ਕੁਝ ਰਿਹਾ ਨਾ ਆਖਣ ਵੇਖਣ ਨੂੰ
ਬਸ ਯਾਦਾਂ ਨੇ ਸਮੇਟਣ ਨੂੰ ,
ਮੈਂ ਲੇਖਾਂ ਲਈ ਲਕੀਰ ਮੰਗੀ ਹੈ
ਤੂੰ ਕਾਹਲੀ ਕਿਓ ਨਾ ਹੋ ਮੇਟਣ ਨੂੰ ,
ਦੋ ਨੈਣ ਸਮੁੰਦਰ ਰੋ ਸਕਦੇ ਨੇ
ਇਕ ਅਖ ਜੇ ਮੰਨੇ ਦੇਖਣ ਨੂੰ,
ਤੇਰੇ ਜਜ਼ਬੇ ਠੰਡੇ ਠਾਰ ਪਏ ਨੇ
ਮੈਂ ਸਿਵਾ ਬਣਾਂਗਾਂ ਸੇਕਣ ਲਈ ,
ਸਾਡਾ ਸੀਨਾ ਸਾਹਵੇ ਚਾਕ ਪਿਆ
ਕੁਝ ਭੇਤ ਨਾ ਲਗਿਆ ਭੇਤਨ ਨੂੰ,
ਮੋਹ ਦੀਆਂ ਲਗਰਾਂ ਫੁਟਣ ਤਾਂ ਸਹੀ
ਇਹ ਆਂਦਰ ਤਿਆਰ ਲਪੇਟਣ ਨੂੰ,
ਹੁਣ ਕਬਰਾਂ ਦਾ ਹੀ ਦੇ ਦੇਵੋ
ਮੇਰਾ ਸਿਰਨਾਵਾਂ ਪਰਦੇਸਣ ਨੂੰ ,
ਕੁਝ ਰਿਹਾ ਨਾ ਆਖਣ ਵੇਖਣ ਨੂੰ
ਬਸ ਯਾਦਾਂ ਨੇ ਸਮੇਟਣ ਨੂੰ ,
ਮੈਂ ਲੇਖਾਂ ਲਈ ਲਕੀਰ ਮੰਗੀ ਹੈ
ਤੂੰ ਕਾਹਲੀ ਨਾ ਹੋ ਮੇਟਣ ਨੂੰ ,
ਦੋ ਨੈਣ ਸਮੁੰਦਰ ਰੋ ਸਕਦੇ ਨੇ
ਇਕ ਅਖ ਜੇ ਮੰਨੇ ਦੇਖਣ ਨੂੰ,
ਤੇਰੇ ਜਜ਼ਬੇ ਠੰਡੇ ਠਾਰ ਪਏ ਹਨ
ਮੈਂ ਸਿਵਾ ਬਣਾਂਗਾਂ ਸੇਕਣ ਨੂੰ,
ਸਾਡਾ ਸੀਨਾ ਸਾਹਵੇ ਚਾਕ ਪਿਆ
ਕੁਝ ਭੇਤ ਨਾ ਲਗਿਆ ਭੇਤਣ ਨੂੰ,
ਮੋਹ ਦੀਆਂ ਲਗਰਾਂ ਫੁਟਣ ਤਾਂ ਸਹੀ
ਇਹ ਆਂਦਰ ਤਿਆਰ ਲਪੇਟਣ ਨੂੰ,
ਹੁਣ ਕਬਰਾਂ ਦਾ ਹੀ ਦੇ ਦੇਵੋ
ਮੇਰਾ ਸਿਰਨਾਵਾਂ ਪਰਦੇਸਣ ਨੂੰ ,
naib^