Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਬੇ ਹਥੌੜੇ ਦੀ ਅਸਲੀਅਤ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਾਬੇ ਹਥੌੜੇ ਦੀ ਅਸਲੀਅਤ

ਬਾਬਾ ਹਥੌੜਾ ਨੈਸ਼ਨਲ ਸਟਾਈਲ ਕਬੱਡੀ ਦਾ ਇੱਕ ਤਕੜਾ ਖਿਡਾਰੀ ਸੀ। ਜਦ ਉਹ ਕਬੱਡੀ-ਕਬੱਡੀ ਕਰਦਾ ਸੈਂਟਰ ਲਾਈਨ ਨੂੰ ਮੱਥਾ ਟੇਕ ਕੇ ਰੇਡ ਪਾਉਣ ਜਾਂਦਾ ਤਾਂ ਬੱਕ ਲਾਈਨ ਪਾਰ ਕਰਦਿਆਂ ਹੀ ਵਿਰੋਧੀ ਖਿਡਾਰੀਆਂ ਨੂੰ ਡਰਾ ਕੇ ਕੁੱਕੜੀਆਂ ਵਾਂਗ ਇਕੱਠੇ ਕਰ ਦਿੰਦਾ ਤੇ ਉਨ੍ਹਾਂ ਨਾਲ ਮੁੱਕੀਆਂ-ਧੱਫਿਆਂ ਨਾਲ ਲੜਦਾ ਚਾਰ-ਪੰਜ ਖਿਡਾਰੀਆਂ ਨੂੰ ਧੂਹ ਕੇ ਸੈਂਟਰ ਲਾਈਨ ’ਤੇ ਲਿਆ ਸੁੱਟਦਾ। ਸਕੂਲ ਤਾਂ ਕੀ ਸਾਰੇ ਜ਼ਿਲ੍ਹੇ ਵਿੱਚ ਹੀ ਬਾਬੇ ਹਥੌੜੇ ਦੀ ਖੇਡ ਦੀ ਧੁੰਮ ਸੀ। ਤਿੰਨ ਸਾਲ ਇਕੱਲੇ ਬਾਬੇ ਹਥੌੜੇ ਨੇ ਸਾਡੇ ਸਕੂਲ ਦੀ ਟੀਮ ਨੂੰ ਚਾਰ ਚੰਨ ਲਾਈ ਰੱਖੇ।
ਪੜ੍ਹਾਈ ਪੱਖੋਂ ਬਾਬਾ ਹਥੌੜਾ  ਬਿਲਕੁਲ ਕੋਰਾ ਸੀ। ਅਟਕਲ ਪੱਚੂ ਨਾਲ ਪੰਜ ਜਮਾਤਾਂ ਕਰਕੇ ਜਦੋਂ ਉਹ ਸਾਡੇ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਦਾਖਲ ਹੋਇਆ ਤਾਂ ਮੈਂ ਉਸ ਨੂੰ ਬੀ ਟੀਮ ਵਿੱਚ ਕਬੱਡੀ ਖਿਡਾਉਣੀ ਸ਼ੁਰੂ ਕੀਤੀ। ਹੌਲੀ-ਹੌਲੀ ਬਾਬੇ ਦੀ ਖੇਡ ਨਿੱਖਰ ਕੇ ਸਾਹਮਣੇ ਆਈ। ਬਾਬਾ ਕਬੱਡੀ ਕੀ ਖੇਡਦਾ, ਵਿਰੋਧੀਆਂ ਦੀ ਹਿੱਕ ਵਿੱਚ ਹਥੌੜੇ ਵਾਂਗ ਵੱਜਦਾ ਤੇ ਜੇ ਆਪਣੇ ਪਾਲੇ ਵਿੱਚ ਰੇਡਰ ਨੂੰ ਪਕੜਦਾ ਤਾਂ ਜੰਦਰਾ ਮਾਰ ਕੇ ਉੱਥੇ ਹੀ ਡੱਕ ਲੈਂਦਾ। ਮਜਾਲ ਕੀ, ਉਸ ਨੇ ਕਦੀ ਕੋਈ ਪੁਆਇੰਟ ਗੁਆਇਆ ਹੋਵੇ।
