Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਰਥ (ਨੱਨ੍ਹੀ ਕਹਾਣੀ) --ਭਿੰਦਰ ਜਲਾਲਾਬਾਦੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 2 << Prev     1  2  Next >>   Last >> 
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਅਰਥ (ਨੱਨ੍ਹੀ ਕਹਾਣੀ) --ਭਿੰਦਰ ਜਲਾਲਾਬਾਦੀ

ਮਘਦੀ ਦੁਪਿਹਰੇ ਚਿੰਤ ਕੌਰ ਵਿਹੜੇ ਵਿਚ ਪਏ 'ਚੱਕਵੇਂ ਚੁੱਲ੍ਹੇ' ਨੂੰ ਤਪਾਉਣ ਲਈ ਲੱਕੜਾਂ ਡਾਹ ਕੇ ਫ਼ੂਕਾਂ ਮਾਰ ਰਹੀ ਸੀ ਫ਼ੂਕਾਂ ਮਾਰ ਮਾਰ ਉਸ ਦਾ ਮਗਜ਼ ਖੋਖਲਾ ਹੋ ਗਿਆ ਸੀ ਅਤੇ ਬਿਰਧ ਬਲਹੀਣ ਸਰੀਰ ਦੀ ਸੱਤਿਆ ਸੂਤੀ ਗਈ ਸੀ ਕਦੇ ਉਹ ਚੁੱਲ੍ਹੇ ਵਿਚ ਕਾਗਜ਼ ਡਾਹੁੰਦੀ ਅਤੇ ਕਦੇ ਛਿਟੀਆਂ ਡਾਹ ਕੇ ਫ਼ੂਕਾਂ ਮਾਰਨ ਲੱਗਦੀ ਪਰ ਜ਼ਿੱਦੀ ਅੱਗ ਬਲਣ 'ਤੇ ਨਹੀਂ ਰਹੀ ਸੀ ਫ਼ੂਕਾਂ ਮਾਰ ਮਾਰ ਕੇ ਚਿੰਤ ਕੌਰ ਅੱਕਲਕਾਨ ਹੋਈ ਪਈ ਸੀ ਸਲ੍ਹਾਬੀਆਂ ਲੱਕੜਾਂ ਦੇ ਕੌੜੇ ਧੂੰਏਂ ਕਾਰਨ ਉਸ ਦੀਆਂ ਜੋਤਹੀਣ ਅੱਖਾਂ 'ਚੋਂ ਪਾਣੀ ਪਰਨਾਲੇ ਵਾਂਗ ਵਗ ਰਿਹਾ ਸੀ ਸਿਰ ਦੀਆਂ ਪੁੜਪੁੜੀਆਂ ਵੀ 'ਟੱਸ-ਟੱਸ' ਕਰਨ ਲੱਗ ਪਈਆਂ ਸਨ ਅਜੇ ਉਹ ਪਿਛਲੇ ਹਫ਼ਤੇ ਹੀ ਅੱਖਾਂ ਦੇ ਲੱਗੇ 'ਮੁਫ਼ਤ ਕੈਂਪ' 'ਚੋਂ ਅੱਖਾਂ ਬਣਵਾ ਕੇ ਆਈ ਸੀ ਉਸ ਦੇ ਨੂੰਹ-ਪੁੱਤ ਤਾਂ ਉਸ ਦੀ ਕੋਈ ਪ੍ਰਵਾਹ ਹੀ ਨਹੀਂ ਕਰਦੇ ਸਨ ਉਹਨਾਂ ਦੇ ਭਾਅ ਦਾ ਤਾਂ ਬੁੱਢੀ ਉਹਨਾਂ ਨੂੰ ਇਕ ਤਰ੍ਹਾਂ ਨਾਲ 'ਦੱਦ' ਲੱਗੀ ਹੋਈ ਸੀ ਅਤੇ ਉਹ ਉਸ ਤੋਂ 'ਛੁੱਟਕਾਰੇ' ਲਈ ਰੱਬ ਅੱਗੇ ਹੱਥ ਵੀ ਜੋੜਦੇ! ਅੱਧੋਰਾਣੇ ਸਰੀਰ ਵਾਲੀ ਚਿੰਤ ਕੌਰ ਮੰਜੇ 'ਤੇ ਬੈਠੀ ਹੀ ਚੂਕੀ ਜਾਂਦੀ ਨਾਂ ਤਾਂ ਉਸ ਨੂੰ ਕੋਈ ਪਾਣੀ ਦਾ ਗਿਲਾਸ ਦਿੰਦਾ ਅਤੇ ਨਾ ਹੀ ਕੋਈ ਦੁਆਈ ਬੂਟੀ! ਇਹ ਤਾਂ ਚਿੰਤ ਕੌਰ ਦੇ ਚੰਗੇ ਕਰਮਾਂ ਨੂੰ ਉਹਨਾਂ ਦੇ ਪਿੰਡ ਅੱਖਾਂ ਦਾ 'ਮੁਫ਼ਤ ਕੈਂਪ' ਲੱਗਿਆ ਸੀ ਅਤੇ ਚਿੰਤ ਕੌਰ ਦੀਆਂ ਅੱਖਾਂ ਬਣ ਗਈਆਂ ਸਨ ਉਸ ਨੂੰ ਗੁਜ਼ਾਰੇ ਜੋਕਰਾ ਦਿਸਣ ਲੱਗ ਪਿਆ ਸੀ

