Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
....ਅੰਨਦਾਤੇ ਦਾ ਸਫ਼ਰ.... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
....ਅੰਨਦਾਤੇ ਦਾ ਸਫ਼ਰ....

 

ਅਸੀਂ ਤਾਂ ਪਿੰਡਾਂ ਦੇ ਜੰਮਪਲ ਹਾਂ

ਸਾਨੂੰ ਨਹੀਂ ਆਉਂਦੇ
ਮਿਣਨੇ ਲੱਕ ਕੁੜੀਆਂ ਦੇ
ਅਸੀਂ ਤਾਂ ਮਿਣਦੇ ਹਾਂ
ਨਿੱਤ ਫ਼ਸਲਾਂ ਕੁਚਲ ਕੇ
ਵਧਦੀ ਇੰਡਸਟਰੀ ਦੇ ਮੁਕਾਬਲੇ
ਦਿਨੋ-ਦਿਨ ਕੁੱਬੀ ਹੁੰਦੀ
ਕਿਸਾਨੀ ਦਾ ਕੱਦ
ਅਸੀ ਤਾਂ ਟੋਹਲਦੇ ਹਾਂ
ਇੱਕ ਹੱਸਦੇ ਕਿਸਾਨ ਦੀਆਂ
ਮੰਡੀ ਚ੍ , ਤੀਲਾ ਤੀਲਾ
ਹੋ ਬਿੱਖਰੀਆਂ ਸਧਰਾਂ ਨੂੰ

ਅਸੀਂ ਉਹਨਾਂ ਚੋਂ ਨਹੀਂ
ਜਿੰਨਾਂ ਨੇ ਹੈ ਮਾਣੀਂ
ਮਹਿਬੂਬ ਦੀਆਂ ਜੁ਼ਲਫ਼ਾਂ ਦੀ ਛਾਂ
ਸਾਡੇ ਤਾਂ ਸਾੜ ਛੱਡੇ ਨੇਂ ਪਿੰਡੇ
ਜੇਠ ਹਾੜ ਦੀਆਂ
ਤਪਦੀਆਂ ਦੁਪਹਿਰਾਂ ਨੇ
ਤੇ ਨੇ ਕਰ ਸੁੱਟੇ ਨੇਂ
ਮਾਲਵੇ ਦੇ ਟਿੱਬਿਆਂ ਦੀ
ਰੇਤ ਜਿਹੇ ਵੀ , ਰੋਹੀ ਦੀਆਂ
ਕਿੱਕਰਾਂ ਵਰਗੇ....

ਨਹੀਂ ਹੈ ਸਾਡੀ ਕੋਈ ਰੀਝ
ਬਾਹਲੀਆਂ ਉਚਾਈਆਂ ਛੂਹਣ ਦੀ
ਅਸੀਂ ਤਾਂ ਇਹੀ ਮੰਗਦੇ ਹਾਂ
ਕਦੇ ਵਿੱਸਰੇ ਨਾਂ ਤੇਰਾ ਨਾਂ
ਤੇ ਹਰ ਹਾਲਤ ਚ੍ ਰਹਿਣ
ਸਾਡੇ ਪੈਰ ਧਰਤੀ ਤੇ
ਕੋਈ ਲੋੜ ਨਹੀਂ ਸਾਨੂੰ
ਉੱਚੀਆਂ ਇਮਾਰਤਾਂ ਚ੍ ਵੱਸਣ ਦੀ
ਸਾਨੂੰ ਤਾਂ ਸਾਡਾ ਖੇਤ ਵਾਲਾ
ਸੱਤ ਫ਼ੁੱਟ ਉੱਚਾ ਮਣਾਂ ਹੀ ਕਰਵਾਉਂਦਾ ਏ
" ਸੱਤਵੇ ਆਸਮਾਨ " ਦਾ ਅਹਿਸਾਸ
ਜਦ ਓਸ ਮਣੇ ਤੇ ਚੜਕੇ
ਮਾਰਦੇ ਹਾਂ ਨਜ਼ਰ ਆਪਣੀ
ਸਲਤਨਤ ਵੱਲ ਨੂੰ , ਤਾਂ
ਹਕੀਕਤ ਵਿੱਚ ਬਹੁਤ
ਛੋਟੀਆਂ ਨਜ਼ਰ ਆਉਂਦੀਆਂ ਨੇ
ਉਹ ਉੱਚੀਆਂ ਇਮਾਰਤਾਂ..

ਸਾਡੀਆਂ ਤਾ ਹੱਥਾਂ ਦੀਆਂ ਲਕੀਰਾਂ
ਤੱਕ ਮੇਟ ਛੱਡੀਆਂ ਨੇ
ਰੇਹਾ-ਸਪਰੇਹਾਂ ਨੇ
ਏਸੇ ਲਈ ਸਾਨੂੰ ਨਹੀਂ
ਵਿਸ਼ਵਾਸ਼ ਇਹਨਾਂ ਟੋਟਕਿਆਂ ਤੇ
ਕਿਉਂਕਿ ਮਿਹਨਤਕਸ਼ ਕਿਰਸਾਨ
ਆਪਣੇ ਹੱਥੀਂ ਲਿਖਦੇ ਨੇ
ਆਪਣੀਂ ਕਿਸਮਤ
ਤੇ ਹਿੱਕ ਚੀਰ ਕੇ ਧਰਤੀ ਦੀ
ਕਰਦੇ ਨੇ ਆਪਣੀਂ ਕਿਸਮਤ
ਦਾ ਰਾਹ ਪੱਧਰਾ....

