Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਰਾਮ ਦੀ ਸੋਚ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਆਰਾਮ ਦੀ ਸੋਚ

ਜਦ ਕਦੀ ਕਿਸੇ ਦੀ ਸੱਮਸਿਆ ਦਾ ਹੱਲ ਕਰਨ ਲਈ ਤੁਹਾਡਾ ਮਦਦ ਕਰਨ ਨੂੰ ਮਨ ਕਰੇ ਤਾਂ ਉਸ ਸੱਮਸਿਆ ਵਿੱਚ ਏਨਾ ਵੀ ਖੁੱਭ ਨਾ ਜਾਉ ਲੋੜ ਮੁਤਾਬਿਕ ਫਾਸਲਾ ਰਖੋ ਤਾਂ ਕਿ ਸਹੀ ਫੈਸਲਾ ਕਰ ਸਕੋ। ਆਰਾਮ ਵਿੱਚ ਰਹਿਣ ਲਈ ਜਾਂ ਸ਼ਾਂਤ ਹੋਣ ਲਈ  ਪ੍ਰੇਸ਼ਾਨ  ਹੋਣਾ ਹਮੇਸ਼ਾਂ ਆਸ਼ਾਂਤੀ ਅਤੇ ਪ੍ਰੇਸ਼ਾਨੀ ਪੈਦਾ ਕਰਦੀ ਹੈ। ਸਖਤ ਤੇ ਇਮਾਨਦਾਰੀ ਨਾਲ ਮੇਹਨਤ ਕਰਕੇ ਹਾਸਲ ਕੀਤੀ ਥਕਾਵਟ ਹਮੇਸ਼ਾਂ ਆਤਮ-ਸਨਮਾਨ,ਆਨੰਦ,ਸ਼ਾਂਤੀ ਤੇ ਆਰਾਮ ਪ੍ਰਦਾਨ ਕਰਦੀ ਹੈ। ਕਰਮ ਅਤੇ ਆਰਾਮ ਜਿੰਦਗੀ ਦੇ ਦੋ ਪਹਿਲੂ ਹਨ।ਇਹਨਾਂ ਵਿੱਚ ਸੰਤੁਲਨ ਮਹਿਸੂਸ ਕਰਨਾ ਜਿੰਦਗੀ ਦੀ ਮਹਤਵ-ਪੂਰਨ ਕਲਾ ਹੈ। ਸਿਆਣਪ ਇਸ ਗੱਲ ਵਿੱਚ ਹੈ ਕਿ ਅਸੀਂ ਕਦ ਕਿੰਨਾ ਤੇ ਕਿਵੇਂ ਪ੍ਰਾਪਤ ਕਰਦੇ ਹਾਂ।ਇਹ ਦੋਵੇਂ ਅਸੀਂ ਕਰਮ ਅਤੇ ਆਰਾਮ ਵਿੱਚੋਂ ਬੜੀ ਆਸਾਨੀ ਨਾਲ ਭਾਲ ਸਕਦੇ ਹਾਂ।ਮੁਕੰਮਲ ਆਜ਼ਾਦੀ ਆਰਾਮ ਤੇ ਸਹਿਜ ਨਾਲ ਕਰਮ ਕਰਨਾ ਅਤੇ ਕਰਮ ਕਰਦੇ ਸਮੇਂ ਸਹਿਜ ਤੇ ਆਰਾਮ ਵਿੱਚ ਰਹਿਣਾ।ਕੰਮ ਆਪਣੇ ਆਪ ਵਿੱਚ ਪੂਜਾ ਹੈ। ਜਹਿਨ ਵਿੱਚ ਸਖਤ ਮੇਹਨਤ ਤੇ ਇਮਾਨਦਾਰੀ ਦਾ ਸੰਕਲਪ ਹੀ ਆਰਾਮ ਹੈ। ਕੁਝ ਲੋਕ ਬਿਨਾਂ ਫਲ ਦੀ ਇੱਛਾ ਰਖੇ ਬੜੀ ਲਗਨ ਨਾਲ ਸਖਤ ਮੇਹਨਤ ਕਰਦੇ ਹਨ ਜੋ ਅਕਸਰ ਉਹਨਾਂ ਨੂੰ ਸਕੂਨ ਬਖਸ਼ਦਾ ਹੈ ਅਤੇ ਆਰਾਮ ਦਿੰਦਾ ਹੈ। ਉਹ ਆਪਣੇ ਕਰਮ ਨੂੰ ਆਪਣਾ ਸਨਮਾਨ ਸਮਝਦੇ ਹਨ।ਪਰ ਕੁਝ ਲੋਕ ਬਿਨਾ ਕਰਮ ਕੀਤੇ ਲੰਮੇ ਆਰਾਮ ਦੀ ਸੋਚ ਪਾਲਦੇ ਹਨ ਇਹ ਜਾਣਦੇ ਹੋਏ ਕਿ ਬਿਨਾ ਕਰਮ ਦੇ ਆਰਾਮ ਆਤਮਿਕ ,ਸਰੀਰਕ, ਧਾਰਮਿਕ ਤੇ ਮਾਨਸਿਕ ਰੋਗ ਦਾ ਮੂਲ ਕਾਰਨ ਬਣਦੇ ਹਨ । ਇਸ ਗੁਨਾਹ ਅਤੇ ਰੋਗ  ਨੂੰ ਆਰਥਿਕਤਾ ਦੇ ਭਰਮ ਹੇਠ ਛੁੱਪਾਕੇ ਰਖਣ ਨੂੰ ਕਲਾ ਦਾ ਨਾਂ ਦੇਂਦੇ ਹਨ।ਕੁਝ ਕਰਨ ਦੀ ਸਮਰਥਾ ਰਖਣਾ ਇਨਸਾਨ ਦੀ ਅਸਲ ਖੂਬੀ ਹੈ।ਇਹ ਆਰਾਮ ਦੀ ਅਸਲ ਸਥਿਤੀ ਹੈ ਚਾਹੇ ਕੁਝ ਪੱਲ ਦੀ ਹੀ ਹੋਵੇ। ਜਦ ਆਰਾਮ ਦੀ ਜਰੂਰਤ ਪੈਂਦੀ ਹੈ ਤਾਂ ਸਰੀਰ ਆਪਣੇ ਆਪ ਬਿਨਾਂ ਇਸਦੀ ਜਰੂਰਤ ਮਹਿਸੂਸ ਕੀਤੇ ਹੀ ਕਰ ਲੈਂਦਾ ਹੈ।ਇਹੀ ਆਰਾਮ ਜੋ ਖਾਹਿਸ਼ ਤੋਂ ਬਗੈਰ,ਬਿਨਾ ਕਿਸੇ ਭਾਵਨਾ ਜਾਂ ਸਮਾਧੀ ਹੋਵੇ ਮਨ ਦੇ ਤਹਿ ਤੱਕ  ਸਕੂਨ ਦੇਣ ਵਾਲਾ ਹੁੰਦਾ ਹੈ। ਆਪਣੇ ਆਪ ਤੇ ਪ੍ਰੀਵਾਰ ਨਾਲ ਬਿਤਾਏ ਦੋ ਪੱਲ ਵੀ ਉਮਰ ਭਰ ਦੀ ਖਿੱਚਾਧੂਈ ਨਾਲੋਂ ਜਿਆਦਾ ਵਧੀਆ ਹੁੰਦੇ  ਹਨ।

ਕਾਮਯਾਬ ਵਿਅਕਤੀ ਦੇ ਚਿਹਰੇ ਤੇ ਸਦਾ ਸਮਸਿਆ ਦੇ ਹੱਲ ਲਈ ਮੁਸਕਰਾਹਟ ਅਤੇ ਸਮਸਿਆ ਤੋਂ ਬੱਚਣ ਲਈ ਸਦਾ ਚੁੱਪ ਰਹਿੰਦੀ ਹੈ। ਕਾਮਯਾਬ ਵਿਅਕਤੀ ਸਦਾ ਆਪਣੀ ਸਮਰਥਾ ਤੋਂ ਜਾਣੂ ਹੋਕੇ ਵੱਧੀਆ ਕੰਮ ਕਰਦੇ ਹਨ ਪਰ ਜੋ ਵੱਧੀਆ ਕੰਮ ਕਰਨ ਦੀ ਧਾਰਨਾ ਲੈਕੇ ਲਗਨ ਨਾਲ ਮੇਹਨਤ ਕਰਦੇ ਹਨ ਉਹ ਸਮਰਥਾ ਤੋਂ ਜਿਆਦਾ ਕਾਮਯਾਬ ਵਿਅਕਤੀ ਹੁੰਦੇ ਹਨ।ਜ਼ਿੰਦਗੀ ਵਿੱਚ ਸਦਾ ਅਸੰਭਵ ਕਰਨ ਦੀ ਸੋਚ ਰਖਣ ਵਾਲੇ ਲੋਕ ਸੱਚ ਦੇ ਉਪਾਸ਼ਕ ਹੁੰਦੇ ਹਨ।ਵਿਅਕਤੀ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ ਹਰ ਵਿਅਕਤੀ ਨੇ ਕੁਝ ਵੱਖਰਾ ਅਤੇ ਵੱਧੀਆ ਕਰਨ ਲਈ ਸੰਸਾਰ ਵਿੱਚ ਜਨਮ ਲਿਆ ਹੈ।ਇਸ ਮੌਕੇ ਨੂੰ ਹਥੋਂ ਨਹੀਂ ਗਵਾਉਣਾ ਚਾਹੀਦਾ। ਜ਼ਿੰਦਗੀ ਦੇ ਪਰ ਖੋਹਲੋ ਸੋਚ ਨੂੰ ਖੁੱਲੀ ਉਡਾਣ ਭਰਨ ਦਿਉ। ਸੁੰਘੜੀ ਤੇ ਕੈਦ ਵਰਗੀ ਜ਼ਿੰਦਗੀ ਕਦੀ ਕਾਮਯਾਬ ਵਿਅਕਤੀ ਨਹੀਂ ਬਣਨ ਦੇਵੇਗੀ।

