|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਅਣ ਜੰਮੀ ਧੀ |
ਮਾਏ ਨੀ ਸੁਣ ਮੇਰੀਏ ਮਾਏ
ਨਾ ਤੂੰ ਕਹਰ ਕਮਾਵੀ
ਅਣ ਜੰਮੀ ਤੂੰ ਧੀ ਨਾ ਮਾਏ ਕੁੱਖ ਵਿਚ ਮਾਰ ਮੁਕਾਵੀ ...
ਮੈਂ ਫੁੱਲ ਹਾ ਇੱਕ
ਤੇਰੀ ਕੁੱਖ ਦਾ
ਬਿੰਨ ਮਮਤਾ ਜੋ
ਹੈਂ ਜਾਂਦਾ ਸੁੱਕਦਾ
ਕਿਦਰੇ ਜੱਗ ਦੀਆ ਆ ਵਿਚ ਗੱਲਾ ਨਾ ਏਹਨੂੰ ਕੁਮਲਾਵੀ
ਅਣ ਜੰਮੀ ਤੂੰ ਧੀ ਨਾ ਮਾਏ ...
ਜੱਗ ਜਨਣੀ ਜੱਗ
ਤੈਨੂੰ ਕਹੰਦਾ ਆਇਆ
ਰੱਬ ਥਾਵੇ ਨਾਂ
ਤੇਰਾ ਲੈਂਦਾ ਆਇਆ
ਗੁਰੂਆ ਪੀਰ ਦੀ ਬਾਣੀ ਨੂੰ ਤੂੰ ਕਿਦਰੇ ਨਾ ਝੁਠਲਾਵੀ
ਅਣ ਜੰਮੀ ਤੂੰ ਧੀ ਨਾ ਮਾਏ ਕੁਖ ਵਿਚ ਮਾਰ ਮੁਕਾਵੀ ..
ਜੰਮਣੋ ਪਹਲਾ ਮਰਨ ਦੀਆ
ਜੋ ਤਕਦੀਰਾ ਲਿਖਦੇ ਨੇ
ਓਹ ਮਲਕੀਤ ਉਮਰਾ ਤਾਈ
ਦਰ ਦਰ ਜਾ ਫਿਰ ਵਿੱਕਦੇ ਨੇ
ਰੱਬ ਦੀ ਬਕਸ਼ੀ ਦਾਤ ਅਮੁੱਲੀ ਤੂੰ ਕਿਦਰੇ ਨਾ ਠੁਕਰਾਵੀ
ਅਣ ਜੰਮੀ ਤੂੰ ਧੀ ਨਾ ਮਾਏ ਕੁਖ ਵਿਚ ਮਾਰ ਮੁਕਾਵੀ ਮਾਏ ਨੀ ਸੁਣ ਮੇਰੀਏ ਮਾਏ .....malkit
|
|
01 Feb 2015
|
|
|
|
|
ਮਲਕੀਤ ਜੀ, ਬਹੁਤ ਈ ਮਹੱਤਵ ਪੂਰਨ ਮੁੱਦੇ ਤੇ ਲਿਖਿਆ ਹੈ | ਧੀ ਦੇ ਜੀਵਨ ਦੀ ਸੁਰਖਿਆ ਮਾਤਾ ਦੀ ਜ਼ਿੰਮੇਦਾਰੀ ਹੈ | ਬਹੁਤ ਸੋਹਣਾ ਲਿਖਿਆ ਹੈ |
ਜਿਉਂਦੇ ਵੱਸਦੇ ਰਹੋ |
ਮਲਕੀਤ ਜੀ, ਬਹੁਤ ਈ ਮਹੱਤਵ ਪੂਰਨ ਮੁੱਦੇ ਤੇ ਲਿਖਿਆ ਹੈ | ਧੀ ਦੇ ਜੀਵਨ ਦੀ ਸੁਰਖਿਆ ਮਾਤਾ ਦੀ ਜ਼ਿੰਮੇਦਾਰੀ ਹੈ | ਬਹੁਤ ਸੋਹਣਾ ਲਿਖਿਆ ਹੈ |
ਜਿਉਂਦੇ ਵੱਸਦੇ ਰਹੋ |
|
|
01 Feb 2015
|
|
|
|
|
jii jagjit jiiiiiiii ਮਾਂ ਇੱਕ ਅਜੇਹਾ ਕਿਰਦਾਰ ਏ ਜੋ ਧੀ ਦੇ ਜਨਮ ਤੇ ਓਹਦੀ ਹਿਫ਼ਾਜ਼ਤ ਚ ਪਹਲ ਕਦਮੀ ਕਰ ਸਕਦੀ ਏ
|
|
02 Feb 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|