Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਓ ਬਣਾਈਏ ਕਾਫਲਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਆਓ ਬਣਾਈਏ ਕਾਫਲਾ

ਆਓ ਬਣਾਈਏ ਕਾਫਲਾ, ਤੇ ਬਦਲੀਏ ਸੰਸਾਰ ਨੂੰ। 
ਆਓ ਘੜੀਏ ਕਲਮ ਨੂੰ, ਕਰੀਏ ਤਿੱਖੀ ਇਹਦੀ ਧਾਰ ਨੂੰ। 

ਆਓ ਲਗਾਈਏ ਉਂਗਲੀ, ਸੜਕਾਂ ਤੇ ਮੰਗਦੇ ਬਾਲ ਨੂੰ। 
ਜਿਹਦਾ ਕੋਈ ਕਸੂਰ ਨਾ, ਕੱਟੀਏ ਉਹਦੇ ਜੰਜਾਲ ਨੂੰ। 

ਬੱਚਿਆਂ ਦੇ ਵਿਚ ਬੈਠ ਕੇ, ਵਿਦਿਆ ਦੇ ਪਾਏ ਦਾਨ ਨੂੰ। 
ਕੱਟਕੇ ਗਰੀਬੀ ਬਾਪ ਦੀ, ਰੋਸ਼ਨ ਕਰੇ ਖਾਨਦਾਨ ਨੂੰ। 

ਆਓ ਧੀਆਂ ਬਚਾ ਲਈਏ, ਸਾਇੰਸ ਦੇ ਵਰਦਾਨ ਤੋਂ। 
ਮਾਪਿਆਂ ਨੂੰ ਨਾ ਰੱਖੀਏ, ਵਾਂਝੇ ਧੀਆਂ ਦੇ ਦਾਨ ਤੋਂ। 

ਆਓ ਮੱਥੇ ਤੋਂ ਪੂੰਝੀਏ, ਦਾਜ ਦੇ ਭੈੜੇ ਨਿਸ਼ਾਨ ਨੂੰ। 
ਧੀਆਂ ਦੀ ਡੋਲੀ ਤੋਰ ਕੇ, ਕਰੀਏ ਵੱਡੇ ਅਹਿਸਾਨ ਨੂੰ। 

ਲਾਹ ਕੇ ਨਕਾਬ ਝੂਠ ਦੀ, ਨਫਰਤ ਦੀ ਕੰਧ ਨੂੰ ਢਾਹ ਦੇਈਏ। 
ਮਿਟਾ ਕੇ ਮਨਾਂ ਚੋ ਖੁਦੀ ਨੂੰ, ਗੈਰਾਂ ਨੂੰ ਆਪਣੇ ਬਣਾ ਲਈਏ। 

ਬੰਬਾਂ ਨਾਲ ਨਹੀਂ ਨਿਪਟਣਾ, ਜੇ ਦਿਲਾਂ ਚੋਂ ਕੱਢਣਾਂ ਫਾਸਲਾ। 
ਹੈ ਨਵਾਂ ਸੰਸਾਰ ਇਹ ਸਿਰਜਣਾਂ, ਆਓ ਬਣਾਈਏ ਕਾਫਲਾ... ਭੂਵਿੰਦਰ ਕੌਰ

27 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੀ ਹੈ ਜੀ......tfs.......

27 Dec 2012

Reply