ਅੱਜ ਕਰ ਤੂ ਅਮਨ ਅਮਾਨ ਦੀ ਗਲ, ਨਾ ਕਰ ਕੋਈ ਸ਼ੈਤਾਨ ਦੀ ਗਲ....
ਇਹ ਧਰਮ ਸਿਆਸਤ ਸੋੜੀ ਏ,
ਜਿਸ ਨੇ ਵੀ ਇਹ ਗਲ ਜੋੜੀ ਏ.....
ਹੈ ਓਹ ਕੋਈ ਦਿਲ ਦਾ ਕੋੜੀ ਏ,
ਕਰ ਤੂ ਕੋਈ ਪਿਆਰ ਫਸਾਲ ਦੀ ਗਲ.....

ਇਹ ਧਰਤ ਪਹਿਲਾ ਵੀ ਲਾਲ ਹੋਈ ਸੀ,
ਸਭ ਕੀਤਾ ਆਪਣੇ ਹਮ੍ਜੋਈ ਸੀ.....
ਭਾਈ ਨੇ ਹੇ ਭਾਈ ਮਾਰੇ ਸੀ,
ਅੱਜ ਫਿਰ ਨਾ ਕਰ ਆਜ਼ਾਦ 47 ਦੀ ਗਲ.....

ਸੋੜੀ ਸੋਚ ਹੈ ਸਿਆਸਤਦਾਨਾ ਦੀ, ਨਾਮ ਵਰਤਦੇ ਧਰਮ-ਇਮਾਨਾ ਦੇ.....
ਰਾਮ ਵੀ ਚੰਗਾ ਰਹੀਮ ਵੀ ਮਾੜਾ ਨਹੀ, ਕਰ ਤੂ ਕੋਈ ਬਾਬੇ ਨਾਨਕ ਦੇ ਇਨਕ਼ਲਾਬ ਦੀ ਗਲ.....

ਸ੍ਰੀ ਗੁਰੂ ਗ੍ਰੰਥ ਸਾਹਿਬ ਤਾ ਸਭ ਦੇ ਸਾਂਝੇ ਨੇ,
ਹਿੰਦੂ ਮੁਸਲਿਮ ਭਗਤ ਵੀ ਸਭ ਦੇ ਸਾਂਝੇ ਨੇ.....
ਦਿੰਦੇ ਸੰਦੇਸ਼ ਪਿਆਰ ਏਕਤਾ ਤੇ ਸਾਂਝੀਵਾਲਤਾ ਦਾ ਨੇ,
"ਜੀਤ" ਬੰਦ ਕਰੋ ਇਹ ਵਖਵਾਦ ਦੀ ਗਲ.....

ਜੀਤ ਰਾਮਗੜੀਆ

18-10-2015