ਐਸੇ ਵੀਰ ਜਵਾਨ ਮਾਵਾਂ ਦੇ,
ਰਾਹੀ ਫੌਤਗੀ ਦੇ ਰਾਹਵਾਂ ਦੇ,
ਭਲਾ ਮੌਤ ਤੋਂ ਕੀ ਉਹ ਡਰੇ ਨੇ,
ਧਰਮਾਂ ਤੋਂ ਉਹ ਕਿਤੇ ਪਰੇ ਨੇ,
ਪੂੰਛ ਵਿੱਚ ਹਮਲੇ ਜੋ ਮਰੇ ਨੇ,
ਮੌਤ ਨੇ ਵਿਆਹੀ ਜਵਾਨੀ,
ਉਹਨਾਂ ਦਾ “ਧਰਮ” ਕੁਰਬਾਨੀ,
ਪਾਲ ਪੋਸ ਕੇ ਵੱਡੇ ਕਿਤੇ,
ਮਾਪਿਆ ਵਾਧੂ ਦੁੱਖ ਹੀ ਜਰੇ ਨੇ,
ਧਰਮਾਂ ਤੋਂ ਉਹ ਕਿਤੇ ਪਰੇ ਨੇ,
ਪੂੰਛ ਵਿੱਚ ਹਮਲੇ ਜੋ ਮਰੇ ਨੇ,
ਕਰਜ਼ਾ ਲੱਥ ਗਿਆ “ਧਰਤੀ” ਮਾਂ ਦਾ,
ਬਾਕੀ ਰਹਿ ਗਿਆ “ਘਰ ਦੀ ਮਾਂ” ਦਾ,
ਦੇਸ਼ ਵਿੱਚ ਹੀ ਦੇਸ਼ ਦੇ ਗਦਾਰ ਬੜੇ ਨੇ,
ਧਰਮਾਂ ਤੋਂ ਉਹ ਕਿਤੇ ਪਰੇ ਨੇ,
ਪੂੰਛ ਵਿੱਚ ਹਮਲੇ ਜੋ ਮਰੇ ਨੇ,
“ਕਲਮ” ਦੇ ਵੈਣਾਂ ਦੀ ਵੰਝਲੀ,
ਏ ਕੁਝ ਸਤਰਾਂ ਨਾ ਕੇ ਸ਼ਰਧਾਂਜਲੀ,
ਬਣ ਭੇਟਾ ਫੁੱਲ, ਸ਼ਹੀਦਾ ਚਰਨੀ ਚੜੇ ਨੇ,
ਧਰਮਾਂ ਤੋਂ ਉਹ ਕਿਤੇ ਪਰੇ ਨੇ,
ਪੂੰਛ ਵਿੱਚ ਹਮਲੇ ਜੋ ਮਰੇ ਨੇ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
|