ਸਾਡੀ ਫ਼ਿਤਰਤ ਚ੍ ਨਹੀਂ
ਮਾਯੂਸ ਹੋ ਕੇ ਰੁਕ ਜਾਣਾਂ
ਹੱਥ ਤੇ ਹੱਥ ਧਰ ਬੈਠ ਜਾਣਾਂ
ਸਾਡਾ ਤਾਂ ਨਿੱਤਨੇਮ ਹੈ
ਹਨੇਰਿਆਂ ਨੂੰ ਚੀਰਦਿਆਂ
ਭਵਿੱਖ ਨੂੰ ਰੁਸ਼ਨਾਉਣਾਂ
ਸਾਰੀ ਦੁਨੀਆਂ ਨੂੰ ਅੰਨ ਵਰਤਾ ਕੇ
ਖੁਦ ਭੁੱਖਾ ਸੌਂ ਜਾਣਾਂ
ਖਿੜੇ ਚਿਹਰੇ ਨਾਲ , ਮੰਡੀ
ਫ਼ਸਲ ਲੈ ਕੇ ਜਾਣਾਂ , ਤੇ
ਨਿੰਮੋਝੂਣਾਂ ਹੋ ਵਾਪਸ ਆਉਣਾਂ
ਬਥੇਰੀਆਂ ਹੀ ਅਟਕਲਾਂ ਦੇ
ਬਾਵਜੂਦ ਨਿਰੰਤਰ ਚਲਦੇ ਰਹਿਣਾਂ

ਕਿਉਂਕਿ ਅਸੀਂ ਕਿਰਸਾਨ ਹਾਂ
ਅਸੀਂ ਅੰਨਦਾਤੇ ਹਾਂ
ਕਦੇ ਥੰਮ ਨਹੀ ਸਕਦਾ
ਸਾਡਾ ਦਾ ਇਹ ਸਫ਼ਰ
ਕਿਉਂਕਿ ਇਹ ਕੰਮ ਤਾਂ ਸਾਨੂੰ
ਬਾਬੇ ਨਾਨਕ ਨੇ ਜਿੰਮੇਂ
ਲਾਇਆ ਹੈ........

ਲਿਖਤੁਮ :- ਨਿਮਰਬੀਰ ਸਿੰਘ

28 Aug 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਿਆ ਬਾਤ ਹੈ ..........ਨਿਮਰ ਤੇਰੀ ਕਲਾਮ ਨੂੰ ਸਲਾਮ

28 Aug 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

wahhh...g..bhut...vadiya...a..g..

29 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
shukriya ji
29 Aug 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

bahut vadhia ji

29 Aug 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bhut vadia...hor vdia likhde rvo!!

29 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਸ਼ੁਕਰੀਆ ਦੋਸਤੋ |

29 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Nimar ji,ਤੁਸੀਂ ਤਾਂ ਕਮਾਲ ਦਾ ਲਿਖਦੇ ਓ।
ਮੌਜੂਦਾ ਗਾਇਕੀ ਦਾ ਸੱਚ ਵੀ ਬਿਆਨ ਕਰ ਦਿੱਤਾ ਜੋ ਕਿਸੇ ਵੀ ਪੱਖੋਂ ਮਿਆਰੀ ਨਹੀਂ।
ਸਭ ਤੋਂ ਵਧੀਆ ਤਾਂ ਬਾਬੇ ਨਾਨਕ ਦੇ ਸੰਕਲਪ ਨੂੰ ਬਿਆਨ ਕੀਤਾ ਹੈ।
ਨਾਮ ਜਪੋ,ਵੰਡ ਛਕੋ, ਕਿਰਤ ਕਰੋ ਦੇ ਸੰਕਲਪ ਨੂੰ ਬਾਖੂਬੀ ਪਛਾਣਿਆ ਤੇ ਵਧੀਆ ਸ਼ਬਦਾਂ ਚ ਪਰੋਇਆ ਹੈ......
ਰਚਨਾ ਲਈ ਵਧਾਈ। ਸਾਂਝਾ ਕਰਨ ਲਈ ਸ਼ੁਕਰੀਆ।
29 Aug 2012

Parteet bajwa
Parteet
Posts: 15
Gender: Female
Joined: 01/Aug/2012
Location: chandigarh
View All Topics by Parteet
View All Posts by Parteet
 

 

ਬਹੁਤ ਹੀ ਕਮਾਲ ਦਾ ਲਿਖਿਆ ਹੈ ਨਿਮਰਬੀਰ ਜੀ ਕਿਸਾਨ ਦੀ ਜਿੰਦਗੀ ਤੇ ਬਹੁਤ ਹੀ ਵਧੀਆ ਝਾਤ ਪਾਈ ਹੈ ਤੇ ਉਸਦੇ ਖੁੱਲਦਿਲ ਤੇ ਮਿਹਨਤਕਸ਼ ਸੁਭਾਅ ਨੂੰ ਬਾਖੂਬੀ ਬਿਆਨ ਕੀਤਾ ਹੈ |
ਤੁਹਾਡੀ ਇਹ ਰਚਨਾਂ ਬਹੁਤ ਸਲਾਹੁਣਯੋਗ ਤੇ ਸੱਭਾਲਣਯੋਗ ਹੈ | ਪਰਮਾਤਮਾ ਮਿਹਰ ਕਰਨ | ਲਿਖਦੇ ਰਹੋ |

29 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
bahut bahut meharbaani Harjinder ji n Parteet ji....apna keemti vakat kadhan lyi ate rachna di salahut lyi main tuhada shukargujaar haan....god bless both of you....
29 Aug 2012

Showing page 1 of 3 << Prev     1  2  3  Next >>   Last >> 
Reply