ਇਸ ਤਰੀਕੇ ਨਾਲ ‘ਬਾਬਾ ਹਥੌੜਾ’ ਕਬੱਡੀ ਖੇਡ ਦੇ ਸਿਰ ’ਤੇ ਹੇਠਲੀਆਂ ਜਮਾਤਾਂ ਤਾਂ ਪਾਸ ਕਰ ਗਿਆ ਪਰ ਬੋਰਡ ਦੀਆਂ ਜਮਾਤਾਂ ਵਿੱਚ ਬਰੇਕਾਂ ਲੱਗ ਗਈਆਂ। ਬਾਬੇ ਦਾ ਪਿਤਾ ਤੇ ਦਾਦਾ  ਪੱਤਰੀਆਂ ਵੇਖਣ ਦੇ ਨਾਲ-ਨਾਲ ਧਾਗੇ-ਤਵੀਤ ਦਾ ਕੰਮ ਵੀ ਕਰਦੇ ਸਨ। ਬਾਬਾ 10ਵੀਂ ਜਮਾਤ ਵਿੱਚੋਂ ਦੋ ਵਾਰ ਫੇਲ੍ਹ ਹੋ ਗਿਆ ਅਤੇ ਪੜ੍ਹਾਈ ਛੱਡ ਪਿਤਾ ਪੁਰਖੀ ਧੰਦੇ ਨਾਲ ਜੁੜ ਗਿਆ। ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਵਾਹ ਪਿਆ ਰਹਿੰਦਾ ਹੋਣ ਕਰਕੇ ਉਹ ਇੱਕ ਤੇਜ਼-ਤਰਾਰ ‘ਬਾਬਾ’ ਬਣ ਗਿਆ। ਸਕੂਲ ਵਾਲਾ ਕਬੱਡੀ ਦਾ ਖਿਡਾਰੀ ਬਾਬਾ ਹਥੌੜਾ ਇੱਕ ‘ਵੱਡਾ ਬਾਬਾ’ ਬਣ ਗਿਆ ਸੀ।
ਜਦ ਬਾਬੇ ਦਾ ਪਿਤਾ ਪੂਰਾ ਹੋ ਗਿਆ ਤਾਂ ਆਪਣੇ ਬਲਬੂਤੇ ’ਤੇ ਬਾਬੇ ਦਾ ਧੰਦਾ ਖ਼ੂਬ ਚਮਕਿਆ। ਅਤਿਵਾਦ ਦੇ ਦਿਨਾਂ ਵਿੱਚ ਬਾਬੇ ਨੂੰ ਕਈ ਵਾਰ ‘ਔਕੜਾਂ’ ਦਾ ਸਾਹਮਣਾ ਵੀ ਕਰਨਾ ਪਿਆ। ਉਸ ਨੂੰ ਧਮਕੀਆਂ ਵੀ ਮਿਲੀਆਂ ਅਤੇ ਇੱਕ ਵਾਰ ਤਾਂ ਬਾਬੇ ਨੂੰ ਪੁਲੀਸ ਫੜ ਕੇ ਲੈ ਗਈ। ਪਿੰਡ ਵਾਸੀਆਂ ਨੇ ਪੈਰਵੀ ਕਰਕੇ ਉਸ ਨੂੰ ਛੁਡਵਾ ਲਿਆ। ਇਸ ਤਰ੍ਹਾਂ ਬਾਬਾ ਖਾੜਕੂਆਂ ਅਤੇ ਪੁਲੀਸ ਵਾਲਿਆਂ ਤੋਂ ਬਚ ਗਿਆ।
ਬਾਬਾ ਪੰਜਾਬੀ ਤਾਂ ਪੜ੍ਹ ਹੀ ਲੈਂਦਾ ਸੀ ਤੇ ਇੱਕ ਧਾਰਮਿਕ ਸਥਾਨ ਨਾਲ ਵੀ ਜੁੜਿਆ ਹੋਇਆ ਸੀ। ਧਾਰਮਿਕ ਕੰਮ ਦੀ ਥਾਂ ਉਹ ਪੱਤਰੀਆਂ ਤੇ ਧਾਗੇ ਤਵੀਤਾਂ ਦਾ ਕੰਮ ਖ਼ੂਬ ਕਰਦਾ। ਪਿੰਡ ਵਾਲੇ ਉਸ ਤੋਂ ਨਾਰਾਜ਼ ਹੋ ਗਏ। ਜਦ ਉਸ ਨੂੰ ਪਿੰਡ ਦੇ ਧਾਰਮਿਕ ਸਥਾਨ ਵਿੱਚੋਂ ਕੱਢ ਦਿੱਤਾ ਗਿਆ ਤਾਂ ਉਸ ਨੇ ਪਿੰਡ ਦੇ ਬਾਹਰਵਾਰ ਥਾਂ ਖਰੀਦ ਕੇ ਘਰ ਬਣਾ ਲਿਆ ਤੇ ਉੱਥੇ ਹੀ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ।
ਦੂਰ-ਦੂਰ ਤੋਂ ਲੋਕ ਉਸ ਕੋਲ ਪੱਤਰੀਆਂ ਪੜ੍ਹਾਉਣ ਆਉਂਦੇ। ਉਹ ਝਾੜ-ਫੂਕ ਕਰਦਾ ਅਤੇ ਮੰਤਰ ਵੀ ਦਿੰਦਾ। ਵੈਸੇ ਤਾਂ ਉਹ ਰੋਜ਼ ਹੀ ਇਹ ਕੰਮ ਕਰਦਾ ਪਰ ਵੀਰਵਾਰ ਨੂੰ ਉਸ ਦਾ ਖਾਸ ਦਿਨ ਹੁੰਦਾ ਸੀ। ਹੌਲੀ-ਹੌਲੀ ਉਹ ਮੁੰਡਾ ਹੋਣ ਦੀ ਦਵਾਈ ਵੀ ਦੇਣ ਲੱਗ ਪਿਆ। ਔਰਤਾਂ ਉਸ ਕੋਲ ਵੱਡੀ ਗਿਣਤੀ ਵਿੱਚ ਆਉਂਦੀਆਂ। ਦੂਰ-ਦੂਰ ਤੋਂ ਲੋਕ ਉਸ ਕੋਲ ਕਾਰਾਂ ’ਤੇ ਆਉਂਦੇ। ਉਸ ਦੀ ਫੀਸ ਦਿਨ-ਬ-ਦਿਨ ਵਧਣ ਲੱਗੀ।
ਮੈਂ ਮਹੀਨੇ, ਦੋ ਮਹੀਨੇ ਬਾਅਦ ਬਾਬੇ ਕੋਲ ਜਾਂਦਾ ਤਾਂ ਉਹ ਮੈਨੂੰ ਕਾਫ਼ੀ ਮਾਣ-ਇੱਜ਼ਤ ਦਿੰਦਾ। ਮੈਨੂੰ ਕਈ ਦਿਲਚਸਪ ਕਿੱਸੇ ਸੁਣਾਉਂਦਾ। ਉਹ ਖਿਡਾਰੀ ਰਿਹਾ ਹੋਣ ਕਰਕੇ ਮੇਰੇ ਨਾਲ ਕਾਫ਼ੀ ਖੁੱਲ੍ਹੀਆਂ ਗੱਲਾਂ ਵੀ ਕਰ ਲੈਂਦਾ ਸੀ।   ਹੁਣ ਉਸ ਨੇ ਪਿੰਡ ਵਿੰਚ ‘ਕੋਠੀ’ ਬਣਾ ਲਈ ਹੈ ਅਤੇ ਪੰਜਾਬ  ਦੇ ਵੱਡੇ ਸ਼ਹਿਰਾਂ ਵਿੱਚ ਉਸ ਦੀ ਜਾਇਦਾਦ ਹੈ। ਧਾਗੇ, ਤਵੀਤਾਂ ਤੇ ਪੱਤਰੀਆਂ ਦੇ ਸਿਰ ’ਤੇ ਬਾਬੇ ਦੇ ਦੋਵੇਂ ਮੁੰਡੇ ਵੱਡੇ ਸਕੂਲਾਂ  ਤੇ ਕਾਲਜਾਂ ਵਿੱਚ ਪੜ੍ਹ ਕੇ ਚੰਗੇ ਅਹੁਦਿਆਂ ’ਤੇ ਨੌਕਰੀ  ਕਰ ਰਹੇ ਹਨ।
40 ਕੁ ਸਾਲ ਪਹਿਲਾਂ ਬਾਬਾ ਹਥੌੜਾ ਛੇਵੀਂ ਜਮਾਤ ਵਿੱਚ ਪੜ੍ਹਨੇ ਪਿਆ ਸੀ। ਮੈਨੂੰ ਉਹ ਇਲਾਕਾ ਛੱਡੇ ਨੂੰ ਬਾਰ੍ਹਾਂ ਸਾਲ ਹੋ ਗਏ ਹਨ। ਮੈਂ ਆਪਣੇ ਜ਼ਿਲ੍ਹੇ ਵਿੱਚ ਬਦਲੀ ਕਰਾ ਲਈ ਸੀ। ਸੇਵਾਮੁਕਤ ਵੀ ਹੋ ਗਿਆ ਹਾਂ। ਇੱਕ ਦਿਨ ਅਚਨਚੇਤ ਉਸ ਦਾ ਚੇਤਾ ਆ ਗਿਆ। ਇਤਫਾਕਵੱਸ ਉਸ ਨੂੰ ਜਦ ਮਿਲਣ ਗਿਆ ਤਾਂ ਉਸ ਦਿਨ ਵੀਰਵਾਰ ਸੀ। ਬਾਬੇ ਦੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਸੀ। ਕਈ ਕਾਰਾਂ ਬਾਬੇ ਦੀ ਕੋਠੀ ਦੇ ਸਾਹਮਣੇ ਖੜ੍ਹੀਆਂ ਸਨ। ਉਸ ਦਾ ਨੌਕਰ ਪਰਚੀਆਂ ਬਣਾ ਕੇ ਨੰਬਰ ਲਾ ਕੇ ਸ਼ਰਧਾਲੂਆਂ ਨੂੰ ਅੰਦਰ ਭੇਜਦਾ ਸੀ। ਜਦ ਮੈਂ ਪਰਚੀ ਵਾਲੇ ਨੂੰ ਮਿਲਿਆ ਤਾਂ ਉਸ ਨੇ ਜੋ ਮੈਨੂੰ ਨੰਬਰ ਦਿੱਤਾ ਉਹ 87 ਸੀ। ਮੈਂ ਬੈਠ ਤਾਂ ਗਿਆ ਪਰ ਆਪਣੀ ਪਰਚੀ ਅੰਦਰ ਘੱਲ ਦਿੱਤੀ। ਬਾਬੇ ਨੇ ਮੈਨੂੰ ਅੰਦਰ ਬੁਲਾ ਲਿਆ। ਏ.ਸੀ. ਕਮਰੇ ਵਿੱਚ ਬੈਠਾ ਬਾਬਾ ਆਪਣੇ ਸ਼ਰਧਾਲੂਆਂ ਦੇ ਦੁੱਖ ਨਿਵਾਰਨ ਕਰ ਰਿਹਾ ਸੀ।
ਮੇਰੇ ਜਾਣ ’ਤੇ ਉਸ ਨੇ ਸਾਰੇ ਗਾਹਕ ਛੱਡ ਦਿੱਤੇ। ਬੂਹਾ ਬੰਦ ਕਰ ਲਿਆ ਤੇ ਮੈਨੂੰ ਗੱਲਬਾਤ ਲਈ ਪੰਦਰਾਂ ਕੁ ਮਿੰਟ ਦਿੱਤੇ ਕਿਉਂਕਿ ਗਾਹਕ ਬਹੁਤ ਸਨ। ਮੈਂ ਉਸ ਨਾਲ ਹਲਕੀਆਂ-ਫੁਲਕੀਆਂ ਗੱਲਾਂ ਕਰਨ ਲੱਗ ਪਿਆ ਪਰ ਉਸ ਨੂੰ ਕਾਹਲੀ ਹੋਣ ’ਤੇ ਇੱਕੋ ਗੱਲ ਕਰਕੇ ਮੈਨੂੰ ਉੱਥੋਂ ਤੋਰ ਦਿੱਤਾ, ‘‘ਦੁਨੀਆਂ ਲੁੱਟਣ ਖੁਣੋਂ ਪਈ ਏ, ਇਹਨੂੰ ਲੁੱਟਣ ਵਾਲਾ ਚਾਹੀਦੈ।’’
ਦਇਆ ਸਿੰਘ ਸੰਧੂ - ਸੰਪਰਕ: 95010-32057

03 Jun 2013

Reply