦ ਦੱਸਣਾ ਹੋਵੇ ਤਾਂ ਕਹਿੰਦੇ ਹਨ ਆਲੂ ਵਾਂਗ ਫਿੱਕੀ ਹੈ। ਆਲੂ ਦੀ ਪ੍ਰਸ਼ੰਸਾ ਕਿਧਰੇ ਨਹੀਂ ਹੋਈ, ਇਸ ਦੀ ਆਲੋਚਨਾ ਕਰਨੀ ਹਰ ਕਿਸੇ ਦੀ ਆਦਤ ਹੈ। ਹੁਣ ਆਲੂ ਦੀ ਕਿਸਮਤ ਬਦਲਣ ਵਾਲੀ ਹੈ, ਇਸ ਦੇ ਪਕਵਾਨ ਬੜੇ ਉੱਚੇ ਮੁੱਲ ’ਤੇ ਵਿਕਣ ਲੱਗ ਪਏ ਹਨ ਅਤੇ ਵੱਡੀਆਂ ਕੰਪਨੀਆਂ ਇਸ ਵਿੱਚ ਦਿਲਚਸਪੀ ਲੈਣ ਲੱਗ ਪਈਆਂ ਹਨ।ਆਲੂ ਨੇ ਵਿਸ਼ਵ ਇਤਿਹਾਸ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੈ ਕਿਉਂਕਿ ਇਸ ਨੇ ਕਈ ਦੇਸ਼ਾਂ ਦੇ ਨਕਸ਼ੇ ਬਦਲ ਦਿੱਤੇ ਹਨ। ਜਿਵੇਂ ਸੰਸਾਰ ਦੀ ਖਾਦ ਸਮੱਸਿਆ ਹੱਲ ਕਰਨ ਵਿੱਚ ਚਾਵਲ ਨੇ ਕਣਕ ਦਾ ਸਾਥ ਦਿੱਤਾ ਹੈ, ਉਵੇਂ ਹੀ ਸੰਸਾਰ ਵਿੱਚ ਭੁੱਖ ਦੀ ਸਮੱਸਿਆ ਦੇ ਸਮਾਧਾਨ ਵਿੱਚ ਆਲੂ ਨੇ ਬੜਾ ਸਹਿਯੋਗ ਦਿੱਤਾ ਹੈ। ਨਿਰਸੰਦੇਹ ਜੇ ਆਲੂ ਨਾ ਹੁੰਦਾ ਤਾਂ ਅਜੋਕਾ ਸੰਸਾਰ ਹੋਰ ਕਿਸਮ ਦਾ ਹੋਣਾ ਸੀ। ਆਲੂ ਨੇ ਮਾਨਵਜਾਤੀ ਦੀ ਭੁੱਖ ਤੋਂ ਰੱਖਿਆ ਹੀ ਨਹੀਂ ਕੀਤੀ, ਸਰੀਰਕ ਊਰਜਾ ਦਾ ਪੱਧਰ ਵੀ ਉੱਚਾ ਚੁੱਕਿਆ ਹੈ। ਇਸ ਨੇ ਮਨੁੱਖੀ ਡੀਲ-ਡੌਲ ਨੂੰ ਸੁਧਾਰਿਆ-ਸੰਵਾਰਿਆ ਹੀ ਨਹੀਂ, ਜੀਵਨ ਪ੍ਰਤੀ ਮਨੁੱਖ ਦਾ ਦ੍ਰਿਸ਼ਟੀਕੋਣ ਵੀ ਬਦਲਿਆ ਹੈ। ਯੁੱਧ ਦੌਰਾਨ ਆਲੂ ਬੜੇ ਕੰਮ ਦੀ ਚੀਜ਼ ਬਣ ਜਾਂਦਾ ਹੈ, ਸ਼ਾਂਤੀ ਦੌਰਾਨ ਇਹ ਕਈ ਪ੍ਰਕਾਰ ਦੇ ਪਕਵਾਨ ਬਣਦਾ ਹੈ। ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਰੌਣਕ ਪਰੌਂਠਿਆਂ, ਪਕੌੜਿਆਂ, ਟਿੱਕੀਆਂ, ਸਮੋਸਿਆਂ ਆਦਿ ਦੀ ਲਾਈ ਹੋਈ ਹੈ। ਜਦੋਂ ਸਾਰੀਆਂ ਸਬਜ਼ੀਆਂ ਬੇਵਫ਼ਾ ਹੋ ਜਾਂਦੀਆਂ ਹਨ ਤਾਂ ਵੀ ਵਫ਼ਾਦਾਰੀ ਸਿਰਫ਼ ਆਲੂ ਹੀ ਨਿਭਾਉਂਦਾ ਹੈ। ਭੋਜਨ ਦੀ ਥੁੜ੍ਹ ਦੌਰਾਨ ਜੇ ਆਲੂ ਘਰ ਵਿੱਚ ਹੋਣ ਤਾਂ ਪਰਿਵਾਰ ਦਾ ਹੌਸਲਾ ਬਣਿਆ ਰਹਿੰਦਾ ਹੈ। ਭੁੱਖ ਦਾ ਸਾਹਮਣਾ ਜਿਤਨੀ ਬਹਾਦਰੀ ਨਾਲ ਆਲੂ ਕਰਦਾ ਹੈ, ਕੋਈ ਹੋਰ ਸਬਜ਼ੀ ਨਹੀਂ ਕਰਦੀ। ਇਹ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਖੁੱਲ੍ਹ ਕੇ ਵਰਤਾਇਆ-ਖਾਧਾ ਜਾਂਦਾ ਹੈ। ਆਲੂਆਂ ਨਾਲ ਸੰਸਾਰ ਦੀ ਕੋਈ ਵੱਡੀ ਰਾਜਨੀਤਕ ਸਮੱਸਿਆ ਤਾਂ ਹੱਲ ਨਹੀਂ ਕੀਤੀ ਜਾ ਸਕਦੀ ਪਰ ਜੇ ਇਸ ਦੀ ਥੁੜ੍ਹ ਹੋ ਜਾਵੇ ਤਾਂ ਸਮਾਜ ਦਾ ਅਮਨ-ਚੈਨ ਵਿਗੜਨ ਲੱਗ ਪੈਂਦਾ ਹੈ ਅਤੇ ਬਾਕੀ ਸਬਜ਼ੀਆਂ ਧਮਕੀਆਂ ਦੇਣ ਲੱਗ ਪੈਂਦੀਆਂ ਹਨ। ਜੀਵਨ ਵਿੱਚ ਵਿਆਹ ਵਾਂਗ ਹੀ ਆਲੂ ਦਾ ਬੜਾ ਮਖੌਲ ਉਡਾਇਆ ਜਾਂਦਾ ਹੈ ਪਰ ਨਾ ਵਿਆਹ ਬਿਨਾਂ ਜੀਵਨ ਚੱਲਦਾ ਹੈ ਨਾ ਆਲੂ ਬਿਨਾਂ ਰਸੋਈ ਚੱਲਦੀ ਹੈ। ਆਲੂ ਅਕਸਰ ਇਕੱਲਾ ਨਹੀਂ ਹੁੰਦਾ, ਇਹ ਹੋਰ ਸਬਜ਼ੀਆਂ ਨਾਲ ਸਾਂਝ ਪਾਈ ਰੱਖਦਾ ਹੈ। ਗ਼ਰੀਬ ਦੇਸ਼ਾਂ ਵਿੱਚ ਪਰਿਵਾਰ ਵੱਡੇ ਹੁੰਦੇ ਹਨ, ਸੋ ਜੋ ਕੁਝ ਵੀ ਰਿੰਨ੍ਹਿਆ -ਪਕਾਇਆ ਜਾਂਦਾ ਹੈ, ਉਸ ਵਿੱਚ ਆਲੂ ਪਾ ਕੇ ਉਸ ਦਾ ਆਕਾਰ ਵਧਾਇਆ ਜਾਂਦਾ ਹੈ। ਏਸ਼ੀਆਈ ਦੇਸ਼ਾਂ ਵਿੱਚ ਤਰੀ ਵਾਲੀਆਂ ਸਬਜ਼ੀਆਂ ਦੇ ਰਿਵਾਜ ਦਾ ਵੀ ਇਹੀ ਕਾਰਨ ਹੈ ਤਾਂ ਕਿ ਸਬਜ਼ੀ ਦੀ ਮਾਤਰਾ ਵਧ ਜਾਵੇ ਅਤੇ ਇਹ ਵਧੇਰੇ ਵਿਅਕਤੀਆਂ ਨੂੰ ਵਰਤਾਈ ਜਾ ਸਕੇ। ਇਹ ਹੋਟਲਾਂ ਵਿੱਚ ਘੱਟ ਹੀ ਬਣਦਾ ਹੈ ਪਰ ਘਰਾਂ ਵਿੱਚ ਬਣਦਾ ਹੀ ਰਹਿੰਦਾ ਹੈ।