ਹਰੇਕ ਨਾਲ ਪਿਆਰ ਕਰੋ,ਵਿਸ਼ਵਾਸ਼ ਕਿਸੇ ਕਿਸੇ ਤੇ ਅਤੇ ਦੁਸ਼ਮਨੀ ਕਿਸੇ ਨਾਲ ਨਹੀਂ। ਇਸ ਗੱਲ ਦੀ ਪ੍ਰੇਸ਼ਾਨੀ ਨਹੀਂ ਹੈ ਕਿ ਦੋਸਤ ਨੇ ਝੂਠ ਬੋਲਿਆ ਹੈ ਅਫਸੋਸ ਇਸ ਗੱਲ ਦਾ ਰਹੇਗਾ ਉਹ ਵਿਸ਼ਵਾਸ਼ ਕਰਨ ਦੇ ਕਾਬਲ ਨਹੀਂ ਰਹੇਗਾ।ਕਿਉਂਕਿ ਸੰਸਾਰ ਵਿਸ਼ਵਾਸ਼ ਅਤੇ ਇਤਬਾਰ ਨਾਲ ਚਲਦਾ ਹੈ

ਅਸੀਂ ਅਕਸਰ ਆਪਣੇ ਆਲੇ ਦੁਆਲੇ ਦੀਆਂ ਵਸਤਾਂ ਘਟਨਾਵਾਂ ਅਤੇ ਵਿਚਾਰਧਰਾਵਾਂ ਨੂੰ ਉਹਨਾਂ ਦੀ ਅਸਲੀਅਤ ਅਨੁਸਾਰ ਨਹੀਂ ਵੇਖਦੇ ਸਗੋਂ ਆਪਣੀ ਸੋਚ ਮੁਤਾਬਿਕ ਵੇਖਦੇ ਹਾਂ। ਇਹੀ ਦੁਬਿਧਾ ਹੈ।ਤਣਾਅ ਦਾ ਕਾਰਨ ਹੈ ਜੋ ਵਿਅਕਤੀ ਦੀ ਸੋਚ ਨੂੰ ਸੀਮਿਤ ਕਰ ਦੇਂਦਾ ਹੈ ਚੰਗੇ ਵਿਚਾਰਾਂ, ਗਿਆਨ,ਅਤੇ ਜ਼ਿੰਦਗੀ ਜੀਣ ਦੇ ਢੰਗ ਨੂੰ ਤੰਗ ਦਾਇਰੇ ਵਿੱਚ ਸੀਮਿਤ ਕਰ ਦੇਂਦਾ ਹੈ।ਇਸ ਪ੍ਰਤੀ ਚੇਤਨ ਅਤੇ ਸੁਚੇਤ ਹੋਣ ਨਾਲ ਜ਼ਿੰਦਗੀ ਦਾ ਨਜ਼ਰੀਆ ਬਦਲ ਜਾਂਦਾ ਹੈ। ਅਸਲੀਅਤ ਅਤੇ ਸੱਚ ਦਾ ਸਾਹਮਣਾ ਹੋਣ ਨਾਲ ਸੰਸਾਰ ਪਿਆਰਾ ਲੱਗਣ ਲੱਗ ਪੈਂਦਾ ਹੈ। ਆਪਣੇ ਆਲੇ ਦੁਆਲੇ ਦੀਆਂ ਵਸਤਾਂ ਘਟਨਾਵਾਂ ਅਤੇ ਵਿਚਾਰਧਰਾਵਾਂ ਪ੍ਰਤੀ ਸੋਚਣ ਦਾ ਢੰਗ ਤਬਦੀਲ ਹੋ ਜਾਂਦਾ ਹੈ। ਵਿਸਲੇਸ਼ਣ ਗੁਣਾਂ ਦੇ ਆਧਾਰ ਤੇ ਕਰਨ ਦੀ ਜਾਚ ਆ ਜਾਂਦੀ ਹੈ।

ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਤਣਾਅ ਦੇ ਕਾਰਨ,ਗੁਣ,ਔਗੁਣ ਅਤੇ ਪ੍ਰਭਾਵ ਦੀ ਪਹਿਚਾਣ ਕਰਦੇ ਹੋਏ ਆਤਮ ਪੜਚੋਲ ਜਰੂਰੀ ਹੈ। ਤਣਾਅ ਦਾ ਕਾਰਨ ਬਾਹਰੀ ਘੱਟ ਹੁੰਦਾ ਹੈ। ਤਣਾਅ ਦਾ ਕਾਰਨ ਸੰਭਾਵੀ ਕਬਜੇ ਦਾ ਸੰਕਲਪ ਹੁੰਦਾ ਹੈ।ਕਬਜਾ ਕਰਨ ਦੀ ਰੁੱਚੀ ਜਾਂ ਕਬਜਾ ਖੁੱਸਣ ਦਾ ਡਰ ਸਦਾ ਤਣਾਅ ਦਾ ਕਾਰਨ ਬਣਦਾ ਹੈ।ਹਰੇਕ ਵਸਤਾਂ ਘਟਨਾਵਾਂ ਅਤੇ ਵਿਚਾਰਧਰਾਵਾਂ ਦੀ ਅਸਲੀਅਤ ਨੂੰ ਜਾਣਦੇ ਹੋਏ ਵੀ ਆਪਣੀ ਸੋਚ ਜਾਂ ਲੋਚਾਂ ਮੁਤਾਬਿਕ ਹੋਣ ਜਾਂ ਕਰਨ ਦੀ ਇੱਛਾ ਅਤੇ ਇਸ ਨਾਲੋਂ ਜਿਆਦਾ ਆਪਣੀ ਅਜਿਹੀ ਇੱਛਾ ਨੂੰ ਸਹੀ ਦੱਸਣ ਵਿੱਚ ਕੀਤਾ ਵਾਦਵਿਵਾਦ ਸਦਾ ਤਣਾਅ ਪੈਦਾ ਕਰਦਾ ਹੈ। ਇਸ ਸੰਕਲਪ ਨੂੰ ਪ੍ਰਵਾਨ ਕਰ ਲੈਣਾ ਕਿ ਹਰੇਕ ਵਸਤਾਂ ਘਟਨਾਵਾਂ ਅਤੇ ਵਿਚਾਰਧਰਾਵਾਂ ਦੀ ਵਿਆਖਿਆ ਹਰੇਕ ਦੀ ਆਪਣੀ ਦਿ੍ਸ਼ਟੀ ਤੇ ਨਿਰਭਰ ਕਰਦਾ ਹੈ ਅਤੇ ਹਰੇਕ ਦੀ ਦਿ੍ਸ਼ਟੀ ਸਮਾਨ ਨਹੀਂ ਹੁੰਦੀ। ਇਸੇ ਕਰਕੇ ਇਹ ਪ੍ਰਵਾਨ ਕਰ ਲੈਣ ਨਾਲ ਕਿ ਹਰੇਕ ਵਸਤ, ਘਟਨਾ ਅਤੇ ਵਿਚਾਰਧਰਾਵਾਂ ਦੀ ਵਿਆਖਿਆ ਜਾਂ ਨਜ਼ਰੀਆ ਹਰੇਕ ਦਾ ਇਕੋ ਜਿਹਾ ਨਹੀਂ ਹੋ ਸਕਦਾ ਅਤੇ ਹਰੇਕ ਦੀ ਦਿ੍ਸ਼ਟੀ ਅਤੇ ਸੋਚ ਮੁਤਾਬਿਕ ਸਹੀ ਵੀ ਹੋ ਸਕਦਾ ਹੈ ਪਰ ਆਪਣੀ ਦਿ੍ਸ਼ਟੀ ਅਤੇ ਸੋਚ ਮੁਤਾਬਿਕ ਸਹੀ ਨਹੀਂ ਲਗਦਾ, ਜ਼ਿੰਦਗੀ ਤਣਾਅ ਮੁਕਤ ਕਰ ਸਕਦਾ ਹੈ। ਕੁਝ ਪਲ ਦਾ ਸਕੂਨ ਆਉਣ ਵਾਲੇ ਤੂਫਾਨ ਦਾ ਸੰਕੇਤ ਹੈ।ਸੱਚ ਨੂੰ ਕਿਸੇ ਸਪਸ਼ਟੀਕਰਨ ਦੀ ਜਰੂਰਤ ਨਹੀਂ ਹੁੰਦੀ। ਕਿਸੇ ਲਈ ਕੁਝ ਤਿਆਗ ਦੇਣਾ ਇਨਸਾਨੀਅਤ ਹੈ ਪਰ ਕੁਝ ਦੀ ਖਾਤਰ ਕਿਸੇ ਨੂੰ ਤਿਆਗ ਦੇਣਾ ਮੂਰਖਤਾਈ ਹੈ। ਇਹ ਗੱਲ ਸਦਾ ਧਿਆਨ ਵਿੱਚ ਰਖਣੀ ਲਾਜ਼ਮੀ ਹੈ ਕਿ ਕੁਝ ਨੇ ਸਦਾ ਨਾਲ ਨਹੀਂ ਨਿਭਣਾ ਪਰ ਕਿਸੇ ਨੇ ਸਦਾ ਦਿਲ 'ਚ ਰਹਿਣਾ ਹੈ।

