ਕਦੀ ਇਸ਼ਕ ਦਾ ਝੱਖੜ ਝੁੱਲਿਆ ਸੀ,
ਪਿੱਛੇ ਛੱਡ ਗਿਆ ਬਰਬਾਦੀ,
ਦੁੱਨੀਆ ਤੋਂ ਅੱਖ ਬਚਾ ਕੇ ਚੋਰੀ ਚੋਰੀ,
ਜੋ ਕਸਮ ਦੋਵਾ ਨੇ ਇਕੱਠੀ ਖਾਦੀ,
ਤੈਨੂੰ ਭੁੱਲ ਗਈ, ਮੈਨੂੰ ਯਾਦ ਰਹੀ,
ਇਸ ਗੱਲ ਦਾ ਹਰਜਾਨਾ ਭਰਦੇ ਹਾਂ,
ਹੁੱਣ ਆਪਣੇ ਆਪ ਨਾਲ ਇਕੱਲਿਆ,
ਬਹਿ ਬਹਿ ਕੇ ਗੱਲਾਂ ਕਰਦੇ ਹਾਂ।
ਇਸ਼ਕ ਵਿੱਚ ਕਿਸੇ ਕੁੰਝ ਖੱਟਿਆ ਨੀ,
ਇਹ ਗੱਲ ਹਰ ਕੋਈ ਕਰਦਾ ਸੀ,
ਹੋਰਾ ਨੂੰ ਪਾਗਲ ਕਹਿੰਦਾ ਪਰ ਖੁੱਦ,
ਅਪਣੀਆ ਅੱਖਾਂ ਤੇ ਪਰਦਾ ਸੀ,
ਕੀਤੀ ਸੋਚ ਸਮਝ ਕੇ ਗਲਤੀ ਦਾ,
ਬੈਠੇ ਹਰਜਾਨਾ ਭਰਦੇ ਹਾਂ,
ਹੁੱਣ ਆਪਣੇ ਆਪ ਨਾਲ ਇਕੱਲਿਆ,
ਬਹਿ ਬਹਿ ਕੇ ਗੱਲਾਂ ਕਰਦੇ ਹਾਂ।
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
❥kang❥
|