Home > Communities > Punjabi Poetry > Forum > messages
ਅਰਸ਼ ਤੋਂ ਫ਼ਰਸ਼ ਤੇ
ਅਰਸ਼ ਤੋਂ ਫ਼ਰਸ਼ ਤੇ
ਕਾਲੇ , ਪੀਲੇ 'ਤੇ ਅੰਗ੍ਰੇਜ਼ ,ਕੋਈ ਹੌਲੀ , ਕੋਈ ਤੇਜ਼ ,ਕੋਈ ਉਂਗਲਾਂ ਵਿਚ ਫਸਾ ,ਤੇ ਫਿਰਕੀ ਨਿਆਈਂ ਘੁਮਾ ,ਕੋਈ ਚੀਤੇ ਵਾਂਗ ਸ਼ਹਿ ਲਾ ,ਸਿਸ਼ਤ ਬੰਨ੍ਹਕੇ , ਜ਼ੋਰ ਨਾਲ ,ਮੈਨੂੰ ਸਿੱਟਦਾਜ਼ਿੰਦਗੀ ਦੀ ਕ੍ਰੀਜ਼ ਤੇ |
ਕੋਈ ਪੈਂਟ ਨਾਲ ਘਸਾ ਕੇ ,ਚਮਕਾਉਂਦਾ ਮੈਨੂੰ ,ਜਾਂ ਫ਼ਿਰ ਕੋਈ ,ਐਵੈਂ ਈ ਖੇਡਦਾ ਮੇਰੇ ਨਾਲ ,ਇਕ ਤੋਂ ਦੂਜੇ ਹੱਥ ਉਛਾਲ |
ਮੇਰੇ ਕੱਸਵੇਂ ਬਦਨ ਤੇ ,ਬੈਟ੍ਸਮੈਨ ਵੱਟ ਕੇ ਸ਼ਾਟ ਮਾਰਦਾ , ’ਤੇ ਅੰਪਾਇਰ ਮੇਰੀ ਊਚੀ ਉੜਾਨ ਤੇ , ਦੋਵੇਂ ਹਥ ਖੜ੍ਹੇ ਕਰ ‘ਸਿਕਸਰ ’ ਦਾ ਇਸ਼ਾਰਾ ਦਿੰਦਾ |ਦਰਸ਼ਕ ਤਾੜੀਆਂ ਮਾਰਦੇ ,ਉਚਾਈਆਂ ਦੇ ਹੁਲਾਰੇ ’ਚ ਮਸਤ ,ਮੈਂ ਇਕ ਅਨਜਾਣ ਸੁਪਨਾ ਜਿਉਂਦੀ ,ਪਤੰਗ ਬਣ ਹਵਾਵਾਂ ’ਚ ਉੱਡਦੀ |
ਮੇਰਾ ਉਛਾਲ ਜੋਸ਼ ਭਰਦਾ ,ਜਵਾਨਾਂ ਦੇ ਗਰਮ ਲਹੂ ਵਿਚ ,ਉਹ ਉੱਲਰ ਦੌੜਦੇ ਮੇਰੇ ਪਿੱਛੇ | ਕੋਈ ਖੜ੍ਹਾ ਅੰਬਰ ਵਲ ਨੀਝ ਲਾਈਂ ,ਅਗੇ ਪਿਛੇ ਅੱਡੀ -ਛੜੱਪਾ ਕਰਦਾ , ਹੱਥ ਜੋੜ , ਬੁੱਕ ਬਣਾਈਂ ,ਮੈਨੂੰ ਫੜਨਾ ਲੋਚਦਾ |
'ਤੇ ਸ਼ਾਟ ਦੀ ਤਾਕਤ ਦਾ ਨਸ਼ਾ ,ਟੁੱਟਦਿਆਂ ਹੀ ਮੈਂ ਡਿੱਗਦੀ , ਢਹਿੰਦੀ ,ਉਛਲਦੀ ਆ ਡਟਦੀ ,ਫ਼ਿਰ ਮੈਦਾਨ ਵਿਚ |ਕਿਸੇ ਨੂੰ ਜਿੱਤ ਮਿਲਦੀ ,ਕਿਸੇ ਨੂੰ ਹਾਰ |ਮੈਂ ਇੰਵੇਂ ਹੀ ਜ਼ਿੰਦਗੀ ਦੀ ,ਜੰਗ ਵਿਚ ਜੂਝਦੀ ,ਖੁਸ਼ੀਆਂ ਵੰਡਦੀ ਰਹੀ ,ਸਹਿੰਦਿਆਂ ਹੋਇਆਂ ਮਾਰ |
ਹੁਣ ਜਦ ਜ਼ਿੰਦਗੀ ਦੀ ਘੋਲ ’ਚ ,ਮੇਰੀ ਖੱਲ ਲਟਕ ਗਈ ,ਪਿੰਡੇ ਤੇ ਟੋਏ ਪੈ ਗਏ ,ਇਕ ਨਵੇਕਲੇ ਕਮਰੇ ’ਚ ,ਬੰਦ ਬੇਕਾਰ ਬਿਰਧ ਵਾਂਗ ,ਅਰਸ਼ ਤੋਂ ਫ਼ਰਸ਼ ਤੇ ਡਿੱਗ ,ਜ਼ਿੰਦਗੀ ਦੇ ਗਲੈਮਰ ਤੋਂ ਦੂਰ ,ਮੈਂ ਇਕ ਡੱਬੇ ਵਿਚ ਕੈਦ ਹਾਂ |
ਜਗਜੀਤ ਸਿੰਘ ਜੱਗੀ
Note: ਕਾਲੇ, ਪੀਲੇ 'ਤੇ ਅੰਗ੍ਰੇਜ਼ = Players from the Black, Yellow (Asians) & White races.
