Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਮਿਤੋਜ ਦੀ ਕਲਮ ਤੋਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਅਮਿਤੋਜ ਦੀ ਕਲਮ ਤੋਂ

ਕੱਚ ਦੇ ਗਿਲਾਸ

 

ਅਸੀਂ ਕੋਈ ਕੱਚ ਦੇ ਗਿਲਾਸ ਤਾਂ ਨਹੀਂ

ਕਿ ਹੱਥੋਂ ਡਿੱਗੀਏ , ਤੇ ਕੜੱਚ ਦੇਣੀ ਟੁੱਟ ਜਾਈਏ ।

ਆਖਰ ਅਸੀਂ ਦੋਸਤ ਹਾਂ --- ਮੇਰੇ ਯਾਰ ।

ਪਹਿਲਾਂ ਆਪਾਂ ਇੱਕ ਦੂਜੇ ਦੀਆਂ ਨਜ਼ਰਾਂ 'ਚੋਂ ਗਿਰਾਂਗੇ

ਤੇ ਫੇਰ --

ਹੌਲੀ ਹੌਲੀ ਟੁੱਟ ਜਾਵਾਂਗੇ ।

 

ਮੈਨੂੰ ਪਤੈ - ਇਸ ਤਰ੍ਹਾਂ ਟੁੱਟਣ ਨਾਲ ਤਕਲੀਫ਼ ਤਾਂ ਹੋਊ

ਪਰ ਅਸੀਂ ਕੱਚ ਦੇ ਗਿਲਾਸ ਤਾਂ ਨਹੀਂ ਨਾ

ਕਿ ਹੱਥੋਂ ਡਿੱਗੀਏ ਤੇ

ਕੜੱਚ ਦੇਣੀ ਟੁੱਟ ਜਾਈਏ ।

 

ਤੂੰ ਵੀ ਜਾਣਦੈਂ ਤੇ, ਮੈਂ ਵੀ ਕਿ-

ਕਿੰਨਾ ਮੁਸ਼ਕਿਲ ਹੁੰਦਾ ਹੈ

ਬੰਦ ਦਰਵਾਜ਼ੇ ਵੱਲ ਘੜੀ ਮੁੜੀ ਪਰਤਣਾ ।

ਆਉਂਦੇ ਜਾਂਦੇ ਸਾਹਾਂ ਦੇ ਰਾਹ ਵਿੱਚ

ਦੀਵਾਰ ਖੜ੍ਹੀ ਕਰਨੀ ।

ਤੇ ਚੌਂਕ 'ਤੇ ਖੜ੍ਹੇ ਰਹਿਣਾ ,

ਕਿਸੇ ਇੱਕ ਦੀ ਇੰਤਜ਼ਾਰ ਵਿੱਚ ।

ਅਸੀਂ ਏਦਾਂ ਨਹੀਂ ਕਰਾਂਗੇ ।

 

ਅਸੀਂ ਏਦਾਂ ਕਰਾਂਗੇ ,

ਤੂੰ ਕਿਤੇ ਹੋਰ ਚਲਾ ਜਾਏਂਗਾ

ਤੇ ਮੈਂ ਕਿਤੇ ਹੋਰ

-ਕਦੇ ਕਦਾਈਂ ਮੈਂ ਤੈਨੂੰ ਇੱਕ ਖ਼ਤ ਲਿਖਾਂਗਾ

" ਇੱਥੇ ਸਭ ਸੁੱਖ ਸਾਂਦ ਹੈ ਅਤੇ ਆਪ ਜੀ ਦੀ ਰਾਜ਼ੀ ਖੁਸ਼ੀ

ਪਰਮਾਤਮਾ ਪਾਸੋਂ ਨੇਕ ਮੰਗਦਾ ਹਾਂ ।

 

