Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਬਲੋਹ ਦੀ ਆਰਤੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਰਬਲੋਹ ਦੀ ਆਰਤੀ

ਸਿੱਖ ਇਤਿਹਾਸ ਵਿੱਚ 16 ਤੋਂ 31 ਦਸੰਬਰ ਤਕ ‘ਸ਼ਹੀਦੀ ਪੰਦਰਵਾੜਾ’ ਮਨਾਇਆ ਜਾਂਦਾ ਹੈ। ਪੋਹ ਮਹੀਨੇ ਦਾ ਇਹ ਪੰਦਰਵਾੜਾ ਕਹਿਰ ਦਾ ਮਹੀਨਾ ਸੀ ਜਦੋਂ ਸਰਹਿੰਦ, ਚਮਕੌਰ ਅਤੇ ਮਾਛੀਵਾੜੇ ਦੀ ਸਰਜ਼ਮੀਨ ’ਤੇ ਲੋਹ-ਕਥਾ ਲਿਖੀ ਗਈ। ਪੰਜਾਬ, ਖ਼ਾਸ ਤੌਰ ’ਤੇ ਸਿੱਖ ਪੰਥ ਵਿੱਚ ‘ਲੋਹ’ (ਗੁਰ ਪਾਰਸ, ਹਮ ਲੋਹ), ‘ਲੋਹ ਲੰਗਰ’, ‘ਲੋਹਾ ਖੜਕਾਉਣਾ’ (ਜੰਗ ਕਰਨਾ), ‘ਲੋਹਕਲਮ’, ‘ਲੋਹਾ ਘਸਾਉਣਾ’ (ਕੜਾਹ-ਪ੍ਰਸ਼ਾਦ ਤਿਆਰ ਕਰਨਾ), ‘ਲੋਹਪੁਰਸ਼’ ਅਤੇ ‘ਸਰਬਲੋਹ’ ਸ਼ਬਦਾਂ ਦਾ ਖ਼ਾਸ ਮਹੱਤਵ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡਣ ਪਿੱਛੋਂ 7 ਪੋਹ ਸੰਮਤ 1761 ਵਿੱਚ ਬਾਦਸ਼ਾਹੀ ਫ਼ੌਜਾਂ ਦਾ ਟਾਕਰਾ ਕਰਦੇ ਹੋਏ ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਪਧਾਰੇ ਸਨ। ਇਸੇ ਧਰਤੀ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਅਲੌਕਿਕ ਵੀਰਤਾ ਦਿਖਾਉਂਦੇ ਹੋਏ ਸ਼ਹੀਦ ਹੋਏ ਸਨ। ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਛੀਵਾੜੇ ਦੇ ਘਣੇ ਜੰਗਲ ਵਿੱਚ ਪਹੁੰਚਣ ਵਾਲੇ ਸਰਬੰਸਦਾਨੀ ਦੇ ਸਾਹਸ ਨੂੰ ਅਣਗਿਣਤ ਕਵੀਆਂ ਨੇ ਭਾਵਪੂਰਤ ਸ਼ਬਦਾਂ ਵਿੱਚ ਚਿਤਰਨ ਦੀ ਕੋਸ਼ਿਸ਼ ਕੀਤੀ ਹੈ। ਪੋਹ ਦੀਆਂ ਰਾਤਾਂ ਦਾ ਕਹਿਰ ਵਰਣਨ ਕਰਨ ਲਈ ਕੋਈ ਵੀ ਬਹਿਰ ਅਧੂਰੀ ਹੈ। ਨੀਲੇ ਘੋੜੇ ਦੇ ਅਸਵਾਰ ਨੇ ਆਪਣੇ ਸ਼ਸਤਰਾਂ ਨੂੰ ਪਾਸੇ ਰੱਖਿਆ ਤੇ ਅੰਬਰ ਵੱਲ ਤੱਕਦਿਆਂ ਰੱਬ ਨੂੰ ਮਿੱਠਾ ਜਿਹਾ ਨਿਹੋਰਾ ਮਾਰਿਆ। ਲੋਹਕਲਮ ਸੁਤੇਸਿੱਧ ਬੋਲ ਪਈ:
ਮਿੱਤਰ ਪਿਆਰੇ ਨੂੰ
ਹਾਲੁ ਮੁਰੀਦਾ ਦਾ ਕਹਣਾ…
ਉਰਦੂ ਜ਼ਬਾਨ ਵਿੱਚ ਲਗਪਗ ਇੱਕ ਸਦੀ ਪਹਿਲਾਂ ਲਿਖੀਆਂ ਦੋ ਨਜ਼ਮਾਂ ਵਿੱਚ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਸਰਹਿੰਦ ਅਤੇ ਚਮਕੌਰ ਸਾਹਿਬ ਦੇ ਖ਼ੂਨੀ ਸਾਕਿਆਂ ਨੂੰ ਕਲਮਬੱਧ ਕਰਕੇ ਕਬਰਾਂ ਵਿੱਚ ਸੌਂ  ਰਹੇ ਜ਼ਾਲਮਾਂ ਦੀਆਂ ਰੂਹਾਂ ਤਕ ਨੂੰ ਕੰਬਣੀ ਛੇੜ ਦਿੱਤੀ ਸੀ। ਚਮਕੌਰ ਸਾਹਿਬ ਦੀ ਅਸਾਵੀਂ ਜੰਗ ਵਿੱਚ ਕੁੱਦਣ ਤੋਂ ਪਹਿਲਾਂ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਆਪਣੇ ਗੁਰੂ-ਪਿਤਾ ਤੋਂ ਆਗਿਆ ਮੰਗਦਾ ਹੈ:
ਲੜਨਾ ਨਹੀਂ ਆਤਾ ਮੁਝੇ
ਮਰਨਾ ਤੋ ਹੈ ਆਤਾ
ਖ਼ੁਦ ਬੜ ਕੇ ਗਲਾ
ਤੇਗ ਪੇ ਧਰਨਾ ਤੋ ਹੈ ਆਤਾ
ਸਰਬੰਸ ਦਾਨ ਕਰਨ ਤੋਂ ਬਾਅਦ ਵੀ ਜੇ ਕੋਈ ਸਾਬਤ ਰਹਿੰਦਾ ਹੈ ਤਾਂ ਉਹ ਸੱਚਮੁੱਚ ਹੀ ‘ਸਾਹਿਬੇ ਕਮਾਲ’ ਹੋਣ ਦਾ ਸਬੂਤ ਹੈ। ਦੌਲਤ ਰਾਏ ਆਪਣੀ ਪੁਸਤਕ ਵਿੱਚ ਅੱਲ੍ਹਾ ਯਾਰ ਖਾਂ ਜੋਗੀ ਦੀ ਨਜ਼ਮ ਦਾ ਹਵਾਲਾ ਦਿੰਦਾ ਹੈ:
ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੋਹ ਕਮ ਹੈ।

