Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
| ਅਸੀਂ ਓਥੋਂ ਦੇ ਵਾਸੀ ਹਾਂ | :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
| ਅਸੀਂ ਓਥੋਂ ਦੇ ਵਾਸੀ ਹਾਂ |


ਘੁੰਡ  ਚੱਕਦੀ  ਕੁਦਰਤ ਰਾਣੀਂ
ਘੁਲਦੀ ਕੰਨਾਂ ਵਿੱਚ ਗੁਰਬਾਣੀਂ
ਪੈਂਦੀ  ਚਾਟੀ   ਵਿੱਚ  ਮਧਾਣੀ
ਦੁੱਧ  ਰਿੜਕੇ  ਕੋਈ  ਸੁਆਣੀਂ
ਤੜਕੇ  ਜਾਣ  ਖ਼ੇਤਾਂ  ਨੂੰ ਹਾਣੀਂ
ਜਿੱਥੇ  ਰੋਟੀ  ਵੰਡ  ਕੇ ਖਾਣੀਂ
ਅਸੀ  ਓਥੋਂ  ਦੇ  ਵਾਸੀ  ਹਾਂ
ਜਿੱਥੇ ਜੁੜੇ ਬਾਬਿਆਂ ਦੀ ਢਾਣੀਂ
ਅਸੀਂ ਓਥੋਂ ਦੇ ਵਾਸੀ ਹਾਂ |

ਜਿੱਥੇ   ਪੌਣ   ਸ਼ੂਕਦੀ    ਆਵੇ
ਪੁੱਛਦੀ  ਮਹਿਕਾਂ  ਦੇ ਸਿਰਨਾਂਵੇਂ
ਸਬ  ਨੂੰ  ਲੈਂਦੀ  ਵਿੱਚ  ਕਲਾਵੇ
ਨਾਲੇ  ਕੁਦਰਤ  ਹੱਸੇ - ਗਾਵੇ
ਪਈ  ਕਲੀ - ਕਲੀ  ਮੁਸਕਾਵੇ
ਜਿੱਥੇ ਹਰ ਕੋਈ ਢੋਲੇ ਦੀਆਂ ਲਾਵੇ
ਅਸੀ  ਓਥੋਂ  ਦੇ  ਵਾਸੀ  ਹਾਂ
ਜਿੱਥੇ ਸਿਰ ਝੁਕਦਾ ਵੱਡਿਆਂ ਸਾਂਹਵੇਂ
ਅਸੀਂ ਓਥੋਂ ਦੇ ਵਾਸੀ ਹਾਂ |

ਖੇਤਾਂ  ਵਿੱਚ  ਸੁਰਤਾਂ  ਭੁਲਾਈਆਂ
ਦਾਤੀਆਂ ਉਂਗਲਾਂ ਤੇ ਮਰਵਾਈਆਂ
ਪਾਟੀਆਂ ਪੈਰਾਂ ਦੀਆਂ ਵਿਆਈਆਂ
ਭੁੱਖਾਂ  - ਤੇਹਾਂ   ਵੀ  ਹੰਢਾਈਆਂ
ਜ਼ਰੀਆਂ ਕੁਦਰਤ ਦੀਆਂ ਮਨਆਈਆਂ
ਜਿੱਥੇ  ਕੀਤੀਆਂ  ਸਖ਼ਤ ਕਮਾਈਆਂ
ਅਸੀ  ਓਥੋਂ  ਦੇ  ਵਾਸੀ  ਹਾਂ
ਜਿੱਥੇ ਮਿਹਨਤਾਂ ਨਾਲ ਚੜਾਈਆਂ
ਅਸੀਂ ਓਥੋਂ ਦੇ ਵਾਸੀ ਹਾਂ |

ਜੋ ਸੱਭਿਆਚਾਰ ਨੂੰ ਲਾਵੇ ਖੋਰਾ
ਉਹ ਜ਼ੁਬਾਨ ਨਾਂ ਬੋਲੀਏ ਭੋਰਾ
ਸਾਡੀਆਂ ਦਾਤੇ ਦੇ ਹੱਥ ਡੋਰਾਂ
ਚੜੀਆਂ ਰਹਿਣ ਸਦਾ ਹੀ ਲੋਰਾਂ
ਕਿਸੇ ਨੂੰ ਬੋਲ ਨਾ ਬੋਲੀਏ ਕੌੜਾ
ਜਿੱਥੇ ਹਰ ਬੰਦਾ ਸੱਚਾ-ਕੋਰਾ
ਅਸੀਂ ਓਥੋਂ ਦੇ ਵਾਸੀ ਹਾਂ
ਜਿੱਥੇ ਪਿਆਰ ਦੀਆਂ ਨਾਂ ਥੋੜਾਂ
ਅਸੀਂ ਓਥੋਂ ਦੇ ਵਾਸੀ ਹਾਂ |

ਜਿੱਥੇ  ਘਰ  ਛੋਟੇ ,ਵੱਡੇ ਕਿਰਦਾਰ
ਬੋਲੀ ਵਿੱਚ ਲਿਆਕਤ ਅਤੇ ਪਿਆਰ
ਹੋਵੇ  ਸਭ  ਧਰਮਾਂ  ਦਾ  ਸਤਿਕਾਰ
ਪਿੰਡ  ਤੇ   ਖੇਤ   ਸਾਡਾ  ਸੰਸਾਰ
ਸਿਰ  ਤੇ  ਹੱਥ  ਰੱਖਦਾ  ਕਰਤਾਰ
ਜਿੱਥੇ  ਘੁੱਗ  ਵੱਸਦੇ  ਪਰਿਵਾਰ
ਅਸੀ  ਓਥੋਂ  ਦੇ  ਵਾਸੀ  ਹਾਂ
ਜਿੱਥੇ ਦਿਲਾਂ ਚ੍ ਨਾਂਹੀ ਖ਼ਾਰ
ਅਸੀਂ ਓਥੋਂ ਦੇ ਵਾਸੀ ਹਾਂ |

ਲਿਖਤੁਮ :- ਨਿਮਰਬੀਰ ਸਿੰਘ

25 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬਸੂਰਤ ਲਿਖਿਆ ਨਿਮਰ .....ਰੱਬ ਤਰੱਕੀ ਬਖਸ਼ੇ .....ਲਿਖਦੇ ਰਹੋ

25 Sep 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਸ਼ੁਕਰੀਆ ਬਾਬਿਓ |

25 Sep 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut sohna geet hai ih....likhde rvo sohna sohna..:)

25 Sep 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

thankx rubi :)

25 Sep 2012

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

NIMAR BAI BHAUT KAMAL LIKHEA SACHI AAPA UTHE DE WASI HA

25 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

 

ਕਾਸ਼ ਹਰ ਕੋਈ ਇੰਨੇ ਹੀ ਫ਼ਖ਼ਰ ਨਾਲ ਇਹ ਗਲ ਕਹਿ ਸਕੇ ...I
TFS 

ਕਾਸ਼ ਹਰ ਕੋਈ ਇੰਨੇ ਹੀ ਫ਼ਖ਼ਰ ਨਾਲ ਇਹ ਗਲ ਕਹਿ ਸਕੇ ...I

TFS 

 

25 Sep 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

shukriya sharan ji..

25 Sep 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਨਹੀ ਰੀਸਾਂ ਤੇਰੀਆਂ ਬਾਈ ....

25 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਖੂਬ ! ਜੀਓ,,,

25 Sep 2012

Showing page 1 of 2 << Prev     1  2  Next >>   Last >> 
Reply