Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੀ ਹਾਂ ਮੈਂ ਪੰਜਾਬੀਅਤ ਦੀ ਗੱਲ ਕਰ ਰਹੀ ਹਾਂ ..ਅਨੰਤ ਕੌਰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਜੀ ਹਾਂ ਮੈਂ ਪੰਜਾਬੀਅਤ ਦੀ ਗੱਲ ਕਰ ਰਹੀ ਹਾਂ ..ਅਨੰਤ ਕੌਰ

 

ਸਿਰ ਤੇ ਦੁਪੱਟੇ ਫ਼ੁੱਲਕਾਰੀਆਂ ਨਾ ਰਹੀਆਂ,
ਸੱਗ਼ੀ ਫ਼ੁੱਲ ਗੋਖੜੂ ਤੇ ਵਾਲੀਆਂ ਨਾ ਰਹੀਆਂ,
ਚਰਖੇ ਤੇ ਤੰਦ ਪਾਉਣ ਵਾਲੀਆਂ ਨਾ ਰਹੀਆਂ,
ਮੈਂ ਵਰ੍ਹਿਆਂ ਤੋਂ ਵਿਰਸੇ ਦੇ ਵੈਣ ਜਰ ਰਹੀ ਹਾਂ,
ਜੀ ਹਾਂ ਮੈਂ ਪੰਜਾਬੀਅਤ ਦੀ ਗੱਲ ਕਰ ਰਹੀ ਹਾਂ ..
ਗਈ ਹੈ ਗਵਾਚ ਅੱਜ ਵਾਰਿਸ ਦੀ ਹੀਰ ਮਾਏ,
ਵੇਖ ਸੁੱਕ ਚੱਲਿਆ ਹੈ ਝਨਾਅ ਦਾ ਵੀ ਨੀਰ ਮਾਏ,
ਲੱਭਦਾ ਨਾ ਕੋਈ ਰਾਂਝੇ ਵਰਗਾ ਫ਼ਕੀਰ  ਮਾਏ,
ਮੁੱਦਤਾਂ ਤੋਂ ਕੱਚਿਆਂ ਵਾਂਗ ਖ਼ਰ ਰਹੀ ਹਾਂ,
ਜੀ ਹਾਂ ਮੈਂ ਮੁਹੱਬਤਾਂ ਦੀ ਗੱਲ ਕਰ ਰਹੀ ਹਾਂ ..
ਕਿੱਥੇ ਗਏ ਸਾਡੇ ਸਾਂਝੇਂ ਵਿਹੜੇ ਅਤੇ ਚੁੱਲ਼੍ਹੇ,
ਕਿੱਥੇ ਗਏ ਮੁਹੱਬਤਾਂ ਦੇ ਨਿੱਘੇ-ਨਿੱਘੇ ਬੁੱਲ੍ਹੇ,
ਕਾਹਨੂੰ ਅੱਜ ਬੇਰ੍ਹੀਆਂ ਦੇ ਬੇਰ ਪਏ ਡੁੱਲ੍ਹੇ,
ਕੌੜੇ ਬੇ-ਯਕੀਨੀ ਦੇ ਮੈਂ ਘੁੱਟ ਭਰ ਰਹੀ ਹਾਂ,
ਜੀ ਹਾਂ ਮੈਂ ਨਫ਼ਰਤਾਂ ਦੀ ਗੱਲ ਕਰ ਰਹੀ ਹਾਂ ..
ਵੰਡੀਆਂ ਜ਼ਮੀਨਾਂ ਦੱਸੋ ਬੋਲੀ ਕਿੰਝ ਵੰਡੋਗੇ,
ਸਿਆਸਤਾਂ ਦੀ ਗੱਲ ਕੀਹਦੇ-ਕੀਹਦੇ ਕੋਲ ਭੰਡੋਗੇ,
ਕੁਫ਼ਰਾਂ ਦੀ ਛਾਣਨੀ ਚੋਂ ਸੱਚ ਕਿਵੇਂ ਛੰਡੋਗੇ,
ਮੈਂ ਵਰ੍ਹਿਆਂ ਤੋਂ ਖੇਡੀ ਹਰ ਬਾਜ਼ੀ ਹਾਰ ਰਹੀ ਹਾਂ,
ਜੀ ਹਾਂ ਮੈਂ ਇਨਸਾਨੀਅਤ ਦੀ ਗੱਲ ਕਰ ਰਹੀ ਹਾਂ ..
ਆਉ ਵੇ ਕੋਈ ਆਣ ਕੇ ਪੰਜਾਬ ਨੂੰ ਸੰਭਾਲੋ,
ਨਾ ਦਰਦਾਂ ਦਾ ਦੁੱਧ ਇਹਨੂੰ ਘੋਲ ਕੇ ਪਿਆਲੋ,
ਨਾ ਰੋਸਿਆਂ ਦੀ ਅੱਗ ਵਿੱਚ ਪ੍ਰੀਤਾਂ ਨੂੰ ਜਾਲ਼ੋ,
ਮੈਂ ਵਰ੍ਹਿਆਂ ਤੋਂ ਔਖੇ-ਔਖੇ ਸਾਹ ਭਰ ਰਹੀ ਹਾਂ,
ਮੈਂ ਮਾਂ ਹਾਂ ਵਿਰਸੇ ਦੀ ਗੱਲ ਕਰ ਰਹੀ ਹਾਂ ... ਅਨੰਤ ਕੌਰ 