ਤਨਾਅ ਦਾ ਅਗਲਾ ਕਾਰਨ ਸੋਚ ਦਾ ਨਿਰਾਰਥਿਕ ਹੋਣਾ ਹੈ। ਜਿਹੜੀ ਚੀਜ਼ ਸਾਡੀ ਪਹੁੰਚ ਵਿੱਚ ਨਹੀਂ ਹੁੰਦੀ ਉਸਨੂੰ ਉਸ ਬਾਰੇ ਬਿਨਾ ਕਿਸੇ ਯਤਨ ਪ੍ਰਾਪਤੀ ਲਈ ਉਤਸੁੱਕ ਹੋਣਾ ਜਾਂ ਗੈਰ ਕਾਨੂੰਨੀ ਤੌਰ ਤੇ ਪ੍ਰਾਪਤੀ ਦੀ ਲਾਲਸਾ ਕਰਨਾ ਮਾਨਸਿਕ ਰੋਗ ਨੂੰ ਪੈਦਾ ਕਰਦਾ ਹੈ। ਮਨ ਅੱਤ ਸੰਵੇਦਨਸ਼ੀਲ ਹੋਣ ਕਰਕੇ ਸੁਚੇਤ ਜਾਂ ਅਚੇਤ ਰੂਪ ਵਿਚ ਕੀਤਾ ਪਾਪ ਵੀ ਆਪਣੀ ਪਕੜ ਵਿਚ ਰੱਖਦਾ ਹੈ ਅਤੇ ਸਹੀ ਵਕਤ ਆਉਣ ਤੇ ਉਹ ਬੁੱਧੀ ਨੂੰ ਪਛਚਾਤਾਪ ਕਰਨ ਲਈ ਜਾਂ ਦੁੱਖ ਭੋਗਣ ਲਈ ਸੁਚੇਤ ਕਰਦਾ ਹੈ। ਵਿਅਕਤੀ ਦੀ ਇਹ ਕੋਈ ਸੰਵੇਦਨਸ਼ੀਲਤਾ ਨਹੀਂ ਹੈ ਕਿ ਉਹ ਅਜਿਹੇ ਕੀਤੇ ਕੁਕਰਮਾਂ ਨੂੰ ਸਪੱਸ਼ਟੀ ਕਰਨ ਦੇ ਕੇ ਜਾਂ ਵਾਦ ਵਿਵਾਦ ਕਰਕੇ ਜਾਂ ਤਾਕਤ ਪ੍ਰਦਰਸ਼ਨ ਕਰਕੇ ਟਾਲਣ ਦੀ ਕੋਸ਼ਿਸ਼ ਕਰਦਾ ਹੈ। ਮਨੋਵਿਗਿਆਨੀ ਇਸ ਸਿੱਟੇ ਤੇ ਪੁੱਜੇ ਹਨ ਕਿ ਜਿਆਦਾ ਸਪੱਸ਼ਟੀਕਰਨ, ਵਾਦ ਵਿਵਾਦ ਜਾਂ ਤਾਕਤ ਪ੍ਰਦਰਸ਼ਨ ਮਾਨਸਿਕ ਕਮਜ਼ੋਰੀ ਦਾ ਪ੍ਰਤੀਕ ਹੁੰਦਾ ਹੈ, ਜੋ ਅਕਸਰ ਮਨੁੱਖ ਨੂੰ ਡਰ ਦੀ ਸਥਿਤੀ ਵਿੱਚ ਰੱਖਦਾ ਹੈ। ਡਰਿਆ ਹੋਇਆ ਵਿਅਕਤੀ ਸਦਾ ਹੀ ਤਨਾਅ ਵਿੱਚ ਰਹੇਗਾ। ਅਜਿਹੀ ਸਥਿਤੀ ਵਿੱਚੋਂ ਨਿਕਲਣ ਲਈ ਨੂੰ ਕੀਤੇ ਕਰਮਾ ਤੇ ਪੁਨਰ ਵਿਚਾਰ ਕਰਕੇ ਆਤਮਾ ਦੀ ਆਵਾਜ਼ ਨੂੰ ਪਹਿਚਾਣ ਦੇ ਹੋਏ ਜਿਵੇਂ ਤੇ ਜਿਸ ਸਥਿਤੀ ਤੇ ਹੈ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਅਜਿਹੀ ਸਥਿਤੀ ਚੋਂ ਨਿਕਲਣਾ ਸਹਿਲ ਨਹੀਂ ਹੈ, ਕਿਉਂਕਿ ਚੰਗੇ ਕਰਮ ਜੋ ਕੀਤੇ ਵੀ ਨਹੀਂ ਹੁੰਦੇ ਨੂੰ ਵਧਾ ਚੜਾ ਕੇ ਦੱਸਣਾ ਅਤੇ ਬੁਰੇ ਕਰਮ ਨੂੰ ਛਪਾਉਣਾ ਜਾਂ ਘਟਾਕੇ ਦਸਣਾ ਮਨੁੱਖ ਦਾ ਸੁਭਾਅ ਹੈ।

ਵਿਅਕਤੀ ਜਦ ਆਪਣੀ ਆਤਮਾ ਦੀ ਆਵਾਜ਼ ਨੂੰ ਸੁਣਕੇ ਆਪਣੇ ਕਰਮਾ ਨੂੰ ਜਿਵੇਂ, ਜਿੱਥੇ ਤੇ ਜਿਸ ਹਾਲਾਤ ਵਿੱਚ ਹਨ ਪ੍ਰਵਾਨ ਕਰਨ ਦੀ ਹਿੰਮਤ ਕਰਦਾ ਹੈ, ਇਹ ਉਸਦਾ ਇਨਸਾਨੀਅਤ ਵੱਲ ਪਹਿਲਾ ਕਦਮ ਹੈ। ਅਜਿਹਾ ਕਰਨ ਨਾਲ ਨਿਸ਼ਚੇ ਹੀ ਮਨ ਦੇ ਤਨਾਅ ਦਾ ਕਰਥਾਰਤ ਹੋ ਜਾਂਦਾ ਹੈ ਅਤੇ ਮਨੁੱਖ ਤਨਾਅ ਮੁਕਤ ਹੋ ਕੇ ਆਪਣੇ ਕਰਮਾ ਨੂੰ ਸੁਧਾਰਨ ਵੱਲ ਧਿਆਨ ਦਿੰਦਾ ਹੈ। ਤਨਾਅ ਦੀ ਅਵਸਥਾ ਵਿਚ ਅਗਰ ਵਧੀਆ ਕਿਸਮ ਦੇ ਦੋਸਤ ਜਾਂ ਸੰਗਤ ਮਿਲ ਸਕੇ ਜੋ ਉਸਦੇ ਸੱਚ ਨੂੰ ਸੁਣਨ ਅਤੇ ਪ੍ਰਵਾਨ ਕਰਨ ਦੀ ਸਮਰੱਥਾ ਰੱਖਦੇ ਹੋਣ ਤਾਂ ਜੇ ਇਹ ਪ੍ਰਕਿਰਿਆ ਆਸਾਨ ਹੋ ਜਾਂਦੀ ਹੈ। ਵਿਚਾਰਾਂ ਦੇ ਅਦਾਨ ਪ੍ਰਦਾਨ ਨਾਲ ਸੁਣਨ ਦੀ ਪ੍ਰਕਿਰਿਆ ਜਦ ਮੰਨਣ ਦੀ ਸਥਿਤੀ ਵਿਚ ਆ ਜਾਂਦੀ ਹੈ ਤਾਂ ਸੱਚ ਕਹਿਣ ਦੀ ਜੂਰਰਤ ਪੈਦਾ ਹੋ ਜਾਂਦੀ ਹੈ। ਸੱਚ ਕਹਿਣ, ਸੁਣਨ ਤੇ ਪ੍ਰਵਾਨ ਕਰਨ ਦੀ ਜੂਰਰਤ ਹੀ ਇਨਸਾਨ ਨੂੰ ਆਪਣੇ ਮੂਲ ਤੱਤ ਨਾਲ ਜੋੜਣ ਵਿਚ ਸਹਾਈ ਹੋ ਜਾਂਦੀ ਹੈ। ਇਸ ਅਵੱਸਥਾ ਦੀ ਪ੍ਰਾਪਤੀ ਲਈ ਸਮੇਂ ਦੀ ਕੋਈ ਪਾਬੰਧੀ ਨਹੀਂ ਹੈ, ਇਹ ਕਿਸੇ ਵੀ ਛਿਨ ਘੱਟ ਸਕਦੀ ਹੈ ਜਾਂ ਉਮਰਾਂ ਦੇ ਗੁਜ਼ਰਨ ਨਾਲ ਵੀ ਇਹ ਅਵੱਸਥਾ ਪ੍ਰਾਪਤ ਨਹੀਂ ਹੁੰਦੀ। ਇਸ ਲਈ ਮਾਨਸਿਕ ਤੌਰ ਤੇ ਸਥੱਰਕ ਅਤੇ ਸੋਹਿਰਦ ਹੋਣਾ ਮਨੁੱਖ ਲਈ ਅਤਿ ਜਰੂਰੀ ਹੈ। ਵਾਸਤਵਿਕ ਰੂਪ ਵਿੱਚ ਮਨੁੱਖ ਦਾ ਜਨਮ ਹੀ ਸੱਚ ਦੀ ਦੇਣ ਹੈ, ਮਨੁੱਖ ਤੇ ਸੰਸਾਰ ਆਉਂਦੇ ਸਾਰ ਆਲੇ-ਦੁਆਲੇ ਪਰਿਵਾਰਿਕ ਅਤੇ ਸਮਾਜਿਕ ਸਥਿਤੀਆਂ ਅਤੇ ਪ੍ਰਸਥਿਤੀਆਂ ਦਾ ਪ੍ਰਭਾਵ ਕਬੁਲਣ ਕਰਕੇ ਇਸਤੋਂ ਦੂਰ ਹੁੰਦਾ ਗਿਆ ਹੈ, ਜਿਸ ਕਾਰਨ ਮਨੁੱਖ ਵਿੱਚ ਕਬਜ਼ੇ ਦੀ ਭਾਵਨਾ ਜਨਮ ਤੋਂ ਲੈ ਕੇ ਮਰਨ ਤੱਕ ਬਾਦਸਤੂਰ ਬਣੀ ਰਹੀ ਹੈ। ਇਹੀ ਕਾਰਨ ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਤਨਾਅ ਗ੍ਰੱਸਤ ਰਿਹਾ ਹੈ ਅਤੇ ਇਸ ਵਿਚੋਂ ਨਿਕਲਣ ਲਈ ਆਤਿਮ ਵਿਸਲੇਸ਼ਣ ਅਤੇ ਸੱਚ ਨਾਲ ਜੁੜਣ ਦੀ ਥਾਂ ਦੁਵਿਧਾ ਅਤੇ ਭਰਮ ਵੱਸ ਸਪੱਸ਼ਟੀਕਰਨ, ਵਾਦ ਵਿਵਾਦ ਅਤੇ ਵਿਆਖਿਆ ਦਾ ਸਹਾਰਾ ਲੈਕੇ ਕੁਰੀਤੀਆਂ ਵਿੱਚ ਫਸ ਜਾਂਦਾ ਹੈ।

ਮਾਨਸਿਕ ਤਣਾਅ ,ਚਿੰਤਾ ਅਤੇ ਡਰ ਨੂੰ ਪੈਦਾ ਕਰਦਾ ਹੈ। ਮਾਨਸਿਕ ਤਣਾਅ ਰੋਗ ਦੀ ਅਵਸਥਾ ਤਦ ਬਣਦੀ ਹੈ ਜਦ ਵਿਅਕਤੀ ਇਸਦੇ ਕਾਰਨਾ ਅਤੇ ਪ੍ਰਭਾਵਾਂ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਇਸ ਵਿਚੋਂ ਨਿਕਲਣ ਦਾ ਉਪਰਾਲਾ ਨਹੀਂ ਕਰਦਾ, ਅਜਿਹੀ ਅਵਸਥਾ ਵਿਚ ਤਣਾਅ ਹੋਰ ਪ੍ਰੇਸ਼ਾਨਆਂ ਅਤੇ ਮਾਨਸਿਕ ਰੋਗਾਂ ਨੂੰ ਸੱਦਾ ਦਿੰਦੇ ਹਨ, ਜਿਸ ਨਾਲ ਸਰੀਰ ਵਿਚ ਤਣਾਅ, ਸਿਰ ਦਰਦ ਅਤੇ ਕੰਮ ਵਿਚ ਮਨ ਨਾ ਲੱਗਣਾ ਵਰਗੀਆਂ ਬਿਮਾਰੀਆਂ ਇਸ ਲਈ ਇਸਤੋਂ ਬਚਣ ਲਈ ਜਿੰਨੀ ਜਲਦੀ ਹੋ ਸਕੇ ਆਪਣੀ ਆਤਮਿਕ ਸ਼ਕਤੀ ਨਾਲ ਜਿੰਨੀ ਜਲਦੀ ਹੋ ਸਕੇ ਉਪਰਾਲਾ ਕਰਨਾ ਚਾਹੀਦਾ ਹੈ। ਸ਼ਾਂਤ ਬੈਠਕੇ ਸੋਚਣ ਨਾਲ ਮਾਨਸਿਕ ਤਣਾਅ ਤੋਂ ਰਾਹਤ ਮਿਲਦੀ ਹੈ। ਅਤੀਤ ਅਤੇ ਭਵਿੱਖ ਦੀ ਚਿੰਤਾ ਵਿਅਕਤੀ ਨੂੰ ਵਰਤਮਾਨ ਜੀਣ ਵਿਚ ਅੜਿਚਣ ਪੈਦਾ ਕਰਦੀ ਹੈ। ਜਿਸ ਕਾਰਨ ਆਤਮਿਕ ਸ਼ਾਂਤੀ ਵਿਚ ਖਲੱਲ ਪੈਦਾ ਹੁੰਦਾ ਹੈ, ਵਿਅਕਤੀ ਅਸਲੀਅਤ ਨਾਲੋਂ ਸੁਪਨਿਆਂ ਦੀ ਜਿੰਦਗੀ ਵਿਚ ਜੀਣਾ ਚੰਗਾ ਸਮਝਦਾ ਹੈ। ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਕੋਈ ਵਾਸਤਵਿਕ ਕਾਰਨ ਨਹੀਂ ਹੁੰਦਾ, ਵਿਅਕਤੀ ਦੂਸਰਿਆਂ ਦੀਆਂ ਖੁਸ਼ੀਆਂ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਪ੍ਰੇਸ਼ਾਨ ਰਹਿਣ ਲੱਗ ਪੈਂਦਾ ਹੈ। ਹਰ ਵਿਅਕਤੀ ਆਪਣੀ ਕਿਸਮਤ ਨਾਲੋਂ ਹਜ਼ਾਰ ਗੁਣਾ ਜਿਆਦਾ ਜੀ ਸਕਦਾ ਹੈ, ਅਗਰ ਉਹ ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਹਜ਼ਾਰਾਂ ਉਮਰਾਂ ਦੀਆਂ ਪ੍ਰੇਸ਼ਾਨੀਆਂ ਨਾ ਹੰਡਾਉਂਦਾ ਹੋਵੇ। ਅਜਿਹੇ ਵਿਅਕਤੀ ਸੰਸਾਰ ਵਿਚ ਬਹੁਤ ਘੱਟ ਮਿਲਣਗੇ ਜਿਹਨਾਂ ਨੇ ਆਪਣੀਆਂ ਪ੍ਰਾਪਤੀਆਂ ਦਾ ਹੰਕਾਰ ਜਾਹਿਰ ਨਾ ਕੀਤਾ ਹੋਵੇ ਅਤੇ ਆਪਣੀਆਂ ਬੁਰਾਈਆਂ ਛਪਾਉਣ ਦਾ ਵੱਧ ਤੋਂ ਵੱਧ ਯਤਨ ਨਾ ਕੀਤਾ ਹੋਵੇ। ਇਹ ਦੋਵੇਂ ਔਗੁਣ ਮਨੁੱਖ ਨੂੰ ਪ੍ਰੇਸ਼ਾਨੀ ਵਿੱਚ ਰੱਖਦੇ ਹਨ।

