Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
ਅੱਜ ਦਾ ਪਿਆਰ

ਸ਼ੁਰੂ ਸ਼ੁਰੂ ਵਿਚ ਡਰ ਬੜਾ ਲੱਗਦਾ,
ਕਿਤੇ ਲੋਕਾੰ ਨੂੰ ਨਾ ਪਤਾ ਲੱਗ ਜਾਵੇ,
ਨਵਾੰ ਨਵਾੰ ਪਿਆਰ ਬਸ ਇੱਥੇ ਹੀ ਮਰਦਾ,
ਇਹੀ ਡਰ ਹੈ ਜੋ ਪਿਆਰ ਨੂੰ ਠੱਗ ਜਾਵੇ,

ਉਮਰ ਵੀ ਕੁਝ ਅਜਿਹੀ ਹੁੱਦੀ,
ਕਿ ਪਿੱਛੇ ਨਹੀ ਹੱਟ ਪਾਉੰਦੇ ਨੇ,
ਵੱਧ ਕੇ ਅੱਗੇ ਉਸ ਰਾਹ 'ਤੇ,
ਕੁਝ ਪਲ ਖ਼ੁਦ ਨੂੰ ਹੀ ਤਡਪਾਉੰਦੇ ਨੇ,

ਤਾਹਨੇ ਫਿਰ ਲੋਕਾੰ ਵੱਲੋੰ ਮਿਲਦੇ,
"ਆਖ਼ਿਰ ਕਿਓੰ ਖੋਲੇ ਤੂੰ ਬੂਹੇ ਦਿਲ ਦੇ,
ਉਮਰ ਤੇਰੀ ਅਜੇ ਹੈ ਨਹੀੰ ਕਾਕਾ,
ਜੋ ਚਾਹ ਤੂੰ ਖੋਲੇ ਉਹ ਸਾਰੇ ਸਿਲਦੇ",

ਕਈ ਤਾਹਨੇ ਹੀ ਸੁਣ ਹਾਰ ਜਾੰਦੇ,
ਦਿਲ ਦੇ ਚਾਹਵਾੰ ਨੂੰ ਹੀ ਮਾਰ ਜਾੰਦੇ,
ਆਪ ਤਾੰ ਮੁੜ੍ਹ ਤੁਰ ਪੈੰਦੇ ਨੇ,
ਪਰ ਪਿਆਰ ਨੂੰ ਕਰ ਬੇਕਾਰ ਜਾੰਦੇ,

ਪਿਆਰ ਤਾੰ ਸੱਚਾ ਕੁਝ ਨੂੰ ਹੁੰਦਾ,
ਜੋ ਪਰਵਾਹ ਨਹੀੰ ਕਦੇ ਕਰਦੇ ਨੇ,
ਪਿਆਰ ਵੀ ਨੇ ਉਹ ਖੁਲਕੇ ਕਰਦੇ,
ਨਾ ਡਰ ਡਰ ਹੌੰਕੇ ਭਰਦੇ ਨੇ,

ਤਾਹਨੇ ਤਾੰ ਇੱਕ ਦਿਨ ਮੁੱਕ ਜਾੰਦੇ ਨੇ,
ਪਰ ਪਿਆਰ ਨਾ ਕਦੇ ਮੁੱਕਦਾ ਹੈ,
ਹਿੱਕ ਤਾਣ ਕੇ ਅੱਗੇ ਤੁਰਦਾ ਪਿਆਰ,
ਨਾ ਕਿਸੇ ਦੇ ਪਿੱਛੇ ਇਹ ਲੁੱਕਦਾ ਹੈ,

ਹੀਰ ਰਾੰਝੇ ਦਾ ਸਮਾੰ ਹੋਰ ਸੀ,
ਉਸ ਪਿਆਰ 'ਚ ਬੜਾ ਜ਼ੋਰ ਸੀ,
ਰੱਬ ਸੀ ਮੰਨਦੇ ਇਕ ਦੂਜੇ ਨੂੰ,
ਨਾ ਪਿਆਰ ਉਹਨਾੰ ਦਾ ਕਮਜ਼ੋਰ ਸੀ,

ਅੱਜ ਦਾ ਪਿਆਰ ਬਸ ਪੈਸਾ ਹੈ,
ਜੋ ਦਿਸਦਾ ਸਭ ਨੂੰ ਇੱਕ ਜੈਸਾ ਹੈ,
ਹੋਰ ਨਾ ਕੁਝ ਦਿਸਦਾ ਕਿਸੇ ਨੂੰ,
ਬਸ ਦਿਸਦਾ ਹਰ ਥਾੰ ਪੈਸਾ ਹੈ,

ਹੁਣ ਘੁੱਮੀੰ ਪਈ ਏ ਦੁਨੀਆ ਸਾਰੀ,
ਜੋ ਰੱਬ ਨੇ ਸੀ ਆਪ ਸੰਵਾਰੀ,
ਹੁਣ ਰਹਿ ਕੀ ਗਿਆ ਏ ਦੁਨੀਆ 'ਚ,
ਮੋਹ ਛੱਡ ਮਾਯਾ ਦੀ ਖੇਡ ਏ ਸਾਰੀ,

