Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਜ਼ਾਦੀ..! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
gαяяy ѕαη∂нυ
gαяяy
Posts: 52
Gender: Male
Joined: 06/Apr/2012
Location: out Of Reach .. (:
View All Topics by gαяяy
View All Posts by gαяяy
 
ਅਜ਼ਾਦੀ..!
ਕੌਣ ਕਹਿੰਦਾ ਹੈ
ਅਜ਼ਾਦੀ ਨਹੀਂ ਮਿਲੀ
ਅਜ਼ਾਦੀ ਮਿਲੀ ਹੈ
ਦੇਸ਼ ਦੇ ਇੱਕ ਅਰਬ ਕਿੜਿਆਂ ਨੂੰ
ਗਲੀਆਂ ਵਿੱਚ ਨੀਂਵੀਆਂ ਪਾਕੇ
ਰੀਂਗਦੇ ਰਹਿਣ ਦੀ ।
ਬਲਾਤਕਾਰੀ ਅਜ਼ਾਦ ਹਨ
ਸੰਸਦ ਭਵਨ ਦੀਆਂ ਪੌੜੀਆਂ ਤੇ
ਨੰਗਾ ਨਾਚ ਕਰਨ ਲਈ
ਤੇ ਜੱਗ ਜਣਨੀ ਦੇ ਗੁਪਤ ਅੰਗਾਂ ਵਿੱਚ
ਲੋਹੇ ਦੇ ਰਾਡ ਦੇਣ ਲਈ ।
ਸੰਤ ਮਹਾਂਪੁਰਖ ਅਜ਼ਾਦ ਹਨ
ਮਸਜਿਦ ਮੰਦਿਰ ਗੁਰਦੁਆਰੇ ਨੂੰ ਲੜਾ ਕੇ
ਸਾਕੀ ਦੀਆਂ ਜੁਲਫਾਂ ਵਿੱਚ
ਮਦਹੋਸ਼ ਹੋਣ ਲਈ ।
ਨੇਤਾ ਅਜ਼ਾਦ ਹਨ
ਘੁਟਾਲੇ ਕਰਨ ਲਈ
ਝੂਠੇ ਕੇਸ ਪਾਉਣ ਲਈ
ਸਪੀਕਰਾਂ ਚ ਭੌਂਕਣ ਲਈ
ਪਾਰਲੀਮੈਂਟ ਚ ਗਾਲਾਂ ਕੱਢਣ ਲਈ ।
ਮੀਡੀਆ ਅਜ਼ਾਦ ਹੈ
ਝੂਠ ਦੇ ਪਰਚਾਰ ਲਈ
ਸੱਚ ਨੂੰ ਦਬਾਉਣ ਲਈ
ਅੰਬਾਨੀਆਂ ਦੇ ਤਲਵੇ ਚੱਟਣ ਲਈ ।
ਕਿਰਤੀ ਅਜ਼ਾਦ ਹੈ
ਫਸਲਾਂ ਸਮੇਤ
ਮੰਡੀ ਚ ਰੁਲਣ ਖਾਤਰ ।
ਨੌਜਵਾਨ ਮੁੰਡੇ ਕੁੜੀਆਂ ਅਜ਼ਾਦ ਹਨ
ਡਿਗਰੀਆਂ ਸਮੇਤ ਸੜਕਾਂ ਤੇ
ਡਾਂਗਾਂ ਖਾਣ ਲਈ ।
ਪਰ ਮੈਂ ਸੁਣਿਆ ਹੈ
ਕੁਝ ਕੀੜਿਆਂ ਦੇ ਖੰਭ ਨਿਕਲ ਆਏ
ਉਡਦੇ ਉਡਦੇ
ਲਾਲ ਕਿਲੇ ਦਾ ਢਾਂਚਾ ਵੇਖ ਆਏ
ਤੇ ਇਸ ਅਜ਼ਾਦੀ ਵਿਰੁੱਧ
ਬਗਾਵਤ ਕੀਤੀ ਹੈ
ਕਿ ਸ਼ਾਇਦ
ਅਜ਼ਾਦੀ ਦੇ ਅਰਥ ਬਦਲ ਜਾਣ ।
ਦੇਵਦਾਸ
13 Mar 2015

Reply