ਮਨੋਵਿਗਿਆਨਕ ਮਾਨਸਿਕ ਤਣਾਅ ਨੂੰ ਮਾਨਸਿਕ ਬੀਮਾਰੀ ਮੰਨਦੇ ਹਨ ਜਿਸ ਨੂੰ ਸਮਾਜਿਕ ਪੱਧਰ ਤੇ ਪ੍ਰਵਾਨ ਕੀਤਾ ਜਾ ਚੁੱਕਾ ਹੈ। ਮਾਨਸਿਕ ਤਣਾਅ ਉਸ ਹੱਦ ਤੱਕ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ ਜਦ ਤੱਕ ਤੁਹਾਡੇ ਪਾਸ ਇਸ ਲਈ ਵਕਤ ਹੈ ਅਤੇ ਇਸ ਨੂੰ ਲਾਇਲਾਜ ਬੀਮਾਰੀ ਪ੍ਰਤਾਨ ਕਰ ਲੈਂਦਾ ਹੈ। ਜ਼ਿੰਦਗੀ ਪ੍ਰਤੀ ਸੁਚੇਤ ਵਿਅਕਤੀ ਆਪਣੀ ਜ਼ਿੰਦਗੀ ਬਿਹਤਰ ਜੀਣ ਨੂੰ ਤਰਜ਼ੀਹ ਦੇਂਦੇ ਹਨ ਉਹ ਇਸ ਗਲ ਵਿੱਚ ਵਿਸ਼ਵਾਸ਼ ਰਖਦੇ ਹਨ ਜਦ ਤੱਕ ਉਹ ਆਪਣੇ ਆਪ ਨਾਲ ਪਿਆਰ ਨਹੀਂ ਕਰਦੇ ਉਹ ਕੁਦਰੱਤ ਨੂੰ ਪਿਆਰ ਨਹੀਂ ਕਰ ਸਕਦੇ।ਕੁਦਰੱਤ ਹੀ ਸੱਚ ਹੈ ਇਸ ਦੀ ਪ੍ਰਵਾਨਗੀ ਸਕੂਨ ਹੈ ਅਤੇ ਇਸ ਦਾ ਵਿਰੋਧ ਜਾਂ ਚੀਰ ਫਾੜ ਸਦਾ ਪ੍ਰੇਸ਼ਾਨੀ ਜੋ ਮਾਨਸਿਕ ਤਣਾਅ ਦਾ ਕਾਰਨ ਬਣਦੀ ਹੈ। ਇਹੀ ਤ੍ਰਾਸਦੀ ਅੱਜ ਦਾ ਮਨੁੱਖ ਕੁਦਰੱਤ ਤੋਂ ਦੂਰ ਹੋ ਕੇ ਭੋਗ ਰਿਹਾ ਹੈ।ਇਸ ਗੱਲ ਨੂੰ ਭੁੱਲ ਜਾਉ ਕਿ ਤੁਸੀਂ ਕੀਤਾ ਹੈ ਜਾਂ ਤੁਸੀਂ ਕਰ ਨਹੀਂ ਸਕੇ । ਧਿਆਨ ਇਸ ਗੱਲ ਵਿੱਚ ਲਗਾਉ ਕਿ ਤੁਸੀਂ ਕੀ ਕਰਨ ਜਾ ਰਹੇ ਹੋ।ਸਚੇਤ ਰਹੋ , ਜੋ ਕਰ ਰਹੇ ਹੋ ਉਸਨੂੰ ਪੂਰੇ ਮਨ ਨਾਲ ਕਰੋ ਇਹ ਜਾਣਦਿਆਂ ਹੋਇਆਂ ਹੱਥਲਾ ਕੰਮ ਸਕੂਨ ਤੇ ਤੱਸਲੀ ਦੇ ਰਿਹਾ ਹੈ। ਇਹ ਪ੍ਰਵਾਨ ਕਰੋ ਕਿ ਜੋ ਕੀਤਾ ਹੈ ਬਿਲਕੁਲ ਸਹੀ ਕੀਤਾ ਹੈ ਅਗਰ ਦੁਬਿਧਾ ਹੈ ਕੀਤਾ ਕੰਮ ਸਹੀ ਨਹੀਂ ਹੈ ਤਾਂ ਉਸ ਨੂੰ ਸਿਰੇ ਤੋਂ ਨਿਕਾਰ ਦੇਵੋ ਇਸ ਪ੍ਰਤੀ ਦੋਚਿੱਤੀ ਸਦਾ ਉਚਿਤ ਫਲ ਨਹੀਂ ਦੇਵੇਗੀ ਸਗੋਂ ਮਾਨਸਿਕ ਤਣਾਅ ਦਾ ਕਾਰਨ ਬਣੇਗੀ।ਮਾਨਸਿਕ ਤਣਾਅ ਅਗਿਆਨਤਾ ਦੀ ਦੇਣ ਹੈ ਅਗਿਆਨਤਾ ਸਦਾ ਹਰ ਕੰਮ ਨੂੰ ਕਾਹਲੀ ਨਾਲ  ਕਰਨ ਵਿੱਚ ਵਿਸ਼ਵਾਸ਼ ਰਖਦੀ ਹੈ। ਕਾਹਲੀ ਵਿੱਚ ਮਨ ਤੇ ਬੁੱਧੀ ਦਾ ਸਮੇਲ ਨਹੀਂ ਹੁੰਦਾ,ਅਸੰਤੁਸ਼ਟੀ ਦੀ ਅਵਸਥਾ ਬਣੀ ਰਹਿੰਦੀ ਹੈ ਜਿਸ ਕਾਰਨ ਕੀਤਾ ਕੰਮ ਸਦਾ ਦੋਚਿੱਤੀ ਵਿੱਚ ਕੀਤਾ ਕੰਮ ਹੁੰਦਾ ਹੈ ਜੋ ਸਦਾ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।ਤਣਾਅ ਦੇ ਖੰਭ ਨਹੀਂ ਹੁੰਦੇ ਮਨ ਖੰਭਾਂ ਤੋਂ ਬਗੈਰ ਰਹਿ ਨਹੀਂ ਸਕਦਾ।

ਵਿਅਕਤੀ ਆਪਣੀ ਸੋਚ ਕਰਕੇ ਜਾਂ ਵਰਤਮਾਨ ਵਿੱਚ ਅਸੰਤੁਸ਼ਟ ਹੋਣ ਕਰਕੇ ਹਰ ਵਕਤ ਉਲਝੱਣ ਵਿੱਚ ਰਹਿੰਦਾ ਹੈ।ਜੋ ਉੱਤਮ ਪਦਾਰਥ ਭੋਗ ਰਿਹਾ ਹੈ ਉਸ ਨਾਲ ਆਨੰਦ ਵੀ ਲੈ ਰਿਹਾ ਹੈ ਪਰ ਉਸ ਦੀ ਇਹ ਮਨ ਵਿੱਚ ਸੰਕਲਪ ਬਣਾਈ ਬੈਠਾ ਹੈ ਕਿ ਦੂਸਰੇ ਕੋਲ ਪਦਾਰਥ ਉਸ ਨਾਲੋਂ ਵੱਧੀਆ ਹੈ। ਰਸਤਾ ਜਾਂ ਪਦਾਰਥ ਕੋਈ ਵੀ ਪ੍ਰਾਪਤ ਕਰਨ ਦਾ ਯਤਨ ਕਰੋ ਆਨੰਦ ਨਹੀਂ ਦੇ ਸਕਦਾ।ਜਦ ਤੱਕ ਇਹ ਪ੍ਰਵਾਨ ਨਹੀਂ ਕਰਦੇ ਕਿ ਆਨੰਦ ਤੁਸੀਂ ਖੁਦ ਹੋ ਆਨੰਦ ਦੇ ਸੋਮੇ ਹੋ।ਆਪਣੇ ਆਪ ਵਿੱਚ ਤਪੱਸ਼ ਅਤੇ ਠੰਡਕ ਸਮੋਈ ਬੈਠੇ ਹੋ।ਸਿ੍ਸ਼ਟੀ ਦਾ ਸਰੂਪ ਅਤੇ ਹੋਂਦ ਨਿਸਚਿਤ ਹੈ ਪਰ ਤੁਹਾਡੀ ਦਿ੍ਸ਼ਟੀ ਕਾਰਨ ਹੀ ਸਿ੍ਸ਼ਟੀ ਦੀ ਰੂਪਰੇਖਾ ਤੁਹਾਡੇ ਮੰਨਣ ਮੁਤਾਬਿਕ ਤੁਹਾਨੂੰ ਭਾਸਦੀ ਹੈ।ਇਹੀ ਉੱਲਖਣ ਹੈ ਇਹੀ ਭਰਮ ਅਤੇ ਇਹੀ ਭੇਦ ਹੈ।