-ਨਿਤਿਨ

04 Oct 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਿਤਿਨ ਜੀ, 
ਇਕ ਸੋਹਣਾ, ਨੈਚੁਰਲ ਅਤੇ ਇਮਾਨਦਾਰ ਜਤਨ  ਹੈ ਇਹ ਆਪਦੀ ਸੁੰਦਰ ਕਿਰਤ |
ਇਕ ਗੱਲ (ਨਾ ਕਿ ਨੁਕਤਾਚੀਨੀ) : 
ਲਿਖਣ ਤੋਂ ਬਾਅਦ ਅਤੇ ਪੋਸਟ ਕਰਨ ਤੋਂ ਪਹਿਲਾਂ ਇਕ ਵੇਰਾਂ ਧਿਆਨ ਨਾਲ ਪੜ੍ਹ ਲੈਣ ਨਾਲ ਥੋੜ੍ਹੀ ਜਿਹੀ ਦੇਰ ਤਾਂ ਜ਼ਰੂਰ ਹੋ ਸਕਦੀ ਹੈ ਪਰ ਨਿੱਕੀਆਂ ਮੋਟੀਆਂ ਸਪੈਲਿੰਗ ਦੀਆਂ ਗਲਤੀਆਂ ਨਹੀਂ ਹੁੰਦੀਆਂ, ਜਿਵੇਂ ਉਧਾਰਨ ਦੇ ਤੌਰ ਤੇ: 'ਤਾਣ' ਦੀ ਥਾਂ 'ਤਾਨ' ਲਿਖਿਆ ਗਿਆ ਹੈ | ਅਸਲ ਵਿਚ ਇਹ ਕਈ ਵਾਰੀ ਕੰਪਿਊਟਰ ਦੀ ਸਿਆਣਪ ਕਰਕੇ ਵੀ ਹੋ ਜਾਂਦਾ ਹੈ |     
ਤਾਣ : ਹਿੱਕ ਤਾਣ ਕੇ ਖੜ੍ਹਾ ਹੋ ਗਿਆ ਜਵਾਨ |
ਤਾਨ : ਤਬਲੇ ਜਾਂ ਵੰਝਲੀ ਦੀ ਤਾਨ ਬਾਰੇ ਤੁਸੀਂ ਕੀ ਜਾਣਦੇ ਓ ?
ਸੋਹਣਾ ਸੋਹਣਾ ਲਿਖਦੇ ਰਹੋ ਤੇ ਮਾਨ ਬੋਲੀ ਦੀ ਸੇਵਾ ਕਰਦੇ ਰਹੋ |

ਨਿਤਿਨ ਜੀ, 

ਇਕ ਸੋਹਣਾ, ਨੈਚੁਰਲ ਅਤੇ ਇਮਾਨਦਾਰ ਜਤਨ  ਹੈ ਇਹ ਆਪਦੀ ਸੁੰਦਰ ਕਿਰਤ |


ਇਕ ਗੱਲ (ਨਾ ਕਿ ਨੁਕਤਾਚੀਨੀ) : 


ਲਿਖਣ ਤੋਂ ਬਾਅਦ ਅਤੇ ਪੋਸਟ ਕਰਨ ਤੋਂ ਪਹਿਲਾਂ ਇਕ ਵੇਰਾਂ ਧਿਆਨ ਨਾਲ ਪੜ੍ਹ ਲੈਣ ਨਾਲ ਥੋੜ੍ਹੀ ਜਿਹੀ ਦੇਰ ਤਾਂ ਜ਼ਰੂਰ ਹੋ ਸਕਦੀ ਹੈ ਪਰ ਨਿੱਕੀਆਂ ਮੋਟੀਆਂ ਸਪੈਲਿੰਗ ਦੀਆਂ ਗਲਤੀਆਂ ਨਹੀਂ ਹੁੰਦੀਆਂ, ਜਿਵੇਂ ਉਧਾਰਨ ਦੇ ਤੌਰ ਤੇ: 'ਤਾਣ' ਦੀ ਥਾਂ 'ਤਾਨ' ਲਿਖਿਆ ਗਿਆ ਹੈ | ਅਸਲ ਵਿਚ ਇਹ ਕਈ ਵਾਰੀ ਕੰਪਿਊਟਰ ਦੀ ਸਿਆਣਪ ਕਰਕੇ ਵੀ ਹੋ ਜਾਂਦਾ ਹੈ |     


ਤਾਣ : ਹਿੱਕ ਤਾਣ ਕੇ ਖੜ੍ਹਾ ਹੋ ਗਿਆ ਜਵਾਨ |

ਤਾਨ : ਤਬਲੇ ਜਾਂ ਵੰਝਲੀ ਦੀ ਤਾਨ ਬਾਰੇ ਤੁਸੀਂ ਕੀ ਜਾਣਦੇ ਓ ?


ਸੋਹਣਾ ਸੋਹਣਾ ਲਿਖਦੇ ਰਹੋ ਤੇ ਮਾ ਬੋਲੀ ਦੀ ਸੇਵਾ ਕਰਦੇ ਰਹੋ |

 

05 Oct 2017

Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
Bhut bhut dhanvaad jagjit ji....
Ikk bnda apni galtiyaan to hi sikhda hai.....te mainu khushi hai ki tusi meri galtiyaan dass ke mainu hor chnga bnaun di koshish kr rhe ho..
Bhut bhut dhanvaad
06 Oct 2017

Reply