|
ਅੰਬਰੋਂ ਤਾਰੇ ਤੋੜਨ ਦੀ |
ਅੰਬਰੋਂ ਤਾਰੇ ਤੋੜਨ ਦੀ ,
ਅਸੀਂ ਕੋਸ਼ਿਸ਼ ਕਰਦੇ ਰਹੇ , ਓਹ ਗੈਰਾਂ ਲਈ ਸੀ ਜਿਉਂਦੇ , ਅਸੀਂ ਜਿੰਨਾ ਲਈ ਮਰਦੇ ਰਹੇ , ਸਾਡੀ ਝੱਲੀ ਅੱਖ ਵੀ ਬਸ , ਓਸੇ ਤੇ ਖੜਦੀ ਏ , ਖੁੱਦ ਕਦਰ ਕਰਾਕੇ ਸਾਡੀ ਜੋ , ਬੇਕਦਰੀ ਕਰਦੇ ਰਹੇ |
ਜਿੱਤ ਦੇ ਜਸ਼ਨ "ਚ ਸਾਨੂੰ ਸ਼ਾਮਿਲ , ਕਰਨਾਂ ਵੀ ਅੱਜ ਭੁੱਲਗੇ ਓਹ , ਜਿਸਦੀ ਖਾਤਿਰ ਜਿੰਦਗੀ ਦੀ , ਅਸੀਂ ਹਰ ਇੱਕ ਬਾਜੀ ਹਰਦੇ ਰਹੇ |
ਜਿੰਦਗੀ ਦੀ ਗੁਲਜਾਰ "ਚ ਸਦਾਂ ਨਾਂ , ਮੌਸਮ ਰਹਿੰਦਾ ਪਤਝੜ ਦਾ , ਪਰ ਸਾਡੇ ਪਿਆਰ ਬਰੂਟੇ ਦੇ , ਹਰ ਰੁੱਤ ਵਿੱਚ ਪੱਤੇ ਝੜਦੇ ਰਹੇ |
"ਮਿੰਦਰਾ" ਸਾਰੀ ਦੁਨੀਆਂ ਵਿੱਚ ਤੈਨੂੰ , ਜੀਹਦੇ ਵਰਗਾ ਨਾਂ ਮਿਲਿਆ , ਓਹਦੀ ਨਜਰ "ਚ ਤੇਰੇ ਵਰਗੇ , ਲੱਖਾਂ ਜਿਉਂਦੇ ਮਰਦੇ ਰਹੇ |
@@@ਗੁਰਮਿੰਦਰ ਸੈਣੀਆਂ @@@
|
|
21 Apr 2011
|