ਮਸੂਮੀਅਤ ਅਤੇ ਤਣਾਅ--ਝਗੜਾ ਸਦਾ ਬਰਾਬਰ ਦੇ ਲੋਕਾਂ ਵਿੱਚ ਹੁੰਦਾ ਹੈ। ਜਦ ਤੁਸੀਂ ਕਿੇਸੇ ਨਾਲ ਝਗੜਾ ਕਰਦੇ ਹੋ ਤੁਸੀਂ ਉਸ ਨੂੰ ਜਾਣਬੁਝ ਕੇ ਆਪਣੇ ਬਰਾਬਰ ਖੜਾ ਕਰ ਲੈਂਦੇ ਹੋ ਜਦ ਕਿ ਤੁਹਾਡੇ ਬਰਾਬਰ ਕੋਈ ਨਹੀਂ ਹੈ।ਜਦ ਤੁਸੀਂ ਕੁਝ ਨੂੰ ਆਪਣੇ ਤੋਂ ਉੱਪਰ ਅਤੇ ਕੁਝ ਨੂੰ ਆਪਣੇ ਤੋਂ ਹੇਠਾਂ ਮੰਨ ਲੈਂਦੇ ਹੋ ਤਾਂ ਝਗੜਾ ਹੁੰਦਾ ਹੀ ਨਹੀਂ ਹੈ।.ਜੇ ਉਹ ਤੁਹਾਡੇ ਤੋਂ ਉੱਪਰ ਹਨ ਤੁਸ਼ੀਂ ਉਹਨਾਂ ਦਾ ਸਤਿਕਾਰ ਕਰੋ। ਜੋ ਹੇਠਾਂ ਹਨ ਉਹਨਾਂ ਨੂੰ ਪਿਆਰ ਕਰੋ ਛੋਟੇ ਜਿਹੇ ਦਿਮਾਗ ਨੂੰ ਵਹਿਮ ਹੈ ਕਿ ਕੁੱਲ ਬ੍ਰਹਿਮੰਡ ਦਾ ਗਿਆਨ ਇਸ ਵਿੱਚ ਸਮੋਇਆ ਹੈ। ਇਹੀ ਸੰਕਲਪ ਵਿਅਕਤੀ ਨੂੰ ਗਿਆਨ ਹਾਸਲ ਕਰਨ ਤੋਂ ਮਹਿਰਮ ਕਰ ਦੇਂਦਾ ਹੈ। ਸੰਪੂਰਨ ਗਿਆਨ ਦਾ ਸੰਕਲਪ ਵਿਅਕਤੀ ਦਾ ਵਹਿਮ ਹੈ।ਸੱਮਸਿਆ ਦੇ ਹੱਲ ਲਈ ਪ੍ਰੇਸ਼ਾਨ ਹੋ ਜਾਣਾ ਜਾਂ ਪ੍ਰੇਸ਼ਾਨੀ ਦੂਰ ਕਰਨ ਲਈ ਸੱਮਸਿਆ ਪੈਦਾ ਕਰ ਲੈਣਾ ਤਣਾਅ ਵਿੱਚ ਵਾਧਾ ਕਰਦਾ ਹੈ।ਪੀੜਾ ਸਰੀ੍ਰਕ ਘਟਨਾ ਹੈ ਜਦਕਿ ਦੁੱਖ ਮਨੋਵਿਗਿਆਨਕ ਪ੍ਰਤੀਰੋਧ ਹੈ ਜੋ ਸਾਬਤ ਕਰਦਾ ਹੈ ਕਿ ਵਾਪਰਿਆ ਹੈ।ਘਟਨਾਵਾਂ ਅਕਸਰ ਸਰੀਰਕ ਪੀੜਾ ਦੇ ਸਕਦੀਆਂ ਹਨ ਪਰ ਹਰ ਘਟਨਾ ਆਪਣੇ ਆਪ ਦੁੱਖ ਪੈਦਾ ਨਹੀਂ ਕਰਦੀਆ। ਪ੍ਰਤੀਰੋਧ ਸਦਾ ਦੁੱਖ ਪੈਦਾ ਕਰਦਾ ਹੈ ਪਰ ਉਸ ਪ੍ਰਤੀਰੋਧ ਦਾ ਗਿਆਨ ਘਟਨਾ ਕਿਉਂ ਵਾਪਰੀ ਸਦਾ ਤਣਾਅ ਦੇਂਦਾ ਹੈ। ਜੋ ਕੰਮ ਜੋਖ਼ਮ ਭਰਿਆ ਹੁੰਦਾ ਹੈ ਉਸ ਨੂੰ ਪੂਰਾ ਕਰਨ ਲਈ  ਜਿਆਦਾ ਤਾਕਤ,ਸ਼ਕਤੀ ਦੀ ਲੋੜ ਹੁੰਦੀ ਹੈ। ਵਿਅਕਤੀ ਨੂੰ ਤਣਾਅ ਦੀ ਜਰੂਰਤ ਦੂਸਰਿਆਂ ਤੋਂ ਅੱਗੇ ਲੰਘਣ ਦੀ ਹੁੰਦੀ ਹੈ ਕੁਦਰਤ ਦਾ ਮਹਤਵ ਨਿਯਮ ਹੈ ਕਿ ਸਮਰਥਾ ਤੋਂ ਵੱਧ ਕਦੇ ਕਿਸੇ ਪਾਸ ਰਹਿਣ ਨਹੀਂ ਦਿੰਦੀ।ਇਸ ਲਈ ਜੋ ਆਪ ਦੇ ਪਾਸ ਨਹੀਂ ਹੈ ਉਸ ਲਈ ਪ੍ਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੈ।ਇਸ ਲਈ ਜੋ ਆਪ ਦੇ ਪਾਸ ਨਹੀਂ ਹੈ ਉਸ ਲਈ ਪ੍ਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੈ।ਹਰ ਮਨ ਵਿੱਚ ਭਾਵਨਾਵਾਂ ਅਤੇ ਖਾਹਿਸ਼ਾਂ ਦੀ ਪੂਰਤੀ ਲਈ ਜਦੋਜਹਿਦ ਚਲਦੀ ਰਹਿੰਦੀ ਹੈ।ਜੋ ਅਕਸਰ ਮਨ ਅੰਦਰ ਵਾਵਰੋਲਾ ਪੈਦਾ ਕਰਦੀ ਹੈ।ਵਿਅਕਤੀ ਦਾ ਸਹਿਜ ਤੇ ਸੰਤੁਲਿਤ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਇਹੀ ਤਣਾਅ ਤੇ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।ਅਜਿਹੀ ਸਥਿਤੀ ਵਿੱਚ ਤਨਾਅ ਤੋਂ ਰਾਹਤ ਲੈਣ ਲਈ ਜਰੂਰੀ ਹੈ ਕਿ ਵਿਅਕਤੀ ਆਪਣੀਆਂ ਭਾਵਨਾਵਾਂ ਅਤੇ ਖਾਹਿਸ਼ਾਂ ਨੂੰ ਕੰਟਰੋਲ ਵਿੱਚ ਰਖੇ।

ਜੋ ਹੋਇਆ ਨਹੀਂ ਉਸ ਲਈ ਪ੍ਰੇਸ਼ਾਨ ਹੋਣ ਦੀ ਜਰੂਰਤ ਨਹੀਂ ਅਤੇ ਜੋ ਹੋ ਗਿਆ ਹੈ ਉਸ ਲਈ ਪਛਤਾਉਣ ਦੀ ਲੋੜ ਨਹੀਂ ਹੈ।ਆਪਣੇ ਆਪ ਨੂੰ ਖੁੱਦਗ਼ਰਜ਼,ਬੇਸਬਰ ਜਾਂ ਅਸੁਰਖਿੱਤ ਮਹਿਸੂਸ ਕਰ ਰਹੇ ਹੋ ਤਾਂ ਗਲਤੀ ਕਰ ਰਹੇ ਹੋ ਸਿਰਫ਼ ਸਥਿਤੀ ਵੱਸ ਵਿੱਚ ਨਾ ਹੋਣਾ ਹੈ ਅਤੇ ਮੁਸ਼ਕਲ ਅਵਸਥਾ ਵਿੱਚ ਉਸ ਸਥਿਤੀ ਨੂੰ ਵੱਸ ਵਿੱਚ ਲਿਆਉਣ ਵਿੱਚ ਅਸਮਰਥਾ ਪ੍ਰੇਸ਼ਾਨੀ ਜਾਂ ਤਣਾਅ ਦਾ ਕਾਰਨ ਬਣਦੀ ਹੈ।ਅਜਿਹੀ ਸਥਿਤੀ ਵਿੱਚੋਂ ਨਿਕਲਣ ਲਈ ਪਹਿਲਾਂ ਤਾਂ ਜਰੂਰੀ ਹੈ ਕਿ ਜਿਸ ਸਥਿਤੀ ਵਿੱਚ ਹੋ ਉਸਨੂੰ ਪ੍ਰਵਾਨ ਕਰ ਲਿਆ ਜਾਵੇ।ਜ਼ਿੰਦਗੀ ਵਿੱਚ ਅਣਛੁਹੇ ਰਹਿ ਨਹੀਂ ਸਕਦੇ ਪਰ ਸਹਿਜ ਅਵਸਥਾ ਵਿੱਚ ਰਹਿਣ ਲਈ ਪ੍ਰਸੰਨ, ਸ਼ਾਂਤ, ਆਨੰਦ ਅਤੇ ਬੇਫ਼ਿਕਰ ਰਹਿਣਾ ਜਰੂਰੀ ਹੈ। ਜ਼ਿੰਦਗੀ ਤਾਂ ਸਿਰਫ਼ ਇੱਕ ਵਾਰ ਮਿਲਣੀ ਹੈ ਪਰ ਸਹੀ ਦਿਸ਼ਾ ਵਿੱਚ ਗ਼ੁਜਾਰੀ ਕੁਝ ਪਲ ਵੀ ਹਜ਼ਾਰ ਜਨਮਾਂ ਨਾਲੋਂ ਬੇਹਤੱਰ ਹੈ।ਜ਼ਿੰਦਗੀ ਜੀਉਣ ਦੇ ਦੋ ਵੱਧੀਆ ਢੰਗ ਹਨ ਇੱਕ ਇਹ ਕਿ ਕੁਝ ਵੀ ਚਮਤਕਾਰ ਨਹੀਂ ਹੈ ਅਤੇ ਦੂਸਰਾ ਜੋ ਕਰ ਸਕਦੇ ਹਾਂ ਉਹ ਚਮਤਕਾਰ ਤੋਂ ਘੱਟ ਨਹੀ ਹੈ।ਤਣਾਅ ਦੀ ਪਰਿਭਾਸ਼ਾ ਬਹੱਤ ਜਟੱਲ ਹੈ ਪਰ ਇਸਦਾ ਹਲ ਬਹੁੱਤ ਆਸਾਨ ਹੈ ਤੇ ਉਹ ਹੈ ਤਣਾਅ ਦੇ ਕਾਰਨ ਦੀ ਸਮੀਖਿਆ। ਮਹਿਸੂਸ ਕਰਨਾ ਜਰੂਰੀ ਹੈ ਅਤੇ ਇਹ ਅਟੱਲ ਸੱਚਾਈ ਹੈ ਕਿ ਤੁਹਾਡੇ ਲਈ ਸੱਭ ਤੋਂ ਪਿਆਰੇ ਤੁਸੀਂ ਆਪ ਹੋ।ਚੇਹਰੇ ਤੇ ਮੁਸਕਰਾਹਟ,ਬੁੱਲ੍ਹਾਂ ਤੇ ਹਾਸਾ ਅਤੇ ਦਿਲ ਵਿੱਚ ਪਿਆਰ ਸਿਆਣੇ ਵਿਅਕਤੀਆਂ ਤੋਂ ਸਤਿਕਾਰ, ਬੱਚਿਆਂ ਤੋਂ ਪਿਆਰ,ਇਮਾਨਦਾਰ ਵਿਅਕਤੀਆਂ ਤੋਂ ਸਵੈਕਿ੍ਤੀ,ਹਾਸਲ ਕਰ ਸਕਦੇ ਹਾਂ ਅਤੇ ਪਿੱਠ ਪਿੱਛੇ ਵਾਰ ਕਰਨ ਵਾਲੇ ਦੋਸਤਾਂ ਦੀ ਪਹਿਚਾਣ ਕਰ ਸਕਦੇ ਹਾਂ। ਸੱਚਾਈ ਦੀ ਪਹਿਚਾਣ ਕਰ ਸਕਦੇ ਹਾਂ ਅਤੇ ਦੂਸਰਿਆਂ ਵਿੱਚਲੀਆਂ ਚੰਗਿਆਈਆਂ ਤੋਂ ਸਿੱਖਿਆ ਲੈ ਸਕਦੇ ਹਾਂ ਜੋ ਤਣਾਅ ਮੁਕਤ ਦਿਸ਼ਾ ਵੱਲ ਕਦਮ ਹੋਵੇਗਾ।

