Punjabi Music
 View Forum
 Create New Topic
 Search in Forums
  Home > Communities > Punjabi Music > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅਫ਼ਸਾਨੇ ਸਰਤਾਜ ਦੇ
 

 

ਅੱਜ ਜਦੋਂ ਪੰਜਾਬੀ ਗਾਇਕੀ ਦਾ ਆਵਾ ਊਤਿਆ ਪਿਆ, ਓਦੋਂ ਡਾ. ਸਤਿੰਦਰ ਸਰਤਾਜ ਦੀ ਗਾਇਕੀ ਜੇਠ ਹਾੜ੍ਹ ਦੀ ਕੜਕਦੀ ਗਰਮੀ ਵਿੱਚ ਹਵਾ ਦੇ ਸੀਤ ਬੁੱਲੇ ਦਾ ਅਹਿਸਾਸ ਕਰਵਾਉਂਦੀ ਹੈ। ਉਸ ਦੀ ਅਜਿਹੀ ਗਾਇਕੀ ਨੂੰ ਸੁਣਨ ਵਾਲਿਆਂ ਵੱਲੋਂ ਮਿਲਦਾ ਭਰਪੂਰ ਹੁੰਘਾਰਾ ਇਸ ਗੱਲ ਦਾ ਜਾਮਨ ਬਣਦੈ ਕਿ ਚੰਗੀ ਗਾਇਕੀ ਦੀ ਕਦਰ ਅੱਜ ਵੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਬਜਰਾਵਰ ਵਿੱਚ ਜਨਮੇ ਸਤਿੰਦਰ ਸਰਤਾਜ ਨੇ ਤੀਜੀ ਜਮਾਤ ਤੋਂ ਹੀ ਸਕੂਲ ਦੀਆਂ ਸਟੇਜ਼ਾਂ ’ਤੇ ਪੇਸ਼ਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀ। ਮਗਰੋਂ ਆਪਣੀ ਇਸੇ ਲਗਨ ਨੂੰ ਅੰਜ਼ਾਮ ਤਕ ਪਹੁੰਚਾਉਂਦਿਆਂ ਉਸ ਨੇ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਸੰਗੀਤ ਵਿੱਚ ਗ੍ਰੈਜੂਏਸ਼ਨ ਕੀਤੀ। ਜਲੰਧਰ ਤੋਂ ਸੰਗੀਤ ਵਿੱਚ ਪੰਜ ਸਾਲਾ ਡਿਪਲੋਮਾ ਕੋਰਸ ਕੀਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੂਫ਼ੀ ਸੰਗੀਤ ਵਿੱਚ ਡਾਕਟ੍ਰੇਟ ਕੀਤੀ ਹੈ। ਪਾਰਸੀ ਭਾਸ਼ਾ ਵਿੱਚ ਸਰਟੀਫਿਕੇਟ ਕੋਰਸ ਵੀ ਕੀਤਾ। ਡਾ. ਸਤਿੰਦਰ ਨੇ ਮੁਲਕ ਤੋਂ ਇਲਾਵਾ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਇਟਲੀ, ਜਰਮਨੀ, ਨਾਰਵੇ, ਯੂਨਾਨ, ਸਵੀਡਨ ਅਤੇ ਬਰਤਾਨੀਆ ਆਦਿ ਦੇਸ਼ਾਂ ਵਿੱਚ ਵੀ ਸਟੇਜ਼ ਸ਼ੋਅ ਕੀਤੇ ਅਤੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਕਰੀਬ ਦੋ ਵਰ੍ਹਿਆਂ ਦੇ ਅਰਸੇ ਬਾਅਦ ਡਾ. ਸਤਿੰਦਰ ਆਪਣੀ ਨਵੀਂ ਟੇਪ ‘ਅਫ਼ਸਾਨੇ ਸਰਤਾਜ ਦੇ’ ਨਾਲ ਮੁੜ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ਇਸ ਟੇਪ ਵਿੱਚ ਡਾ. ਸਤਿੰਦਰ ਨੇ ਦਸ ਖ਼ੂਬਸੂਰਤ ਤੇ ਅਰਥ ਭਰਪੂਰ ਗੀਤ ਸ਼ੁਮਾਰ ਕੀਤੇ ਹਨ। ਇਹ ਗੀਤ ਸਤਿੰਦਰ ਸਰਤਾਜ ਦੀ ਮਖ਼ਸੂਰ ਗਾਇਣ ਸ਼ੈਲੀ ਵਿੱਚ ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਛੂੰਹਦੇ ਹਨ। ਵਾਤਾਵਰਣ ਵਰਗੇ ਸੰਜੀਦਾ ਤੇ ਅਜੋਕੇ ਦੌਰ ਦੇ ਸਭ ਤੋਂ ਲਾਜ਼ਮੀ ਵਿਸ਼ੇ ਨੂੰ ਵੀ ਉਨ੍ਹਾਂ ਨੇ ਆਪਣੀ ਇਸ ਟੇਪ ਵਿੱਚ ਸ਼ਾਮਲ ਕਰਕੇ ਸਮਾਜਿਕ ਮੁੱਦਿਆਂ ਪ੍ਰਤੀ ਆਪਣੀ ਸੰਜੀਦਾ ਪਹੁੰਚ ਦਾ ਇਜ਼ਹਾਰ ਕੀਤਾ ਹੈ।
ਟਾਈਟਲ ਗੀਤ ‘ਸੂਹੇ ਖ਼ਤ’ ਉਸ ਅਣਵੰਡੇ ਪੰਜਾਬ ਨੂੰ ਸਮਰਪਿਤ ਹੈ ਜਿਸ ਨੇ 1947 ਦੇ ਸੰਤਾਪ ਦਾ ਸੇਕ ਨਹੀਂ ਝੱਲਿਆ ਸੀ ਤੇ ਜਦੋਂ ਪੰਜਾਂ ਪਾਣੀਆਂ ਵਿੱਚ ਲੀਕਾਂ ਨਹੀਂ ਸਨ ਖਿੱਚੀਆਂ ਗਈਆਂ। ਉਸੇ ਸਾਂਝੇ ਪੰਜਾਬ ਦੀਆਂ ਹਵਾਵਾਂ ਵਿੱਚ ਜਵਾਨ ਹੋਈਆਂ ਮੁਹੱਬਤਾਂ ਨੂੰ ਸਜਦਾ ਹੈ ਇਸ ਗੀਤ ਵਿੱਚ। ‘ਖਿਡਾਰੀ’ ਗੀਤ ਜ਼ਿੰਦਗੀ ਨੂੰ ਖੇਡ ਨਾਲ ਤਸ਼ਬੀਹ ਦੇ ਕੇ ਖਿਡਾਰੀ ਵਾਂਗ ਜਿੱਤਾਂ ਦੇ ਨਾਲ-ਨਾਲ ਹਾਰ ਵੀ ਖਿੜ੍ਹੇ ਮੱਥੇ ਕਬੂਲਣ ਦਾ ਸੁਨੇਹਾ ਦਿੱਤਾ ਗਿਆ ਹੈ। ‘ਆਖ਼ਰੀ ਅਪੀਲ’ ਗੀਤ ਅੱਲੜ੍ਹ ਉਮਰ ਦੇ ਹਿਲੋਰੇ ਖਾਂਦੀ ਮੁਹੱਬਤ ਦੇ ਨਿੱਕੇ -ਨੱਕੇ ਸ਼ਿਕਵਿਆਂ ਦੇ ਖ਼ੁਸ਼ਰੰਗ ਚਿੱਤਰ ਨੂੰ ਉਸੇ ਉਮਰ ਦੀ ਬੋਲੀ ਵਿੱਚ ਬਿਆਨ ਕੀਤਾ ਗਿਆ ਹੈ। ਗੀਤ ‘ਜੰਗ ਜਾਣ ਵਾਲੇ’ ਧਰਤ ਮਾਂ  ਦੀ ਅਣਖ ਲਈ ਮਰ ਮਿਟਣ ਵਾਲੇ ਅਮਰ ਯੋਧਿਆਂ ਨੂੰ ਸਮਰਪਿਤ ਹੈ। ‘ਕੁੜੀਓ ਨੀਂ ਰੋਇਆ ਨਾ ਕਰੋ’ ਗੀਤ ਸਾਡੇ ਸਮਾਜ ਅੰਦਰ ਘੁੱਟ-ਘੁੱਟ ਕੇ ਜੀਵਨ ਬਸਰ ਕਰਨ ਵਾਲੀਆਂ ਕੁੜੀਆਂ ਦੇ ਸੁਪਨਿਆਂ, ਰੀਝਾਂ ਅਤੇ ਅਰਮਾਨਾਂ ਨੂੰ ਟੁੰਬਣ ਵਾਲਾ ਹੈ।
