Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਆਹ ਤੋਂ ਬਾਅਦ - :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Charanjeet Singh
Charanjeet
Posts: 90
Gender: Male
Joined: 17/Feb/2014
Location: Zira
View All Topics by Charanjeet
View All Posts by Charanjeet
 
ਵਿਆਹ ਤੋਂ ਬਾਅਦ -

ਵਿਆਹ ਤੋਂ ਬਾਅਦ - ਚਰਨਜੀਤ ਸਿੰਘ ਕਪੂਰ

ਅੱਜ ਫਿਰ ਬੀਤੇ ਛੇ ਮਹੀਨੇਂ ਦੀ ਗੱਲ ਯਾਦ ਆ ਗਈ ਜਦੋਂ ਦੀਪਾ ਸਾਨੂੰ ਵਿਆਹਿਆਂ ਹੋਇਆਂ ਮਿੱਤਰਾਂ ਨੂੰ ਕਹਿੰਦਾ ਹੁੰਦਾ ਸੀ, '' ਤੁਸੀਂ ਮੇਰਾ ਸਾਥ ਛੱਡ ਗਏ। ਹੁਣ ਮਿਲਣੋ ਗਿਲਣੋ ਵੀ ਗਏ। ਦੇਖ ਲਿਆ ਜੇ ਮੈਂ ਏਦਾਂ ਕਦੀ ਨਹੀਂ ਕਰਨਾਂ। ਤੁਸੀਂ ਬਦਲ ਗਏ ਵਿਆਹ ਤੋਂ ਬਾਅਦ ਪਰ ਮੈਂ ਕਦੇ ਨਹੀਂ ਬਦਲਣਾ ।'' ਅੱਜ ਜਦੋਂ ਅਸੀਂ ਅਚਾਨਕ ਪੁਰਾਣੇ ਇਕੱਠੇ ਹੋਏ ਮਿੱਤਰਾਂ ਨੇਂ ਦੀਪੇ ਦੇ ਘਰ ਦੇ ਮੂਹਰੇ ਜਾ ਆਵਾਜ਼ ਮਾਰੀ, '' ੳਹ ਮਾਸਟਰ ਸਿੰਆਂ! ਚਲ ਆਜਾ ਬਾਹਰ। ਅੱਜ ਸਾਰੇ ਮਿੱਤਰ ਇਕੱਠੇ ਹੋਕੇ ਬਹਿਨੇਂ ਆ, ਮੌਜ ਮਸਤੀ ਕਰਦੇ ਆਂ''।ਘਰ ਦੇ ਬਾਹਰ ਆਕੇ ਮਾਸਟਰ ਦੀਪੇ ਨੇਂ ਹੋਲੀ ਜਹੀ ਕਿਹਾ , '' ਯਾਰ ਅੱਜ ਨਹੀਂ। ਅੱਜ ਥੋਡੀ ਭਾਬੀ ਨਾਲ ਥੋੜਾ ਜਿਹਾ ਬਾਜ਼ਾਰ ਨੂੰ ਜਾਣਾ।'' ਮੈਂ ਹੱਸਦੇ ਹੋਏ ਨੇਂ ਕਿਹਾ ਮਾਸਟਰ ਸਾਹਿਬ ਕੀ ਹੋ ਗਿਆ। ਤੁਸੀ ਤਾਂ ਕਹਿੰਦੇ ਸੀ ਮੈਂ ਵਿਆਹ ਤੋਂ ਬਾਅਦ ਕਦੀ ਨਹੀਂ ਬਦਲਣਾ। ਮਾਸਟਰ ਦੀਪਾ ਬਿਨਾਂ ਕੁਝ ਬੋਲਿਆਂ ਚੁੱਪ-ਚਾਪ ਅੰਦਰ ਵੱਲ ਨੂੰ ਤੁਰ ਪਿਆ।

ਜੀਰਾ, ਫਿਰੋਜਪੁਰ
8968111466

09 Aug 2016

Reply