17 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ, ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਅਤੇ ‘ਬਿਰਹਾ ਦਾ ਸੁਲਤਾਨ’ ਵਜੋਂ ਮਕਬੂਲ ਸ਼ਿਵ ਕੁਮਾਰ ਬਟਾਲਵੀ ਨੇ ਵੀ ਕੁਝ ਨਜ਼ਮਾਂ ਲਿਖੀਆਂ ਹਨ। ਵਿਦਵਾਨ ਲੇਖਕ ਇਕਬਾਲ ਸਿੰਘ ਲਾਲਪੁਰਾ ਨੂੰ ਸ਼ਿਕਵਾ ਹੈ ਕਿ ਆਲੋਚਕਾਂ ਨੇ ਸ਼ਿਵ ਕੁਮਾਰ ਦੀ ਗੁਰੂ ਗੋਬਿੰਦ ਸਿੰਘ ਬਾਰੇ ਲਿਖੀ ਨਜ਼ਮ ‘ਆਰਤੀ’ ਨੂੰ ਬਹੁਤ ਘੱਟ ਮਹੱਤਵ ਦਿੱਤਾ ਹੈ। ‘ਆਰਤੀ’ ਵਿੱਚ ਸ਼ਿਵ ਦੀ ਕਾਵਿ-ਉਡਾਰੀ ਭਾਵੇਂ ਕਮਾਲ ਦੀ ਹੈ, ਫਿਰ ਵੀ ਉਹ ਆਪਣੀ ਕਲਮ ਨੂੰ ਬੌਣਾ ਸਮਝਦਾ ਹੈ। ਆਪਣੀ ਨਜ਼ਮ ਵਿੱਚ ਉਹ ਭਾਵੇਂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਨਹੀਂ ਕਰਦਾ ਪਰ ਸ਼ਬਦ-ਚਿੱਤਰ ਵਿੱਚੋਂ ਉਨ੍ਹਾਂ ਦੀ ਸ਼ਖ਼ਸੀਅਤ  ਸੁਤੇਸਿੱਧ ਡਲ੍ਹਕਾਂ ਮਾਰਦੀ ਹੈ:
ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
ਤੇਰੀ ਆਰਤੀ ਗਾਵਾਂ
   …     …
ਮੇਰਾ ਕੋਈ ਗੀਤ ਨਹੀਂ ਐਸਾ
ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿੱਚ ਜਾ ਕੇ
ਜੋ ਆਪਣਾ ਸਿਰ ਕਟਾ ਆਵੇ
ਜੋ ਆਪਣੇ ਸੁਹਲ ਛਿੰਦੇ ਬੋਲ
ਨੀਂਹਾਂ ਵਿੱਚ ਚਿਣਾ ਆਵੇ
ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁੜ ਵੀ
ਯਾਰੜੇ ਦੇ ਸੱਥਰੀਂ ਗਾਵੇ
ਚਿੜੀ ਦੇ ਖੰਭ ਦੀ ਲਲਕਾਰ
ਸੌ ਬਾਜਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ
ਅੱਜ ਆਪਣੇ ਗੀਤ ਗਲ ਪਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ
ਮੈਂ ਕਿਹੜੇ ਬੋਲ ਦੀ ਭੇਟਾ
ਲੈ ਕੇ ਤੇਰੇ ਦੁਆਰ ਆਵਾਂ
ਮੇਰੇ ਗੀਤਾਂ ਦੀ ਮਹਿਫ਼ਲ ’ਚੋਂ
ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸੀਸ ਮੰਗਣ ’ਤੇ
ਤੇਰੇ ਸਾਹਵੇਂ ਖੜਾ ਹੋਵੇ
ਜੋ ਮੈਲੇ ਹੋ ਚੁੱਕੇ ਲੋਹੇ ਨੂੰ
ਆਪਣੇ ਖ਼ੂਨ ਵਿੱਚ ਧੋਵੇ
ਕਿ ਜਿਸ ਦੀ ਮੌਤ ਪਿੱਛੋਂ
ਓਸ ਨੂੰ ਕੋਈ ਸ਼ਬਦ ਨਾ ਰੋਏ
ਕਿ ਜਿਸ ਨੂੰ ਪੀੜ ਤਾਂ ਕੀਹ
ਪੀੜ ਦਾ ਅਹਿਸਾਸ ਨਾ ਛੋਹਵੇ
ਜੋ ਲੋਹਾ ਪੀ ਸਕੇ ਉਹ ਗੀਤ
ਕਿੱਥੋਂ ਲੈ ਕੇ ਮੈਂ ਆਵਾਂ
    …      …
ਮੈਂ ਤੇਰੀ ਉਸਤਤੀ ਦਾ ਗੀਤ
ਚਾਹੁੰਦਾ ਹਾਂ ਕਿ ਉਹ ਹੋਵੇ
ਜਿਦ੍ਹੇ ਹੱਥ ਸੱਚ ਦੀ ਤਲਵਾਰ
ਤੇ ਨੈਣਾਂ ’ਚ ਰੋਹ ਹੋਵੇ…
ਸ਼ਿਵ ਕੁਮਾਰ ਬਟਾਲਵੀ ਢੁੱਕਵੇਂ ਬਿੰਬਾਂ ਦੀ ਵਰਤੋਂ ਕਰਕੇ ਸਰਬਲੋਹ ਨਾਲ ਬਣੇ ਖੰਡੇ-ਬਾਟੇ ਦੀ ਗੱਲ ਕਹਿ ਜਾਂਦਾ ਹੈ। ਖੰਡੇ ਦੀ ਹਰਕਤ ਨਾਲ ਹੀ ਤਾਂ ਅੰਮ੍ਰਿਤ ਤਿਆਰ ਹੁੰਦਾ ਹੈ। ਸੱਥਰ ਦੇ ਜ਼ਿਕਰ ਨਾਲ, ‘ਯਾਰੜੇ ਦਾ ਸਾਨੂੰ ਸਥਰ ਚੰਗਾ, ਭਠ ਖੇੜਿਆ ਦਾ ਰਹਣਾ’ ਵੱਲ ਇਸ਼ਾਰਾ ਕਰਦਾ ਹੈ। ਸ਼ਿਵ ਦੀ ‘ਆਰਤੀ’ ਨਾਲ ਗੁਰੂ ਗੋਬਿੰਦ ਸਿੰਘ ਵੱਲੋਂ ਜਨ-ਸਾਧਾਰਨ ਖਾਤਰ ਵਿੱਢਿਆ ਸੰਘਰਸ਼ ਅਤੇ ਲਾਸਾਨੀ ਕੁਰਬਾਨੀਆਂ ਸਨਮੁੱਖ ਆ ਜਾਂਦੀਆਂ ਹਨ। ਸੰਨ 1960 ਵਿੱਚ ਪ੍ਰਕਾਸ਼ਤ ਹੋਈ ਸ਼ਿਵ ਦੀ ਪਹਿਲੀ ਪੁਸਤਕ ‘ਪੀੜਾਂ ਦਾ ਪਰਾਗਾ’ ਅਤੇ 1964 ਵਿੱਚ ਛਪੀ ‘ਬਿਰਹਾ ਤੂ ਸੁਲਤਾਨ’ ਤੋਂ ਬਾਅਦ, ਬਿਰਹਾ ਨੇ ਉਸ ਦਾ ਮਰਨ ਤਕ ਸਾਥ ਨਹੀਂ ਛੱਡਿਆ ਜਿਸ ਕਰਕੇ ‘ਆਰਤੀ’ ਵਰਗੀਆਂ ਮਹਾਨ ਰਚਨਾਵਾਂ ਬਾਰੇ ਬਹੁਤੀ ਚਰਚਾ ਹੀ ਨਾ ਹੋ ਸਕੀ। ‘ਸਿੱਖ ਪੰਥ ਵਿਸ਼ਵਕੋਸ਼’ (ਡਾ.