Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਪੇ ਖੇਲ ਕਰੇ ਸਭ ਕਰਤਾ.... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਆਪੇ ਖੇਲ ਕਰੇ ਸਭ ਕਰਤਾ....

 

ਦੀਵਾਲੀ ਕਰਕੇ ਮੂਰਖ ਅੰਦਰ ਬੈਠੇ ਅਕਾਲ ਪੁਰਖ ਜੀ ਨੇ ਕਲਾਸਾਂ ਚ ਕਹਿ ਦਿੱਤਾ ਕਿ ਪਟਾਖੇ ਨਹੀਂ ਚਲਾਉਣੇ ਚਾਹੀਦੇ ਕਿਉਂਕਿ ਕੁਝ ਪਲਾਂ ਦਾ ਮਨਪਰਚਾਵਾ ਜਰੁਰ ਹੈ ਪਰ ਇਸ ਦੇ ਨੁਕਸਾਨ ਬਹੁਤ ਹਨ, ਧਨ ਦੀ ਖਰਾਬੀ, ਪ੍ਰਦੂਸ਼ਨ, ਦੁਰਘਟਨਾਵਾਂ ਆਦਿ I ਛੋਟੇ ਬੱਚੇ, ਬਜੁਰਗ, ਪਸ਼ੂ ਪੰਛੀ ਤੇ ਜਾਨਵਰ ਆਦਿਕ ਧਮਾਕੇਦਾਰ ਆਵਾਜਾਂ ਨਾਲ ਕੰਬ ਜਾਂਦੇ ਹਨ ਡਰ ਜਾਂਦੇ ਹਨ ਪਰ ਦੇਖਦੇ ਹਾਂ ਹਰ ਦੀਵਾਲੀ ਤੇ ਕੁਝ ਗਿਣਤੀ ਦੀਆਂ ਆਤਮਾਵਾਂ ਨੂੰ ਛੱਡ ਕੇ ਕਿਸੇ ਨੂੰ ਪ੍ਰਵਾਹ ਨਹੀਂ ਹੁੰਦੀ ਆਪਣੇ ਆਲੇ ਦੁਆਲੇ ਦੀ I ਇਹ ਗੱਲ ਚੱਲ ਹੀ ਰਹੀ ਸੀ ਕਿ ਅਕਾਲ ਪੁਰਖ ਜੀ ਨੇ ਮੂਰਖ ਨੂੰ ਵੀ ਸਮਝਾਉਣ ਕੀਤਾ ਕਿ ਤੂੰ ਟੈਨਸ਼ਨ ਨਾ ਲੈ ਤੈਨੂੰ ਤਾਂ ਅਸਲੀ ਖੇਡ ਦਿਖਾ ਦਿੱਤੀ ਹੈ ਤੇ ਫਿਰ ਮੂਰਖ ਅੰਦਰ ਹਾਜਰਾ ਹਜੂਰ ਅਕਾਲ ਪੁਰਖ ਜੀ ਗੁਣ ਗੁਨਾਉਣ ਲੱਗੇ, "ਅਕਾਲ ਪੁਰਖ ਜੀ ਆਪ ਹੀ ਕਈ ਮਹੀਨਿਆਂ ਤੋਂ ਫੈਕਟਰੀਆਂ ਚ ਪਟਾਖੇ ਬਣਾਉਣ ਚ ਰੁਝੇ ਹੋਏ ਸਨ ਫਿਰ ਆਪ ਹੀ ਓਹ ਪਟਾਖੇ ਹੋਲ ਸੇਲ ਦੀਆਂ ਦੁਕਾਨਾ ਤੇ ਲੈ ਗਏ ਫਿਰ ਆਪ ਹੀ ਰੀਟੇਲ ਚ ਵੇਚਣ ਲਈ ਬੈਠ ਗਏ  ਤੇ  ਹੁਣ ਕਈ ਦਿਨਾਂ ਤੋਂ ਆਪ ਹੀ ਪਟਾਖੇ ਖਰੀਦਣ ਲਈ ਲੱਗੇ ਹੋਏ ਹਨ ਤੇ ਕੱਲ ਦੀ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਅਤੇ ਕੱਲ ਨੂੰ ਆਪ ਹੀ ਲੋਟ ਪੋਟ ਹੋ ਕੇ ਮਸਤੀ ਨਾਲ ਜੋਰ ਸ਼ੋਰ ਨਾਲ ਪਟਾਖੇ ਚਲਾਉਣਗੇ ਤੇ ਸ਼ਾਮ ਤੱਕ ਆਪ ਹੀ ਕਈ ਸਥਾਨਾਂ ਤੇ ਪਟਾਖੇ ਹੱਥਾਂ ਚ ਚੱਲਣ ਕਰਕੇ ਜਖਮੀ ਹੋ ਜਾਣਗੇ ਫਿਰ ਆਪ ਹੀ ਡਾਕਟਰ ਬਣ ਕੇ ਹਸਪਤਾਲਾਂ ਚ ਇਲਾਜ ਕਰਨਗੇ ਤੇ ਫਿਰ ਆਪ ਹੀ ਪਟਾਖੇ ਨਾ ਚਲਾਉਣ ਲਈ ਨਸੀਹਤਾਂ ਦੇਣਗੇ ਇੰਨਾ ਹੀ ਨਹੀਂ ਅਕਾਲ ਪੁਰਖ ਜੀ ਪਿਛਲੇ ਦੋ ਮਹੀਨਿਆਂ ਤੋਂ ਮਠਿਆਈਆਂ ਵੀ ਸਟੋਰ ਕਰਨ ਤੇ ਲੱਗੇ ਹੋਏ ਹਨ ਕਈ ਜਗਾ ਆਪ ਹੀ ਮਿਲਾਵਟੀ ਸਮਾਨ ਇੱਕਠਾ ਕਰ ਰਹੇ ਹਨ ਤੇ ਥੋੜੇ ਦਿਨਾ ਤੋਂ ਆਪ ਹੀ ਮਿਲਾਵਟ ਕਰਨ ਵਾਲਿਆਂ ਨੂੰ ਪਕੜਨ ਲੱਗੇ ਹੋਏ ਹਨ ਕੀਤੇ ਆਪ ਹੀ ਘਾਟੇ ਵਾਲੇ ਬਣਨਗੇ  ਤੇ ਕਿਤੇ ਤਜੋਰੀਆਂ ਭਰਨਗੇ I  ਕੱਲ ਨੂੰ ਦਿਵਾਲੀ ਵਾਲੇ ਦਿਨ ਆਪ ਹੀ ਪੂਜਾ ਕਰਨਗੇ ਮੰਦਰਾਂ ਚ, ਗੁਰਦੁਆਰਿਆਂ ਚ, ਘਰਾਂ ਚ I  ਸ਼ ਸ਼ ਸ਼ ਸ਼ ਸ਼.......
ਕਈ ਜਗਾ ਅਕਾਲ ਪੁਰਖ ਜੀ ਆਪ ਹੀ ਜੁਆ ਵੀ ਖੇਡਣਗੇ ਕਿਤੇ ਜਿਤਣਗੇ ਕਿਤੇ ਹਾਰਨਗੇ I  ਕਿਤੇ ਆਪ ਹੀ ਲੜਾਈਆਂ ਕਰਨਗੇ  ਤੇ ਫਿਰ ਆਪ ਹੀ ਵਿਚ ਪੈ ਕੇ ਫੈਸਲੇ ਕਰਨਗੇ I  