"ਨੀ ਕੀ ਕਰਦੀ ਐਂ ਚਿੰਤੀਏ..?" ਬਾਹਰੋਂ ਪਾਲ ਕੌਰ ਨੇ ਕੇ ਬੁਰੇ ਹਾਲੀਂ ਹੋਈ ਚਿੰਤ ਕੌਰ ਨੂੰ ਪੁੱਛਿਆ
"ਆਪਦੇ ਜਣਦਿਆਂ ਨੂੰ ਰੋਨੀ ਆਂ ਪਾਲੋ ਤੇ ਜਾਂ ਰੋਨੀ ਆਂ ਆਪਦੇ ਮਾੜੇ ਕਰਮਾਂ ਨੂੰ..!"  ਚਿੰਤੀ ਨੇ ਧੁਖ਼ਦੀ ਚਿਤਾ ਵਾਂਗ ਹਾਉਕਾ ਲਿਆ
"ਤੈਨੂੰ ਤਾਂ ਡਾਕਦਾਰ ਨੇ ਘਰ ਦੇ ਕੰਮ ਕਾਰ ਤੋਂ ਵਰਜਿਆ ਸੀ ਤੇ ਤੂੰ ਚੁੱਲ੍ਹੇ ਵਿ ਫ਼ੂਕਾਂ ਮਾਰਨ ਲੱਗ ਪਈ..? ਅੱਖਾਂ ਫ਼ੇਰ ਗੁਆ ਲਵੇਂਗੀ..!"
"
ਮੈਂ ਰੋਟੀ ਖਾ ਕੇ ਦੁਆਈ ਲੈਣੀ ਐਂ, ਡਾਕਦਾਰ ਨੇ ਕਿਹਾ ਸੀ ਨਿਰਣੇ ਕਾਲਜੇ ਦੁਆਈ ਨੀ ਲੈਣੀ..!"
"
ਤੂੰ ਗੈਸ ਚਲਾ ਲੈਣਾਂ ਸੀ..! ਉਹ ਕਾਹਦੇ ਵਾਸਤੇ ਲਿਆ ਕੇ ਰੱਖਿਐ..?"
"
ਉਹ ਅੱਗ ਲੱਗੜਾ ਮੈਨੂੰ ਜਗਾਉਣਾ ਨੀ ਆਉਂਦਾ, ਕਿਹੜਾ ਇਕ ਸਿਆਪੈ..?"
"
ਚੁੱਲ੍ਹੇ ' ਫ਼ੂਕਾਂ ਮਾਰ ਕੇ ਤਾਂ ਤੂੰ ਆਪਦੀ ਨਿਗਾਹ ਫ਼ੇਰ ਖਰਾਬ ਕਰ ਲੈਣੀ ਐਂ..!"
"
ਕੀ ਕਰਾਂ..? ਢਿੱਡ ਤਾਂ ਝੁਲਸਣਾ ਪੈਣੈਂ..! ਫ਼ੂਕਾਂ ਮਾਰ ਮਾਰ ਮੇਰੀਆਂ ਤਾਂ ਭੈਣੇ ਉੱਲਾਂ ਵੱਜਣ ਲੱਗ ਪਈਆਂ..! ਪਤਾ ਨੀ ਰੁੜ ਜਾਣਾਂ ਰੱਬ ਮੈਨੂੰ ਚੱਕਦਾ ਕਿਉਂ ਨੀ..?"
"
ਤੇ ਤੇਰੇ ਨੂੰਹ ਪੁੱਤ ਕਿੱਥੇ ਗਏ ..?"
"
ਉਹ ਅੱਜ ਸ਼ਹਿਰ ਮਾਂ-ਦਿਵਸ ਮਨਾਉਣ ਗਏ ..!"

