Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥
ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀ ਸਿੱਖਾਂ ਨੇ ਕੀਤੇ। 'ਰਣ ਤੱਤੇ ਜੂਝਕੇ' ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਸਾਿਹਬ ਦੀ ਧਰਤੀ ਬੜੀ ਭਾਗਾਂ ਭਰੀ ਹੈ।ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ।
 
ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ ਖੁਦ ਕੇ ਲਿਯੇ।
ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇ।
ਯਹੀਂ ਸੇ ਬਨ ਕੇ ਸਿਤਾਰੇ ਗਏ ਸਮਾੱ ਕੇ ਲਿਯੇ।
03 Oct 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ ਖੁਦ ਬੜ੍ਹ ਕੇ ਗਲਾ ਤੇਗ ਪਿ ਧਰਨਾ ਤੋ ਹੈ ਆਤਾ
ਚਮਕੌਰ ਸਾਿਹਬ, ਜਿੱਥੇ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦਾ ਪ੍ਰਤੀਕ ਹੈ ਉਥੇ ਸਿੱਖ ਨੌਜਵਾਨ ਜੋ ਆਪਣੇ ਮਾਣ ਮੱਤੇ ਇਤਿਹਾਸ ਨੂੰ ਭੁੱਲ ਰਹੇ ਹਨ ਉਨ੍ਹਾਂ ਲਈ ਪ੍ਰੇਰਨਾ ਸ੍ਰੋਤ ਵੀ ਹੈ ਕਿ ਕਿਵੇਂ ਸਿੱਖ ਧਰਮ ਦੀਆਨ ਅਤੇ ਸ਼ਾਨ ਲਈ ਉਹ ਆਪਾ ਵਾਰ ਗਏ। ਇਹ ਸਾਕਾ ਨੌਜਵਾਨਾਂ ਨੂੰ ਆਪਣੇ ਮਨਾਂ ਅੰਦਰ ਝਾਤੀ ਮਾਰਨ ਦੀ ਯਾਦ ਦਿਵਾਉਂਦਾ ਹੈ ਕਿ ਆਪਣੇ ਹਮ ਉਮਰ ਵੱਡੇ ਵੀਰਾਂ (ਸਾਹਿਬਜ਼ਾਦਿਆਂ) ਦੀ ਕੁਰਬਾਨੀ ਨੂੰ ਤੱਕੋ। ਆਪਣੇ ਵਿਰਸੇ ਦੀ ਪਛਾਣ ਕਰਨਾ ਹੀ ਸਾਡਾ ਚਮਕੌਰ ਸਾਿਹਬ ਦੇ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ।
03 Oct 2009

jaspreet kaur
jaspreet
Posts: 6
Gender: Female
Joined: 14/Sep/2012
Location: ludhiana
View All Topics by jaspreet
View All Posts by jaspreet
 

.ਸਤ ਸ਼੍ਰੀ ਅਕਾਲ ਜੀ....

 

ਬਿਲਕੁਲ ਸਹੀ ਕੇਹਾ ਜੀ ਤੁਸੀਂ.....ਆਪਣੇ ਸਿਖ ਇਤੇਹਾਸ ਬਾਰੇ ਜਾਣਨਾ
ਬਹੁਤ ਜਰੂਰੀ ਹੈ.....ਇਤਹਾਸ ਬਾਰੇ ਜਾਣ ਕੇ ਤੇ ਗੁਰੂਆਂ ਦੇ ਦੱਸੇ ਰਸਤੇ ਤੇ ਚਲ ਕੇ ਪੁਰਾਨ ਗੁਰੁਸਿਖ ਬਣੀਏ......ਇਹ ਹੀ
ਸ਼ਹੀਦਾਂ ਲਈ ਸਚੀ ਸ਼ਰਧਾਂਜਲੀ ਹੋਵੇਗੀ.......ਅਮ੍ਰਿਤ ਦੀ ਪਾਹੁਲ ਲੈ ਕ ਗੁਰੂ ਵਾਲੇ ਬਣੀਏ...

18 Sep 2012

Reply