ਨਰਿੰਦਰ ਸਿੰਘ ਕਪੂਰ

 

 

 

 

12 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਆਲੂ ਦਾ ਬੜਾ ਲੰਮਾ ਇਤਿਹਾਸ ਹੈ। ਇਸ ਦਾ ਜਨਮ ਦੱਖਣੀ-ਅਮਰੀਕਾ ਵਿੱਚ ਹੋਇਆ, ਜਿੱਥੇ ਪੀਰੂ ਅਤੇ ਚਿੱਲੀ ਵਿੱਚ ਇਹ ਪੂਰਵ ਈਸਵੀ ਤੋਂ ਵੀ ਪੰਜ ਸਦੀਆਂ ਪਹਿਲਾਂ ਖਾਧਾ ਜਾਂਦਾ ਸੀ। ਮੁੱਢ ਵਿੱਚ ਆਲੂ ਖਾਣ ਤੋਂ ਪਹਿਲਾਂ ਪੂਜਿਆ ਜਾਂਦਾ ਸੀ। ਉਦੋਂ ਆਲੂ  ਦਾ ਆਚਾਰ ਪਾ ਕੇ ਵੀ ਰੱਖਿਆ ਜਾਂਦਾ ਸੀ। ਇਸ ਨੂੰ ਮਟਰਾਂ ਵਾਂਗ ਸੁਕਾ ਕੇ ਸਾਂਭਿਆ ਜਾਂਦਾ ਸੀ ਅਤੇ ਜਦੋਂ ਕੋਈ ਲੰਮੀ ਯਾਤਰਾ ’ਤੇ ਜਾਂਦਾ ਸੀ ਤਾਂ ਸੁੱਕੇ ਆਲੂ ਨਾਲ ਲੈ ਕੇ ਜਾਂਦਾ ਸੀ। ਮਲਾਹਾਂ ਵਿੱਚ ਇਹ ਬੜਾ ਹਰਮਨਪਿਆਰਾ ਸੀ। ਆਲੂ ਸਪੇਨ ਰਾਹੀਂ ਇਟਲੀ, ਇੰਗਲੈਂਡ ਆਦਿ ਵਿੱਚ ਸੋਲ੍ਹਵੀਂ ਸਦੀ ’ਚ ਪਹੁੰਚਿਆ ਸੀ। ਭਾਰਤ ਵਿੱਚ ਆਲੂ, ਸਪੇਨ ਰਾਹੀਂ ਇੰਗਲੈਂਡ ਦੇ ਪ੍ਰਭਾਵ ਅਧੀਨ ਅੱਪੜਿਆ ਹੈ। ਅਗਿਆਨਤਾ ਵੱਸ ਮੁੱਢ ਵਿੱਚ ਕਈ ਦੇਸ਼ਾਂ ’ਚ ਆਲੂ ਸੁੱਟ ਦਿੱਤੇ ਜਾਂਦੇ ਸਨ ਅਤੇ ਇਸ ਦੇ ਪੱਤੇ ਉਬਾਲੇ ਜਾਂਦੇ ਸਨ ਜਿਹੜੇ ਜ਼ਹਿਰੀਲੇ ਹੋਣ ਕਾਰਨ ਆਲੂ ਦੀ ਭੰਡੀ ਦਾ ਕਾਰਨ ਬਣੇ ਅਤੇ ਇਸ ਨੂੰ ਜ਼ਹਿਰੀਲਾ ਅਤੇ ਸ਼ੈਤਾਨੀ ਬੂਟਾ ਕਿਹਾ ਗਿਆ। ਇਸ ’ਤੇ ਕੋਹੜ ਦਾ ਰੋਗ ਉਪਜਾਉਣ, ਖਾਂਸੀ ਲਾਉਣ ਅਤੇ ਮੌਤ ਦਾ ਕਾਰਨ ਬਣਨ ਦੇ ਦੋਸ਼ ਲੱਗੇ। ਸੋਲ੍ਹਵੀਂ ਸਦੀ ਵਿੱਚ ਇੱਕ ਵੱਡੇ ਮਲਾਹ ਨੇ ਮਹਾਰਾਣੀ ਅਲਿੱਜ਼ਬੈੱਥ ਦੀ ਸ਼ਾਹੀ ਰਸੋਈ ਨੂੰ ਪਹਿਲੀ ਵਾਰ ਜਦੋਂ ਆਲੂ ਭੇਟ ਕੀਤੇ ਤਾਂ ਖਾਨਸਾਮਿਆਂ ਨੇ ਆਲੂ ਸੁੱਟ ਦਿੱਤੇ ਅਤੇ ਪੱਤੇ ਉਬਾਲ ਦਿੱਤੇ, ਜਿਨ੍ਹਾਂ ਨੂੰ ਪੀਣ ਨਾਲ ਸਾਰੇ ਬੀਮਾਰ ਹੋ ਗਏ ਅਤੇ ਇੱਕ ਸ਼ਾਹੀ ਫ਼ਰਮਾਨ ਨਾਲ ਆਲੂ ’ਤੇ ਪਾਬੰਦੀ ਲਾਈ ਗਈ। ਫਰਾਂਸ ਵਿੱਚ ਆਲੂ ਖਾਣ ਨਾਲ ਕੋਹੜ ਹੋਣ ਦੀਆਂ ਅਫ਼ਵਾਹਾਂ ਫੈਲੀਆਂ ਕਿਉਂਕਿ ਆਲੂਆਂ ਦੀ ਸ਼ਕਲ ਕੋਹੜੀਆਂ ਦੀ ਚਮੜੀ ਅਤੇ ਫੋੜਿਆਂ ਵਰਗੀ ਸੀ। ਫਰਾਂਸ ਵਿੱਚ ਪਾਰਲੀਮੈਂਟ ਨੇ ਸਰਬਸੰਮਤੀ ਨਾਲ ਇਸ ’ਤੇ ਪਾਬੰਦੀ ਲਾਈ। ਆਲੂ ਸਪੇਨ ਤੋਂ ਆਉਣ ਕਰਕੇ ਇੰਗਲੈਂਡ-ਫਰਾਂਸ ਵੱਲੋਂ ਇਸ ਦੇ ਵਿਰੋਧ ਦਾ ਇੱਕ ਕਾਰਨ ਇਹ ਸੀ ਕਿ ਸਪੇਨ ਨੂੰ ਫਰਾਂਸ ਅਤੇ ਇੰਗਲੈਂਡ ਦੋਵੇਂ ਨਫ਼ਰਤ ਕਰਦੇ ਸਨ। ਇਉਂ ਆਲੂ ਨੂੰ ਜ਼ਹਿਰੀਲਾ, ਕੋਹੜ ਫੈਲਾਉਣ ਵਾਲਾ ਹੀ ਨਾ ਕਿਹਾ ਗਿਆ ਸਗੋਂ ਇਹ ਵੀ ਅਫ਼ਵਾਹ ਫੈਲੀ ਕਿ ਇਹ ਜ਼ਮੀਨ ਨੂੰ ਖ਼ਰਾਬ ਕਰਦਾ ਹੈ। ਇਸਤਰੀਆਂ ਨੂੰ ਇਹ ਭਰਮ ਸੀ ਕਿ ਗਰਭ ਦੌਰਾਨ ਆਲੂ ਖਾਣ ਨਾਲ ਬੱਚੇ ਦਾ ਸਿਰ ਵੱਡਾ ਹੋ ਜਾਂਦਾ ਹੈ ਅਤੇ ਉਸ ਨੂੰ ਜਨਮ ਦੇਣ ਸਮੇਂ ਮਾਂ ਦੀ ਮੌਤ ਹੋ ਜਾਂਦੀ ਹੈ। ਸਪਸ਼ਟ ਹੈ ਕਿ ਮੁੱਢ ਵਿੱਚ ਆਲੂ ਨੂੰ ਸਾਰੇ ਵਿਸ਼ਵ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਯੂਰਪ ਵਿੱਚ ਜਿਸ ਕਿਸੇ ਨੇ ਕਿਸੇ ਪ੍ਰਤੀ ਨਫ਼ਰਤ ਪ੍ਰਗਟਾਉਣੀ ਹੁੰਦੀ ਸੀ ਤਾਂ ਉਸ ਦੇ ਦਰਵਾਜ਼ੇ ਅੱਗੇ ਆਲੂ ਦੇ ਛਿਲਕੇ ਸੁੱਟ ਆਉਂਦਾ ਸੀ।
ਆਲੂ ਬਾਰੇ ਭਰਮ-ਭੁਲੇਖੇ ਦੂਰ ਕਰਨ ਵਿੱਚ ਤਕਰੀਬਨ ਇੱਕ ਸਦੀ ਲੱਗ ਗਈ। ਜਦੋਂ ਆਲੂ ਦਾ ਮਹੱਤਵ ਸਮਝ ਲਿਆ ਗਿਆ ਤਾਂ ਫਰਾਂਸ ਦੇ ਬਾਦਸ਼ਾਹ ਲੂਈ ਸੋਲ੍ਹਵੇਂ ਨੇ ਅਠਾਰਵੀਂ ਸਦੀ ਦੇ ਦੂਜੇ ਅੱਧ ਤੋਂ ਮਗਰੋਂ ਪੈਰਿਸ ਤੋਂ ਬਾਹਰਲੇ ਪਾਸੇ ਸੌ ਏਕੜ ਜ਼ਮੀਨ, ਆਲੂ ਬੀਜਣ ਲਈ ਦਿੱਤੀ ਅਤੇ ਇਸ ਫ਼ਸਲ ਦੀ ਰਾਖੀ ਲਈ ਪਹਿਰਾ ਲਾਇਆ ਗਿਆ। ਪਹਿਰਾ ਲੱਗਣ ਕਾਰਨ ਨੇੜਲੇ ਇਲਾਕਿਆਂ ਦੇ ਕਿਸਾਨਾਂ ਵਿੱਚ ਇਸ ਫ਼ਸਲ ਸਬੰਧੀ ਦਿਲਚਸਪੀ ਜਾਗੀ ਅਤੇ ਇਹ ਕਿਸਾਨ ਆਲੂ ਚੋਰੀ ਕਰ ਕੇ ਆਪਣੇ ਖੇਤਾਂ ਵਿੱਚ ਬੀਜਣ ਲੱਗ ਪਏ ਅਤੇ ਆਲੂ ਪ੍ਰਵਾਨ ਹੋ ਗਿਆ। ਫਰਾਂਸ ਵਿੱਚ ਹੁਣ ਵੀ ਆਲੂਆਂ ਦੇ ਵਿਭਿੰਨ ਪਕਵਾਨਾਂ ਦੇ ਨਾਂ ਲੂਈ ਬਾਦਸ਼ਾਹ ਦੇ ਨਾਂ ਨਾਲ ਜੁੜੇ ਹੋਏ ਹਨ। ਆਲੂਆਂ ਦੀਆਂ ਫਰੈਂਚ ਫਰਾਈਜ਼  ਸਾਰੇ ਸੰਸਾਰ ਵਿੱਚ ਸਵਾਦ ਨਾਲ ਖਾਧੀਆਂ ਜਾਂਦੀ ਹਨ। ਜਰਮਨੀ ਦੇ ਬਾਦਸ਼ਾਹ ਫਰੈਡਰਿਕ ਨੇ ਜਦੋਂ ਇੱਕ ਵਾਰੀ ਆਪਣੇ ਵਿਰੋਧੀਆਂ ਨੂੰ ਕੈਦੀ ਬਣਾ ਕੇ ਖੇਤਾਂ ਵਿੱਚ ਵਗਾਰ ਲਾਈ ਤਾਂ ਇਨ੍ਹਾਂ ਦੀ ਸਿਹਤ ਚੰਗੀ ਹੋ ਗਈ। ਕਾਰਨ ਇਹ ਸੀ ਕਿ ਇਹ ਆਲੂ ਭੁੰਨ ਕੇ ਖਾਣ ਲੱਗ ਪਏ ਸਨ। ਫਿਰ ਉਸ ਨੇ ਵੱਡੀ ਪੱਧਰ ’ਤੇ ਆਲੂ ਲਗਵਾਏ। ਜਦੋਂ ਫਰੈਡਰਿਕ ਨੇ ਭੁੱਖਮਾਰੀ ਦਾ ਸ਼ਿਕਾਰ ਕਿਸਾਨਾਂ ਲਈ ਸ਼ਾਹੀ ਭੰਡਾਰ ਵਿੱਚੋਂ ਆਲੂ ਭੇਜੇ ਤਾਂ ਨਾਲ ਫ਼ੌਜੀ ਭੇਜੇ, ਜਿਨ੍ਹਾਂ ਨੂੰ ਆਲੂ ਖਾਂਦਿਆਂ ਵੇਖ ਕੇ ਕਿਸਾਨ ਪਹਿਲਾਂ ਖਾਣ ਅਤੇ ਫਿਰ ਉਗਾਉਣ ਲੱਗ ਪਏ। ਹੌਲੀ-ਹੌਲੀ ਯੂਰਪ ਵਿੱਚ ਗਊ ਦੇ ਮਾਸ ਨੂੰ ਮੀਟ ਵਿੱਚ ਸਭ ਤੋਂ ਉੱਤਮ ਕਿਸਮ ਅਤੇ ਆਲੂ ਨੂੰ ਬਾਗ਼ ਵਿੱਚ ਉਗਾਈ ਸਭ ਤੋਂ ਵਧੀਆ ਖੁਰਾਕ ਕਿਹਾ ਜਾਣ ਲੱਗ ਪਿਆ ਸੀ।

