ਔਰਤ ਸਹੀ
ਮੈਂ ਔਰਤ ਸਹੀ,
ਕੋਈ ਗੁਨਾਹ ਤਾਂ ਨਹੀਂ ਹਾਂ,
ਭਗਵਾਨ ਦੀ ਕਿ੍ਤ ਹਾਂ,
ਕੋਈ ਸਦਮਾਂ ਤਾਂ ਨਹੀਂ ਹਾਂ,
ਜਨਮ ਲਈ ਤੇਰੇ ਮਾਂ ਦਾ ਰੂਪ,
ਜੀਵਨ ਹਾਂ ਨਿਰੀ ਆਤਮਾਂ ਨਹੀਂ ਹਾਂ,
ਤੇਰੇ ਵਾਂਗ ਹੱਡ ਮਾਸ ਦੀ ਮੂਰਤ,
ਤੇਰੇ ਵਾਂਗ ਜਨਮੀ ਅਲੱਗ ਜਾਤ ਨਹੀਂ ਹਾਂ,
ਤੇਰੀ ਨਿਗਾਹ ਮੈਨੂੰ ਭੈਣ ਬਣਾਇਆ,
ਕਿਉਂ ਹਰ ਇੱਕ ਦੀ ਨਜ਼ਰ ਵਿੱਚ ਧੀ ਨਹੀਂ ਹਾਂ,
ਤੂੰ ਹੀ ਮੇਰਾ ਬਾਪ ਵੀਰਾ ਤੇ ਪੁੱਤਰ,
ਰਿਸ਼ਤੇ ਦੇ ਬੰਧਨ ਵਿੱਚ ਲਗਦੀ ਸਹੀ ਹਾਂ,
ਮੈਂ ਜਨਮੀ ਨਾ ਖਿਲੌਣਾ ਨਾ ਹੀ ਸਾਂ ਵੇਸਵਾ,
ਤੇਰੀ ਹਵਸ਼ ਜੋ ਬਣਾਇਆ ਮੈ ਬਣੀ ਵੁਹੀ ਹਾਂ,
ਤੂੰ ਪਿਆਰ ਦੇ ਕੇ ਮੈਨੂੰ ਡੋਲੀ ਚ ਪਾਂਵੇਂ,
ਪਤਾ ਨਹੀਂ ਕਿਉਂ ਮੈਂ ਤੇਰੀ ਹਵਸ਼ ਬਣੀ ਹਾਂ,
ਤੂੰ ਮਰਦ ਚਾਹੇ ਮੇਰੇ ਤੋਂ ਜਾਇਆ,
ਤੂੰ ਦਸ ਤੇਰੀ ਕਿਉਂ ਬਲੀ ਚੜ੍ਹੀ ਹਾਂ,
ਆਖਰ ਮੈਂ ਔਰਤ ਤਾਂ ਔਰਤ ਹੈ ਰਹਿਣਾ,
ਤੇਰੀ ਸੋਚ ਵਿੱਚ ਦਸ ਮੈਂ ਕਿਥੇ ਖੜ੍ਹੀ ਹਾਂ,
ਤੂੰ ਜੋ ਚਾਹੇਂ ਮੈਂ ਉਹੀ ਰੂਪ ਬਦਲਾਂ,
ਕਮਜ਼ੋਰ ਨਹੀਂ ਆਪਣੀ ਇਜ਼ਤ ਤੋਂ ਡਰੀ ਹਾਂ ,
ਨਾ ਮੇਰੇ ਬਿਨ ਮਰਦਾਂ ਨੇ ਜੰਮਣਾ,
ਮਰਦਾਂ ਬਿਨਾ ਮੈ ਜਿਉਂਦੀ ਮਰੀ ਹਾਂ,
ਚੰਗਾ ਹੈ ਆਪਾਂ ਰਿਸ਼ਤੇ ਦੀ ਸਾਰ ਰਖੀਏ,
ਮੰਨਦੇ ਰਹੇ ਜੋ ਨਗੀਨੇ ਜੜੀ ਹਾਂ,
ਮੈਂ ਔਰਤ ਸਾਹੀਂ ਹਾਂ ਜਿਉਂਦੀ,
ਪਿਆਰ ਲਈ ਤੇਰੇ ਰਾਹੀਂ ਖੜ੍ਹੀ ਹਾਂ.......
