Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਨੰਦਪੁਰ ਦੀ ਹੋਲੀ - ਬਲਬੀਰ ਸਿੰਘ ਅਟਵਾਲ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
ਅਨੰਦਪੁਰ ਦੀ ਹੋਲੀ - ਬਲਬੀਰ ਸਿੰਘ ਅਟਵਾਲ

“ਅਨੰਦਪੁਰ ਦੀ ਹੋਲੀ”

  

ਫਾਗੁਨ ਆਇਆ ਪੁਰੀ ਅਨੰਦੇ,

ਛਾਈਆਂ ਰੰਗ-ਬਹਾਰਾਂ।

ਕੁਲ ਧਰਤੀ ਤੋ ਰੱਜ-ਰੱਜ ਢੁਕੀਆਂ,

ਪਰਮ ਹੰਸਾਂ ਦੀਆਂ ਡਾਰਾਂ॥


ਧਰਤ ਨੇ ਤੱਕੀਆਂ ਲੱਖ ਬਹਾਰਾਂ

ਇਹ ਕੋਈ ਰੰਗ-ਨਿਆਰਾ।

ਏਸ ਚਲੂਲੇ ਰੰਗ ਵਿਚ ਧੜਕੇ

ਧਰ ਦਾ ਸਗਲ ਪਸਾਰਾ॥


ਅਨੰਦਪੁਰੇ ਦੀ ਉੱਚੀ ਧਰਤੀ

ਮਾਹੀ ਰੰਗ ਖਿਲਾਰੇ।

ਕੁੱਲ ਜਗਤ ਦੀਆਂ ਵਾਟਾਂ ਢੁੱਕੀਆਂ

ਪ੍ਰੀਤ ਦੇ ਮਹਿਲ ਦੁਆਰੇ॥


ਮਹਿਲ ਦੁਆਰੇ ਮਾਹੀ ਵਸਦਾ

ਖੜਗ ਧਾਰੀ ਲਾਸਾਨੀ।

ਜਿਸਦੀ ਬਖਸ਼ ਦੇ ਸਦਕੇ ਖੁੱਲਣ

ਡੂੰਘੇ ਭੇਤ ਰੁਹਾਨੀ॥


ਲੰਘਿਆ ਮਾਘ, ਫਾਗੁ ਰੁਤ ਆਈ

ਹੋਲੀ ਰੰਗ ਖਿਲਾਰੇ।

ਰੱਤੜੇ ਚੋਲੇ ਵਾਲੇ ਢੋਲੇ

ਬਖਸ਼ੇ ਦਰਸ ਨਿਆਰੇ॥


ਦਰਸ ਨਿਆਰੇ ਰੰਗੀ ਧਰਤੀ

ਬਲ-ਬਲ ਜਾਂਣ ਜਹਾਨ।

ਪੁਰੀ ਅਨੰਦ ਦੀ ਉੱਚੜੀ ਧਰਤੀ

ਨਿੱਕੜੇ- ਆਸਮਾਨ॥


ਪੁਰੀ ਅਨੰਦ ਵਿੱਚ ਕੋਲ ਪਹਾਂੜਾਂ

ਮੇਲਾ ਭਰਿਆ ਕੋ।

ਲੱਖਾਂ ਅੱਖੀਆਂ ਇੱਕ ਨੂੰ ਤੱਕਣ

ਰੱਤੜੇ ਚੋਲੇ ਜੋ॥

 

ਰੱਤੜੇ ਚੋਲੇ ਵਾਲੇ ਮਾਹੀ

ਲੀਲਾ ਅਜਬ ਖਿਲਾਰੀ।

ਭਰ-ਭਰ ਮੁੱਠੀਆਂ ਰੰਗ ਮਜੀਠੀ

ਵੰਡਦਾ ਆਪ ਮੁਰਾਰੀ॥


ਗੁਰ ਸਿੱਖਾਂ ਸੰਗ ਭਗਤੀ ਖੇਡੇ

ਰੰਗ ਮਜੀਠੇ ਨਾਲ।

ਗੋਪੀ-ਕ੍ਹਾਨ ਅਰਸ਼ ਤੋ ਤੱਕਣ

ਨਿਹਾਲ-ਨਿਹਾਲ-ਨਿਹਾਲ॥


ਦੂਰ ਥਲਾਂ ਤੋਂ ਫੱਕਰ ਢੁੱਕਣ,

ਰੰਗ-ਰੰਗ ਹੋਣ ਰੰਗੀਲੇ।

ਉੱਚੜੇ ਰੰਗ ‘ਚ ਰੰਗੀ ਧਰਤੀ

ਧਰ ਦੇ ਨੈਣ ਰਸੀਲੇ॥


ਪ੍ਰੀਤ ਦੀਆਂ ਲੱਖਾਂ ਝਰਨਾਹਟਾਂ

ਢੁੱਕਣ ਅਨਦ ਦੁਆਰੇ।

ਅਨਹਦ ਨਾਦ ਹਵਾਈਂ ਗੂੰਜੇ

ਦੇਵਣਹਾਰ ਨਾਂ ਹਾਰੇ॥

 

21 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ ਖੂਬ ਜੀ...
ਬਹੁਤ ਹੀ ਖੂਬਸੂਰਤ ਰਚਨਾ ਹੈ ਤੇ ਬੜੀ ਹੀ ਰੂਹ ਨਾਲ ਲਿਖੀ ਹੋਈ ਹੈ..ਦਿਲ ਖੁਸ਼ ਹੋ ਗਿਆ ਪੜਕੇ...ਸਾਂਝਿਆਂ ਕਰਨ ਲਈ ਮੇਹਰਬਾਨੀ ਜੀ

ਬਹੁਤ ਖੂਬ ਜੀ...!!!


ਬਹੁਤ ਹੀ ਖੂਬਸੂਰਤ ਰਚਨਾ ਹੈ ਤੇ ਬੜੀ ਹੀ ਰੂਹ ਨਾਲ ਲਿਖੀ ਹੋਈ ਹੈ..ਦਿਲ ਖੁਸ਼ ਹੋ ਗਿਆ ਪੜਕੇ...


ਸਾਂਝਿਆਂ ਕਰਨ ਲਈ ਮੇਹਰਬਾਨੀ ਜੀ

 

03 Apr 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI..............

BHUT BHUT DHANVAD NIMARBIR JI..................

 

THANX!!!!!!!!!!

05 Apr 2011

Reply