ਤਣਾਅ ਮੁਕਤ ਅਤੇ ਸਹਿਜ ਆਨੰਦ ਵਿੱਚ ਰਹਿਣ ਲਈ ਧਿਆਨ ਕਰਨਾ ਜਰੂਰੀ ਹੈ ਜਿਸ ਨਾਲ ਆਤਮ ਗਿਆਨ ਹੁੰਦਾ ਹੈ ਜਿਸ ਵਿੱਚੋਂ ਪ੍ਰਮਾਤਮਾਂ ਦੀ ਅਨੁਭੂਤੀ ਹੋ ਜਾਂਦੀ ਹੈ ਕਿ ਉਹ ਆਪਣੇ ਅੰਦਰ ਅਤੇ ਸੱਭ ਵਿੱਚ ਵਿਦਮਾਨ ਰਹਿੰਦਾ ਹੈ ਹਰ ਜ਼ਰ੍ਹੇ ਵਿੱਚ ਵੱਸਦਾ ਹੈ ਇਸ ਲਈ ਕਿਸੇ ਨਾਲ ਟੱਕਰਾ ਨਹੀਂ ਹੈ। ।ਸੱਚ ਹੈ ਪ੍ਰਵਾਨਗੀ ਦਾ ਮੁਥਾਜ ਨਹੀ ਹੈ ਅਤੇ ਝੂਠ ਕਦੇ ਪ੍ਰਵਾਨਗੀ ਨਾਲ ਵੀ ਸੱਚ ਨਹੀਂ ਬਣ ਸਕਦਾ। ਇਸੇ ਤਰ੍ਹਾਂ ਕੰਮ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ।ਹਰ ਕੰਮ ਤ੍ਰਿਪਤੀ  ਲਈ ਕੀਤਾ ਜਾਂਦਾ ਹੈ ਜੋ ਕੰਮ ਤਿ੍ਪਤੀ ਨਾ ਸੇਵੇ ਛੱਡ ਦੇਣ ਵਿੱਚ ਬੁਰਾਈ ਨਹੀਂ ਹੈ ਪਰ ਇਸ ਕਰਕੇ ਕੰਮ ਛੱਡ ਦੇਣਾ ਕਿ ਕੰਮ ਛੋਟਾ ਹੈ ਮੂਰਖਤਾਈ ਹੈ। ਕੰਮ ਦੀ ਪ੍ਰੀਭਾਸ਼ਾ ਕਰਦੇ ਰਹਿਣ ਨਾਲੋਂ ਕੰਮ ਕਰਨ ਵੱਲ ਲਾਇਆ ਧਿਆਨ ਜਿਆਦਾ ਆਨੰਦ ਦੇਵੇਗਾ।

ਇਨਸਾਨ ਦੀ ਲੋੜ ਇਨਸਾਫ਼ ਹੈ। ਸੱਭ ਤੋਂ ਪਹਿਲਾਂ ਇਨਸਾਫ਼ ਦੀ ਲੋੜ ਇਨਸਾਨ ਨੂੰ ਹੁੰਦੀ ਹੈ। ਵਿਅਕਤੀ ਦਾ ਆਪਣੇ ਆਪਨੂੰ ਪਹਿਚਾਣ ਲੈਣਾ ਆਤਮਿਕ ਆਨੰਦ ਦੀ ਪ੍ਰਾਪਤੀ ਕਰਨਾ ਹੈ।  ਇਨਸਾਫ਼,ਸੱਚ ਦੀ ਚਾਦਰ ਹੈ ਜੋ ਕਿਸੇ ਨੂੰ ਆਪਣੀ ਬੁੱਕਲ ਵਿੱਚ ਸਮੇਟ ਲੈਦੀ ਹੈ ਉਹ ਆਪਣੇ ਆਪ ਨੂੰ ਸੱਭ ਤੋਂ ਵੱਧ ਪਿਆਰ ਕਰਦੇ ਹਨ। ਪਿਆਰ ਕਰਨ ਵਾਲੇ ਲੋਕ ਇਨਸਾਫ਼ ਕਰਨ ਲਈ ਕਦੀ ਮਜ਼ਬੂਰ ਨਹੀਂ ਹੁੰਦੇ ਸਹਿਜ ਸ਼ਾਤ ਤੇ ਨਿਰਮਲ ਹੁੰਦੇ ਹਨ।

ਮਾਨਸਿਕ ਤਣਾਅ ਤੋਂ ਮੁਕਤ ਰਹਿਣ ਲਈ ਮੌਜੂਦ ਪ੍ਰਸਥਿਤੀਆਂ ਨੂੰ ਪ੍ਰਵਾਨ ਕਰ ਲੈਣਾ, ਸਾਰਥਿਕ ਸੋਚ ਅਤੇ ਜ਼ਿੰਦਗੀ ਜੀਣ ਦੇ ਢੰਗ ਨੂੰ ਤਬਦੀਲ ਕਰਨ ਦੀ ਜਰੂਰਤ ਹੁੰਦੀ ਹੈ। ਹਰ ਸਥਿਤੀ ਨੂੰ  ਆਪਣੇ ਦਿ੍ਸ਼ਟੀ ਮੁਤਾਬਿਕ ਪ੍ਰਵਾਨ ਕਰਾਉਣ ਦੀ ਚੇਸ਼ਟਾ ਮਾਨਸਿਕ ਤਣਾਅ ਦਾ ਕਾਰਨ ਬਣਦੀ ਹੈ ਕਿਉਂਕਿ ਹਰ ਸਥਿਤੀ ਪ੍ਰਤੀ ਹਰੇਕ ਦੀ ਦਿ੍ਸ਼ਟੀ ਸਮਾਨ ਨਹੀਂ ਹੋ ਸਕਦੀ।ਜ਼ਿੰਦਗੀ ਪ੍ਰਤੀ ਸੁਚਾਰੂ ਰਵਈਆ ਪਿਆਰ ਦੀ ਦਿ੍ਸ਼ਟੀ,ਦੋਸਤੀ ਦੀ ਚਾਹਤ ਅਤੇ ਚੇਹਰੇ ਦੀ ਮੁਸਕਰਾਹਟ ਵਿਅਕਤੀ ਦੇ ਅੰਦਰਲੇ ਸਕੂਨ ਨੂੰ ਪ੍ਰਗਟ ਕਰਦੇ ਹਨ।

