|
ਇੱਕ ਆਸ ਜਿਹੀ ਦਿਲ ਨੂੰ ਰਿਹੰਦੀ ਹੈ, ਜੋ ਹਰ ਪਲ ਮੈਨੂੰ ਕਿਹੰਦੀ ਹੈ, ਕਿ ਤੂੰ ਇੱਕ ਦਿਨ ਮੁੜਕੇ ਆਵੇਗੀ, ਮੁੜ ਮੈਨੂੰ ਗਲ ਨਾਲ ਲਾਵੇਗੀ! ਸਬ ਮੇਰੇ ਸੁਪਨੇ ਸਚ ਹੋਣੇ, ਤੇਰੇ ਹਥਾਂ ਵਿਚ ਮੇਰੇ ਹਥ ਹੋਣੇ! ਨਾ ਚੇਤੇ ਸਾਨੂੰ ਜੱਗ ਹੋਣਾਂ, ਤੇਰੇ ਵਿਚ ਹੀ ਸਾਡਾ ਰੱਬ ਹੋਣਾਂ! ਕੁਝ ਬਾਤਾਂ ਦਿਲਾਂ ਦੀਆਂ ਪਾਵਾਗੇ, ਇਸ ਦੁਨੀਆ ਨੂੰ ਭੁੱਲ ਜਾਵਾਗੇ! ਤੇਰੀਆ ਝੀਲ ਵਰਗੀਆਂ ਅਖਾ 'ਚ, ਅਸੀਂ ਰੱਜ ਕੇ ਤਾਰੀਆਂ ਲਾਵਾਗੇ! ਨਾ ਸਮੇ ਦੀ ਕੋਈ ਪਰਵਾਹ ਹੋਣੀ, ਨਾ ਤੇਨੂੰ ਕਿਤੇ ਜਾਣ ਦੀ ਚਾਹ ਹੋਣੀ! ਜੋ ਪਿਆਰ ਤੇ ਆ ਕੇ ਮੁੱਕਦੀ ਹੈ, ਸਾਡੇ ਦੋਨਾ ਦੀ ਇੱਕ ਰਾਹ ਹੋਣੀ! ਹਰ ਪਲ ਓਹ ਲੰਬਾ ਹੋ ਜਾਵੇ, ਰੱਬ ਕਰੇ ਸਮਾਂ ਹੀ ਖਲੋ ਜਾਵੇ! ਤੇਰੇ ਇਸ ਰੂਪ ਦੇ ਚਾਨਣ ਦੀ, ਬੱਸ ਮੇਰੇ ਤੱਕ ਹੀ ਲੋ ਜਾਵੇ! ਰੱਬ ਜਾਣੇ ਕਦ ਓਹ ਪਲ ਆਵੇਗਾ, ਜਦ ਇਹ ਸਬ ਸਚ ਹੋ ਜਾਵੇਗਾ! ਐ ਕਾਸ਼ ਕਿ ਏਦਾਂ ਹੋ ਜਾਵੇ, ਦਿਲ ਲਖਾਂ ਸ਼ੁਕਰ ਮਨਾਵੇਗਾ!!!!!
|