ਰਤਨ ਸਿੰਘ ਜੱਗੀ) ਵਿੱਚ ‘ਆਰਤੀ’ ਸ਼ਬਦ ਦੀ ਵਿਸਤ੍ਰਿਤ ਵਿਆਖਿਆ ਦਿੱਤੀ  ਗਈ ਹੈ। ਇੱਕ ਮਤ ਅਨੁਸਾਰ ‘ਆਰਤੀ’ ਸੰਸਕ੍ਰਿਤ ਦੇ ‘ਆਰਾਤ੍ਰਿਕ’ ਸ਼ਬਦ ਦਾ ਅਪਭ੍ਰੰਸ਼ ਰੂਪ ਹੈ, ਭਾਵ ਉਹ ਜੋਤਿ ਜੋ ਰਾਤ ਤੋਂ ਬਿਨਾਂ ਵੀ ਜਗਾਈ ਜਾਏ। ਦੂਜੇ ਮਤ ਅਨੁਸਾਰ ਇਹ ਸੰਸਕ੍ਰਿਤ ਦੇ ‘ਆਰੁਤ’ ਸ਼ਬਦ ਤੋਂ ਬਣਿਆ ਹੈ ਜਿਸ ਤੋਂ ਭਾਵ ਹੈ ਦੁਖ-ਪੂਰਣ ਜਾਂ ਆਜਿਜ਼ੀ ਦੇ ਸੁਰ ਵਿੱਚ ਇਸ਼ਟ-ਦੇਵ ਤੋਂ ਮੰਗਲ-ਕਾਮਨਾ ਕਰਨੀ… ਮੱਧ-ਯੁਗ ਦੇ ਵੈਸ਼ਣਵ ਭਗਤਾਂ ਵਿੱਚ ਆਰਤੀ ਉਤਾਰਨ ਦਾ ਬਹੁਤ ਰਿਵਾਜ ਸੀ। ਨਿਰਗੁਣ ਉਪਾਸ਼ਕ ਭਗਤਾਂ ਨੇ ਇਸ ਦਿਖਾਵੇ ਦੇ ਆਚਾਰ ਨੂੰ ਵਿਅਰਥ ਸਮਝ ਕੇ ਸੱਚੇ ਅਰਥਾਂ ਵਿੱਚ ਸਹਿਜ-ਸੁਭਾਵਿਕ ਆਰਤੀ ਕਰਨ ਉੱਤੇ ਬਲ ਦਿੱਤਾ ਹੈ। ਗੁਰੂ ਨਾਨਕ ਦੇਵ ਨੇ ਧਨਾਸਰੀ ਰਾਗ ਵਿੱਚ ਪਰਮਾਤਮਾ ਦੇ ਵਿਰਾਟ ਰੂਪ ਵਾਲੀ ਸਹਿਜ ਆਰਤੀ ਦਾ ਸਰੂਪ ਸਪਸ਼ਟ ਕੀਤਾ ਹੈ ਜਿਸ ਵਿੱਚ ਬ੍ਰਹਿਮੰਡ ਦੀ ਹਰ ਵਸਤੂ ਆਪਣੀ ਸ਼ਕਤੀ ਅਤੇ ਸਮਰੱਥਾ ਅਨੁਸਾਰ ਜੁਟੀ ਹੋਈ ਹੈ- ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ (ਅੰਬਰ ਦੀ ਥਾਲੀ ਵਿੱਚ ਸੂਰਜ-ਚੰਨ ਦੀਵੇ ਹਨ। ਤਾਰੇ ਆਪਣੇ ਚੱਕਰਾਂ ਸਣੇ ਜੜੇ ਹੋਏ ਹਨ।)
ਸੰਤ ਰਾਮ ਉਦਾਸੀ ਨੇ ‘ਗੁਰੂ ਗੋਬਿੰਦ ਸਿੰਘ ਜੀ ਦਾ ਲੋਕਾਂ ਦੇ ਨਾਂ ਅੰਤਿਮ ਸੁਨੇਹਾ’ ਅਨੁਵਾਨ ਹੇਠ ਲਿਖੀ ਲੰਮੀ ਕਵਿਤਾ ਵਿੱਚ ਸੰਤ-ਸਿਪਾਹੀ ਦੇ ਮਹਾਨ ਮਿਸ਼ਨ ਨੂੰ ਇੰਜ ਉਲੀਕਿਆ ਹੈ:
ਮੈਂ ਆਪਣੇ ਪੁੱਤ ਨੂੰ ਪਾਣੀ ਦੀ ਨਾ ਸੀ ਬੂੰਦ ਵੀ ਦਿੱਤੀ
ਮਕਸਦ ਹੋਰ ਸੀ ਘਨੱਈਏ ਦੇ ਪਾਣੀ ਪਿਲਾਵਣ ਦਾ
ਲਹਿਜ਼ਾ ਹੋਰ ਹੁੰਦਾ ਏ ਨਿਰ੍ਹੇ ਮਿਸਰੀ ਦੇ ਪਾਣੀ ਵਿੱਚ
ਤੇ ਮਕਸਦ ਹੋਰ ਹੁੰਦਾ ਸੀ ਮੇਰੇ ਅੰਮ੍ਰਿਤ ਛਕਾਵਣ ਦਾ
ਜ਼ਾਲਮ ਮੁਗ਼ਲ ਸਾਮਰਾਜ ਨਾਲ ਲੋਹਾ ਲੈ ਕੇ ਪੰਜਾਬ ਨਹੀਂ ਸਗੋਂ ਸਮੁੱਚੇ ਦੇਸ਼ ਦਾ ਇਤਿਹਾਸ ਬਦਲਣ ਵਾਲਿਆਂ ਦੀ ਲੋਹਕਲਮ ਨਾਲ ਲਿਖੀ ਲੋਹ-ਕਥਾ ਆਉਣ ਵਾਲੀਆਂ ਪੀੜ੍ਹੀਆਂ ਦੇ ਕਵੀਆਂ ਨੂੰ ਵੀ ਟੁੰਬਦੀ ਰਹੇਗੀ।
ਵਰਿੰਦਰ ਵਾਲੀਆ