12 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੰਸਾਰ ਵਿੱਚ ਆਲੂ ਦਾ ਸਭ ਤੋਂ ਵੱਡਾ ਯੋਗਦਾਨ ਇਹ ਹੈ ਕਿ ਇਸ ਨੇ ਭੁੱਖਮਰੀ ਅਤੇ ਕਾਲ ਦਾ ਖਾਤਮਾ ਕੀਤਾ ਹੈ। ਸਾਡੇ ਵੱਡੇ-ਵਡੇਰੇ ਅਕਸਰ ਕਾਲ ਦਾ ਸ਼ਿਕਾਰ ਹੋ ਜਾਂਦੇ ਸਨ। ਕਾਲ ਨਾਲ ਉਪਜਣ ਵਾਲੀਆਂ ਬਿਪਤਾਵਾਂ ਨਾਲ, ਜਿਸ ਬਹਾਦਰੀ ਨਾਲ ਆਲੂ  ਜੂਝਿਆ ਹੈ, ਉਵੇਂ ਕੋਈ ਹੋਰ ਨਹੀਂ ਜੂਝਿਆ। ਹੁਣ ਅਸੀਂ ਇਨ੍ਹਾਂ ਦੇ ਖਾਤਮੇ ਉਪਰੰਤ ਜਾਣ ਨਹੀਂ ਸਕਦੇ ਕਿ ਭੁੱਖਮਰੀ ਅਤੇ ਕਾਲ ਕਿਤਨੀਆਂ ਵੱਡੀਆਂ ਸਮੱਸਿਆਵਾਂ ਸਨ। ਜਦੋਂ ਪਸ਼ੂਆਂ ਲਈ ਚਾਰੇ ਦੀ ਕਿੱਲਤ ਉਪਜਦੀ ਸੀ ਤਾਂ ਪਸ਼ੂਆਂ ਨੂੰ ਵੀ ਆਲੂ ਖੁਆਏ ਜਾਂਦੇ ਸਨ। ਆਇਰਲੈਂਡ ਵਿੱਚ ਜਦੋਂ ਇੱਕ ਵਾਰੀ ਆਲੂਆਂ ਦੀ ਫ਼ਸਲ ਪੂਰੀ ਤਰ੍ਹਾਂ ਬੀਮਾਰੀ ਦਾ ਸ਼ਿਕਾਰ ਹੋ ਗਈ ਤਾਂ ਦਸ ਲੱਖ ਦੇਸ਼ ਵਾਸੀ ਮੌਤ ਦੀ ਭੇਟ ਚੜ੍ਹੇ ਸਨ। ਹੁਣ ਸੰਸਾਰ ਭਰ ਵਿੱਚ ਆਲੂਆਂ ਦੀ ਖਪਤ ਲਗਪਗ ਚਾਲੀ ਕਿਲੋ ਪ੍ਰਤੀ ਵਿਅਕਤੀ ਹੈ। ਆਲੂ ਨਾਲ ਐਲਰਜੀ ਨਹੀਂ ਹੁੰਦੀ। ਮਿਹਦਾ ਇਸ ਨੂੰ ਪ੍ਰਸੰਨ ਹੋ ਕੇ ਸਵੀਕਾਰ ਕਰਦਾ ਹੈ। ਇਹ ਜਲਦੀ ਹਜ਼ਮ ਹੋ ਜਾਂਦਾ ਹੈ। ਆਲੂ ਕਿਸੇ ਸਬਜ਼ੀ ਨਾਲ ਨਾਰਾਜ਼ ਨਹੀਂ ਹੁੰਦਾ। ਆਲੂ ਖਾਣ ਸਮੇਂ ਜਦੋਜਹਿਦ ਨਹੀਂ ਕਰਨੀ ਪੈਂਦੀ। ਇਸ ਨੂੰ ਹਰ ਉਮਰ ਵਿੱਚ ਖਾਧਾ ਜਾ ਸਕਦਾ ਹੈ। ਜਰਮਨ ਅਤੇ ਅਮਰੀਕਨ ਸਭ ਤੋਂ ਵੱਧ ਆਲੂ ਖਾਂਦੇ ਹਨ, ਸ਼ਾਇਦ ਇਸੇ ਲਈ ਸ਼ਕਤੀਸ਼ਾਲੀ ਹਨ। ਜਦੋਂ ਆਲੂ ਕਿਸਾਨਾਂ ਦੀ ਖੁਰਾਕ ਦਾ ਭਾਗ ਬਣਦਾ ਹੈ ਤਾਂ ਕਿਸਾਨ ਤਕੜੇ ਹੋ ਕੇ ਕਾਰਜ ਕਰਦੇ ਹਨ ਅਤੇ ਹੋਰ ਫ਼ਸਲਾਂ ਦੀ ਉਪਜ ਵੀ ਵਧ ਜਾਂਦੀ ਹੈ ਜਿਸ ਨਾਲ ਉਦਯੋਗਿਕ ਉਤਪਾਦਨ ਵਧਦਾ ਹੈ ਅਤੇ ਅਮਨ-ਸ਼ਾਂਤੀ ਰਹਿੰਦੀ ਹੈ। ਸੰਸਾਰ ਵਿੱਚ ਆਬਾਦੀ ਵਧਣ ਦਾ ਇੱਕ ਕਾਰਨ ਆਲੂ ਹੈ। ਜਿਵੇਂ ਪੈਸਾ ਸਭ ਝਗੜਿਆਂ ਦੀ ਜੜ੍ਹ ਹੈ, ਉਵੇਂ ਹੀ ਆਲੂ, ਖੁਰਾਕ ਦੇ ਸਭ ਵਿਵਾਦਾਂ ਦਾ ਹੱਲ ਹੈ। ਆਲੂ ਨਾਲ ਭਾਰਤ ਵਿੱਚ ਖਾਦ-ਸਮੱਸਿਆ ਹੱਲ ਹੋ ਸਕਦੀ ਹੈ ਪਰ ਅਸੀਂ ਆਲੂ ਨੂੰ ਇਸ ਦੀ ਪੌਸ਼ਟਿਕਤਾ ਕਾਰਨ ਨਹੀਂ ਖਾਂਦੇ, ਸਵਾਦ ਲਈ ਸਮੋਸਿਆਂ, ਪਕੌੜਿਆਂ ਆਦਿ ਰੂਪਾਂ ਵਿੱਚ ਖਾਂਦੇ ਹਾਂ। ਜੋ ਘਰ ਦੇ ਅੰਦਰ ਬਣਦਾ ਹੈ, ਉਹ ਪੌਸ਼ਟਿਕਤਾ ਲਈ ਹੁੰਦਾ ਹੈ ਪਰ ਜੋ ਬਾਹਰ ਜਾਂ ਬਾਹਰੋਂ ਲਿਆ ਕੇ ਖਾਧਾ ਜਾਂਦਾ ਹੈ, ਉਹ ਸਵਾਦ ਲਈ ਹੁੰਦਾ ਹੈ। ਗ਼ਰੀਬ ਦੇਸ਼ਾਂ ਦੇ ਲੋਕ ਆਲੂ ਦੇ ਛਿਲਕੇ ਦਾ ਮਹੱਤਵ ਨਹੀਂ ਸਮਝਦੇ। ਹੁਣ ਆਲੂ ਕਾਰਨ ਖਾਣ-ਪੀਣ ਦਾ ਸਾਮਾਨ ਵਧ ਗਿਆ ਹੈ, ਇਸ ਨਾਲ ਸਰੀਰਾਂ ਵਿੱਚ ਤਾਕਤ, ਕਾਮ ਇੱਛਾ, ਬਲਾਤਕਾਰੀ ਰੁਚੀਆਂ ਅਤੇ ਹਿੰਸਾ ਵਧੀ ਹੈ। ਖੁਰਾਕ ਵਧਣ ਨਾਲ ਲੋਕ ਮੋਟੇ ਹੋਣ ਲੱਗ ਪਏ ਹਨ। ਆਲੂ ਮੋਟਾਪਾ ਨਹੀਂ ਕਰਦਾ, ਆਲੂ ਵਿੱਚ ਮੋਟਾ ਕਰਨ ਵਾਲਾ ਕੁਝ ਨਹੀਂ ਪਰ ਆਲੂ  ਨੂੰ ਅਕਸਰ ਤਲੇ ਹੋਏ ਵੱਖ-ਵੱਖ ਰੂਪਾਂ ਵਿੱਚ ਲੋੜ ਨਾਲੋਂ ਵਧੇਰੇ ਖਾਧਾ ਜਾਂਦਾ ਹੈ। ਆਲੂ ਘਿਓ ਬੜਾ ਚੂਸਦਾ ਹੈ। ਮੋਟਾਪਾ ਆਲੂ ਨਹੀਂ ਕਰਦਾ, ਘਿਓ ਕਰਦਾ ਹੈ। ਤੁਸੀਂ ਜਦੋਂ ਵੀ ਕਿਸੇ ਮੋਟੇ ਬੰਦੇ ਨੂੰ ਵੇਖੋਗੇ, ਉਹ ਮੋਟਾ ਕਰਨ ਵਾਲੀ ਹੀ ਕੋਈ ਚੀਜ਼ ਖਾ ਰਿਹਾ ਹੋਵੇਗਾ। ਵਾਧੇ ਵਿੱਚ ਪਏ ਬੱਚਿਆਂ ਲਈ ਆਲੁੂ ਬੜਾ ਲਾਭਕਾਰੀ ਹੈ। ਆਲੂ ਨਾਲ ਭਾਰਤ ਦੇ ਲੋਕਾਂ ਦੀ ਸਿਹਤ ਅਤੇ ਕਾਰਗੁਜ਼ਾਰੀ ਸੁਧਰ ਸਕਦੀ ਹੈ।
ਆਲੂ ਸਾਡੀ ਰੋਜ਼ਾਨਾ ਦੀ ਗੱਲਬਾਤ ਦਾ ਹਿੱਸਾ ਬਣ ਗਿਆ ਹੈ। ਇੱਕ ਪਤਨੀ ਨੇ ਮੋਟੇ ਪਤੀ ਨੂੰ ਆਲੂ  ਕਹਿ ਦਿੱਤਾ  ਅਤੇ ਤਲਾਕ ਹੋ ਗਿਆ। ਸੋ ਭਾਵੇਂ ਕਿਸੇ ਇਸਤਰੀ ਨੂੰ ਪਤੀ ਵਿੱਚੋਂ ਆਲੂ ਜਾਂ ਪੁਰਸ਼ ਨੂੰ ਆਲੂ ਵਿੱਚੋਂ ਪਤਨੀ ਦਾ ਚਿਹਰਾ ਦਿਸੇ, ਉਸ ਨੂੰ ਇਹ ਤੱਥ ਪ੍ਰਗਟ ਨਹੀਂ ਕਰਨਾ ਚਾਹੀਦਾ। ਇੱਕ ਮੋਟਾ ਬੰਦਾ ਕਹਿ ਰਿਹਾ ਸੀ ਕਿ ਸਾਰੇ ਸਿਪਾਹੀ ਸਮੋਸਿਆਂ ਵਾਂਗ, ਸਾਰੇ ਬੱਚੇ ਆਲੂਆਂ ਵਾਂਗ ਅਤੇ ਸੁੰਦਰਤਾ ਦੇ ਮੁਕਾਬਲੇ ਦੀਆਂ ਸਾਰੀਆਂ ਸੁੰਦਰੀਆਂ ਟਿੱਕੀਆਂ ਵਾਂਗ ਇੱਕੋ ਜਿਹੀਆਂ ਲੱਗਦੀਆਂ ਹਨ। ਇੱਕ ਪ੍ਰੇਮੀ ਨੇ ਪਿਆਰ ਟੁੱਟਣ ਉਪਰੰਤ ਵਿਰਲਾਪ ਕਰਦਿਆਂ ਕਿਹਾ ਸੀ ਕਿ ਮੈਨੂੰ ਪ੍ਰੇਮਿਕਾ ਦੀ ਉਤਨੀ ਯਾਦ ਨਹੀਂ ਆਉਂਦੀ, ਜਿਤਨੀ ਉਸ ਨਾਲ ਖਾਧੇ ਚਿਪਸ ਦੀ ਆਉਂਦੀ ਹੈ। ਆਲੂ ਨਾਲ ਜਿਵੇਂ ਕਈ ਭੁਲੇਖੇ ਜੁੜੇ ਹੋਏ ਹਨ, ਉਵੇਂ ਹੀ ਕਈ ਕਹਾਣੀਆਂ ਵੀ ਜੁੜੀਆਂ ਹੋਈਆਂ ਹਨ।

