Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਜੇ ਵੀ ਧਰਤੀ ਤੇ ਰੱਬ ਜਿਉਂਦਾ ਹੈ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਅੱਜੇ ਵੀ ਧਰਤੀ ਤੇ ਰੱਬ ਜਿਉਂਦਾ ਹੈ

ਮੈਨੂੰ ਅੱਜੇ ਤੱਕ ਉਹ ਦਿਨ ਯਾਦ ਨੇ ਜਦ ਮੇਰੀ ਮਾਂ ਨੂੰ ਪੈਰੇਲਸਿਸ ਦਾ ਅਟੈਕ ਆਇਆ ਸੀ।ਸ਼ਾਇਦ ੭ ਫਰਵਰੀ ੧੮੮੭ ਦੀ ਸਵੇਰ ਦਾ ਵਕਤ ਸੀ।ਮੇਰੀ ਮਾਂ ਤੇ ਮੇਰੀ ਘਰਵਾਲੀ ਰਸੋਈ ਵਿੱਚ ਖਾਣਾ ਤਿਆਰ ਕਰ ਰਹੀਆਂ ਸਨ ਅਤੇ ਮੈ ਆਪਣੀ ਡਿਉਟੀ ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਜੀ ਭੱਜਿਉ ਭਾਬੀ ਨੂੰ ਕੀ ਹੋ ਗਿਆ ਜੇ...ਮੇਰੀ ਘਰਵਾਲੀ ਨੇ ਮੈਨੂੰ ਅਵਾਜ਼ ਮਾਰੀ।ਅਸੀਂ ਆਪਣੀ ਮਾਤਾ ਜੀ ਨੂੰ ਭਾਬੀ ਕਹਿ ਕੇ ਬਲਾਉਂਦੇ ਸਾਂ। ਮੈਂ ਨਾਲਦੇ ਕਮਰੇ ਵਿੱਚ ਉਸ ਸਮੇਂ ਪੱਗ ਬੰਨ ਰਿਹਾ ਸੀ।ਮੈਂ ਬੇਧਿਆਨੇ ਜਵਾਬ ਦਿਤਾ..ਮੈਂ ਪੱਗ ਬੰਨ ਕੇ ਆਇਆ....ਤੁਸੀਂ ਸੁਣਿਆ ਨਹੀਂ ਮੈਂ ਕਿਹਾ ਭਾਬੀ ਨੂੰ ਕੁਝ ਹੋ ਗਿਆ ਜੇ...ਘਰਵਾਲੀ ਨੇ ਆਪਣੇ ਤੇਜ ਲਹਿਜੇ ਵਿੱਚ ਜਵਾਬ ਦਿਤਾ।ਮੈਂ ਪੱਗ ਛੱਡਕੇ ਰਸੋਈ ਵੱਲ ਭੱਜਿਆ, ਭਾਬੀ ਆਟਾ ਗੁੰਨਦੀ ਦੇ ਹੱਥ ਆਟੇ ਦੀ ਪਰਾਤ ਵਿੱਚ ਸਨ ਤੇ ਉਹ ਰਸੋਈ ਦੀ ਕੰਧ ਨਾਲ ਢੋਅ ਲਾਈ ਪਈ ਸੀ। ਮੈਂ ਤੇ ਮੇਰੀ ਘਰਵਾਲੀ ਨੇ ਭਾਬੀ ਨੂੰ ਅਵਾਜ਼ਾਂ ਮਾਰੀਆਂ ਉਸਨੂੰ ਹਲਾ ਕੇ ਪਛਿਆ ਭਾਬੀ ਕੀ ਗੱਲ ਆ...ਪਰ ਉਹ ਕੁਝ ਬੋਲ ਨਾ ਸਕੀ ਅਤੇ ਉਸਦੀ ਖੱਬੀ ਬਾਂਹ ਹਿਲ ਨਹੀਂ ਰਹੀ ਸੀ। ਅਸਾਂ ਰੌਲਾ ਪਾਇਆ ਅਤੇ ਮਾਤਾ ਨੁੰ ਚੁੱਕ ਕੇਕਮਰੇ ਵਿੱਚ ਬੈਡ ਤੇ ਪਾਇਆ।...