‘ਖਿਲਾਰਾ’ ਗੀਤ ਨਿੱਜੀ ਸੁਆਰਥਾਂ ਦੀ ਦੌੜ ਵਿੱਚ ਆਪਣੇ ਫ਼ਰਜ਼ਾਂ ਨੂੰ ਵਿਸਾਰ ਚੁੱਕੇ ਇਨਸਾਨ ਦੇ ਦੋਹਰੇ ਕਿਰਦਾਰ ਦਾ ਚਿਤਰਨ ਕਰਦਿਆਂ ਉਸ ਨੂੰ ਸਮਾਜਿਕ ਫ਼ਰਜ਼ ਚੇਤੇ ਕਰਵਾਉਣ ਦਾ ਯਤਨ ਕਰਦਾ ਹੈ। ‘ਦਰਦ ਗ਼ਰੀਬਾਂ ਦਾ’ ਥੁੜਾਂ ਮਾਰੇ ਲੋਕਾਂ ਨੂੰ ਸਮਰਪਿਤ ਹੈ। ਬਾਲ ਉਮਰ ਦੀਆਂ ਬੇਪਰਵਾਹੀਆਂ ਤੋਂ ਸੱਖਣੇ, ਖੇਡਣ ਕੁੱਦਣ ਦੀ ਉਮਰੇ ਰੋਜ਼ੀ-ਰੋਟੀ ਦੇ ਮਸਲਿਆਂ ਨਾਲ ਦੋ-ਚਾਰ ਹੁੰਦੇ ਬਚਪਨ ਪ੍ਰਤੀ ਹਮਦਰਦੀ ਦਾ ਇਜ਼ਹਾਰ ਕਰਦਾ ਹੈ। ਵਾਤਾਵਰਣ ਵਿੱਚ ਪੈਦਾ ਹੋ ਰਹੇ ਵਿਗਾੜ, ਅਤੇ ਅਜੋਕੇ ਵਿਕਾਸ ਦੇ ਨਾਂ ’ਤੇ ਕੁਦਰਤ ਨਾਲ ਮਨੁੱਖੀ ਟਕਰਾਅ ਦੇ ਚਲਦਿਆਂ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਵਿਰੁੱਧ ਸੁਚੇਤ ਕਰਦੈ ਗੀਤ ‘ਦਰਖ਼ਤਾਂ ਨੂੰ’। ਗੀਤ ‘ਸਾਡੇ ਪੁੱਤ’ ਰੋਜ਼ੀ ਰੋਟੀ ਖਾਤਰ ਵਿਦੇਸ਼ਾਂ ਦੀ ਧਰਤੀ ਪਹੁੰਚੇ ਜਿਗਰ ਦੇ ਟੋਟਿਆਂ ਪ੍ਰਤੀ ਮਾਪਿਆਂ ਦੀ ਫ਼ਿਕਰਮੰਦੀ ਨੂੰ ਆਵਾਜ਼ ਪ੍ਰਦਾਨ ਕਰਦਾ ਹੈ।  ‘ਮੌਲਾ ਜੀ’ ਗੀਤ ਰਾਹੀਂ ਜ਼ਿੰਦਗੀ ਦੀਆਂ ਔਕੜਾਂ ਦੇ ਝੰਬੇ-ਹੰਭੇ, ਬੇਵੱਸ ਅਤੇ ਨਿਰਾਸ਼ ਮਨੁੱਖ ਦੇ ਮੂੰਹੋਂ ਰੱਬ ਸੱਚੇ ਅੱਗੇ ਅਰਦਾਸ ਹੈ।
ਡਾ.ਸਤਿੰਦਰ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ੳਸ ਨੇ ਆਪਣੀ ਮਿਊਜ਼ਿਕ ਐਲਬਮ ਦੀ ਸੀ.ਡੀ. ਦੀ ਕੁੱਲ ਵਿਕਰੀ ਦਾ ਇੱਕ ਹਿੱਸਾ ਕ੍ਰਿਕਟਰ ਯੁਵਰਾਜ ਸਿੰਘ ਵੱਲੋਂ ਕੈਂਸਰ ਰੋਗੀਆਂ ਦੀ ਭਲਾਈ ਲਈ ਚਲਾਈ ਜਾ ਰਹੀ ਗੈਰ ਲਾਭਕਾਰੀ ਸੰਸਥਾ ‘ਯੁਵੀਕੈਨ’ ਨੂੰ ਦਾਨ ਵਜੋਂ ਦੇਣ ਦਾ ਐਲਾਨ ਕੀਤਾ ਹੈ।
-ਹਰਮੇਲ ਪਰੀਤ
* ਸੰਪਰਕ: 94173-33316

 

15 Mar 2013

Amrinder Singh
Amrinder
Posts: 4091
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice article...

28 Aug 2013

Romita Tandon
Romita
Posts: 4
Gender: Female
Joined: 01/Oct/2013
Location: Jalandhar
View All Topics by Romita
View All Posts by Romita
 

Nice Article about sartaj .

This is very interesting. Thanks for sahring this .

 

Cool  Cool

05 Nov 2013

Reply