12 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਯੂਰਪ ਵਿੱਚ ਅਠਾਰ੍ਹਵੀਂ ਸਦੀ ਦੌਰਾਨ ਇੱਕ ਹਾਕਮ ਨੇ ਫ਼ੌਜ ਵਿੱਚੋਂ ਪ੍ਰੇਮਿਕਾ ਲਈ ਭਗੌੜਾ ਹੋਣ ਵਾਲੇ ਪੁੱਤਰ ਨੂੰ ਸਜ਼ਾ ਵਜੋਂ ਆਪਣੀ ਜਾਇਦਾਦ ਵਾਲੇ ਪੇਂਡੂ ਇਲਾਕਿਆਂ ਵਿੱਚ ਜ਼ਮੀਨਾਂ ਦੀ ਦੇਖ-ਭਾਲ ਲਈ ਭੇਜਿਆ। ਉਹ ਪੜ੍ਹਿਆ-ਲਿਖਿਆ ਸੀ। ਉਸ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਪਰਾਲੇ ਵਜੋਂ ਉਨ੍ਹਾਂ ਨੂੰ ਆਲੂ ਬੀਜਣ ਦੀ ਸਿਖਲਾਈ ਦਿੱਤੀ। ਆਲੂਆਂ ਨਾਲ ਕਿਸਾਨਾਂ ਦੀ ਸਿਹਤ ਸੁਧਰੀ, ਹੋਰ ਫ਼ਸਲਾਂ ਦੀ ਮਾਤਰਾ ਵੀ ਵਧੀ ਅਤੇ ਪਿੰਡਾਂ ਦੀ ਨੁਹਾਰ ਬਦਲ ਗਈ। ਪਿਤਾ ਨੇ ਤਾਂ ਸਜ਼ਾ ਦਿੱਤੀ ਸੀ, ਪੁੱਤਰ ਨੇ ਸਜ਼ਾ ਨੂੰ ਵਰਦਾਨ ਬਣਾ ਲਿਆ ਸੀ। ਆਲੂ ਕਾਰਨ ਉਸ ਦੀ ਮਹਿਮਾ ਹੋਈ। ਇੱਕ ਸਮਾਂ ਸੀ ਜਦੋਂ ਯੂਰਪ ਵਿੱਚ ਜੇ ਆਲੂ ਬੀਜਣ ਦਾ ਕੰਮ ਪਛੜ ਜਾਂਦਾ ਸੀ ਤਾਂ ਕਿਸਾਨ ਚਿੰਤਾ ਕਰਨ ਲੱਗ ਪੈਂਦਾ ਸੀ। ਰਾਜੇ ਦਾ ਵਿਰੋਧ ਕਰਨ ਕਰਕੇ ਇੱਕ ਕਿਸਾਨ ਦਾ ਪੁੱਤਰ ਜੇਲ੍ਹ ਵਿੱਚ ਸੀ। ਪਿਤਾ ਨੇ ਚਿੱਠੀ ਲਿਖੀ ਕਿ ਖੇਤ ਦੀ ਪੁਟਾਈ ਨਹੀਂ ਹੋਈ, ਕੀ ਕਰੀਏ? ਪੁੱਤਰ ਨੇ ਲਿਖਿਆ: ਖੇਤ ਨਾ ਪੁੱਟਣਾ ਉੱਥੇ ਮੈਂ ਬੰਦੂਕਾਂ ਦੱਬੀਆਂ ਹੋਈਆਂ ਹਨ। ਚਿੱਠੀ ਪਹੁੰਚਣ ਤੋਂ ਵੀ ਪਹਿਲਾਂ ਇੱਕ ਸਵੇਰ ਛੇ-ਸੱਤ ਸਿਪਾਹੀ ਆਏ ਅਤੇ ਉਨ੍ਹਾਂ ਨੇ ਬੰਦੂਕਾਂ ਲੱਭਣ ਲਈ ਸਾਰਾ ਖੇਤ ਪੁੱਟ ਦਿੱਤਾ। ਪਿਤਾ ਨੇ ਪੁੱਤਰ ਨੂੰ ਲਿਖਿਆ: ਸਿਪਾਹੀ ਖੇਤ ਪੁੱਟ ਗਏ ਹਨ, ਕੀ ਕਰੀਏ? ਪੁੱਤਰ ਨੇ ਲਿਖਿਆ: ਆਲੂ ਬੀਜ ਲਓ।