ਕੀ ਕਰਦੇ ਓ...ਡਾਕਟਰ ਨੂੰ ਟੈਲੀਫੂਨ ਕਰੋ.....ਮੈਂ ਅੱਜੇ ਟੈਲੀਫੂਨ ਕਰਨ ਹੀ ਲਗਾ ਸੀ....ਮੇਰੀ ਘਰਵਾਲੀ ਨੇ ਟੈਲੀਫੂਨ ਖੋਹ ਕੇ ਨੰਬਰ ਮਿਲਾਉਣਾ ਸ਼ੁਰੂ ਕਰਦਿਆਂ ਕਿਹਾ.... ਜਲਦੀ ਨਹੀਂ ਕਰਦੇ ਤੁਹਾਡੀ ਜਿਲਮਿਲ ਸਾਰੀ ਉਮਰ ਨਹੀਂ ਜਾਣੀ.... ਭੈਣ ਜੀ ਸਤਿ ਸ੍ਰੀ ਅਕਾਲ.... ਭੈਣ ਜੀ ਸਾਡੀ ਭਾਬੀ ਨੂੰ ਅਟੈਕ ਹੋ ਗਿਆ ਹੈ ਮੇਹਰਬਾਨੀ ਕਰਕੇ ਭਾਅ ਜੀ ਡਾਕਟਰ ਸਾਹਿਬ ਨੂੰ ਭੇਜਿਉ...ਮੇਰੀ ਘਰਵਾਲੀ ਨੇ ਆਪਣੀ ਕੁਲੀਗ ਨੂੰ ਬੜੈ ਮਾਣ ਨਾਲ ਕਿਹਾ....ਟੈਲੀਫੂਨ ਅੱਜੇ ਚਾਲੂ ਹੀ ਸੀ ਕਿ ਡਾਕਟਰ ਸਾਹਿਬ ਦੀ ਅਵਾਜ਼ ਸੁਣਾਈ ਦਿਤੀ.... ਕੋਈ ਵੀ ਹੋਵੇ ਮੈਂ ਕਿਸੇ ਦੇ ਘਰ ਨਹੀਂ ਜਾਣਾ ..ਜੇ ਕਿਸੇ ਨੂੰ ਜਰੂਰਤ ਹੈ ਤਾਂ ਹਸਪਤਾਲ ਆ ਜਾਣ....ਗੱਲ ਤਾਂ ਸੁਣ ਲਉ ...ਭੈਣ ਜੀ ਬੋਲ ਰਹੀ ਸੀ ਕਿ ਟੈਲੀਫੂਨ ਬੰਦ ਹੋ ਗਿਆ। ਮੈਂ ਆਪਣੇ ਅਸਰ ਵਾਲੇ ਡਾਕਟਰਾਂ ਨੂੰ ਟੈਲੀਫੂਨ ਕੀਤੇ। ਸਾਰਿਆਂ ਗੱਲ ਪੂਰੀ ਸੁਣਨ ਤੋਂ ਪਹਿਲਾਂ ਟੈਲੀਫੂਨ ਕੱਟ ਦਿਤੇ। ਅਸੀਂ ਬਹੁਤ ਪ੍ਰੇਸ਼ਾਨ ਹੋ ਗਏ....ਆਖਰਕਾਰ ਮੈਨੂੰ ਡਾਕਟਰ ਅਮਰ ਸਿੰਘ ਦੀ ਯਾਦ ਆਈ..... ਮੈਂ ਟੈਲੀਫੂਨ ਅੱਜੇ ਕੀਤਾ ਹੀ ਸੀ...ਡਾਕਟਰ ਸਾਹਿਬ ਬੋਲੇ..ਵਕੀਲ ਸਾਹਿਬ ਕੋਈ ਮੁੰਡਾ ਭੇਜੋ ਮੇਰੇ ਕੋਲ ਡਰਾਇਵਰ ਨਹੀਂ ਹੈ.. ਮੈਂ ਤਿਆਰ ਹਾਂ.. ਮੈਂ  ਤੁਰੰਤ ਸਕੂਟਰ ਭੇਜਿਆ..ਜੋ.