Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਬਾਟ ਮੀ ਬਨਾਮ ਦੋਸ਼ ਪੱਤਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਅਬਾਟ ਮੀ ਬਨਾਮ ਦੋਸ਼ ਪੱਤਰ



ਅਸੀਂ ਪੰਜਾਬੀ ਸ਼ਬਦਕੋਸ਼ ਦੇ ਕੁਝ ਸ਼ਬਦ ,ਸਤਰਾਂ ਅਤੇ ਪੁਸਤਕਾਂ ਆਦਿਕ ਜਿਨ੍ਹਾ ਨੂੰ ਇਹ ਲਿਖਤੁਮ ਜਾਣਦਾ ਹੈ ਜਾਂ ਇਸ ਨੂੰ ਭਰਮ ਹੈ , ਲਿਖਤੁਮ ਤੇ ਹੇਠ ਲਿਖੇ ਗੰਭੀਰ ਦੋਸ਼ ਸੂਝਵਾਨ ਪਾਠਕਾਂ ਦੀ ਕਚਿਹਰੀ ਵਿਚ ਪੇਸ਼ ਕਰਦੇ ਹਾਂ;

ਇਹ ਕਿ ਇਹ ਸ਼ਖਸ਼ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਸਾੰਨੂ ਜਾਣਨ, ਚੀਨਣ ਦੇ ਨਾਂ ਤੇ ਤੰਗ ਪਰੇਸ਼ਾਨ ਕਰ ਰਿਹਾ ਹੈ

ਇਹ ਕਿ ਪਾਠਕ੍ਰਮ ਦੀਆਂ ਪੁਸਤਕਾਂ ਪੜ੍ਹਨ ਅਤੇ ਪੜ੍ਹਾਂਨ ਸਮੇ ਵੀ ਇਸਦੀਆਂ ਹਿਰਸ ਭਰੀਆਂ ਨਜ਼ਰਾਂ ਪਰਾਈਆਂ ਪੁਸਤਕਾਂ ਵਿਚ ਰਹਿੰਦੀਆਂ ਹਨ

ਇਹ ਕਿ ਇਸਦੇ ਦਿਲੋ ਦਿਮਾਗ ਤੇ ਛਾਏ ਵਿਰਾਨਿਆਂ ਵਿਚ ਸਾਡੇ ਅਨੇਕਾਂ ਸਾਥੀ ਗੁੰਮ ਹੋ ਚੁਕੇ ਨੇ ਅਜੇ ਵੀ ਭਟਕਦਾ ਇਹ ਸ਼ਖਸ਼ ਭਾਂਡਾ ਸਾਡੇ ਸਿਰ ਭੰਨ ਕੇ ਸਾਡੀ ਮਾਨਹਾਨੀ ਕਰਦਾ ਏ ਕਿ ਅਸੀਂ ਏਸ ਦੀ ਭਟਕਣਾ ਦੂਰ ਕਰਨ ਤੋਂ ਅਸਮਰਥ ਰਹੇ ਹਾਂ

ਇਹ ਕਿ ਇਸਨੇ ਸਾਡੀ ਅਯੋਗ ਵਰਤੋਂ ਕਰਕੇ ਅਨੇਕਾਂ ਲੋਕਾਂ ਦੇ ਸੀਨੇ ਚਾਕ ਕੀਤੇ ਨੇ

ਇਹ ਕਿ ਅਸੀਂ ਇਸ ਦੇ ਮਨਸੂਬੇ ਜਾਣਦੇ ਹਾਂ ਕਿ ਆਪਣੇ ਕਾਲੇ ਕੋਝੇ ਕੰਮਾਂ ਨੂੰ ਸਾਡੇ ਚੋ ਚੁਣ ਚੁਣ ਕੇ ਚਿੱਟੇ ਚੋਲੇ ਪਾਏਗਾ ਸ਼ਬਦਾਂ ਵੀ ਤੋਂ ਛੋਟੀਆ ਪ੍ਰਾਪਤੀਆਂ ਨੂੰ ਸਤਰਾਂ ਵਿਚ ਲਪੇਟੇਗਾ ਅਸੀਂ ਆਪਣੇ ਰੱਬ ਵਰਗੇ ਪਾਠਕਾਂ ਨੂੰ ਧੋਖਾ ਨਹੀ ਦੇ ਸਕਦੇ .. ਸਾਡੀ ਤੋਬਾ

ਇਹ ਕਿ ਆਪਣੇ ਤੇ ਲਾਏ ਇਲਜਾਮ ਝੂਠੇ ਸਿਧ ਕਰਨ ਲਈ ਸਾਡੇ ਹੀ ਸ਼ਬਦਾਂ ਦੇ ਤੀਰਾਂ ਨੂੰ ਆਪਣੇ ਤਰਕ ਦੇ ਤਰਕਸ਼ ਤੇ ਚਾੜਕੇ ਸਾਡੇ ਸਾਥੀਆਂ ਨੂੰ ਫੁੰਡੇਗਾ

naib^

21 Sep 2010

renu mahi
renu
Posts: 69
Gender: Female
Joined: 06/Sep/2010
Location: bathinda
View All Topics by renu
View All Posts by renu
 

bauth vadiya sir.

your writing is marvellous.

22 Sep 2010

ਗੁਪੀ  ਢਿੱਲੋਂ
ਗੁਪੀ
Posts: 18
Gender: Female
Joined: 09/Sep/2010
Location: nabha
View All Topics by ਗੁਪੀ
View All Posts by ਗੁਪੀ
 

ਕਮਾਲ ਹੈ ਜੀ ...

22 Sep 2010

Reply