ਸੰਸਾਰ ਦੇ ਅਜੋਕੇ ਨਕਸ਼ੇ ਉੱਤੇ ਆਲੂ ਦਾ ਪ੍ਰਭਾਵ ਪ੍ਰਤੱਖ ਹੈ। ਤਕਨਾਲੋਜੀ ਦੇ ਭਾਰੂ ਹੋਣ ਤੋਂ ਪਹਿਲਾਂ ਯੂਰਪ ਦੀ ਯੁੱਧ ਕਲਾ ਆਲੂ  ਤੋਂ ਪ੍ਰਭਾਵਤ ਰਹੀ ਹੈ। ਆਲੂ ਕਾਰਨ ਖੁਰਾਕ ਵਧੀ, ਫ਼ੌਜੀ ਭਰਤੀ ਵਧੀ ਅਤੇ ਯੂਰਪ ਵਿੱਚ ਜਰਮਨੀ, ਫਰਾਂਸ, ਸਪੇਨ, ਪੁਰਤਗਾਲ, ਆਸਟਰੀਆ, ਇੰਗਲੈਂਡ ਆਦਿ ਵਿੱਚ ਯੁੱਧ ਅਤੇ ਲੜਾਈਆਂ ਵਧੀਆਂ। ਹਮਲੇ ਦੌਰਾਨ ਫ਼ੌਜ ਅਨਾਜ ਦੇ ਸਾਰੇ ਭੰਡਾਰ ਜਾਂ ਤਾਂ ਖਰੀਦ ਲੈਂਦੀ ਸੀ ਜਾਂ ਜ਼ਬਤ ਕਰ ਲੈਂਦੀ ਸੀ। ਅਜਿਹੀ ਸਥਿਤੀ ਵਿੱਚ ਆਲੂ ਹੀ ਕਿਸਾਨਾਂ ਦੀ ਖੁਰਾਕ ਦੀ ਮੁੱਖ ਟੇਕ ਬਣਿਆ ਰਿਹਾ। ਆਲੂ ਕਾਰਨ ਯੁੱਧ ਲੰਮੇ ਹੋਣ ਲੱਗ ਪਏ। ਯੂਰਪ ਵਿੱਚ ਆਲੂ ਨਾਲ ਕੈਲਰੀਜ਼ ਵਧਣ ਨਾਲ ਸਮੁੱਚੇ ਯੂਰਪ ਦੀ ਫ਼ੌਜੀ ਸ਼ਕਤੀ ਵਧੀ ਅਤੇ ਸਾਰੇ ਸੰਸਾਰ ਉੱਤੇ ਯੂਰਪ ਦਾ ਰਾਜ ਸਥਾਪਤ ਹੋਇਆ। ਜਦੋਂ ਗੁਲਾਮ ਦੇਸ਼ਾਂ ਵਿੱਚ ਆਲੂ ਸਾਧਾਰਨ ਲੋਕਾਂ ਦੀ ਖੁਰਾਕ ਦਾ ਅੰਗ ਬਣਿਆ ਤਾਂ ਹੀ ਇਨ੍ਹਾਂ ਦੇਸ਼ਾਂ ਵਿੱਚ ਸੁਤੰਤਰਤਾ ਸੰਗਰਾਮ ਚੱਲੇ। ਹੁਣ ਵੀ ਆਲੂ ਤੋਂ ਬਿਨਾਂ ਕੋਈ ਦੇਸ਼ ਵਿਸ਼ਵ ਸ਼ਕਤੀ ਨਹੀਂ ਬਣ ਸਕਦਾ ਕਿਉਂਕਿ ਸ਼ਕਤੀ ਹਥਿਆਰਾਂ ਵਿੱਚ ਹੀ ਨਹੀਂ ਹੁੰਦੀ, ਅਨਾਜ ਦੇ ਭੰਡਾਰਾਂ ਵਿੱਚ ਵੀ ਹੁੰਦੀ ਹੈ। ਇੱਕ ਪੜਾਓ ’ਤੇ ਯੂਰਪ ਦੇ ਹਾਕਮਾਂ ਦਾ ਮੁੱਖ ਕਾਰਜ ਆਲੂ ਦੇ ਬੀਜ ਵੰਡਣਾ ਸੀ। ਕੋਈ ਦੇਸ਼ ਉਦੋਂ ਹੀ ਵਿਕਾਸ ਕਰਦਾ ਅਤੇ ਖ਼ੁਸ਼ਹਾਲ ਹੁੰਦਾ ਹੈ, ਜਦੋਂ ਉਸ ਕੋਲ ਖੁਰਾਕ ਦੀ ਅਮੀਰੀ ਹੁੰਦੀ ਹੈ। ਭਾਰਤ ਕਰਵਟ ਲੈ ਰਿਹਾ ਹੈ। ਬਦਲ ਰਹੇ ਭਾਰਤ ਨੂੰ ਖੁਰਾਕ ਅਤੇ ਊਰਜਾ ਦੀ ਲੋੜ ਹੈ। ਖੁਰਾਕ ਦਾ ਸਿੱਧਾ ਸਬੰਧ ਵਿੱਦਿਆ ਪ੍ਰਾਪਤੀ ਨਾਲ ਹੈ। ਖੁਰਾਕ ਅਤੇ ਸਰੀਰਕ ਊਰਜਾ ਦੀ ਲੋੜ ਪੂਰੀ ਕਰਨ ਲਈ ਭਾਰਤ ਵਿੱਚ ਹਰੀ ਕਰਾਂਤੀ ਉਪਰੰਤ ਹੁਣ ਆਲੂ-ਕਰਾਂਤੀ ਦੀ ਲੋੜ ਹੈ। ਆਲੂ ਨੇ ਮਨੁੱਖ ਜਾਤੀ ਦੀ ਜਿਤਨੀ ਸੇਵਾ ਕੀਤੀ ਹੈ, ਉਸ ਦੀ ਮਾਨਤਾ ਵਜੋਂ ਸਾਨੂੰ ਪ੍ਰਸ਼ੰਸਾਮਈ ਸੁਰ ਵਿੱਚ ਕਹਿਣਾ ਚਾਹੀਦਾ ਹੈ: ਆਲੂ ਦੀ ਜੈ ਹੋਵੇ।