ਡਾਕਟਰ ਸਾਹਿਬ ਨੂੰ ਤੁਰੰਤ ਲੈ ਆਇਆ... ਡਾਕਟਰ ਸਾਹਿਬ ਕੀ ਗੱਲ ਹੈ.... ਡਾਕਟਰ ਦੀ ਹਾਲਤ ਵੇਖਕੇ ਮੈਂ ਪੁੱਛਿਆ...ਕੋਈ ਗੱਲ ਨਹੀਂ ਮੈਨੂੰ ਮਰੀਜ਼ ਕੋਲ ਲੈ ਚਲੋ...ਅਸੀਂ ਬਾਂਹਾਂ ਤੋਂ ਫੜ ਕੇ ਭਾਬੀ ਦੇ ਪਾਸ ਖੜਿਆ..... ਡਾਕਟਰ ਸਾਹਿਬ ਨੇ ਟੀਕੇ ਲਾਏ ਦਵਾਈ ਦਿਤੀ....ਮੈਂ ਪੁੱਛਿਆ ਡਾਕਟਰ ਸਾਹਿਬ ਸੇਵਾ...ਤੁਸੀਂ ਮਾਤਾ ਜੀ ਨੂੰ ਤੁਰੰਤ ਅੰਮਿ੍ਰਸਰ ਲੈ ਜਾਉ......ਮੈਂ ਕੱਲ ਆਪਣਾ ਹਾਰਟ ਦੇ ਉਪ੍ਰੇਸ਼ਨ ਲਈ ਚੰਡੀਗੜ੍ਹ ਜਾਣਾ ਹੈ....ਮੇਰੀਆਂ ਅੱਖਾਂ ਭਰ ਆਈਆਂ... ਘਬਰਾਉਣ ਦੀ ਲੋੜ ਨਹੀਂ.. ਮਾਤਾ ਠੀਕ ਹੋ ਜਾਵੇਗੀ... ਡਾਕਟਰ ਸਾਹਿਬ ਨੇ ਤਸੱਲੀ ਦਿਤੀ..... ਡਾਕਟਰ ਸਾਹਿਬ ਐਸੀ ਕੋਈ ਗੱਲ ਨਹੀਂ ਮੈਂ ਤਾਂ ਹੈਰਾਨ ਹਾਂ ਅੱਜੇ ਵੀ ਧਰਤੀ ਤੇ ਰੱਬ ਜਿਉਂਦਾ ਹੈ......ਬੰਦਾ ਬੰਦੇ ਦਾ ਦਾਰੂ ਹੈ..ਡਾਕਟਰ ਸਾਹਿਬ ਨੇ ਮੈਨੂੰ ਗਲੇ ਵਿੱਚ ਲੈ ਕੇ ਕਿਹਾ... ਤੇ ਸਕੂਟਰ ਤੇ ਬੈਠ ਕੇ ਉਹ ਘਰ ਨੂੰ ਚੱਲੇ ਗਏ.. ਤੇ ਛੱਡ ਗਏ ਇੱਕ ਅਮਿੱਟ ਛਾਪ...

18 May 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ

18 May 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nichorh te ehi aa jee k


"SIRF BANDA EE BANDE DA DAARU HUNDA AE"


haan insaaniyat na mari hovey ohdi....

21 May 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks sir  ji

01 Jun 2013

Reply