17 Dec 2012

Heera kianpuria
Heera
Posts: 29
Gender: Male
Joined: 29/Jan/2010
Location: sirsa,delhi
View All Topics by Heera
View All Posts by Heera
 
ਕੋਈ ਅੰਤ ਨਹੀ ਤੇਰੀਆਂ ਬਰਕਤਾਂ ਦਾ ਨਿਗਾਹ ਨਾਲ ਸਬ ਕੋਹਢ਼ ਹਟਾ ਦੇਵੇਂ... ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਬਹੁਤ -2 ਮਿਹਰਬਾਨੀ  ਤੁਹਾਡੀ  ਜਾਣਕਾਰੀ  ਮੁਹਿਯਾ  ਕਰਵਾਉਣ ਵਾਸਤੇ...........

 

ਮੈਂ ਆਪਣੇ ਪੁੱਤ ਨੂੰ ਪਾਣੀ ਦੀ ਨਾ ਸੀ ਬੂੰਦ ਵੀ ਦਿੱਤੀ
ਮਕਸਦ ਹੋਰ ਸੀ ਘਨੱਈਏ ਦੇ ਪਾਣੀ ਪਿਲਾਵਣ ਦਾ
ਲਹਿਜ਼ਾ ਹੋਰ ਹੁੰਦਾ ਨਿਰ੍ਹੇ ਮਿਸਰੀ ਦੇ ਪਾਣੀ ਵਿੱਚ
ਤੇ ਮਕਸਦ ਹੋਰ ਹੁੰਦਾ ਸੀ ਮੇਰੇ ਅੰਮ੍ਰਿਤ ਛਕਾਵਣ ਦਾ

 

Great Lines.................

17 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਅਸੀਂ ਜਨਮਾਂ ਜਨਮਾਂ ਤੱਕ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੱਤੇ ਉਪਕਾਰਾਂ ਦਾ ਦੇਂਣ ਨਹੀ ਦੇ ਸਕਦੇ......

 

ਧਨਵਾਦ ਬਿੱਟੂ ਜੀ......for sharing......

18 Dec 2012

Reply