04 Sep 2013
Bahut khoob jagjeet ji... In this composition , the use of a cricket ball as a metaphor is quite splendid.Well done.... Keep writing ... .
04 Sep 2013
waah waah waah,.........eh ik nawan pehlu vekhan nu millea hai,............sayaad pehlan is tarj te kadde koi kavita na likhi gayi hove ,.........dastaan -e-cricket ball nu lai ke,...............har alfaaz bohat hi behtreen likhea hai aap g ne,........har gal bohat khubb beyaan kitti hai,.........with relationship with life,..........waah
This will gonna one of the best poetries in ur book one day.
04 Sep 2013
kehna tan hor vi kafi kujh chahunda haan,..........is open poetry nu lai ke par hun words nahi mill rahe,...........hatts off sir...............!!
04 Sep 2013
Thank You so much for ur critical appraisal, lots of love and good wishes, dear Pradeep Ji.
Jagjit Singh Jaggi From Hyderabad
04 Sep 2013
ਸੁਖਪਾਲ ਬਾਈ ਜੀ, ਆਪਦੇ ਕਮੇਂਟ੍ਸ ਅਤੇ ਸ਼ੁਭ ਕਾਮਨਾਵਾਂ ਲਈ ਬਹੁਤ ਬਹੁਤ ਧੰਨਵਾਦ | ਆਪ ਜੈਸੇ ਲੇਖਕ ਅਤੇ ਸ਼ੁਭਚਿੰਤਕ ਫੋਰਮ ਦੀ ਜਾਨ ਹਨ | ਜਿਉਂਦੇ ਵਸਦੇ ਰਹੋ |
ਜਗਜੀਤ ਸਿੰਘ ਜੱਗੀ
ਸੁਖਪਾਲ ਬਾਈ ਜੀ, ਆਪਦੇ ਕਮੇਂਟ੍ਸ ਅਤੇ ਸ਼ੁਭ ਕਾਮਨਾਵਾਂ ਲਈ ਬਹੁਤ ਬਹੁਤ ਧੰਨਵਾਦ | ਆਪ ਜੈਸੇ ਲੇਖਕ ਅਤੇ ਸ਼ੁਭਚਿੰਤਕ ਫੋਰਮ ਦੀ ਜਾਨ ਹਨ | ਜਿਉਂਦੇ ਵਸਦੇ ਰਹੋ |
ਜਗਜੀਤ ਸਿੰਘ ਜੱਗੀ
ਸੁਖਪਾਲ ਬਾਈ ਜੀ, ਆਪਦੇ ਕਮੇਂਟ੍ਸ ਅਤੇ ਸ਼ੁਭ ਕਾਮਨਾਵਾਂ ਲਈ ਬਹੁਤ ਬਹੁਤ ਧੰਨਵਾਦ | ਆਪ ਜੈਸੇ ਲੇਖਕ ਅਤੇ ਸ਼ੁਭਚਿੰਤਕ ਫੋਰਮ ਦੀ ਜਾਨ ਹਨ | ਜਿਉਂਦੇ ਵਸਦੇ ਰਹੋ |
ਜਗਜੀਤ ਸਿੰਘ ਜੱਗੀ
ਸੁਖਪਾਲ ਬਾਈ ਜੀ, ਆਪਦੇ ਕਮੇਂਟ੍ਸ ਅਤੇ ਸ਼ੁਭ ਕਾਮਨਾਵਾਂ ਲਈ ਬਹੁਤ ਬਹੁਤ ਧੰਨਵਾਦ | ਆਪ ਜੈਸੇ ਲੇਖਕ ਅਤੇ ਸ਼ੁਭਚਿੰਤਕ ਫੋਰਮ ਦੀ ਜਾਨ ਹਨ | ਜਿਉਂਦੇ ਵਸਦੇ ਰਹੋ |
ਜਗਜੀਤ ਸਿੰਘ ਜੱਗੀ
Yoy may enter 30000 more characters.
07 Sep 2013