Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਪਰਾਧਿਕ ਮਨੋਵਿਗਿਆਨ ਸੋਚ ਅਤੇ ਪ੍ਰਵਿਰਤੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਅਪਰਾਧਿਕ ਮਨੋਵਿਗਿਆਨ ਸੋਚ ਅਤੇ ਪ੍ਰਵਿਰਤੀ

ਅਪਰਾਧਿਕ ਮਨੋਵਿਗਿਆਨ ਸੋਚ ਅਤੇ ਪ੍ਰਵਿਰਤੀ ਲੇਖਕ ਗੁਰਮੀਤ ਸਿੰਘ ਐਡਵੋਕੇਟ ਮਹਿਰਾਬ ਪਬਲੀਕੇਸ਼ਨ ਪੱਟੀ, ਤਰਨ ਤਾਰਨ, ਪੰਜਾਬ।  ਮਨੋਵਿਗਿਆਨ ਮਨ ਨੂੰ ਆਪਣੇ ਮੂਲ ਨਾਲ ਜੋੜਣ ਦਾ ਗਿਆਨ ਹੈ । ਮਨੋਵਿਗਿਆਨ ਮਨ ਨੂੰ ਸੰਤੁਲਿਤ ਅਵਸਥਾ ਵਿੱਚ ਰੱਖਣ ਦੀ ਸੇਧ ਹੈ । ਜਦ ਮਨ ਅਤੇ ਬੁੱਧੀ ਦਾ ਤਾਲ ਮੇਲ ਟੁੱਟਦਾ ਹੈ ਵਿਅਕਤੀ ਬਾਉਰਾ ਹੋ ਜਾਂਦਾ ਹੈ । ਵਿਅਕਤੀ ਆਪਣੇ ਪਰਾਏ ਦੀ ਪਹਿਚਾਣ ਅਤੇ ਸੌਝੀ ਵਿਸਾਰ ਬੈਠਦਾ ਹੈ । ਵਿਅਕਤੀ ਦੀ ਇਸ ਅਵਸਥਾ ਨੇ ਮਾਨਸਿਕ ਪਾਗਲਪਣ ਨੂੰ ਜਨਮ ਦਿਤਾ ਹੈ । ਅਜਿਹੀ ਅਵਸਥਾ ਵਿੱਚ ਵਿਅਕਤੀ ਨਿੱਜ ਕੇਂਦ੍ਰਿਤ ਹੋ ਜਾਂਦਾ ਹੈ, ਜਿੱਦੀ ਹੋ ਜਾਂਦਾ ਹੈ, ਚੰਗੇ ਮੰਦੇ ਦੀ ਸੌਝੀ ਨਹੀਂ ਰਹਿੰਦੀ । ਅਜਿਹੀ ਮਾਨਸਿਕ ਦਸ਼ਾ ਵਿੱਚ ਉਸਨੂੰ ਲਗਦਾ ਹੈ ਕਿ ਜੋ ਉਹ ਗੱਲ ਕਹਿ ਰਿਹਾ ਹੈ ਜੋ ਕਰਮ ਕਰ ਰਿਹਾ ਹੈ ਉਹੀ ਸਹੀ ਹੈ ਅਤੇ ਹਰੇਕ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ । ਜਦ ਉਸਦੀ ਇਹ ਮਾਨਤਾ ਟੁੱਟਦੀ ਹੈ ਕੋਈ ਉਸਦੀ ਕਹੀ ਗੱਲ ਨੂੰ ਅਤੇ ਕੀਤੇ ਕਰਮ ਨੂੰ ਪ੍ਰਵਾਨ ਨਹੀਂ ਕਰਦਾ ਜਾਂ ਸੋਧਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਹਰ ਉਚਿੱਤ ਅਣਉਚਿੱਤ ਢੰਗ ਰਾਹੀ ਝੂਠ ਸੱਚ ਨਾਲ ਮਨਵਉਣ ਦੀ ਕੋਸ਼ਿਸ਼ ਕਰਦਾ ਹੈ । ਕਈ ਵਾਰ ਅਜਿਹੇ ਵਿਅਕਤੀ ਦੀ ਕਹੀ ਗੱਲ ਸਹੀ ਅਤੇ ਸਾਰਥਿਕ ਹੁੰਦੀ ਹੈ ਕਰਮ ਸਹੀ ਹੁੰਦੇ ਹਨ ਪਰ ਉਹ ਪ੍ਰਵਾਨ ਨਾ ਹੋਣ ਕਰਕੇ ਵੀ ਉਸਦੀ ਮਾਨਸਿਕ ਅਵਸਥਾ ਵਿਗੜ ਜਾਂਦੀ ਹੈ । ਮਨੋਵਿਗਿਆਨ ਅਜਿਹੀ ਅਵਸਥਾ ਨੂੰ ਮਨ ਦੇ ਵਿਸਫੋਟ ਦੀ ਅਵਸਥਾ ਮੰਨਦਾ ਹੈ । ਮਾਨਸਿਕ ਪਾਗਲਪਣ ਦੀ ਇਹ ਅਵਸਥਾ ਕੁਝ ਵੀ ਕਰਵਾ ਸਕਦੀ ਹੈ । ਫਿਰ ਅਜਿਹੇ ਵਿਅਕਤੀਆਂ ਦਾ ਕੋਈ ਧਰਮ ਨਹੀਂ ਹੁੰਦਾ । ਅਸਲ ਵਿੱਚ ਧਰਮ ਹੁੰਦਾ ਹੀ ਜਾਗਰੂਪ ਅਤੇ ਸਹਿਜ ਵਿਅਕਤੀ ਦਾ ਹੈ । ਮਾਨਸਿਕ ਪਾਗਲਪਣ ਦਾ ਧਰਮ ਆਪਣੇ ਹਰੇਕ ਉਚਿੱਤ ਅਣਉਚਿੱਤ ਕਰਮ ਨੂੰ ਹਰ ਹੀਲੇ ਪ੍ਰਵਾਨ ਕਰਵਾਉਣਾ ਹੁੰਦਾ ਹੈ । ਜਾਗਰੂਪ ਅਤੇ ਸਹਿਜ ਵਿਅਕਤੀ ਆਪਣੇ ਹਰੇਕ ਕਰਮ ਅਤੇ ਬੋਲ ਦੀ ਪ੍ਰਵਾਨਗੀ ਸਾਝੀ ਕਰਦੇ ਹਨ ਅਤੇ ਸਮਾਜ ਅਤੇ ਜੀਵਨ ਵਿੱਚ ਆਈ ਤਬਦੀਲੀ ਵੇਖ ਖੁਸ਼ ਹੁੰਦੇ ਹਨ , ਪਰ ਮਾਨਸਿਕ ਪਾਗਲ ਆਪਣੀ ਜਿੱਦ ਪੁਗਾਉਣ ਲਈ ਕੋਈ ਵੀ ਉਚਿੱਤ ਅਣਉਚਿੱਤ ਕਰਮ ਕਰਕੇ ਖੁਸ਼ ਹੁੰਦਾ ਹੈ । ਕਿਸੇ ਜਾਂ ਆਪਣੇ ਆਪ ਨੂੰ ਤਸੀਹੇ ਦੇ ਕੇ ਖੁਸ਼ ਹੁੰਦਾ ਹੈ । ਇਹੀ ਅਵਸਥਾ ਅਪਰਾਧਿਕ ਮਨੋਵਿਗਿਆਨ ਦੀ ਸੋਚ ਅਤੇ ਪ੍ਰਵਿਰਤੀ ਦੀ ਵਿਚਾਰ ਇਸ ਕਿਤਾਬ ਦਾ ਮੁੱਖ ਮਕਸਦ ਹੈ । ਮਨੋਵਿਗਿਆਨਕ ਅਪਰਾਧ ਦਾ ਪ੍ਰਭਾਵ ਅਤੇ ਹਰੇਕ ਅਪਰਾਧ ਦਾ ਸਿੱਧਾ ਜਾਂ ਅਸਿੱਧਾ ਸੰਬੰਧ ਵਿਅਕਤੀਆਂ ਦੀ ਮਨੋ ਵਿਰਤੀਆਂ ਨਾਲ ਹੁੰਦਾ ਹੈ । ਅਪਰਾਧਿਕਤਾ ਦੇ ਵੱਧਦੇ ਰੂਝਾਨ ਲਈ ਔਰਤ ਅਤੇ ਮਰਦ ਦੀ ਸ਼ਖਸ਼ੀਅਤ ਅਤੇ ਅਪਰਾਧਿਕ ਵਿਵਹਾਰ ਦਾ ਮਨੋਵਿਗਿਆਨਕ ਅਧੀਐਨ ਕਰਨਾ ਬਹੁਤ ਜਰੂਰੀ ਹੈ । ਵਿਅਕਤੀ ਦੇ ਸੁਭਾਅ ਵਿੱਚ ਤਣਾਅ ਪੈਦਾ ਹੋਣ ਦਾ ਮੁੱਖ ਕਾਰਨ ਅਸੀਮ ਖਾਹਿਸ਼ਾਂ, ਬਿਨਾਂ ਜਰੂਰਤ ਖਰੀਦਾਰੀ ਅਤੇ ਹਰ ਕਿਸਮ ਦੇ ਕੰਮਾਂ ਨੂੰ ਕਰ ਸਕਣ ਦੀ ਚੇਸ਼ਟਾ ਹੈ । ਬਹੁਪੱਖੀ ਵਿਕਾਸ ਅਤੇ ਅਣਉਚਿੱਤ ਵਾਸ਼ਨਾਵਾਂ ਦੀ ਪੂਰਤੀ ਦੇ ਨਾਂ ਤੇ ਦੂਸਰਿਆਂ ਦੇ ਸੁੱਖਾਂ ਨੂੰ ਬਰਦਾਸ਼ਤ ਨਾ ਕਰ ਸਕਣ ਦੀ ਸੋਚ ਨੇ ਵਿਅਕਤੀ ਦੇ ਜੀਵਨ ਵਿੱਚ ਤਣਾਅ ਭਰ ਦਿਤੇ ਹਨ । ਆਤਮ ਪੜਚੋਲ ਦੀ ਘਾਟ ਅਤੇ ਮਰਦ ਅਤੇ ਔਰਤ ਦੀ ਇੱਕ ਦੂਜੇ ਪ੍ਰਤੀ ਤੁਲਨਾ ਦੀ ਮਾਨਸਿਕਤਾ ਨੇ ਮਰਦ ਅਤੇ ਔਰਤ ਦੇ ਮੌਲਿਕ ਗੁੱਣਾਂ ਨੂੰ ਜੀਵਨ ਵਿੱਚ ਗੌਣਿਆ ਕਰ ਦਿਤਾ ਹੈ । ਜਿਸ ਦੇ ਕਾਰਨ ਮਰਦ ਅਤੇ ਔਰਤ ਦੇ ਸ਼ੁਭਾਅ ਅਤੇ ਕਰਮਾਂ ਵਿੱਚ ਏਨਾ ਰਲਗਡ ਹੋ ਗਿਆ ਹੈ । ਮਨੋਵਿਗਿਆਨਕ ਸੋਚ ਮੁਤਾਬਿਕ ਔਰਤ ਅਤੇ ਮਰਦ ਦੀ ਬਰਾਬਰੀ ਸੰਵਿਧਾਨਕ ਜਰੂਰੀ ਹੈ ਪਰ ਕੁਦਰਤੀ ਅਤੇ ਮੌਲਿਕ ਰੂਪ ਵਿੱਚ ਮਰਦ ਅਤੇ ਔਰਤ ਦੇ ਸੁਭਾਅ ਅਤੇ ਬਣਤਰ ਵਿੱਚ ਵਖਰੇਂਵੇਂ ਨੂੰ ਇਨਕਾਰਿਆ ਨਹੀਂ ਜਾ ਸਕਦਾ ਜਿਸਦਾ ਕੋਈ ਸਾਰਥਿਕ ਮਹਤਵ ਜਰੂਰ ਹੋਵੇਗਾ । ਔਰਤ ਅਤੇ ਮਰਦ ਰਿਸ਼ਤਿਆਂ ਨੂੰ ਮਨ ਰਾਹੀ ਜਾਹਰ ਕਰਦੇ ਹਨ ਜਦਕਿ ਸੰਵਿਧਾਨਕ ਬਰਾਬਰੀ ਰਾਜਨੀਤਿਕ ਹੈ । ਔਰਤ ਅਤੇ ਮਰਦ ਦੇ ਅਜਿਹੇ ਵਿਵਾਦਕ ਰਿਸ਼ਤਿਆਂ ਨੂੰ ਸਮਾਜ ਅਤੇ ਕਨੂੰਨ ਨੇ ਮਨਸੂਈ ਫਾਇਦਿਆ ਲਈ ਪ੍ਰਵਾਨ ਜਰੂਰ ਕਰ ਲਿਆ ਹੈ ਪਰ ਇਸ ਤੋਂ ਪੈਦਾ ਹੋ ਰਹੇ ਅਪਰਾਧਿਕ ਉਲਝਣਾ ਨੂੰ ਅੱਖੋਂ ਪਰੋਖੇ ਕਰੀ ਰੱਖਿਆ ਹੈ । ਜਿਸ ਤੋਂ ਸਮਾਜ ਅਤੇ ਰਿਸ਼ਤਿਆਂ ਵਿੱਚ ਮਾਨਸਿਕ ਅਤੇ ਸਰੀਰਿਕ ਦੂਰੀਆਂ, ਪ੍ਰੈਸ਼ਾਨੀਆਂ ਅਤੇ ਸਮਸਿਆਂਵਾਂ ਦਾ ਮਨੋਵਿਗਿਆਨਕ ਅਧੀਐਨ ਦੀ ਮੰਗ ਕਰਦਾ ਹੈ ।

16 Aug 2015

Reply