Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੰਮ੍ਰਿਤਾ ਪ੍ਰੀਤਮ ਦੀ ਯਾਦਗਾਰ ਲਈ ਦੋ ਗਜ਼ ਜ਼ਮੀਨ ਵੀ ਨਾ ਮਿਲੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਅੰਮ੍ਰਿਤਾ ਪ੍ਰੀਤਮ ਦੀ ਯਾਦਗਾਰ ਲਈ ਦੋ ਗਜ਼ ਜ਼ਮੀਨ ਵੀ ਨਾ ਮਿਲੀ

ਸ.ਪ. ਸਿੰਘ*

from punjabi tribune

 

 

ਆਧੁਨਿਕ ਸਾਹਿਤ ਵਿਚ ਅੰਮ੍ਰਿਤਾ ਪ੍ਰੀਤਮ ਦਾ ਮਹੱਤਵਪੂਰਨ ਸਥਾਨ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜਿਥੇ ਪੰਜਾਬੀ ਵਿਚ ਪਿਆਰ ਤੇ ਮੁਹੱਬਤ ਦੀਆਂ ਗੱਲਾਂ ਕਰਨ ਦੀ ਖੁੱਲ੍ਹ ਲਈ ਅਤੇ ਇਕ ਮਾਹੌਲ ਤਿਆਰ ਕੀਤਾ, ਉਥੇ ਅੰਮ੍ਰਿਤਾ ਪ੍ਰੀਤਮ ਨੇ ਮਾਨਵੀ ਰਿਸ਼ਤਿਆਂ ਤੇ ਸਮਾਜਕ ਸੰਦਰਭ ਨੂੰ ਔਰਤ ਦੇ ਦ੍ਰਿਸ਼ਟੀਕੋਣ  ਤੋਂ ਬੇਬਾਕੀ ਨਾਲ ਆਪਣੀਆਂ ਕਿਰਤਾਂ ਵਿਚ ਚਿਤਰਿਆ। ਅੰਮ੍ਰਿਤਾ ਪ੍ਰੀਤਮ ਦਾ ਯੋਗਦਾਨ ਕਵਿਤਾ, ਕਹਾਣੀ, ਨਾਵਲ,ਜੀਵਨੀ,ਜੀਵਨ-ਜਾਚ, ਪੱਤਰਕਾਰੀ ਆਦਿ ਸਭ ਖੇਤਰਾਂ ਵਿਚ ਹੀ ਰਿਹਾ ਹੈ ਅਤੇ ਪੰਜਾਬੀ ਸਾਹਿਤਕਾਰਾਂ ਵਿਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਇਨਾਮ-ਸਨਮਾਨ ਪ੍ਰਾਪਤ ਕਰਨ ਵਾਲੀ ਪੰਜਾਬੀ ਦੀ ਮਾਣਮਤੀ ਸਾਹਿਤਕਾਰਾ ਸੀ। ਅੰਮ੍ਰਿਤਾ ਪ੍ਰੀਤਮ ਵਾਸਤਵ ਵਿਚ ਆਪਣੇ ਆਪ ਵਿਚ ਇਕ  ਸੰਸਥਾ ਸੀ ਅਤੇ ਨੌਜਵਾਨ ਮੁੰਡਿਆਂ ਤੇ ਕੁੜੀਆਂ ਵਿਚ ਉਸ ਦਾ ਵਿਸ਼ੇਸ਼ ਮੋਹ ਭਰਿਆ ਤੇ ਸਤਿਕਾਰ ਵਾਲਾ ਸਥਾਨ ਸੀ। ਉਹ ਇਕੋ ਸਮੇਂ ਦੀਦੀ, ਮਾਂ, ਪ੍ਰੇਮਿਕਾ ਦੀ ਭੂਮਿਕਾ ਨਿਭਾਉਣ ਦੇ ਸਮਰੱਥ ਸੀ। ਖੁੱਲ੍ਹਾ-ਡੁੱਲ੍ਹਾ ਬਿਨਾਂ ਕਿਸੇ ਬੰਦਿਸ਼ ਦੇ ਜੀਵਨ ਜਿਊਣ ਦੀ ਆਦੀ ਅੰਮ੍ਰਿਤਾ ਪ੍ਰੀਤਮ ਨੂੰ ਕਈ ਵਾਰੀ ਕਈ ਪਾਸਿਆਂ ਤੋਂ ਨੁਕਤਾਚੀਨੀ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਇਸ ਵਿਰੋਧ ਕਾਰਨ ਹੀ ਅੱਜ ਤਕ ਅੰਮ੍ਰਿਤਾ ਪ੍ਰੀਤਮ ਨੂੰ ਵਿਦਿਅਕ ਤੇ ਸਾਹਿਤਕ ਸੰਸਥਾਵਾਂ ਵਿਚ ਚਿਰਜੀਵੀ ਸਥਾਨ ਪ੍ਰਾਪਤ ਨਹੀਂ ਹੋ ਸਕਿਆ। ਅੱਜ ਵੀ ਅੰਮ੍ਰਿਤਾ ਪ੍ਰੀਤਮ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ ਪਰ ਇਸ ਸ਼ਖ਼ਸੀਅਤ ਨੂੰ ਕਿਸੇ ਵੀ ਵਿਦਿਅਕ ਅਦਾਰੇ ਵਿਚ ਢਾਈ ਗਜ਼ ਜਗ੍ਹਾ ਵੀ ਨਸੀਬ ਨਹੀਂ ਹੋ ਸਕੀ ।
ਇਸ ਸਥਿਤੀ ਨੂੰ ਭਾਂਪਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ‘ਅੰਮ੍ਰਿਤਾ ਪ੍ਰੀਤਮ ਯਾਦਗਾਰੀ ਕੇਂਦਰ’ ਦੀ ਸਥਾਪਨਾ ਦਾ ਯਤਨ ਕੀਤਾ ਗਿਆ। ਇਸ ਲਈ ਉਸ ਸਮੇਂ ਦੇ ਉਪ ਕੁਲਪਤੀ ਨੇ ਨਿੱਜੀ ਦਿਲਚਸਪੀ ਦਿਖਾਉਂਦੇ ਹੋਏ, ਕੈਨੇਡਾ ਨਿਵਾਸੀ ਪੰਜਾਬੀ ਦੇ ਹਿਤੈਸ਼ੀ ਡਾ. ਸਾਧੂ ਸਿੰਘ ਦੀ ਸਹਾਇਤਾ ਨਾਲ ਦਿੱਲੀ ਵਿਚ ਅੰਮ੍ਰਿਤਾ ਪ੍ਰੀਤਮ ਦੇ ਜੱਦੀ ਘਰ ਜਾ ਕੇ ਇਮਰੋਜ਼ ਨਾਲ ਮੁਲਾਕਾਤਾਂ ਕੀਤੀਆਂ ਅਤੇ ਇਸ ਕਾਰਜ ਲਈ ਸਹਿਯੋਗ ਦੀ ਮੰਗ ਕੀਤੀ। ਇਸ ਯੋਜਨਾ ਨੂੰ ਸਿਰੇ ਚਾੜ੍ਹਨ ਲਈ ਅਧਿਆਪਕਾਂ ਦੀ ਕਮੇਟੀ ਦਾ ਗਠਨ ਕਰਕੇ, ਸਾਰੀ ਯੋਜਨਾ ਤਿਆਰ ਕੀਤੀ ਗਈ ਅਤੇ ਇਸ ਕਾਰਜ ਨੂੰ ਅਮਲੀ ਰੂਪ ਦੇਣ ਲਈ ਪ੍ਰਸ਼ਾਸਨਿਕ ਲੋੜਾਂ ਦੀ ਪੂਰਤੀ ਹਿਤ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਸਮਾਗਮ ’ਚ ਸ੍ਰੀ ਇਮਰੋਜ਼ ਨੂੰ ਬਤੌਰ ਮੁੱਖ ਮਹਿਮਾਨ ਸੱਦਿਆ ਗਿਆ।
ਇਮਰੋਜ਼, ਡਾ. ਸਾਧੂ ਸਿੰਘ, ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਪਰਮਿੰਦਰ ਸਿੰਘ ਸੰਧੂ ਦੀ ਮਿਹਨਤ ਸਦਕਾ ਇਸ ਕੇਂਦਰ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਵਿਚ ਤੈਅ ਹੋਇਆ ਕਿ ਅੰਮ੍ਰਿਤਾ ਪ੍ਰੀਤਮ ਨਾਲ ਸਬੰਧਤ ਘਰੇਲੂ ਵਸਤੂਆਂ, ਪੇਂਟਿੰਗਜ਼, ਲਾਇਬਰੇਰੀ ਆਦਿ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪਿਆ ਜਾਵੇਗਾ ਅਤੇ ਇਮਰੋਜ਼ ਨੂੰ ਲਾਈਫ਼ ਫੈਲੋਸ਼ਿਪ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਯੋਜਨਾ ਨੂੰ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਵੀ ਪ੍ਰਵਾਨਗੀ ਪ੍ਰਾਪਤ ਹੋ ਗਈ। ਇਸ ਦੀ ਦੂਜੇ ਦਿਨ ਅਖਬਾਰਾਂ ਵਿਚ ਭਰਪੂਰ ਪ੍ਰਸੰਸਾ ਵੀ ਕੀਤੀ ਗਈ।  ਪਰ ਇਸ ਖੁਸ਼ੀ ਤੇ ਪ੍ਰਸੰਸਾ ਦਾ ਮਾਹੌਲ ਕੁਝ ਪਲ ਹੀ ਨਸੀਬ ਹੋਇਆ। ਇਸ ਦੇ ਪ੍ਰਤੀਕਰਮ ਵਜੋਂ ਵੀ ਕਈ ਪ੍ਰਕਾਰ ਦੀ ਚਰਚਾ ਆਰੰਭ ਹੋ ਗਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਪ੍ਰਤੀ ਪ੍ਰਤੀਬੱਧਤਾ ਦਾ ਹੱਕਦਾਰ ਹੋਣ ਦੀ ਹੈਸੀਅਤ ਵਿਚ ਆਪਣਾ ਦਾਅਵਾ ਠੋਕ ਦਿੱਤਾ ਅਤੇ ਇਸ ਮੰਤਵ ਲਈ ਉਸ ਸਮੇਂ ਦੇ ਉਪ ਕੁਲਪਤੀ ਨੇ ਮੁਹਿੰਮ ਆਰੰਭ ਕਰ ਦਿੱਤੀ। ਕੁਝ ਸ਼ਕਤੀਆਂ ਨੇ ਅੰਮ੍ਰਿਤਾ ਪ੍ਰੀਤਮ ਦੇ ਪਰਿਵਾਰ ਨੂੰ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤੇ ਵਿਰੁੱਧ ਚੁੱਕਣਾ ਸ਼ੁਰੂ ਕਰ ਦਿੱਤਾ। ਸਭ ਤੋਂ ਵੱਧ ਦੁਖਦਾਈ ਘਟਨਾ ਉਦੋਂ ਵਾਪਰੀ ਜਦੋਂ ਚੰਡੀਗੜ੍ਹ ਦੇ ਕੁਝ ਸਿੱਖ ਬੁਧੀਜੀਵੀਆਂ ਨੇ, ਅੰਮ੍ਰਿਤਸਰ ਨਾਲ ਸਬੰਧਤ ਅਤੇ ਚੰਡੀਗੜ੍ਹ ਵਿਚ ਰਹਿ ਰਹੇ ਇਕ ਡਾਕਟਰ ਰਾਹੀਂ ਅਖਬਾਰਾਂ ਨੂੰ ਬਿਆਨ ਦੇ ਦਿੱਤਾ ਕਿ ਜੇ ਅੰਮ੍ਰਿਤਾ ਪ੍ਰੀਤਮ ਵਰਗੀ ਸਮਾਜਕ ਬੰਧਨਾਂ ਤੋਂ ਮੁਕਤ ਔਰਤ ਦੀ ਯਾਦਗਾਰ ਸਥਾਪਤ ਕੀਤੀ ਜਾਵੇਗੀ, ਤਾਂ ਉਹ ਮਰਨ ਵਰਤ ਰੱਖ ਕੇ ਜਾਨ ਦੀ ਕੁਰਬਾਨੀ ਦੇ ਦੇਣਗੇ।  ਇੰਜ ਉਹ ਸਥਿਤੀ ਬਣ ਗਈ ਜਦੋਂ ਅੰਮ੍ਰਿਤਾ ਪ੍ਰੀਤਮ ਦੀ ਯਾਦ ਸਥਾਪਤ ਕਰਨ ਦੀ ਗੱਲ ਤੋਰਨ ਤੋਂ ਪਹਿਲਾਂ ਹੀ ਸਭ ਪਾਸਿਆਂ ਤੋਂ ਸਵਾਰਥ ਕਾਰਨ ਸਿੱਧੇ ਜਾਂ ਅਸਿੱਧੇ ਢੰਗ ਨਾਲ ਵਿਰੋਧ ਅਰੰਭ ਹੋ ਗਿਆ। ਅੰਮ੍ਰਿਤਾ ਬਾਰੇ ਯੋਜਨਾ ਨੂੰ ਸੰਕਲਪ ਪ੍ਰਦਾਨ ਕਰਨ ਵਾਲੇ ਡਾ. ਸਾਧੂ ਸਿੰਘ, ਇਮਰੋਜ਼ ਤੇ ਉਸ ਸਮੇਂ ਦੇ ਉਪ ਕੁਲਪਤੀ ਇਸ ਸਾਰੇ ਆਲਮ ਵਿਚ ਅਲੱਗ-ਥਲੱਗ ਹੋ ਕੇ ਰਹਿ ਗਏ।