ਪੱਤਰ ਦੇ ਉੱਤਰ 'ਚ ਮਾਮੂਲੀ ਦੇਰੀ ਲਈ ਤੂੰ ਮੁਆਫੀ ਮੰਗੇਂਗਾ

...ਮੈਂ ਤੈਨੂੰ ਸ਼ਾਦੀ ਦੀ ਸਾਲ ਗਿਰਾਹ 'ਤੇ

ਛੋਟਾ ਮੋਟਾ ਗਿਫਟ ਭੇਜਾਂਗਾ

ਤੇ ਤੂੰ ਪਿਤਾ ਜੀ ਦੇ ਅਚਾਨਕ ਗੁਜ਼ਰ ਜਾਣ 'ਤੇ

ਮੇਰੇ ਨਾਲ ਹਮਦਰਦੀ ਜਤਾਏਂਗਾ

-- ਮੈਂ ਤੈਨੂੰ 'ਈਦ ਮੁਬਾਰਕ' ਕਹਾਂਗਾ

ਤੂੰ ਮੈਨੂੰ 'ਦੀਵਾਲੀ ਦੀਆਂ ਸ਼ੁਭ ਕਾਮਨਾਵਾਂ' ਭੇਜੇਂਗਾ

-- ਇੰਝ ਹੌਲੀ ਹੌਲੀ ਇਕੱਤੀ ਦਿਸੰਬਰ ਉਹ ਠੰਢੀ ਸ਼ਾਮ ਆਏਗੀ

ਜਦੋਂ ਸਾਡੇ 'ਗ੍ਰੀਟਿੰਗ ਕਾਰਡ'

ਕਿਸੇ ਡਾਕਖਾਨੇ ਵਿੱਚ ਟਕਰਾ ਜਾਣਗੇ

ਤੇ ਟੁੱਟ ਜਾਣਗੇ;

ਮੈਂ ਜਾਣਦਾ ਹਾਂ ਤੇ ਤੂੰ ਵੀ

- ਇੰਝ ਟੁੱਟਣ ਨਾਲ ਥੋੜ੍ਹੀ ਤਕਲੀਫ਼ ਤਾਂ ਹੋਊ

ਪਰ ਅਸੀਂ ਕੋਈ ਕੱਚ ਦੇ ਗਿਲਾਸ ਤਾਂ ਨਹੀਂ

ਕਿ ਹੱਥੋਂ ਕਿਰੀਏ ਤੇ ਕੜੱਚ ਦੇਣੀ ਟੁੲਟ ਜਾਈਏ

ਆਖਰ ਅਸੀਂ ਦੋਸਤ ਹਾਂ -- ਮੇਰੇ ਯਾਰ

ਪਹਿਲਾਂ ਆਪਾਂ ਇੱਕ ਦੂਜੇ ਦੀਆਂ ਨਜ਼ਰਾਂ 'ਚੋਂ ਗਿਰਾਂਗੇ

ਤੇ ਫਿਰ ਹੌਲੀ ਹੌਲੀ ਟੁੱਟ ਜਾਵਾਂਗੇ ।

 

ਅਮਿਤੋਜ ਦੀ ਕਿਤਾਬ : ਖਾਲੀ ਤਰਕਸ਼ ਵਿੱਚੋਂ

19 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ ਜੀ !!!!!!!!!

19 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

bahut vadhia

19 Jun 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

amitoj is my fav. poet... " khaali tarkash " kmaal di book hai...

19 Jun 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

awesome creation ....pard  k mja aa gya..:) tfs      ...!

19 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sach khan tan main ehna di koi book ajeh tak nhi padhi a . par eh poem padh ke lagda a ki main ik change writer di likhat ton dur han...

 

tfs Mavi veer g...

19 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Menu yaad hai Mavi jee tusaan ikk waar sms 'ch eh liones bhejiyan san...par aaj poori rachna parh  ke taan rehnadi kasar ve prri ho gayi...shukriya share karan layi...JEO

20 Jun 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

 

Unjh taa Khali tarkash sara e parhan wala hai par ah nazm te mere ang sang raho, lok marr v ta jande ne , rongte khadhe kardi hai te budha bold te lahor nu chithi ateet vich bande nu ena khubho dendian han k pucho na. Udi har nazm ik puri kitab jinna asar rakhdi hai.

22 Jun 2012

waktdeep singh
waktdeep
Posts: 16
Gender: Male
Joined: 18/Jun/2012
Location: kapurthala
View All Topics by waktdeep
View All Posts by waktdeep
 

laajwaab kavita.........

22 Jun 2012

jagdeep singh
jagdeep
Posts: 30
Gender: Male
Joined: 21/Nov/2011
Location: sydney
View All Topics by jagdeep
View All Posts by jagdeep
 

ਜਵਾਨੀ ਲੁਟ ਗਈ ਤੇਰੀ ਗਲੀ ਤੇਰੇ ਨਗਰ ਅੰਦਰ
ਬੁਡਾਪੇ ਤੀਕ ਲੈ ਅਯਾ ਹੈ ਦਫਤਰ ਦਾ ਸਫਰ ਮੈਨੂੰ......

22 Jun 2012

Showing page 1 of 3 << Prev     1  2  3  Next >>   Last >> 
Reply