        ਪ੍ਰੇਮ ਤੇ ਅਸ਼ੀਰਵਾਦ ਤਣਾਅ ਦਾ ਵੱਧੀਆ ਇਲਾਜ ਹੈ।ਅਸ਼ੀਰਵਾਦ ਦੇਣ ਵਾਲੇ ਦੀ ਭਾਵਨਾ ਦੇ ਵਿਪ੍ਰੀਤ ਸਾਧਨਾ ਹੈ। ਅਸ਼ੀਰਵਾਦ ਮੰਗਣ ਨਾਲੋਂ ਨਿਸ਼ਕਾਮ ਸੇਵਾ ਕਰਨਾ ਆਪਣੇ ਆਪ ਵਿੱਚ ਅਸ਼ੀਰਵਾਦ ਹੈ ਜੋ ਹਰ ਵਿਅਕਤੀ ਨੂੰ ਸਕੂਨ ਅਤੇ ਖੁਸ਼ੀ ਦਿੰਦਾ ਹੈ।ਦਵੰਧ ਕਦੇ ਵੀ ਖੁਸ਼ੀ ਤੇ ਸਕੂਨ ਨਹੀਂ ਦੇ ਸਕਦਾ। ਇਨਸਾਨ ਦਾ ਜਨਮ ਆਪਣੇ ਆਪ ਵਿੱਚ ਅਸ਼ੀਰਵਾਦ ਹੈ ਪਰ ਇਸਦਾ ਆਨੰਦ ਕੋਈ ਕੋਈ ਮਾਣਦਾ ਹੈ ਜੋ ਇਮਾਨਦਾਰੀ ਨਾਲ ਦਿਤਾ ਅਤੇ ਹਾਸਲ ਕੀਤਾ ਅਸ਼ੀਰਵਾਦ ਜ਼ਿੰਦਗੀ ਵਿੱਚ ਤਬਦੀਲੀ ਲਿਆ ਸਕਦਾ ਹੈ, ਕਿਉਂਕਿ ਪ੍ਰਮਾਤਮਾਂ ਤਾਂ ਸੱਭ ਨੂੰ ਬਿਨਾਂ ਕਿਸੇ ਭੇਦ ਭਾਵ ਅਤੇ ਕਰਮਾਂ ਅਤੇ ਨੀਯਤ ਦੇ ਆਧਾਰ ਤੇ ਦਿੰਦਾ ਹੈ ਤੇ ਮੇਹਰਬਾਨ ਹੈ ਕਰਮਾਂ ਅਤੇ ਨੀਯਤ ਕਰਕੇ ਬਹੁੱਤ ਸਾਰੇ ਪ੍ਰਾਪਤ ਕਰਨ ਤੋਂ ਰਹਿ ਜਾਂਦਾ ਹੈ।ਹਰ ਵਕੱਤ ਨਿਰਛਲ ਭਾਵਨਾ ਅਤੇ ਸਾਫ਼ ਨੀਯਤ ਅਸ਼ੀਰਵਾਦ ਲਈ ਜਰੂਰੀ ਹੈ। ਅਸ਼ੀਰਵਾਦ ਜਦ ਹੰਕਾਰ
ਵਿੱਚ ਤਬਦੀਲ ਹੋ ਜਾਂਦਾ ਹੈ ਉਹ ਲਾਇਲਾਜ ਹੋ ਜਾਂਦਾ ਹੈ। ਜਦ ਰੋਟੀ ਦੀ ਲੁੱਟ ਅਸ਼ੀਰਵਾਦ ਦਾ ਕਾਰਨ ਬਣ ਜਾਂਦੀ ਹੈ।ਅਸ਼ੀਰਵਾਦ ਦੀ ਕੋਈ ਕੀਮਤ ਨਹੀਂ ਹੁੰਦੀ।ਕੀਮਤ ਦੇ ਹਿਸਾਬ ਨਾਲ ਦਿਤਾ ਅਤੇ ਲਿਆ ਅਸ਼ੀਰਵਾਦ ਮਨੁੱਖ ਲਈ ਸਰਾਪ ਹੈ।ਮਾਨਸਿਕ ਤਣਾਅ ਦਾ ਕਾਰਨ ਬਣਦੀ ਹੈ। ਅਜੇ ਵੀ ਗਰੀਬ ਲਈ ਅਸ਼ੀਰਵਾਦ ਹੈ ਰੋਟੀ ਤੇ ਅਮੀਰੀ ਦਾ ਹੰਕਾਰ ਸੇਵਾ ਕਰਨ ਨਹੀਂ ਦੇਂਦਾ ਸਗੋਂ ਸੇਵਾ ਖਰੀਦ ਕਰਦਾ ਹੈ । ਰੋਟੀ ਰਾਹੀਂ ਨਾਮ ਕਮਾਉਦਾ ਹੈ। ਤਾਕਤ,ਰਿਜ਼ਕ,ਯੋਗਤਾ,ਅਸ਼ੀਰਵਾਦ ਹੈ ਜੋ ਪ੍ਰਮਾਤਮਾਂ ਦੀ ਦਾਤ ਸਮਝ ਕੇ ਨਿਮਰਤਾ ਨਾਲ ਲੋਕ ਭਲਾਈ ਲਈ ਵੰਡ ਕੇ ਆਨੰਦ ਮਹਿਸੂਸ ਕਰੇ ਅਤੇ ਸ਼ੁਕਰ ਮਨਾਵੇ ਇਹੀ ਅਸਲ ਅਸ਼ੀਰਵਾਦ ਦੀ ਪ੍ਰਾਪਤੀ ਹੈ।

ਸਤਿਕਾਰ ਹਰ ਆਮ ਅਤੇ ਖਾਸ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ ।ਗ਼ਰਜ ਹਿੱਤ ਕੀਤਾ ਸਤਿਕਾਰ ਮਨੁੱਖ ਦੇ ਅੰਦਰਲੇ ਖੋਖਲੇਪਨ ਦੀ ਨਿਸ਼ਾਨੀ ਹੈ। ਨਿਰਮਲ ਪ੍ਰੀਤ ਸਤਿਕਾਰ ਦੀ ਪਹਿਲੀ ਪੌੜੀ ਹੈ ਅਤੇ ਅਨਿਨ ਵਿਸ਼ਵਾਸ਼ ਮੰਜ਼ਿਲ ।ਸਤਿਕਾਰ ਅੰਦਰਲੇ ਖਾਲੀਪਨ ਨੂੰ ਸਕੂਨ ਨਾਲ ਭਰ ਦਿੰਦਾ ਹੈ। ਮਨੁੱਖ ਦਾ ਅਸਲ ਗੁੱਣ ਹੈ।ਸਤਿਕਾਰ ਕਰਨ ਵਾਲੇ ਦੀ
ਮਨੋਦਸ਼ਾ,ਅਮੀਰ,ਗੁੱਣਾਤਮਿਕ ਅਤੇ ਉਦਾਰਵਾਦੀ ਹੁੰਦੀ ਹੈ।ਦੁਨੀਆ ਵਿੱਚ ਅਪਰਾਧਿਕ ਅਤੇ ਅਤੰਕਵਾਦ ਦੇ ਵਿਸਥਾਰ ਦਾ ਕਾਰਨ ਕੁਝ ਸਤਾਧਾਰੀ ਵਿਅਕਤੀਆਂ ਵਲੋਂ ਆਮ ਵਿਅਕਤੀ ਦਾ ਸਤਿਕਾਰ ਨਾ ਕਰਨਾ ਹੈ ਅਤੇ ਦੂਸਰਾ ਮੌਕਾ ਪ੍ਰਸਤ ਲੋਕਾਂ ਵਲੋਂ ਆਮ ਵਿਅਕਤੀ ਦੀ ਇਸ ਦਸ਼ਾ ਨੂੰ ਵਰਗਲਾ ਕੇ ਸਤਿਕਾਰ ਰਹਿਤ ਉਹਨਾਂ ਦੀ ਦੁਰ ਵਰਤੋਂ ਕਰਨਾ ਹੈ।ਸਤਿਕਾਰ ਹੀ ਹਰ ਵਿਅਕਤੀ ਨੂੰ ਅਪਰਾਧਿਕ ਅਤੇ ਅਤੰਕਵਾਦ ਦੇ ਸੰਦਰਭ ਵਿੱਚੋਂ ਕੱਢਣ ਵਿੱਚ ਸਹਾਈ ਹੋ ਸਕਦਾ ਹੈ।ਸਤਿਕਾਰ ਕੁੱਦ ਇੱਕ ਧਰਮ ਹੈ।ਜੋ ਵਿਅਕਤੀ ਨੂੰ ਵਾਦਾਂ ਦੇ ਚੱਕਰ ਵਿੱਚੋਂ ਕੱਢਕੇ ਮਾਨਵਤਾ ਨਾਲ ਜੋੜ ਦਿੰਦਾ ਹੈ। ਸਤਿਕਾਰ ਮਾਨਵ ਸੰਸਕ੍ਰਿਤੀ ਅਤੇ ਬ੍ਰਹਿਮੰਡ ਨੂੰ ਜਾਨਣ ਦੀ ਜੁਗਤ ਹੈ।

04 Dec 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁੱਤ ਬਹੁੱਤ ਧੰਨਵਾਦ ਜੀ

08 Dec 2013

Reply