* ਸਾਬਕਾ ਉਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।

16 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਧੰਨਬਾਦ ਨਾਇਬ ਬਾਈ ਜੀ .....ਇਹ ਸਾਰੀ ਜਾਣਕਾਰੀ  ਸਾਂਝੀ ਕਰਨ ਲਈ.............ਇਹ ਸਭ ਆਪਣੇ ਸਵਾਰਥ ਤੇ ਆਪਣੇ ਸਿਰ ਸਹਿਰਾ ਲੈਣ ਦੀ ਕਵਾਇਦ ਦਾ ਹੀ ਸਿੱਟਾ ਹੈ ਕਿ ਅਮ੍ਰਿਤਾ ਪ੍ਰੀਤਮ ਜਿਹੇ ਮਹਾਨ, ਦੂਰ ਅੰਦੇਸ਼ੀ, ਔਰਤ ਦੀ ਹਾਲਤ ਨੂੰ ਬੇਬਾਕੀ ਨਾਲ ਬਿਆਨ ਕਰਨ ਦੀ ਹਿੰਮਤ , ਪੰਜਾਬੀ ਸਾਹਿਤ ਨੂੰ ਅਪਣਿਆ ਮਹਾਨ ਰਚਨਾਵਾਂ ਦਾ ਖਜ਼ਾਨਾ ਬਖਸ਼ਿਸ਼ ਕਰਨ ਵਾਲੀ ਉਚ ਕੋਟੀ ਦੀ ਪ੍ਰਤਿਭਾਵਾਨ ਲੇਖਿਕਾ ਨੂੰ ਉਸਦਾ ਬਣਦਾ ਸਨਮਾਨ ਤੇ ਸਤਿਕਾਰ ਨਹੀਂ ਮਿਲ ਸਕਿਆ .................ਪਰ ਓਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ...........

16 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

i agree to jass veer...

 

thanks for sharing it here bai ji

16 Oct 2010

Reply