Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸ਼ਲੀਲ ਕਵਿਤਾ. .. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gαяяy ѕαη∂нυ
gαяяy
Posts: 52
Gender: Male
Joined: 06/Apr/2012
Location: out Of Reach .. (:
View All Topics by gαяяy
View All Posts by gαяяy
 
ਅਸ਼ਲੀਲ ਕਵਿਤਾ. ..
.....................ਅਸ਼ਲੀਲ ਕਵਿਤਾ ...........................

ਖੇਤ ਕੱਖ ਚੁਗਣ ਆਈ ਗਰੀਬਣੀ ਦੇ ਘਸੇ ਜੇ ਸੂਟ ਵਿੱਚੋਂ ਦਿਖਦੀਆਂ ਉਸਦੀਆਂ ਛਾਤੀਆਂ ਨੂੰ ਦੇਖ ਦੇਖ ਮਚਲ ਰਿਹਾ ਜੱਟ ਮੁੱਛਾਂ ਨੂੰ ਚਾੜ ਰਿਹਾ ਹੈ !

ਲਾਲ ਬੱਤੀ ਹੋਈ ਤੋਂ ਚੌਂਕ ਤੇ ਰੁਕੀ ਵੱਡੀ ਗੱਡੀ ਵਿਚਲਾ ਸੇਠ ਤੱਕ ਰਿਹਾ ਏ ਸ਼ੀਸੇ ਥਾਣੀ ਚੋਰੀ ਚੋਰੀ ਭੀਖ ਮੰਗਦੀ ਕੁੜੀ ਦੇ ਅੰਗਾਂ ਨੂੰ !

ਤੇ ਤੁਹਾਨੂੰ ਕਿਸੇ ਪਾਰਕ 'ਚ ਬੈਠੇ ਜਵਾਨ ਕੁੜੀ ਮੁੰਡਾ ਹੱਥਾਂ 'ਚ ਹੱਥ ਪਾਈ ਗੱਲਾਂ ਕਰਦੇ ਅਸ਼ਲੀਲ ਲੱਗਦੇ ਹਨ ........

ਸਕੂਲ 'ਚ ਪਾਠ ਪੜਾੳਂਦਾ ਪੜਾੳਂਦਾ ਮਾਸਟਰ ਬੁਲਾ ਲੈਂਦਾ ਹੈ ਫੀਸ ਭਰਨ ਦਾ ਲਾਲਚ ਦੇਕੇ ਰਿਕਸ਼ੇ ਵਾਲੇ ਛੱਜੂ ਦੀ ਕੁੜੀ ਨੂੰ ਘਰ ਅਪਣੇ ਕੁਵੇਲ਼ੇ ਜੇ !

ਭੀੜ ਨਾਲ ਭਰੀ ਬੱਸ ਵਿੱਚ ਚੜੀ ਮਾਵਾਂ , ਭੈਣਾਂ ਵਰਗੀ ਔਰਤ ਦੇ ਨਾਲ ਲੱਗ ਲੱਗ ਖੜ ਰਹੇ ਕਾਲਜ ਦੇ ਨੌਜਵਾਨ ਮੁੰਡੇ ਭੀੜ ਦੀ ਆੜ ਵਿੱਚ ਅਪਣੀ ਮਰਦਾਨਗੀ ਪਰਖ ਰਹੇ ਹਨ !

ਤੇ ਤੁਹਾਨੂੰ, ਅਪਣੇ ਬੱਚਿਆਂ ਦੀ ਫੀਸ ਭਰਨ ਲਈ ਮਜਬੂਰੀ ਵਿੱਚ ਪੈਸਿਆਂ ਪਿਛੇ ਕਿਸੇ ਨਾਲ ਸੌਂਦੀ ਔਰਤ ਅਸ਼ਲੀਲ ਲੱਗਦੀ ਹੈ !
ਤਾਂ ਅਪਣੇ ਡੇਲਿਆਂ ਨੂੰ ਕੱਢ ਕੇ ਉਹਨਾਂ ਦਾ ਅਚਾਰ ਪਾ ਲਵੋ ।

...................... ਜਸਪਰੀਤ ਸਿੰਘ ਧਾਲੀਵਾਲ
11 Jan 2016

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਬਹੁਤ ਖੂਬ
ਅਜਿਹੇ ਸੱਚ ਤੋਂ ਲੋਕ ਅਕਸਰ ਕੰਨੀਂ ਕਤਰਾਉਂਦੇ ਹਨ

ਤਿੱਖੇ ਵਿਅੰਗ ਕਸਦੀ ਇਹ ਰੱਚਨਾ ਸਮਾਜ ਲਈ ਇਕ ਆਈਨਾ ਹੈ


ਲੋਗ ਅਪਨੀ ਕਰਤੂਤੋਂ ਪਰ ਪਰਦਾ ਕਰਕੇ
ਦੂਸਰੋਂ ਕੋ ਫਿਰ ਅਸ਼ਲੀਲ ਕਹਿਤੇ ਹੈਂ ...
13 Jan 2016

gαяяy ѕαη∂нυ
gαяяy
Posts: 52
Gender: Male
Joined: 06/Apr/2012
Location: out Of Reach .. (:
View All Topics by gαяяy
View All Posts by gαяяy
 
Sahi keha bro :)
13 Mar 2016

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 
Great Job

some lines
1)
ਮੇਰੇ ਤਨ 'ਤੇ ਕੱਪੜੇ ਪੂਰੇ ਨੇ ... ਮੈਨੂੰ ਫਿਰ ਵੀ ਨਜ਼ਰਾਂ ਘੂਰਦੀਆਂ ...

2)
ਮੈਂ ਮਾਂ ਹਾਂ ਤੇਰੀ ਵੇਖਣ ਵਾਲੇਆ ... ਤੂੰ ਮੇਰੇ ਪੁੱਤ ਜਿਹਾ ਏਂ ...
ਮੈਂ ਧੀ ਹਾਂ ਤੇਰੀ ਵੇਖਣ ਵਾਲੇਆ ... ਤੂੰ ਮੇਰੇ ਬਾਪ ਦੀ ਥਾਂ ਏਂ ...
ਮੈਂ ਭੈਣ ਹਾਂ ਤੇਰੀ ਵੇਖਣ ਵਾਲੇਆ ... ਤੂੰ ਮੇਰੇ ਵੀਰ ਜਿਹਾ ਏਂ ...
15 Mar 2016

gαяяy ѕαη∂нυ
gαяяy
Posts: 52
Gender: Male
Joined: 06/Apr/2012
Location: out Of Reach .. (:
View All Topics by gαяяy
View All Posts by gαяяy
 

:) great yashmeen ggg

24 Mar 2016

Reply