 

ਦੀਵਾਲੀ ਕਰਕੇ ਮੂਰਖ ਅੰਦਰ ਬੈਠੇ ਅਕਾਲ ਪੁਰਖ ਜੀ ਨੇ ਕਲਾਸਾਂ ਚ ਕਹਿ ਦਿੱਤਾ ਕਿ ਪਟਾਖੇ ਨਹੀਂ ਚਲਾਉਣੇ ਚਾਹੀਦੇ ਕਿਉਂਕਿ ਕੁਝ ਪਲਾਂ ਦਾ ਮਨਪਰਚਾਵਾ ਜਰੁਰ ਹੈ ਪਰ ਇਸ ਦੇ ਨੁਕਸਾਨ ਬਹੁਤ ਹਨ, ਧਨ ਦੀ ਖਰਾਬੀ, ਪ੍ਰਦੂਸ਼ਨ, ਦੁਰਘਟਨਾਵਾਂ ਆਦਿ ਛੋਟੇ ਬੱਚੇ, ਬਜੁਰਗ, ਪਸ਼ੂ ਪੰਛੀ ਤੇ ਜਾਨਵਰ ਆਦਿਕ ਧਮਾਕੇਦਾਰ ਆਵਾਜਾਂ ਨਾਲ ਕੰਬ ਜਾਂਦੇ ਹਨ ਡਰ ਜਾਂਦੇ ਹਨ ਪਰ ਦੇਖਦੇ ਹਾਂ ਹਰ ਦੀਵਾਲੀ ਤੇ ਕੁਝ ਗਿਣਤੀ ਦੀਆਂ ਆਤਮਾਵਾਂ ਨੂੰ ਛੱਡ ਕੇ ਕਿਸੇ ਨੂੰ ਪ੍ਰਵਾਹ ਨਹੀਂ ਹੁੰਦੀ ਆਪਣੇ ਆਲੇ ਦੁਆਲੇ ਦੀ ਇਹ ਗੱਲ ਚੱਲ ਹੀ ਰਹੀ ਸੀ ਕਿ ਅਕਾਲ ਪੁਰਖ ਜੀ ਨੇ ਮੂਰਖ ਨੂੰ ਵੀ ਸਮਝਾਉਣ ਕੀਤਾ ਕਿ ਤੂੰ ਟੈਨਸ਼ਨ ਨਾ ਲੈ ਤੈਨੂੰ ਤਾਂ ਅਸਲੀ ਖੇਡ ਦਿਖਾ ਦਿੱਤੀ ਹੈ ਤੇ ਫਿਰ ਮੂਰਖ ਅੰਦਰ ਹਾਜਰਾ ਹਜੂਰ ਅਕਾਲ ਪੁਰਖ ਜੀ ਗੁਣ ਗੁਨਾਉਣ ਲੱਗੇ, "ਅਕਾਲ ਪੁਰਖ ਜੀ ਆਪ ਹੀ ਕਈ ਮਹੀਨਿਆਂ ਤੋਂ ਫੈਕਟਰੀਆਂ ਚ ਪਟਾਖੇ ਬਣਾਉਣ ਚ ਰੁਝੇ ਹੋਏ ਸਨ ਫਿਰ ਆਪ ਹੀ ਓਹ ਪਟਾਖੇ ਹੋਲ ਸੇਲ ਦੀਆਂ ਦੁਕਾਨਾ ਤੇ ਲੈ ਗਏ ਫਿਰ ਆਪ ਹੀ ਰੀਟੇਲ ਚ ਵੇਚਣ ਲਈ ਬੈਠ ਗਏ  ਤੇ  ਹੁਣ ਕਈ ਦਿਨਾਂ ਤੋਂ ਆਪ ਹੀ ਪਟਾਖੇ ਖਰੀਦਣ ਲਈ ਲੱਗੇ ਹੋਏ ਹਨ ਤੇ ਕੱਲ ਦੀ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਅਤੇ ਕੱਲ ਨੂੰ ਆਪ ਹੀ ਲੋਟ ਪੋਟ ਹੋ ਕੇ ਮਸਤੀ ਨਾਲ ਜੋਰ ਸ਼ੋਰ ਨਾਲ ਪਟਾਖੇ ਚਲਾਉਣਗੇ ਤੇ ਸ਼ਾਮ ਤੱਕ ਆਪ ਹੀ ਕਈ ਸਥਾਨਾਂ ਤੇ ਪਟਾਖੇ ਹੱਥਾਂ ਚ ਚੱਲਣ ਕਰਕੇ ਜਖਮੀ ਹੋ ਜਾਣਗੇ ਫਿਰ ਆਪ ਹੀ ਡਾਕਟਰ ਬਣ ਕੇ ਹਸਪਤਾਲਾਂ ਚ ਇਲਾਜ ਕਰਨਗੇ ਤੇ ਫਿਰ ਆਪ ਹੀ ਪਟਾਖੇ ਨਾ ਚਲਾਉਣ ਲਈ ਨਸੀਹਤਾਂ ਦੇਣਗੇ ਇੰਨਾ ਹੀ ਨਹੀਂ ਅਕਾਲ ਪੁਰਖ ਜੀ ਪਿਛਲੇ ਦੋ ਮਹੀਨਿਆਂ ਤੋਂ ਮਠਿਆਈਆਂ ਵੀ ਸਟੋਰ ਕਰਨ ਤੇ ਲੱਗੇ ਹੋਏ ਹਨ ਕਈ ਜਗਾ ਆਪ ਹੀ ਮਿਲਾਵਟੀ ਸਮਾਨ ਇੱਕਠਾ ਕਰ ਰਹੇ ਹਨ ਤੇ ਥੋੜੇ ਦਿਨਾ ਤੋਂ ਆਪ ਹੀ ਮਿਲਾਵਟ ਕਰਨ ਵਾਲਿਆਂ ਨੂੰ ਪਕੜਨ ਲੱਗੇ ਹੋਏ ਹਨ ਕੀਤੇ ਆਪ ਹੀ ਘਾਟੇ ਵਾਲੇ ਬਣਨਗੇ  ਤੇ ਕਿਤੇ ਤਜੋਰੀਆਂ ਭਰਨਗੇ ਕੱਲ ਨੂੰ ਦਿਵਾਲੀ ਵਾਲੇ ਦਿਨ ਆਪ ਹੀ ਪੂਜਾ ਕਰਨਗੇ ਮੰਦਰਾਂ ਚ, ਗੁਰਦੁਆਰਿਆਂ ਚ, ਘਰਾਂ ਚ

 

ਸ਼ ਸ਼ ਸ਼ ਸ਼ ਸ਼....................

ਕਈ ਜਗਾ ਅਕਾਲ ਪੁਰਖ ਜੀ ਆਪ ਹੀ ਜੁਆ ਵੀ ਖੇਡਣਗੇ ਕਿਤੇ ਜਿਤਣਗੇ ਕਿਤੇ ਹਾਰਨਗੇ ਕਿਤੇ ਆਪ ਹੀ ਲੜਾਈਆਂ ਕਰਨਗੇ  ਤੇ ਫਿਰ ਆਪ ਹੀ ਵਿਚ ਪੈ ਕੇ ਫੈਸਲੇ ਕਰਨਗੇ........................

 

                                    "Gurpreet Kaur"

 

 

06 Nov 2010

Reply