ਔਰਤ ਸਹੀ
ਮੈਂ ਔਰਤ ਸਹੀ,
ਕੋਈ ਗੁਨਾਹ ਤਾਂ ਨਹੀਂ ਹਾਂ,
ਭਗਵਾਨ ਦੀ ਕਿ੍ਤ ਹਾਂ,
ਕੋਈ ਸਦਮਾਂ ਤਾਂ ਨਹੀਂ ਹਾਂ,
ਜਨਮ ਲਈ ਤੇਰੇ ਮਾਂ ਦਾ ਰੂਪ,
ਜੀਵਨ ਹਾਂ ਨਿਰੀ ਆਤਮਾਂ ਨਹੀਂ ਹਾਂ,
ਤੇਰੇ ਵਾਂਗ ਹੱਡ ਮਾਸ ਦੀ ਮੂਰਤ,
ਤੇਰੇ ਵਾਂਗ ਜਨਮੀ ਅਲੱਗ ਜਾਤ ਨਹੀਂ ਹਾਂ,
ਤੇਰੀ ਨਿਗਾਹ ਮੈਨੂੰ ਭੈਣ ਬਣਾਇਆ,
ਕਿਉਂ ਹਰ ਇੱਕ ਦੀ ਨਜ਼ਰ ਵਿੱਚ ਧੀ ਨਹੀਂ ਹਾਂ,
ਤੂੰ ਹੀ ਮੇਰਾ ਬਾਪ ਵੀਰਾ ਤੇ ਪੁੱਤਰ,
ਰਿਸ਼ਤੇ ਦੇ ਬੰਧਨ ਵਿੱਚ ਲਗਦੀ ਸਹੀ ਹਾਂ,
ਮੈਂ ਜਨਮੀ ਨਾ ਖਿਲੌਣਾ ਨਾ ਹੀ ਸਾਂ ਵੇਸਵਾ,
ਤੇਰੀ ਹਵਸ਼ ਜੋ ਬਣਾਇਆ ਮੈ ਬਣੀ ਵੁਹੀ ਹਾਂ,
ਤੂੰ ਪਿਆਰ ਦੇ ਕੇ ਮੈਨੂੰ ਡੋਲੀ ਚ ਪਾਂਵੇਂ,
ਪਤਾ ਨਹੀਂ ਕਿਉਂ ਮੈਂ ਤੇਰੀ ਹਵਸ਼ ਬਣੀ ਹਾਂ,
ਤੂੰ ਮਰਦ ਚਾਹੇ ਮੇਰੇ ਤੋਂ ਜਾਇਆ,
ਤੂੰ ਦਸ ਤੇਰੀ ਕਿਉਂ ਬਲੀ ਚੜ੍ਹੀ ਹਾਂ,
ਆਖਰ ਮੈਂ ਔਰਤ ਤਾਂ ਔਰਤ ਹੈ ਰਹਿਣਾ,
ਤੇਰੀ ਸੋਚ ਵਿੱਚ ਦਸ ਮੈਂ ਕਿਥੇ ਖੜ੍ਹੀ ਹਾਂ,
ਤੂੰ ਜੋ ਚਾਹੇਂ ਮੈਂ ਉਹੀ ਰੂਪ ਬਦਲਾਂ,
ਕਮਜ਼ੋਰ ਨਹੀਂ ਆਪਣੀ ਇਜ਼ਤ ਤੋਂ ਡਰੀ ਹਾਂ ,
ਨਾ ਮੇਰੇ ਬਿਨ ਮਰਦਾਂ ਨੇ ਜੰਮਣਾ,
ਮਰਦਾਂ ਬਿਨਾ ਮੈ ਜਿਉਂਦੀ ਮਰੀ ਹਾਂ,
ਚੰਗਾ ਹੈ ਆਪਾਂ ਰਿਸ਼ਤੇ ਦੀ ਸਾਰ ਰਖੀਏ,
ਮੰਨਦੇ ਰਹੇ ਜੋ ਨਗੀਨੇ ਜੜੀ ਹਾਂ,
ਮੈਂ ਔਰਤ ਸਾਹੀਂ ਹਾਂ ਜਿਉਂਦੀ,
ਪਿਆਰ ਲਈ ਤੇਰੇ ਰਾਹੀਂ ਖੜ੍ਹੀ ਹਾਂ.......