ਢਿੱਡੋਂ ਭੁੱਖੀ ਅਤੇ ਦੁਆਈ ਖੁਣੋਂ ਲਾਚਾਰ, ਚੁੱਲ੍ਹੇ ' ਫ਼ੂਕਾਂ ਮਾਰਦੀ ਚਿੰਤੀ ਨੂੰ ਦੇਖ, ਪਾਲੋ ਨੂੰ 'ਮਾਂ-ਦਿਵਸ' ਬਾਰੇ ਸਮਝ ਨਹੀਂ ਰਹੀ ਸੀ ਉਸ ਦਾ ਦਿਮਾਗ 'ਮਾਂ-ਦਿਵਸ' ਦੇ ਅਰਥ ਲੱਭਣ ਦੀ ਘੋੜ-ਦੌੜ ਵਿਚ ਰੋਹੀਏਂ ਚੜ੍ਹਿਆ ਹੋਇਆ ਸੀ! ਚਿੰਤ ਕੌਰ ਅਜੇ ਵੀ ਫ਼ੂਕਾਂ ਮਾਰ ਕੇ ਅੱਗ ਬਾਲਣ ਦੀ ਕੋਸ਼ਿਸ਼ ਵਿਚ ਸੀ

03 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

I am in tears...

 

Bahut sohni story, saaf shabdan vich bahut sohna message....

 

Waheguru ji sab da bhala karin !!!

03 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਵਾਹ ਵਾਹ ਜਨਾਬ !

