ਇੱਥੋ ਚੁੱਕ ਕੇ ਉੱਥੇ ਧਰਨੀ,
ਵੱਡੇ ਰਿਪੋਟਰਾਂ ਦਾ ਕੋਈ ਘਰ ਨੀ,
ਪੱਕੀ ਨੂੰ ਇਹ ਕੱਚੀ ਦੱਸਦੇ,
ਬਾਹ ਸੱਚ ਦੀ ਕਿਹਨੇ ਫੜਨੀ।
ਲੁੱਟੇ ਨੂੰ ਇਹ ਲੁੱਟਦੇ ਫਿਰਦੇ,
ਦੋਸ਼ੀ ਆਗੂ ਛੁੱਟਦੇ ਫਿਰਦੇ,
ਡਰ ਦਾ ਡੰਕਾ ਇਹ ਵਜਾਉਦੇਂ,
ਗੱਲ ਤਾਂ ਇਹਨਾਂ ਕੋਲੋ ਘੜਨੀ।
ਨਵੇ ਪੁਰਾਣੇ ਜਦੋ ਸਾਰੇ ਮਿਲਕੇ,
ਜਨਤਾ ਦਾ ਮਾਸ ਹੀ ਛਿਲਕੇ,
ਗੱਲ ਫਿਰ ਧਰਮ ਦੀ ਪੜਨੀ,
ਇੱਥੋ ਚੁੱਕ ਕੇ ਉੱਥੇ ਧਰਨੀ,
ਵੱਡੇ ਲਿਡਰਾਂ ਦਾ ਕੋਈ ਘਰਨੀ,
ਪੱਕੀ ਨੂੰ ਇਹ ਕੱਚੀ ਦੱਸਦੇ,
ਬਾਹ ਸੱਚ ਦੀ ਕਿਹਨੇ ਫੜਨੀ।
ਝੂੱਠ ਬੋਲ ਕੇ ਰਿਸ਼ਤੇ ਕਰਦੇ,
ਰੱਬ ਤੋਂ ਵੀ ਇਹ ਨਾ ਡਰਦੇ,
ਦਾਜ ਲਈ ਫਿਰ ਤੰਗ ਕਰਨਗੇ,
ਔਰਤ ਜਾਤ ਅੱਗ ਵਿੱਚ ਸੜਨੀ,
ਵੱਡੇ ਲਾਲਚੀਆ ਦਾ ਕੋਈ ਘਰਨੀ,
ਪੱਕੀ ਨੂੰ ਇਹ ਕੱਚੀ ਦੱਸਦੇ,
ਬਾਹ ਸੱਚ ਦੀ ਕਿਹਨੇ ਫੜਨੀ।
ਕਲਮ ਦੇ ਆਸ਼ਿਕ ਬਣਗੇ ਸਾਰੇ,
ਛੋਟੇ-ਵੱਡੇ ਸੱਭ ਜਾਦੇਂ ਸਤਿਕਾਰੇ,
ਪਿਆਰ ਮੁਹੋਬਤ ਦੀ ਗੱਲ ਕਰਦੇ,
ਵੈਰ ਵਿਰੋਧ ਇਰਖਾ ਦਿਲ ਵਿੱਚ ਪਾਲੇ,
ਸੱਚ ਲਿਖਣ ਤੇ ਜਦੋ "ਕਲਮ" ਆੜਨੀ।
ਵੱਡੇ ਵਿਕਾਊ ਲੇਖਕਾ ਦਾ ਕੋਈ ਘਰਨੀ,
ਪੱਕੀ ਨੂੰ ਇਹ ਕੱਚੀ ਦੱਸਦੇ,
ਬਾਹ ਸੱਚ ਦੀ ਕਿਹਨੇ ਫੜਨੀ।
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
|