 

ਸਿਰ ਤੇ ਦੁਪੱਟੇ ਫ਼ੁੱਲਕਾਰੀਆਂ ਨਾ ਰਹੀਆਂ,

ਸੱਗ਼ੀ ਫ਼ੁੱਲ ਗੋਖੜੂ ਤੇ ਵਾਲੀਆਂ ਨਾ ਰਹੀਆਂ,

ਚਰਖੇ ਤੇ ਤੰਦ ਪਾਉਣ ਵਾਲੀਆਂ ਨਾ ਰਹੀਆਂ,

ਮੈਂ ਵਰ੍ਹਿਆਂ ਤੋਂ ਵਿਰਸੇ ਦੇ ਵੈਣ ਜਰ ਰਹੀ ਹਾਂ,

ਜੀ ਹਾਂ ਮੈਂ ਪੰਜਾਬੀਅਤ ਦੀ ਗੱਲ ਕਰ ਰਹੀ ਹਾਂ ..

 

ਗਈ ਹੈ ਗਵਾਚ ਅੱਜ ਵਾਰਿਸ ਦੀ ਹੀਰ ਮਾਏ,

ਵੇਖ ਸੁੱਕ ਚੱਲਿਆ ਹੈ ਝਨਾਅ ਦਾ ਵੀ ਨੀਰ ਮਾਏ,

ਲੱਭਦਾ ਨਾ ਕੋਈ ਰਾਂਝੇ ਵਰਗਾ ਫ਼ਕੀਰ  ਮਾਏ,

ਮੁੱਦਤਾਂ ਤੋਂ ਕੱਚਿਆਂ ਵਾਂਗ ਖ਼ਰ ਰਹੀ ਹਾਂ,

ਜੀ ਹਾਂ ਮੈਂ ਮੁਹੱਬਤਾਂ ਦੀ ਗੱਲ ਕਰ ਰਹੀ ਹਾਂ ..

 

ਕਿੱਥੇ ਗਏ ਸਾਡੇ ਸਾਂਝੇਂ ਵਿਹੜੇ ਅਤੇ ਚੁੱਲ਼੍ਹੇ,

ਕਿੱਥੇ ਗਏ ਮੁਹੱਬਤਾਂ ਦੇ ਨਿੱਘੇ-ਨਿੱਘੇ ਬੁੱਲ੍ਹੇ,

ਕਾਹਨੂੰ ਅੱਜ ਬੇਰ੍ਹੀਆਂ ਦੇ ਬੇਰ ਪਏ ਡੁੱਲ੍ਹੇ,

ਕੌੜੇ ਬੇ-ਯਕੀਨੀ ਦੇ ਮੈਂ ਘੁੱਟ ਭਰ ਰਹੀ ਹਾਂ,

ਜੀ ਹਾਂ ਮੈਂ ਨਫ਼ਰਤਾਂ ਦੀ ਗੱਲ ਕਰ ਰਹੀ ਹਾਂ ..

 

ਵੰਡੀਆਂ ਜ਼ਮੀਨਾਂ ਦੱਸੋ ਬੋਲੀ ਕਿੰਝ ਵੰਡੋਗੇ,

ਸਿਆਸਤਾਂ ਦੀ ਗੱਲ ਕੀਹਦੇ-ਕੀਹਦੇ ਕੋਲ ਭੰਡੋਗੇ,

ਕੁਫ਼ਰਾਂ ਦੀ ਛਾਣਨੀ ਚੋਂ ਸੱਚ ਕਿਵੇਂ ਛੰਡੋਗੇ,

ਮੈਂ ਵਰ੍ਹਿਆਂ ਤੋਂ ਖੇਡੀ ਹਰ ਬਾਜ਼ੀ ਹਾਰ ਰਹੀ ਹਾਂ,

ਜੀ ਹਾਂ ਮੈਂ ਇਨਸਾਨੀਅਤ ਦੀ ਗੱਲ ਕਰ ਰਹੀ ਹਾਂ ..

 

ਆਉ ਵੇ ਕੋਈ ਆਣ ਕੇ ਪੰਜਾਬ ਨੂੰ ਸੰਭਾਲੋ,

ਨਾ ਦਰਦਾਂ ਦਾ ਦੁੱਧ ਇਹਨੂੰ ਘੋਲ ਕੇ ਪਿਆਲੋ,

ਨਾ ਰੋਸਿਆਂ ਦੀ ਅੱਗ ਵਿੱਚ ਪ੍ਰੀਤਾਂ ਨੂੰ ਜਾਲ਼ੋ,

ਮੈਂ ਵਰ੍ਹਿਆਂ ਤੋਂ ਔਖੇ-ਔਖੇ ਸਾਹ ਭਰ ਰਹੀ ਹਾਂ,

ਮੈਂ ਮਾਂ ਹਾਂ ਵਿਰਸੇ ਦੀ ਗੱਲ ਕਰ ਰਹੀ ਹਾਂ ... ਅਨੰਤ ਕੌਰ 

 

24 Jan 2013

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਬਹੁਤ ਖ਼ੂਬ ਜੀ .................

24 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਖੂਬ ਲਿਖਿਆ ਅਨੰਤ ਕੌਰ ਜੀ ਹੋਰਾਂ ......ਜਿਉਂਦੇ ਵਸਦੇ ਰਹੋ

24 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲਾਜਵਾਬ ਜੀ......

25 Jan 2013

Reply