03 Jun 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

Sealedspeechless.......thanx a lot for sharing here

03 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਦਿਲ ਟੁੰਬਵੀਂ ਕਹਾਣੀ ਏ ਤੇ ਕਾਫੀ ਗੰਭੀਰ ਮੁੱਦੇ ਨੂੰ ਉਜਾਗਰ ਕਰਦੀ ਹੋਈ ਸਾਨੂੰ ਸਭ ਨੂੰ ਬਹੁਤ ਵਧੀਆ ਸੁਨੇਹਾ ਅਤੇ ਮਾੜੇ ਰਾਹੇ ਜਾਣ ਤੋ ਗੁਰੇਜ਼ ਕਰਨ ਦੀ ਅਪੀਲ ...........ਮਾਂ ਦਿਵਸ ਮਨਾਉਣ ਦਾ ਕੀ ਫਾਇਦਾ ਜੇ ਆਪਣੇ ਘਰਾਂ ਚ ਆਪਣੀਆਂ ਮਾਵਾਂ ਦਾ ਇਹੋ ਜਿਹਾ ਹਾਲ ਏ ........ਮਾਂ ਹੈ ਰੱਬ ਦਾ ਨਾਂ ਓ ਦੁਨਿਆ ਵਾਲਿਓ .........ਮਾਂ ਹੁੰਦੀ ਏ ਮਾਂ ਓ ਦੁਨਿਆ ਵਾਲਿਓ ..
ਮਾਵਾਂ ਠੰਡੀਆਂ ਨੇ ਛਾਵਾਂ ....ਮਾਵਾਂ ਠੰਡਿਆ ਨੇ ਛਾਵਾਂ......
ਮਾਂ ਦਾ ਸਤਿਕਾਰ ਹੀ ਰੱਬ ਦੀ ਰਹਿਮਤ |
ਸਾਡੀ ਮਾਂ ਹਮੇਸ਼ਾ ਖੁਸ਼ ਰਹੇ , ਲੰਮੀਆਂ ਉਮਰਾਂ ਹੋਣ ਤੇ ਸਾਨੂੰ ਇੱਦਾਂ ਹੀ ਪਿਆਰ ਦਿੰਦੀ ਰਹੇ |

ਦਿਲ ਟੁੰਬਵੀਂ ਕਹਾਣੀ ਏ ਤੇ ਕਾਫੀ ਗੰਭੀਰ ਮੁੱਦੇ ਨੂੰ ਉਜਾਗਰ ਕਰਦੀ ਹੋਈ ਸਾਨੂੰ ਸਭ ਨੂੰ ਬਹੁਤ ਵਧੀਆ ਸੁਨੇਹਾ ਅਤੇ ਮਾੜੇ ਰਾਹੇ ਜਾਣ ਤੋ ਗੁਰੇਜ਼ ਕਰਨ ਦੀ ਅਪੀਲ ...........ਮਾਂ ਦਿਵਸ ਮਨਾਉਣ ਦਾ ਕੀ ਫਾਇਦਾ ਜੇ ਆਪਣੇ ਘਰਾਂ ਚ ਆਪਣੀਆਂ ਮਾਵਾਂ ਦਾ ਇਹੋ ਜਿਹਾ ਹਾਲ ਏ ........ਮਾਂ ਹੈ ਰੱਬ ਦਾ ਨਾਂ ਓ ਦੁਨਿਆ ਵਾਲਿਓ .........ਮਾਂ ਹੁੰਦੀ ਏ ਮਾਂ ਓ ਦੁਨਿਆ ਵਾਲਿਓ ..

ਮਾਵਾਂ ਠੰਡੀਆਂ ਨੇ ਛਾਵਾਂ ....ਮਾਵਾਂ ਠੰਡਿਆ ਨੇ ਛਾਵਾਂ......

 

ਮਾਂ ਦਾ ਸਤਿਕਾਰ ਹੀ ਰੱਬ ਦੀ ਰਹਿਮਤ |

 

ਸਾਡੀ ਮਾਂ ਹਮੇਸ਼ਾ ਖੁਸ਼ ਰਹੇ , ਲੰਮੀਆਂ ਉਮਰਾਂ ਹੋਣ ਤੇ ਸਾਨੂੰ ਇੱਦਾਂ ਹੀ ਪਿਆਰ ਦਿੰਦੀ ਰਹੇ |

 

 

03 Jun 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

bahout khoob veer g..emotional e yaar....keep sharing...

03 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Janab bahut hee sachey subject nu pesh kardi hai eh kahani

 

"ਮਾਂ-ਦਿਵਸ"

04 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

Heart touching story........

idan de emotions hi es video vich ne......

 

 

 

 

04 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

well done pardeep ........... superb ..........i like that 

 

bahut hi kmaal di rachna share kiti ae tusi ......... its really heart touching 

 

jionde raho 

04 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

amazing story...... really touching...

 

thanks for sharing..

04 Jun 2010

Showing page 1 of 2 << Prev     1  2  Next >>   Last >> 
Reply