12 May 2013

simar brar
simar
Posts: 56
Gender: Female
Joined: 05/Dec/2012
Location: Winnipeg
View All Topics by simar
View All Posts by simar
 

 

LONGLAC TO WINNIPEG 
TRIP# 
TLR# 8232956
TEMP# 28F 
ETA TO WPG IS 4.00AM 
RIGHT NOW THEY ARE IN NIPPIGON.
------------------------------------------------------------------------------
HEARST SWITCH 
KULVIR
TRIP# 314243
TLR#8232622
TEMP# 28F
ETA TO WPG 4:00AM 
RIGHT NOW THEY ARE IN NIPPIGON
------------------------------------------------------------------------------
WPG TO MTL
003
TRIP# 314221
TLR# 8232363
TEMP# 28F
ETA TO MTL IS 12:30 TONIGHT 
RIGHT NOW THEY ARE IN NORTH BAY
------------------------------------------------------------------------------
SONY 
WPG TO MTL
TRIP# 
TLR# 8330112
TEMP# 28F
ETA TO MTL IS 8:00AM TOMORROW 
RIGHT NOW THEY ARE IN HEARST.

 

ਬਹੁਤ ਖੂਬ ਬਿੱਟੂ ਜੀ

 

ਹਾਸੇ ਵਾਲੀ ਗੱਲ ਦੱਸਾਂ ਮੇਰੇ ਘਰ ਦਾ ਨਾਮ ਵੀ ਆਲੂ ਹੈ...lol e ho geyahappy06

 

 

13 May 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

hahahaha... simer da new name pta lagg gya.... bittu veer thanks sab nu aalu bare dassan lyi... narinder kapoor da likhya punjabi tribune ta bhut ghatt lokan tak pujjna c...

13 May 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

good one bai ji....!!

15 May 2013

Reply