Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਜ-ਨਾਮਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਅੱਜ-ਨਾਮਾ

 

ਕੇਸ ਮ੍ਰਿਤਕਾਂ ਦੇ ਵਾਰਸਾਂ ਛਡਿਆ ਨਹੀਂ ,
ਆਖਿਰ ਸੁਣੀ ਗਈ ਚੀਕ ਪੁਕਾਰ ਬੇਲੀ|
ਜਿਹੜੇ ਕਾਗਜ਼ ਨਾ ਅਜੇ ਤੱਕ ਲਭਦੇ ਸੀ,
ਆ ਗਾਏ ਹੁਣ ਉਹ ਸਾਥ ਵਿਚਕਾਰ ਬੇਲੀ|

 

 

                                        ੧

 

ਕਦੇ ਤਾਇਆ ਤੇ ਕਦੇ ਭਤੀਜ ਬੋਲੇ,

ਕਦੀ ਬਾਦਲ ਦੇ ਬੋਲਦੇ ਯਾਰ ਬੇਲੀ|

ਕਈ ਯਾਰਾਂ ਨੂੰ ਮੌਕਾ ਮਸਾਂ ਲੱਭਾ ,

ਪਤਾ ਵੇਖ ਕੇ ਬਾਦਲ ਪਰਿਵਾਰ ਬੇਲੀ|

 

                  ਕਈ ਅੰਦਰੋਂ ਲਾਈ ਹਨ ਘਾਤ ਬੈਠੇ,

                  ਉਤੋਂ ਸਾਂਝ ਦਾ ਕਰਨ ਵਿਹਾਰ ਬੇਲੀ|

                  ਅਜੇ ਤੀਕ ਨਾ ਬੁੱਕਲ ਦੇ ਸੱਪ ਬੋਲੇ ,

                  ਬੈਠੇ ਹਨ ਗੁਛੀਆਂ ਮਾਰ ਬੇਲੀ|

 

ਸਾਊਪੁਣੇ ਵਿਚ ਕਰੀ ਹੁਣ ਹੱਦ ਜਾਵੇ,

ਵੱਡੇ ਬਾਦਲ ਦਾ ਲਾਡਲਾ ਲਾਲ ਬੇਲੀ|

ਦੇਂਦਾ ਨਹੀਂ ਸੀ ਹੁੰਦਾ ਜਵਾਬ ਪਹਿਲਾਂ ,

ਕਹੇ ਆਪ ਹੁਣ ਸਾਸਰੀ-ਕਾਲ ਬੇਲੀ|

 

 

 

 

                    ੨

 

ਕਦੇ ਦਿੱਲੀ ਵਿਚ ਹੁੰਦੀ ਸੀ ਟੌਹਰ ਜੀਹਦੀ,

ਫਸਿਆ ਫਿਰੇ ਉਹ ਸਜਣ ਕੁਮਾਰ ਬੇਲੀ|

ਸਿਖ ਦੰਗਿਆਂ ਵਿਚ ਮਰਵਾਏ ਓਹਨੇ,

ਬੇੜੀ ਡੁੱਬੂ ਹੁਣ ਪਾਪਾਂ ਦੇ ਭਾਰ ਬੇਲੀ|

 

                         ਕੇਸ ਮ੍ਰਿਤਕਾਂ ਦੇ ਵਾਰਸਾਂ ਛਡਿਆ ਨਹੀਂ ,

                         ਆਖਿਰ ਸੁਣੀ ਗਈ ਚੀਕ ਪੁਕਾਰ ਬੇਲੀ|

                         ਜਿਹੜੇ ਕਾਗਜ਼ ਨਾ ਅਜੇ ਤੱਕ ਲਭਦੇ ਸੀ,

                          ਆ ਗਏ ਹੁਣ ਉਹ ਸਾਥ ਵਿਚਕਾਰ ਬੇਲੀ|

 

ਜੀਹਦੀ ਸਜਣ ਦੇ ਨਾਲ ਹੈ ਹੋਣ ਲੱਗੀ ,

ਚੰਦੂ ਨਾਲ ਵੀ ਉਹ ਨਹੀਂ ਹੋਈ ਹੋਣੀ |

ਬੂਹੇ ਹੋਣੇ ਖੜਕੇ ਤਾਂ ਬਹੁਤ ਉਹਨੇ,

ਮਿਲੀ ਐਤਕੀ ਕਿਤੋਂ ਨਾ ਢੋਈ ਹੋਣੀ |

 

 

                       ੩

 

ਭਾਰਤੀ ਫੌਜ ਦੀ ਲੱਗੀ ਜਦ ਹੋਣ ਕਿਧਰੇ,

ਗਭਰੂ ਭੱਜਣ ਨੂੰ ਗਏ ਸਨ ਲਾਏ ਮੀਆਂ |

ਕੁਝ ਤਾਂ ਮੀਲ ਕੁ ਦੌੜ ਕੇ ਬਾਹਰ ਹੋਏ,

ਬਾਕੀ ਘਰਕਦੇ ਅੰਤ ਤੱਕ ਆਏ ਮੀਆਂ |

 

ਉਚੀ ਛਾਲ ਲਈ ਆਈ ਸੀ ਜਦੋਂ ਵਾਰੀ,

ਫੱਟਾ ਕਿਹੜਾ ਹੁਣ ਆਂ ਟਪਾਏ ਮੀਆਂ |

ਲੋੜ ਜੋਗੀਆਂ ਸੀਟਾਂ ਨਾ ਭਰ ਹੋਈਆਂ ,

ਨਿਕਲੇ ਫਾਡੀ ਪੰਜਾਬ ਦੇ ਜਾਏ ਮੀਆਂ |

 

ਭੁੱਲ ਗਈ ਜਵਾਨੀ ਹੁਣ ਕਸਰਤਾਂ ਨੂੰ,

ਵਿੱਸਰ ਗਏ ਕਬੱਡੀ ਦੇ ਘੋਲ ਮੀਆਂ |

ਜੜੀਂ ਬੈਠੀ ਗਰੀਬੀ ਜੇ ਕਿਸੇ ਦੇ ਤਾਂ,

ਦਿੱਤੇ ਹੋਰ ਕਈ ਨਸ਼ੇ ਨੇ ਰੋਲ ਮੀਆਂ |

 

ਤੀਸ ਮਾਰ ਖਾਂ(ਨਵਾਂ ਜਮਾਨਾ)

 

 

 

 

26 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth khoob 22g

26 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice one veer g

 

blkul thk tees mar khan

27 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਸਿਖ ਦੰਗਿਆਂ ਵਿਚ ਮਰਵਾਏ ਓਹਨੇ,

ਬੇੜੀ ਡੁੱਬੂ ਹੁਣ ਪਾਪਾਂ ਦੇ ਭਾਰ ਬੇਲੀ|

 

Bahut vadeya bai ji.. Paapi ke marne ko paap mahabali hai.........................

27 Oct 2010

Reply